ਸਕੂਲਾਂ ’ਚ ਚੋਰੀ ਦੀਆਂ ਘਟਨਾਵਾਂ ਰੋਕਣ ਲਈ ਚੌਕੀਦਾਰ ਨਿਯੁਕਤ ਕੀਤੇ ਜਾਣ
Friday, Jun 16, 2023 - 03:28 AM (IST)

ਚੌਕੀਦਾਰਾਂ ਦੇ ਨਾ ਹੋਣ ਕਾਰਨ ਸਮਾਜ ਵਿਰੋਧੀ ਤੱਤ ਬੱਚਿਆਂ ਨੂੰ ਮਿਡ-ਡੇ-ਮੀਲ ਦੇਣ ਵਾਲੇ ਸਕੂਲਾਂ ਅਤੇ ਕੰਪਿਊਟਰ ਪ੍ਰਯੋਗਸ਼ਾਲਾਵਾਂ ’ਚ ਚੋਰੀ ਦੀਆਂ ਘਟਨਾਵਾਂ ਵਧ ਗਈਆਂ ਹਨ ਅਤੇ ਪ੍ਰਬੰਧਨ ਵੀ ਇਸ ਨੂੰ ਰੋਕਣ ’ਚ ਅਸਮਰੱਥ ਹੈ।
ਦੱਸਿਆ ਜਾਂਦਾ ਹੈ ਕਿ ਪਿਛਲੇ 15 ਸਾਲਾਂ ਤੋਂ ਸਮੁੱਚੇ ਪੰਜਾਬ ਦੇ ਸਕੂਲਾਂ ’ਚ ਚੌਕੀਦਾਰਾਂ ਦੀ ਨਿਯੁਕਤੀ ਨਹੀਂ ਕੀਤੀ ਗਈ ਹੈ। ਇਸ ਨੂੰ ਦੇਖਦਿਆਂ ਸਿੱਖਿਆ ਵਿਭਾਗ ਨੇ ਸਕੂਲ ਮੁਖੀਆਂ ਨੂੰ ਇਸ ’ਤੇ ਧਿਆਨ ਦੇਣ ਨੂੰ ਕਿਹਾ ਹੈ। ਇਸੇ ਕਾਰਨ ਕੁਝ ਸਕੂਲਾਂ ’ਚ ਅਧਿਆਪਕਾਂ ਨੇ ਆਪਣੇ ਖਰਚ ’ਤੇ ਚੌਕੀਦਾਰ ਰੱਖੇ ਹਨ ਅਤੇ ਕੁਝ ਪਿੰਡਾਂ ’ਚ ਪੰਚਾਇਤਾਂ ਨੇ ਰਾਤ ਦੇ ਸਮੇਂ ਪਹਿਰੇਦਾਰ ਤਾਇਨਾਤ ਕਰਨ ਦੀ ਦਿਸ਼ਾ ’ਚ ਪਹਿਲ ਕੀਤੀ ਹੈ।
ਕੁਝ ਥਾਵਾਂ ’ਤੇ ਪੁਲਸ ਨੇ ਇਨ੍ਹਾਂ ਸਾਮਾਨਾਂ ਨੂੰ ਕਿਸੇ ਸੁਰੱਖਿਅਤ ਥਾਂ ’ਤੇ ਰੱਖਣ ਦੇ ਨਿਰਦੇਸ਼ ਦਿੱਤੇ ਹਨ ਪਰ ਸੱਚ ਤਾਂ ਇਹ ਹੈ ਕਿ ਕਿਸੇ ਥਾਂ ਨੂੰ ਹਮੇਸ਼ਾ ਲਈ ਸੁਰੱਖਿਅਤ ਨਹੀਂ ਮੰਨਿਆ ਜਾ ਸਕਦਾ।
ਇਸ ਲਈ ਪੰਜਾਬ ਸਰਕਾਰ ਅਤੇ ਹੋਰ ਸੂਬਿਆਂ ਦੀਆਂ ਸਰਕਾਰਾਂ ਨੂੰ ਤੁਰੰਤ ਸਕੂਲਾਂ ’ਚ ਚੌਕੀਦਾਰਾਂ ਦੀ ਨਿਯੁਕਤੀ ਦੀ ਵਿਵਸਥਾ ਕਰਨੀ ਚਾਹੀਦੀ ਹੈ ਤਾਂ ਕਿ ਉੱਥੇ ਸਾਮਾਨ ਵੀ ਸੁਰੱਖਿਅਤ ਰਹੇ ਅਤੇ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਨਾ ਹੋਵੇ।
- ਵਿਜੇ ਕੁਮਾਰ