ਸਾਡੇ ਨੇਤਾ ਜੋ ਅਭਿਨੇਤਰੀਆਂ ਦੀਆਂ ਗੱਲ੍ਹਾਂ ਵਰਗੀਆਂ ਮੁਲਾਇਮ ਅਤੇ ਚਿਕਨੀਆਂ ਸੜਕਾਂ ਬਣਾਉਣ ਦੇ ਹੁਕਮ ਦਿੰਦੇ

Friday, Nov 26, 2021 - 03:13 AM (IST)

ਸਾਡੇ ਨੇਤਾ ਜੋ ਅਭਿਨੇਤਰੀਆਂ ਦੀਆਂ ਗੱਲ੍ਹਾਂ ਵਰਗੀਆਂ ਮੁਲਾਇਮ ਅਤੇ ਚਿਕਨੀਆਂ ਸੜਕਾਂ ਬਣਾਉਣ ਦੇ ਹੁਕਮ ਦਿੰਦੇ

ਸਸਤੀ ਸ਼ੋਹਰਤ ਹਾਸਲ ਕਰਨ ਦੇ ਲਈ ਕੁਝ ਕੁ ਨੇਤਾਗਣ ਊਲ-ਜਲੂਲ ਬਿਆਨ ਦੇਣ ਤੋਂ ਵੀ ਸੰਕੋਚ ਨਹੀਂ ਕਰਦੇ। ਇਸੇ ਲੜੀ ’ਚ ਨੇਤਾਵਾਂ ਵੱਲੋਂ ਫਿਲਮ ਅਭਿਨੇਤਰੀਆਂ ਦੀਆਂ ਗੱਲ੍ਹਾਂ ਵਰਗੀਆਂ ਸੜਕਾਂ ਬਣਾਉਣ ਦਾ ਬਿਆਨ ਦੇਣਾ ਕੋਈ ਨਵੀਂ ਗੱਲ ਨਹੀਂ ਹੈ।

ਸਭ ਤੋਂ ਪਹਿਲਾਂ 2005 ’ਚ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਸੀ ਕਿ ‘‘ਅਸੀਂ ਬਿਹਾਰ ਦੀਆਂ ਸੜਕਾਂ ਨੂੰ ਪ੍ਰਸਿੱਧ ਅਭਿਨੇਤਰੀ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਰਗੀਆਂ ਚਿਕਨੀਆਂ ਅਤੇ ਮੁਲਾਇਮ ਬਣਾ ਦੇਵਾਂਗੇ।’’ ਲਾਲੂ ਦੇ ਉਸ ਬਿਆਨ ਨੂੰ ਲੈ ਕੇ ਭਾਰੀ ਵਿਵਾਦ ਹੋਇਆ ਜਿਸ ਦੇ ਬਾਅਦ ਕਈ ਸਭਾਵਾਂ ’ਚ ਲਾਲੂ ਨੇ ਹੇਮਾ ਦੀ ਪ੍ਰਸ਼ੰਸਾ ਕੀਤੀ।

ਅਕਤੂਬਰ, 2019 ’ਚ ਮੱਧ ਪ੍ਰਦੇਸ਼ ਦੇ ਤੱਤਕਾਲੀਨ ਮੰਤਰੀ ਪੀ. ਸੀ. ਸ਼ਰਮਾ (ਕਾਂਗਰਸ) ਨੇ ਤਾਂ ਸੂਬੇ ਦੀਆਂ ਖਰਾਬ ਸੜਕਾਂ ਦੀ ਤੁਲਨਾ ਸੀਨੀਅਰ ਭਾਜਪਾ ਨੇਤਾ ਕੈਲਾਸ਼ ਵਿਜੇਵਰਗੀਯ ਦੀਆਂ ਗੱਲ੍ਹਾਂ ਨਾਲ ਕਰ ਦਿੱਤੀ।

ਪੀ. ਸੀ. ਸ਼ਰਮਾ ਨੇ ਕਿਹਾ, ‘‘ਮੱਧ ਪ੍ਰਦੇਸ਼ ਦੀਆਂ ਸੜਕਾਂ ਕੈਲਾਸ਼ ਵਿਜੇਵਰਗੀਯ ਦੀਆਂ ਗੱਲ੍ਹਾਂ (ਜਿਨ੍ਹਾਂ ’ਤੇ ਚੇਚਕ ਦੇ ਦਾਗ ਹਨ) ਵਰਗੀਆਂ ਹੋ ਗਈਆਂ ਹਨ...ਪਾਣੀ ਡਿੱਗਿਆ ਅਤੇ ਸੜਕਾਂ ’ਤੇ ਟੋਏ ਹੀ ਟੋਏ ਕੈਲਾਸ਼ ਵਿਜੇਵਰਗੀਯ ਦੀਆਂ ਗੱਲ੍ਹਾਂ ਵਰਗੇ ਹੋ ਗਏ। 15 ਤੋਂ 20 ਦਿਨਾਂ ’ਚ ਸੜਕਾਂ ਚਕਾਚਕ ਅਤੇ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਦੇ ਵਾਂਗ ਹੋ ਜਾਣਗੀਆਂ।’’

ਅਤੇ ਹੁਣ 24 ਨਵੰਬਰ ਨੂੰ ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ’ਚ ਨਵੇਂ-ਨਵੇਂ ਮੰਤਰੀ ਬਣੇ ਰਾਜੇਂਦਰ ਗੁੜਾ ਜਦ ਪਹਿਲੀ ਵਾਰ ਆਪਣੇ ਵਿਧਾਨ ਸਭਾ ਹਲਕੇ ਉਦੈਪੁਰ ਵਾਟੀ ਪਹੁੰਚੇ ਤਾਂ ਲੋਕਾਂ ਵੱਲੋਂ ਹਲਕੇ ਦੀਆਂ ਖਰਾਬ ਸੜਕਾਂ ਦੀ ਸ਼ਿਕਾਇਤ ਕਰਨ ’ਤੇ ਉਨ੍ਹਾਂ ਨੇ ਤੱਤਕਾਲ ਉੱਥੇ ਮੌਜੂਦ ਇੰਜੀਨੀਅਰ ਨੂੰ ਹੁਕਮ ਦੇ ਦਿੱਤਾ ਕਿ ‘‘ਸੜਕਾਂ ਬਣਨੀਆਂ ਚਾਹੀਦੀਆਂ ਹਨ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਰਗੀਆਂ।’’

ਤਦ ਜਿਵੇਂ ਉਨ੍ਹਾਂ ਨੂੰ ਕੁਝ ਯਾਦ ਆਇਆ ਅਤੇ ਉਨ੍ਹਾਂ ਨੇ ਕਿਹਾ, ‘‘ਹੇਮਾ ਮਾਲਿਨੀ ਤਾਂ ਬੁੱਢੀ ਹੋ ਗਈ ਹੈ।’’ ਅਤੇ ਇਸ ਦੇ ਬਾਅਦ ਉੱਥੇ ਮੌਜੂਦ ਲੋਕਾਂ ਨੂੰ ਪੁੱਛਿਆ, ‘‘ਅੱਜਕਲ ਕਿਹੜੀ ਐਕਟ੍ਰੈੱਸ ਚਰਚਾ ’ਚ ਹੈ?’’

ਲੋਕਾਂ ਨੇ ਕੈਟਰੀਨਾ ਕੈਫ ਦਾ ਨਾਂ ਲਿਆ ਤਾਂ ਮੰਤਰੀ ਨੇ ਅਧਿਕਾਰੀਆਂ ਨੂੰ ਹੁਕਮ ਦਿੱਤਾ, ‘‘ਕੈਟਰੀਨਾ ਕੈਫ ਦੀਆਂ ਗੱਲ੍ਹਾਂ ਵਰਗੀਆਂ ਸੜਕਾਂ ਹੀ ਮੇਰੇ ਹਲਕੇ ’ਚ ਬਣਨੀਆਂ ਚਾਹੀਦੀਆਂ ਹਨ।’’

ਜਿਸ ਦੇਸ਼ ’ਚ ਨਾਰੀ ਪੂਜਨ ਦਾ ਰਿਵਾਜ ਹੋਵੇ, ਉੱਥੇ ਅਜਿਹੀਆਂ ਗੱਲਾਂ ਕਹਿਣਾ ਅਤੇ ਇਸ ਤਰ੍ਹਾਂ ਦੇ ਬਿਆਨ ਦੇਣਾ ਸਰਾਸਰ ਅਣਉਚਿਤ ਹੋਣ ਦੇ ਨਾਲ-ਨਾਲ ਨਾਰੀ ਜਾਤੀ ਦਾ ਨਿਰਾਦਰ ਵੀ ਹੈ ਜਿਸ ਦੇ ਲਈ ਅਜਿਹੇ ਨੇਤਾਵਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ।

-ਵਿਜੇ ਕੁਮਾਰ


author

Bharat Thapa

Content Editor

Related News