ਨਸ਼ਿਆਂ ਦੇ ਗੁਲਾਮ ਬਣ ਅਪਰਾਧ ਜਗਤ ’ਚ ਦਾਖਲ ਹੋ ਰਹੇ ਨੌਜਵਾਨ

Sunday, Oct 24, 2021 - 03:31 AM (IST)

ਨਸ਼ਿਆਂ ਦੇ ਗੁਲਾਮ ਬਣ ਅਪਰਾਧ ਜਗਤ ’ਚ ਦਾਖਲ ਹੋ ਰਹੇ ਨੌਜਵਾਨ

ਦੇਸ਼ ’ਚ ਨਸ਼ਿਆਂ ਦੀ ਲਤ ਮਹਾਮਾਰੀ ਵਾਂਗ ਫੈਲ ਰਹੀ ਹੈ ਜਿਸ ਦੇ ਸ਼ਿਕਾਰ ਹੋ ਕੇ ਨੌਜਵਾਨ ਨਾ ਸਿਰਫ ਆਪਣੀ ਸਿਹਤ ਤਬਾਹ ਕਰ ਰਹੇ ਹਨ ਸਗੋਂ ਪੈਸੇ ਨਾ ਹੋਣ ’ਤੇ ਨਸ਼ਾ ਖਰੀਦਣ ਦੇ ਲਈ ਚੋਰੀ, ਲੁੱਟਮਾਰ ਅਤੇ ਹੱਤਿਆ ਵਰਗੇ ਘਿਨੌਣੇ ਜੁਰਮ ਕਰਨ ਦੇ ਇਲਾਵਾ ਆਪਣਾ ਖੂਨ ਤੱਕ ਵੇਚ ਰਹੇ ਹਨ।

* 10 ਮਈ ਨੂੰ ਦਿੱਲੀ ਦੇ ਡਾਬਰੀ ’ਚ ਉਧਾਰ ਸਿਗਰਟ ਨਾ ਦੇਣ ’ਤੇ ਇਕ ਵਿਅਕਤੀ ਨੇ ਔਰਤ ਦੁਕਾਨਦਾਰ ਦੀ ਧੌਣ ਵੱਢ ਕੇ ਹੱਤਿਆ ਕਰ ਦਿੱਤੀ।

* 15 ਜੂਨ ਨੂੰ ਉੱਜੈਨ ’ਚ ਸਮੈਕ ਪਾਊਡਰ ਵੇਚਣ ਵਾਲੇ ਗਿਰੋਹ ਦੇ 8 ਮੈਂਬਰਾਂ ਨੂੰ ਫੜਿਆ ਗਿਆ। ਇਨ੍ਹਾਂ ’ਚੋਂ 2 ਲੋਕ ਗਿਰੋਹ ਦੇ ਸਰਗਣਾ ਅਤੇ ਬਾਕੀ 6 ਲੋਕ ਆਪਣੀ ਨਸ਼ੇ ਦੀ ਲਤ ਪੂਰੀ ਕਰਨ ਲਈ ਉਕਤ ਸਮੱਗਲਰਾਂ ਦੀਆਂ ਦਿੱਤੀਆਂ ਹੋਈਆਂ ਨਸ਼ੇ ਦੀਆਂ ਪੁੜੀਆਂ ਦੂਸਰੇ ਨਸ਼ੇੜੀਆਂ ਨੂੰ ਵੇਚਦੇ ਹੁੰਦੇ ਸਨ।

* 13 ਜੁਲਾਈ ਨੂੰ ਲਖਨਊ ’ਚ ਨਸ਼ੇ ਦੇ ਲਈ ਪੈਸੇ ਨਾ ਦੇਣ ’ਤੇ ਇਕ ਨੌਜਵਾਨ ਨੇ ਆਪਣੀ ਦਾਦੀ ਦੇ ਸਿਰ ’ਤੇ ਭਾਰੀ ਵਸਤੂ ਨਾਲ ਵਾਰ ਕਰਕੇ ਉਸ ਨੂੰ ਮਾਰ ਦਿੱਤਾ।

* 13 ਸਤੰਬਰ ਨੂੰ ਬਿਹਾਰ ਦੇ ਪੂਰਣੀਆ ’ਚ ਸਮੈਕ ਪੀਣ ਦੇ ਲਈ ਪੈਸੇ ਨਾ ਦੇਣ ’ਤੇ ਇਕ ਨੌਜਵਾਨ ਨੇ ਕੁੱਟ-ਕੁੱਟ ਕੇ ਆਪਣੇ ਪਿਤਾ ਦੀ ਹੱਤਿਆ ਕਰ ਦਿੱਤੀ।

* 14 ਸਤੰਬਰ ਨੂੰ ਬਰਨਾਲਾ ਦੇ ‘ਹੰਡਿਆਇਆ’ ’ਚ ਨਸ਼ੇ ਦੇ ਲਈ ਪੈਸੇ ਨਾ ਦੇਣ ’ਤੇ ਗੁੱਸੇ ’ਚ ਆ ਕੇ ਇਕ ਨੌਜਵਾਨ ਨੇ ਆਪਣੀ ਮਾਂ ਦੇ ਮੱਥੇ ’ਤੇ ਹਥੌੜਾ ਮਾਰ ਕੇ ਉਸ ਦੀ ਜਾਨ ਲੈ ਲਈ ਅਤੇ ਪਿਤਾ ਨੂੰ ਜ਼ਖਮੀ ਕਰ ਕੇ ਫਰਾਰ ਹੋ ਗਿਆ।

* 3 ਅਕਤੂਬਰ ਨੂੰ ਪਟਨਾ ਦੇ ਕੰਕੜਬਾਗ ’ਚ ਨਸ਼ਾ ਖਰੀਦਣ ਲਈ ਆਪਣਾ ਖੂਨ ਵੇਚਣ ਵਾਲੇ 3 ਨੌਜਵਾਨਾਂ ਦਾ ਪਤਾ ਲੱਗਾ।

* 5 ਅਕਤੂਬਰ ਨੂੰ ਕਟਿਹਾਰ ’ਚ ‘ਸਮੈਕ’ ਦੀ ਤਲਬ ਪੂਰੀ ਕਰਨ ਲਈ ਵਾਰ-ਵਾਰ ਆਪਣਾ ਖੂਨ ਵੇਚਣ ਵਾਲੇ ਕਈ ਨੌਜਵਾਨਾਂ ਨੂੰ ਪੁਲਸ ਨੇ ਫੜਿਆ।

* 16 ਅਕਤੂਬਰ ਨੂੰ ਥਾਣਾ ਸਿਟੀ ਫਿਰੋਜ਼ਪੁਰ ’ਚ ਨਸ਼ੇ ਦੀ ਲਤ ਪੂਰੀ ਕਰਨ ਲਈ ਮੋਟਰਸਾਈਕਲ ਚੋਰੀ ਕਰਨ ਵਾਲੇ 3 ਨੌਜਵਾਨ ਫੜੇ ਗਏ।

* 16 ਅਕਤੂਬਰ ਨੂੰ ਹੀ ਨਵੀਂ ਦਿੱਲੀ ’ਚ ਕਸ਼ਮੀਰੀ ਗੇਟ ਥਾਣੇ ਦੀ ਪੁਲਸ ਨੇ ਨਸ਼ੇ ਦੀ ਲਤ ਪੂਰੀ ਕਰਨ ਲਈ ਚੋਰੀ ਕਰਨ ਵਾਲੇ ਜੋੜੇ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਲੱਖਾਂ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਬਰਾਮਦ ਕੀਤੇ।

* 17 ਅਕਤੂਬਰ ਨੂੰ ਅਜਮੇਰ ’ਚ ਮੌਜ-ਮਸਤੀ ਅਤੇ ਨਸ਼ੇ ਦਾ ਸ਼ੌਕ ਪੂਰਾ ਕਰਨ ਲਈ ਚੋਰੀ ਕਰਨ ਵਾਲੇ 5 ਬਦਮਾਸ਼ ਗ੍ਰਿਫਤਾਰ ਕੀਤੇ ਗਏ।

* 19 ਅਕਤੂਬਰ ਨੂੰ ਪਾਨੀਪਤ ’ਚ ਨਸ਼ੇ ਲਈ ਮੋਟਰਸਾਈਕਲ ਚੋਰੀ ਕਰਨ ਵਾਲੇ 2 ਨੌਜਵਾਨਾਂ ਨੂੰ ਸੀ. ਆਈ. ਏ. ਨੇ ਫੜਿਆ।

* 22 ਅਕਤੂਬਰ ਨੂੰ ਜਲੰਧਰ ’ਚ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਪਤਾਰਾ ਥਾਣਾ ਇਲਾਕੇ ਦੇ 3 ਨਸ਼ੇੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ।

ਨਸ਼ੇ ਦੇ ਲਈ ਅਪਰਾਧ ਦੀ ਦੁਨੀਆ ’ਚ ਦਾਖਲ ਹੋਣ ਵਾਲੇ ਨੌਜਵਾਨਾਂ ਦੀਆਂ ਇਹ ਤਾਂ ਕੁਝ ਕੁ ਉਦਾਹਰਣ ਮਾਤਰ ਹਨ ਜਦਕਿ ਕਈ ਲੋਕ ਨਸ਼ੇ ਦੀ ਲਤ ਪੂਰੀ ਕਰਨ ਲਈ ਦੂਸਰੇ ਨਸ਼ਾ ਸਮੱਗਲਰਾਂ ਲਈ ਕੋਰੀਅਰ ਦਾ ਕੰਮ ਕਰ ਕੇ ਆਪਣੇ ਲਈ ਹੀ ਨਹੀਂ ਆਪਣੇ ਪਰਿਵਾਰ ਤੇ ਸਮਾਜ ਦੇ ਲਈ ਸਰਾਪ ਸਿੱਧ ਹੋ ਰਹੇ ਹਨ।

-ਵਿਜੇ ਕੁਮਾਰ


author

Bharat Thapa

Content Editor

Related News