ਕੀ ਹਨ ਪਾਕਿਸਤਾਨ ’ਚ ਅੱਤਵਾਦ ਫੈਲਣ ਦੇ ਕਾਰਨ

12/21/2021 12:48:45 AM

ਭਾਰਤ ਦਹਾਕਿਆਂ ਤੋਂ ਪਾਕਿਸਤਾਨ ਪ੍ਰਾਯੋਜਿਤ ਅੱਤਵਾਦ ਨੂੰ ਝੱਲ ਰਿਹਾ ਹੈ ਜਿੱਥੇ ਇਕ ਪਾਸੇ ਉਸ ਨੇ ਭਾਰਤ ’ਚ ਅੱਤਵਾਦੀਆਂ ਨੂੰ ਭੇਜਣ ਅਤੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦੇ ਲਈ ਆਪਣੇ ਸਾਰੇ ਸਾਧਨਾਂ ਦੀ ਵਰਤੋਂ ਕੀਤੀ, ਓਧਰ ਖੁਦ ਆਪਣੇ ਦੇਸ਼ ’ਚ ਪੈਰ ਪਸਾਰਦੇ ਅੱਤਵਾਦੀਆਂ ਨੂੰ ਨਜ਼ਰਅੰਦਾਜ਼ ਕਰਨ ਦਾ ਖਮਿਆਜ਼ਾ ਹੁਣ ਉਸ ਨੂੰ ਭੁਗਤਣਾ ਪੈ ਰਿਹਾ ਹੈ।

ਅਮਰੀਕਾ ਦੇ ਅਫਗਾਨਿਸਤਾਨ ਤੋਂ ਨਿਕਲਣ ਦੇ ਤੁਰੰਤ ਬਾਅਦ ਜਿਸ ਤੇਜ਼ੀ ਨਾਲ ਉੱਥੇ ਤਾਲਿਬਾਨ ਨੇ ਕਬਜ਼ਾ ਕੀਤਾ ਉਸ ਨਾਲ ਪਾਕਿਸਤਾਨ ਦੇ ਹਾਕਮਾਂ ਨੂੰ ਲੱਗਿਆ ਸੀ ਕਿ ਹੁਣ ਉਹ ਇਸ ਇਲਾਕੇ ’ਚ ਬਿਹਤਰ ਸਥਿਤੀ ’ਚ ਹਨ ਕਿਉਂਕਿ ਉੱਥੇ ਤਾਂ ਉਨ੍ਹਾਂ ਦੇ ਟ੍ਰੇਂਡ ਲੋਕਾਂ ਦੀ ਹੀ ਸਰਕਾਰ ਬਣ ਗਈ ਸੀ ਪਰ ਹਾਲ ਹੀ ਦੇ ਦਿਨਾਂ ’ਚ ਪਾਕਿਸਤਾਨ ’ਚ ਅੱਤਵਾਦੀ ਸਮੂਹਾਂ ਦੇ ਹਮਲਿਆਂ ਤੋਂ ਜਾਪਦਾ ਹੈ ਕਿ ਆਪਣੇ ਦੇਸ਼ ’ਚ ਅੱਤਵਾਦੀਆਂ ’ਤੇ ਕਾਬੂ ਪਾਉਣ ’ਚ ਉਹ ਪੂਰੀ ਤਰ੍ਹਾਂ ਅਸਫਲ ਰਹੇ ਹਨ। ਪਿਛਲੇ 2 ਦਹਾਕਿਆਂ ’ਚ ਪਾਕਿਸਤਾਨ ’ਚ 80,000 ਨਾਗਰਿਕਾਂ ਨੇ ਅੱਤਵਾਦ ਦੇ ਕਾਰਨ ਆਪਣੀ ਜ਼ਿੰਦਗੀ ਗੁਆਈ ਹੈ।

ਅਫਗਾਨਿਸਤਾਨ ’ਚ ਅਮਰੀਕੀ ਅਸਫਲਤਾ ਦੇ ਕਈ ਕਾਰਨ ਹਨ, ਇਨ੍ਹਾਂ ’ਚੋਂ ਬਹੁਤ ਜ਼ਿਆਦਾ ਮਹੱਤਵਪੂਰਨ ਅੱਤਵਾਦ ਦਾ ਮੁਕਾਬਲਾ ਹੈ। ਪਾਕਿਸਤਾਨ ਨੂੰ ਆਪਣੇ ਅੱਤਵਾਦ ਦੇ ਵਿਰੁੱਧ ਨੀਤੀਆਂ ਬਦਲਣੀਆਂ ਹੋਣਗੀਆਂ। ਮਹੱਤਵਪੂਰਨ ਸਵਾਲ ਇਹ ਹੈ ਕਿ ਆਪਣੇ ਇੱਥੇ ਫੈਲ ਰਹੇ ਅੱਤਵਾਦ ਨੂੰ ਕਾਬੂ ਕਰਨ ’ਚ ਪਾਕਿਸਤਾਨ ਕਿਉਂ ਸਫਲ ਨਹੀਂ ਹੋ ਪਾ ਰਿਹਾ? ਬੇਸ਼ੱਕ, ਪਾਕਿਸਤਾਨ ’ਚ ਅੱਤਵਾਦ ਮਾਮੂਲੀ ਤੌਰ ’ਤੇ ਉਸ ਦੀਆਂ ਆਪਣੀਆਂ ਸਮੱਸਿਆਪੂਰਨ ਨੀਤੀਆਂ, ਵਿਸ਼ੇਸ਼ ਤੌਰ ’ਤੇ 1980 ਦੇ ਦਹਾਕੇ ਤੋਂ ਅਫਗਾਨਿਸਤਾਨ ’ਚ ਅਪਣਾਈਆਂ ਗਈਆਂ ਨੀਤੀਆਂ ਦਾ ਨਤੀਜਾ ਹੈ ਪਰ ਉਹ ਗਲਤੀਆਂ ਉਸ ਦੇ ਇੱਥੇ ਕੱਟੜਵਾਦ ਫੈਲਣ ਦਾ ਇਕੋ-ਇਕ ਕਾਰਨ ਨਹੀਂ ਹਨ।

ਪਿਛਲੇ 2 ਦਹਾਕਿਆਂ ’ਚ ਕਈ ਨਵੇਂ ਕਾਰਨ ਸਾਹਮਣੇ ਆਏ ਹਨ, ਜੋ ਮੁੱਖ ਤੌਰ ’ਤੇ ਉੱਥੋਂ ਦੇ ਵੱਖ-ਵੱਖ ਭਾਈਚਾਰਿਆਂ ਦੀ ਸਮਾਜਿਕ-ਆਰਥਿਕ ਵਿਵਸਥਾ, ਸਿਆਸੀ ਵਖਰੇਵਾਂ, ਨਸਲੀ ਭੇਦਭਾਵ ਦੇ ਕਾਰਨ ਹਾਸ਼ੀਏ ’ਤੇ ਪਹੁੰਚੇ ਲੋਕਾਂ, ਦੇਸ਼ ਦੀ ਔਖੀ ਪਛਾਣ ਦੇ ਸੰਕਟ ਤੋਂ ਲੈ ਕੇ ਉੱਥੋਂ ਦੇ ਨੌਜਵਾਨਾਂ ’ਚ ਫੈਲੀ ਨਿਰਾਸ਼ਾ ਦੀ ਭਾਵਨਾ ਨਾਲ ਜੁੜੇ ਹੋਏ ਹਨ। 1947 ’ਚ ਹੋਂਦ ’ਚ ਆਉਣ ਦੇ ਬਾਅਦ ਤੋਂ ਪਾਕਿਸਤਾਨੀ ਨਾਗਰਿਕ ਅਤੇ ਫੌਜੀ ਹਾਕਮਾਂ ਨੇ ਜਾਇਜ਼ਤਾ ਹਾਸਲ ਕਰਨ ਦੇ ਲਈ ਲਗਾਤਾਰ ਧਾਰਮਿਕ ਤੁਸ਼ਟੀਕਰਨ ਦੀ ਖੁੱਲ੍ਹ ਕੇ ਵਰਤੋਂ ਕੀਤੀ। ਅਜਿਹਾ ਕਰ ਕੇ, ਉਨ੍ਹਾਂ ਨੇ ਕੱਟੜਵਾਦੀ ਤਾਕਤਾਂ ਨੂੰ ਬਲ ਦਿੱਤਾ।

ਪਰ ਪਾਕਿਸਤਾਨ ’ਚ ਸਾਰੇ ਅੱਤਵਾਦੀ, ਵਿਸ਼ੇਸ਼ ਤੌਰ ’ਤੇ ਹੇਠਲੇ ਪੱਧਰ ’ਤੇ, ਵਿਚਾਰਕ ਤੌਰ ’ਤੇ ਪ੍ਰੇਰਿਤ ਨਹੀਂ ਹਨ। ਅੱਤਵਾਦੀ ਸਮੂਹਾਂ ਦੇ ਹੇਠਲੇ ਰੈਂਕ ’ਚ ਸ਼ਾਮਲ ਹੋਣ ਵਾਲਿਆਂ ’ਚ ਬਹੁਗਿਣਤੀ ਨੌਜਵਾਨ ਵੱਖ-ਵੱਖ ਕਿਸਮ ਦੀਆਂ ਸ਼ਿਕਾਇਤਾਂ ਤੋਂ ਪ੍ਰੇਰਿਤ ਪ੍ਰਤੀਤ ਹੁੰਦੇ ਹਨ ਜਿਨ੍ਹਾਂ ’ਚ ਗਰੀਬੀ, ਬੇਰੋਜ਼ਗਾਰੀ, ਸਿਆਸੀ ਦਖਲਅੰਦਾਜ਼ੀ ਅਤੇ ਨਸਲੀ ਆਧਾਰ ’ਤੇ ਹਾਸ਼ੀਏ ’ਤੇ ਰੱਖਿਆ ਜਾਣਾ (ਵਿਸ਼ੇਸ਼ ਤੌਰ ’ਤੇ ਬਲੋਚ ਅਤੇ ਪਸ਼ਤੂਨ) ਆਦਿ ਸ਼ਾਮਲ ਹਨ ਅਤੇ ਕੁਝ ਹੋਰ ਅਮਰੀਕੀ ਡਰੋਨ ਹਮਲਿਆਂ ਜਾਂ ਪਾਕਿਸਤਾਨੀ ਫੌਜ ਦੀਆਂ ਫੌਜੀ ਮੁਹਿੰਮਾਂ ’ਚ ਨਿੱਜੀ ਨੁਕਸਾਨ ਦਾ ਬਦਲਾ ਲੈਣਾ ਚਾਹੁੰਦੇ ਹਨ।

ਅੱਤਵਾਦ ਦੇ ਵਿਰੁੱਧ ਜੰਗ ਦੇ ਅਨੁਭਵ ਇਹ ਵੀ ਦਰਸਾਉਂਦੇ ਹਨ ਕਿ ਪਾਕਿਸਤਾਨੀ ਫੌਜ ਤਦ ਤੱਕ ਅੱਤਵਾਦੀਆਂ ਤੋਂ ਜਿੱਤ ਨਹੀਂ ਸਕਦੀ ਜਦ ਤੱਕ ਦੇਸ਼ ਦੀ ਜਨਤਾ ਦੀਆਂ ਅਸਲੀ ਸ਼ਿਕਾਇਤਾਂ ਅਤੇ ਨਿਰਾਸ਼ਾ ਦੂਰ ਨਹੀਂ ਕੀਤੀ ਜਾਂਦੀ। ਅਫਗਾਨਿਸਤਾਨ ’ਚ ਦਹਾਕਿਆਂ ਤੱਕ ਚੱਲੀ ਜੰਗ ਨੇ ਪਾਕਿਸਤਾਨ ਨੂੰ ਬੇਹਿਸਾਬ ਨੁਕਸਾਨ ਪਹੁੰਚਾਇਆ ਹੈ। ਇਸ ਲਈ ਅੱਤਵਾਦ ਅਤੇ ਅੱਤਵਾਦ ਨੂੰ ਪਿੱਛੇ ਧੱਕਣ ਦੇ ਲਈ ਸਰਕਾਰ ਅਤੇ ਸਮਾਜ ਦੇ ਇਕ ਪੀੜ੍ਹੀਗਤ ਯਤਨ ਨੂੰ ਵੀ ਕਈ ਦਹਾਕੇ ਲੱਗ ਜਾਣਗੇ। ਇਹ ਤਦ ਹੀ ਸੰਭਵ ਹੈ ਜੇਕਰ ਪਾਕਿਸਤਾਨ ਕੱਟੜਵਾਦ ਦੀ ਸਮੱਸਿਆ ਅਤੇ ਇਸ ਦੇ ਸਥਾਨਕ ਹੱਲ ਦੀ ਜ਼ਿੰਮੇਵਾਰੀ ਸਮਝੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਾਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News