100 ਦਿਨਾਂ ਮਗਰੋਂ ਅਨਲਾਕ ਹੋਈ 'ਸਿਡਨੀ', ਵੈਕਸੀਨੇਟਿਡ ਲੋਕਾਂ ਲਈ ਖੁੱਲ੍ਹੀਆਂ ਇਹ ਗਤੀਵਿਧੀਆਂ

Monday, Oct 11, 2021 - 09:44 AM (IST)

100 ਦਿਨਾਂ ਮਗਰੋਂ ਅਨਲਾਕ ਹੋਈ 'ਸਿਡਨੀ', ਵੈਕਸੀਨੇਟਿਡ ਲੋਕਾਂ ਲਈ ਖੁੱਲ੍ਹੀਆਂ ਇਹ ਗਤੀਵਿਧੀਆਂ

ਕੈਨਬਰਾ (ਭਾਸ਼ਾ) : ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ਵਿਚ 100 ਤੋਂ ਵੀ ਜ਼ਿਆਦਾ ਦਿਨ ਤੱਕ ਤਾਲਾਬੰਦੀ ਰਹਿਣ ਦੇ ਬਾਅਦ ਸੋਮਵਾਰ ਨੂੰ ਪਹਿਲੀ ਵਾਰ ਜਿੰਮ, ਕੈਫੇ, ਹੇਅਰ ਡਰੈਸਰ ਦੀਆਂ ਦੁਕਾਨਾਂ ਪੂਰਨ ਟੀਕਾਕਰਨ ਕਰਵਾ ਚੁੱਕੇ ਲੋਕਾਂ ਲਈ ਫਿਰ ਤੋਂ ਖੁੱਲ੍ਹ ਗਈਆਂ। ਨਿਊ ਸਾਊਥ ਵੇਲਜ਼ ਸੂਬੇ ਵਿਚ ਰਹਿਣ ਵਾਲੇ 16 ਸਾਲ ਅਤੇ ਇਸ ਤੋਂ ਜ਼ਿਆਦਾ ਉਮਰ ਦੇ 70 ਫ਼ੀਸਦੀ ਲੋਕਾਂ ਦਾ ਪੂਰਨ ਟੀਕਾਕਰਨ ਹੋ ਚੁੱਕਾ ਹੈ। ਇਸ ਨੂੰ ਦੇਖਦੇ ਹੋਏ ਸਿਡਨੀ ਨੇ ਇਨ੍ਹਾਂ ਗਤੀਵਿਧੀਆਂ ਨੂੰ ਦੁਬਾਰਾ ਸ਼ੁਰੂ ਕਰਨ ਦਾ ਫ਼ੈਸਲਾ ਲਿਆ। ਸੋਮਵਾਰ ਤੱਕ 73.5 ਫ਼ੀਸਦੀ ਆਬਾਦੀ ਦਾ ਪੂਰਨ ਟੀਕਾਕਰਨ ਹੋ ਚੁੱਕਾ ਹੈ ਅਤੇ 90 ਫ਼ੀਸਦੀ ਲੋਕਾਂ ਨੂੰ ਟੀਕੇ ਦੀ ਘੱਟ ਤੋਂ ਘੱਟ ਇਕ ਖ਼ੁਰਾਕ ਲੱਗ ਚੁੱਕੀ ਹੈ। ਜਿਵੇਂ ਹੀ 80 ਫ਼ੀਸਦੀ ਲੋਕਾਂ ਦਾ ਟੀਕਕਰਨ ਹੋ ਜਾਏਗਾ, ਕੋਰੋਨਾ ਵਾਇਰਸ ਕਾਰਨ ਲਗਾਈਆਂ ਗਈਆਂ ਹੋਰ ਪਾਬੰਦੀਆਂ ਵੀ ਹਟਾ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ : ਕੈਨੇਡਾ ਤੋਂ ਦੁਖ਼ਦਾਇਕ ਖ਼ਬਰ, 28 ਸਾਲਾ ਪੰਜਾਬੀ ਗੱਭਰੂ ਦਾ ਗੋਲ਼ੀਆਂ ਮਾਰ ਕੇ ਕਤਲ

ਨਿਊ ਸਾਊਥ ਵੇਲਜ਼ ਦੇ ਲੋਕ ਪਿਛਲੇ ਸਾਲ ਮਾਰਚ ਦੇ ਬਾਅਦ ਪਹਿਲੀ ਵਾਰ ਵਿਦੇਸ਼ ਯਾਤਰਾ ’ਤੇ ਜਾ ਸਕਣਗੇ। ਬੀਤੇ 24 ਘੰਟੇ ਵਿਚ ਨਿਊ ਸਾਊਥ ਵੇਲਜ਼ ਵਿਚ ਕੋਰੋਨਾ ਦੇ 496 ਮਾਮਲੇ ਸਾਹਮਣੇ ਆਏ ਹਨ ਅਤੇ 8 ਪੀੜਤਾਂ ਦੀ ਮੌਤ ਹੋ ਈ ਹੈ। ਉਥੇ ਹੀ ਵਿਕਟੋਰੀਆ ਸੂਬੇ ਵਿਚ ਇਸ ਮਿਆਦ ਵਿਚ ਕੋਰੋਨਾ ਦੇ 1612 ਮਾਮਲੇ ਆਏ ਅਤੇ ਇੱਥੇ ਵੀ 8 ਲੋਕਾਂ ਦੀ ਮੌਤ ਹੋਈ। ਸਿਡਨੀ ਵਿਚ ਤਾਲਾਬੰਦੀ 26 ਜੂਨ ਨੂੰ ਸ਼ੁਰੂ ਹੋਈ ਸੀ, ਜਦੋਂ ਸਿਡਨੀ ਤੋਂ ਲੈ ਕੇ ਮੈਲਬੌਰਨ ਤੱਕ ਕੋਰੋਨਾ ਵਾਇਰਸ ਦੇ ਬੇਹੱਦ ਛੂਤਕਾਰੀ ਵੈਰੀਐਂਟ ਡੈਲਟਾ ਦਾ ਪ੍ਰਕੋਪ ਸੀ।

ਇਹ ਵੀ ਪੜ੍ਹੋ : ਵੱਡੀ ਰਾਹਤ : ਹੁਣ ਇਸ ਦੇਸ਼ ਲਈ ਉਡਾਣ ਭਰ ਸਕਦੇ ਨੇ ਭਾਰਤ ਦੇ ਅਧਿਆਪਕ ਤੇ ਵਿਦਿਆਰਥੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News