ਮਾਰੂਤੀ ਸੁਜ਼ੂਕੀ ਦੀ S Cross Facelift ਮਾਡਲ ਦੀ ਲਾਂਚਿੰਗ ਡੇਟ ਹੋਈ ਕੰਫਰਮ

09/24/2017 4:59:44 PM

ਜਲੰਧਰ- ਮਾਰੂਤੀ ਸੁਜ਼ੂਕੀ ਦੀ ਲੰਬੇ ਸਮੇਂ ਤੋਂ ਇੰਤਜ਼ਾਰ ਕੀਤੀ ਜਾ ਰਹੀ ਐੱਸ ਕਰਾਸ ਦਾ ਅਪਡੇਟਡ ਮਾਡਲ ਭਾਰਤ 'ਚ ਲਾਂਚ ਹੋਣ ਵਾਲਾ ਹੈ। ਇਸ ਨੂੰ ਮਾਰੂਤੀ 28 ਸਤੰਬਰ 2017 ਨੂੰ ਲਾਂਚ ਕਰੇਗੀ। ਇਸ ਮਾਡਲ ਨੂੰ ਮਾਰੂਤੀ ਯੂਰੋਪ 'ਚ ਪਿਛਲੇ ਸਾਲ ਹੀ ਲਾਂਚ ਕਰ ਚੁੱਕੀ ਹੈ। 2017 Maruti Su੍ਰuki S-3ross ਦੇ ਨੂੰ ਨਵੇਂ ਡੀਜ਼ਲ ਇੰਜਣ ਦੇ ਨਾਲ ਵੀ ਲਾਂਚ ਕੀਤਾ ਜਾਵੇਗਾ। 2017 ਵੀ ਮਾਰੂਤੀ ਲਈ ਬਿਹਤਰ ਸਾਲ ਸਾਬਤ ਹੋਇਆ ਹੈ । ਇਸ ਸਾਲ ਕੰਪਨੀ ਦੀ ਡਿਜ਼ਾਇਰ, ਬਲੇਨੋ ਆਰ. ਐੱਸ ਅਤੇ ਇਗਨਿਸ ਸਰੀਖੀ ਕਾਰਾਂ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ। ਮਾਰੂਤੀ ਐੱਸ ਕਰਾਸ ਫੇਸਲਿਫਟ ਕੰਪਨੀ ਦੀ ਨੈਕਸਾ ਡੀਲਰਸ਼ਿਪ 'ਤੇ ਪ੍ਰੀ-ਬੁਕਿੰਗ ਵੀ ਸ਼ੁਰੂ ਹੋ ਚੁੱਕੀ ਹੈ।

ਮੌਜੂਦਾ ਮਾਡਲ ਦੇ ਮੁਕਾਬਲੇ ਫੇਸਲਿਫਟ ਮਾਡਲ ਦੀ ਕੀਮਤ 25 ਤੋਂ 30 ਹਜ਼ਾਰ ਰੁਪਏ ਜ਼ਿਆਦਾ ਹੋਣ ਦੀ ਉਮੀਦ ਹੈ। 2017 Maruti Suzuki S-3ross ਫੇਸਲਿਫਟ ਮਾਡਲ ਦੀ ਨਵੀਂ ਦਿੱਲੀ 'ਚ ਐਕਸ ਸ਼ੋਰੂਮ ਕੀਮਤ 8.15 ਲੱਖ ਤੋਂ 11.9 ਲੱਖ ਰੁਪਏ ਦੇ 'ਚ ਹੋ ਸਕਦੀ ਹੈ।

2017 Maruti S-3ross ਫੇਸਲਿਫਟ ਨੂੰ ਇੰਟਰਨੈਸ਼ਨਲ ਮਾਰਕੀਟ 'ਚ ਅਗਰੇਸਿਵ ਫ੍ਰੰਟ ਦੇ ਨਾਲ ਲਾਂਚ ਕੀਤਾ ਗਿਆ ਸੀ। ਇਸ 'ਚ ਨਵੇਂ ਹੈੱਡਲਾਈਟਸ ਅਤੇ ਕ੍ਰੋਮ ਟ੍ਰੀਟਮੇਂਟ ਵਾਲਾ ਵੱਡੀ ਗਰਿਲ ਹੈ। ਕੈਬਿਨ ਨੂੰ ਪ੍ਰੀਮੀਅਮ ਲੁੱਕ ਦਿੱਤੀ ਗਈ ਹੈ। ਮਾਰੂਤੀ ਦੀਆਂ ਕਾਰਾਂ ਦੀ ਹੀ ਤਰ੍ਹਾਂ ਇਸ 'ਚ ਵੀ ਐਪਲ ਕਾਰ ਪਲੇਅ ਅਤੇ ਐਂਡ੍ਰਾਇਡ ਆਟੋ ਕੁਨੈੱਕਟੀਵਿਟੀ ਸਪਾਰਟੇਡ ਸਿਸਟਮ ਦਿੱਤਾ ਜਾਵੇਗਾ। ਇਸ 'ਚ ਨਵੇਂ ਪੈਟਰੋਲ ਇੰਜਣ ਦਿੱਤੇ ਜਾਣ ਦੀ ਵੀ ਸੰਭਾਵਨਾ ਹੈ। ਕਾਰ ਨਾਲ ਜੁੜੇ ਹੋਰ ਡਿਟੇਲਸ ਲਾਂਚ ਦੇ ਦੌਰਾਨ ਹੀ ਪਤਾ ਚੱਲ ਸਕਣਗੇ । ਇਸ ਤੋਂ ਇਲਾਵਾ ਇਸ 'ਚ ਨਵੀਂ ਐੱਲ. ਈ. ਡੀ. ਡੀ. ਆਰ. ਐੱਲ, ਸਪੋਰਟੀ ਅਲੌਏ ਵ੍ਹੀਲ ਵੀ ਦਿੱਤੇ ਜਾ ਸਕਦੇ ਹਨ।  

ਕਾਰ ਦਾ ਮੌਜੂਦਾ ਮਾਡਲ 5-ਸਪੀਡ ਮੈਨੂਅਲ ਟਰਾਂਸਮਿਸ਼ਨ ਤੋਂ ਲੈਸ ਹੈ। ਨਵੇਂ ਮਾਡਲ 'ਚ 1.3 ਲਿਟਰ ਵੇਰੀਐਂਟ ਨੂੰ 6-ਸਪੀਡ ਮੈਨੂਅਲ ਅਤੇ 1.6 ਲਿਟਰ ਡੀਜ਼ਲ ਇੰਜਣ ਨੂੰ ਆਟੋਮੈਟਿਕ ਟਰਾਂਸਮਿਸ਼ਨ ਨਾਲ ਲੈਸ ਕੀਤਾ ਜਾ ਸਕਦਾ ਹੈ।


Related News