ਦੇਸ਼ ਦੇ ਕੋਨੇ-ਕੋਨੇ ’ਚ ਬਰਾਮਦ ਹੋ ਰਹੇ ਖਤਰਨਾਕ ਧਮਾਕਾਖੇਜ਼ ਸਮੱਗਰੀ ਅਤੇ ਹਥਿਆਰ

09/03/2021 3:37:00 AM

ਅੱਜ ਇਕ ਪਾਸੇ ਪਾਕਿਸਤਾਨ ਆਪਣੇ ਪਾਲੇ ਹੋਏ ਅੱਤਵਾਦੀਆਂ ਦੇ ਰਾਹੀਂ ਭਾਰਤ ’ਚ ਹਥਿਆਰਾਂ ਦੀ ਸਮੱਗਲਿੰਗ ਅਤੇ ਹਿੰਸਾ ਕਰਵਾ ਰਿਹਾ ਹੈ ਤਾਂ ਦੂਜੇ ਪਾਸੇ ਉਸ ਦੇ ਨਾਲ ਮਿਲੇ ਹੋਏ ਸਮਾਜ ਵਿਰੋਧੀ ਤੱਤਾਂ ਨੇ ਭਾਰਤ ’ਚ ਨਾਜਾਇਜ਼ ਹਥਿਆਰਾਂ ਦੀ ਸਮੱਗਲਿੰਗ ਅਤੇ ਨਿਰਮਾਣ ਸ਼ੁਰੂ ਕੀਤਾ ਹੋਇਆ ਹੈ। ਇਹ ਸਥਿਤੀ ਕਿੰਨੀ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ ਇਹ ਸਿਰਫ 3 ਹਫਤਿਆਂ ਦੀਆਂ ਹੇਠਲੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ :

* 8 ਅਗਸਤ ਨੂੰ ਓਡਿਸ਼ਾ ਦੇ ਕਾਲਾਹਾਂਡੀ ਜ਼ਿਲੇ ’ਚ ‘ਤਦੀਝੋਲਾ’ ਪਿੰਡ ’ਚ ਭਾਰੀ ਮਾਤਰਾ ’ਚ ਬੰਦੂਕਾਂ, ਜਿਲੇਟਿਨ ਦੀਆਂ ਛੜਾਂ, ਡੈਟੋਨੇਟਰ, ਤਾਰਾਂ ਦੇ ਬੰਡਲ ਫੜੇ ਗਏ।

* 8 ਅਗਸਤ ਨੂੰ ਝਾਰਖੰਡ ’ਚ ਜਮਸ਼ੇਦਪੁਰ ਜਾਣ ਵਾਲੇ ਰਸਤੇ ’ਚ ਵਿਛਾਈਆਂ ਹੋਈਆਂ 15 ਬਾਰੂਦੀ ਸੁਰੰਗਾਂ (ਲੈਂਡ ਮਾਈਨਜ਼) ਬਰਾਮਦ ਹੋਈਆਂ।

* 8 ਅਗਸਤ ਨੂੰ ਦਿੱਲੀ ਪੁਲਸ ਨੇ ਇਕ ਹਥਿਆਰ ਸਪਲਾਇਰ ਨੂੰ 20 ਆਧੁਨਿਕ ਪਿਸਤੌਲਾਂ ਅਤੇ ਕਾਰਤੂਸਾਂ ਦੇ ਨਾਲ ਗ੍ਰਿਫਤਾਰ ਕੀਤਾ।

* 9 ਅਗਸਤ ਨੂੰ ਪੁਲਸ ਨੂੰ ਪਾਕਿਸਤਾਨ ਸਰਹੱਦ ਦੇ ਨੇੜੇ ਸਥਿਤ ਪਿੰਡ ’ਚੋਂ 5 ਹੈਂਡ ਗ੍ਰੇਨੇਡ, 3 ਡੈਟੋਨੇਟਰ ਆਦਿ ਮਿਲੇ।

* 14 ਅਗਸਤ ਨੂੰ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲੇ ਦੇ ਸਰੋਲਾ ਜੰਗਲ ’ਚ ਲੁਕਾਇਆ ਹੋਇਆ ਇਕ ਚੀਨੀ ਪਿਸਤੌਲ, ਇਕ 12 ਬੋਰ ਦੀ ਰਾਈਫਲ, 2 ਦੇਸੀ ਹੈਂਡਗੰਨਾਂ, 5 ਚੀਨੀ ਗ੍ਰੇਨੇਡ ਸਮੇਤ ਭਾਰੀ ਮਾਤਰਾ ’ਚ ਗੋਲਾ-ਬਾਰੂਦ ਜ਼ਬਤ ਕੀਤਾ।

* 16 ਅਗਸਤ ਨੂੰ ਪੁਲਸ ਨੇ ਘਰਿੰਡਾ ਇਲਾਕੇ ’ਚ 2 ਅੱਤਵਾਦੀਆਂ ਦੇ ਕਬਜ਼ੇ ’ਚੋਂ 2 ਹੱਥਗੋਲੇ, ਪਿਸਤੌਲ ਤੇ ਗੋਲਾ-ਬਾਰੂਦ ਬਰਾਮਦ ਕੀਤਾ।

* 17 ਅਗਸਤ ਨੂੰ ਆਂਧਰਾ ਪ੍ਰਦੇਸ਼ ਦੇ ਪ੍ਰਕਾਸ਼ਮ ਜ਼ਿਲੇ ’ਚ ਸ਼ੇਖ ਕਰੀਮੁੱਲਾ ਨਾਂ ਦੇ ਵਿਅਕਤੀ ਕੋਲੋਂ 5 ਜਿਲੇਟਿਨ ਦੀਆਂ ਛੜਾਂ ਅਤੇ 10 ਬਿਜਲੀ ਦੇ ਡੈਟੋਨੇਟਰ ਬਰਾਮਦ ਹੋਏ।

* 17 ਅਗਸਤ ਨੂੰ ਕਰਨਾਟਕ ਪੁਲਸ ਨੇ ਫਿਰਕੂ ਤੌਰ ’ਤੇ ਨਾਜ਼ੁਕ ਮੈਂਗਲੁਰੂ ’ਚ 1725 ਕਿਲੋ ਧਮਾਕਾਖੇਜ਼ ਸਮੱਗਰੀ ਜ਼ਬਤ ਕੀਤੀ।

* 18 ਅਗਸਤ ਨੂੰ ਮਹਾਰਾਸ਼ਟਰ ’ਚ ਔਰੰਗਾਬਾਦ ਦੇ ‘ਜਿਓਰਾਈ’ ਪਿੰਡ ’ਚ ਸੰਤੋਸ਼ ਸਿੰਘ ਟਾਕ ਦੇ ਮਕਾਨ ’ਚੋਂ 126 ਇਲੈਕਟ੍ਰਾਨਿਕ ਧਮਾਕਾਖੇਜ਼ ਯੰਤਰ ਬਰਾਮਦ ਹੋਏ।

* 19 ਅਗਸਤ ਨੂੰ ਮਣੀਪੁਰ ’ਚ ਭਾਰਤ-ਮਿਆਂਮਾਰ ਦੀ ਵਾੜ ਰਹਿਤ ਸਰਹੱਦ ’ਤੇ 3 ਆਈ. ਈ. ਡੀ., ਡੈਟੋਨੇਟਰ, ਸੇਫਟੀ ਫਿਊਜ਼ ਅਤੇ ਹੋਰ ਧਮਾਕਾਖੇਜ਼ ਸਮੱਗਰੀ ਜ਼ਬਤ ਕੀਤੀ ਗਈ।

* 20 ਅਗਸਤ ਨੂੰ ਮੇਘਾਲਿਆ ਦੇ ਰਿਭੋਈ ਜ਼ਿਲੇ ’ਚ ਬਰਨੀਹਾਟ ਦੀ ਪੁਲਸ ਨੇ ਕਾਰ ’ਚੋਂ 9 ਹਜ਼ਾਰ ਐਲੂਮੀਨੀਅਮ ਇਲੈਕਟ੍ਰਿਕ ਡੈਟੋਨੇਟਰ ਤੇ 2044 ਜਿਲੇਟਿਨ ਦੀਆਂ ਛੜਾਂ ਦੇ ਨਾਲ ਮੋਯਨੁਲ ਹੱਕ ਨਗਰਬੋਰਾ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ।

* 21 ਅਗਸਤ ਨੂੰ ਜੰਮੂ-ਕਸ਼ਮੀਰ ਦੇ ਤ੍ਰਾਲ ’ਚ ਇਕ ਮੁਕਾਬਲੇ ਵਾਲੀ ਥਾਂ ਤੋਂ 2 ਏ. ਕੇ. 47 ਰਾਈਫਲਾਂ, 1 ਐੱਸ. ਐੱਲ. ਆਰ. ਅਤੇ ਭਾਰੀ ਮਾਤਰਾ ’ਚ ਗੋਲਾ-ਬਾਰੂਦ ਬਰਾਮਦ ਹੋਇਆ।

* 24 ਅਗਸਤ ਨੂੰ ਉੱਤਰ ਪ੍ਰਦੇਸ਼ ’ਚ ਪਯਾਗਪੁਰ ਪੁਲਸ ਨੇ ਯੁਸੁਫ ਅਲੀ ਤੋਂ 1 ਤਮਾਚਾ, 315 ਬੋਰ, 2 ਜ਼ਿੰਦਾ ਕਾਰਤੂਸ ਤੇ 1 ਕਿਲੋ ਧਮਾਕਾਖੇਜ਼ ਸਮੱਗਰੀ ਜ਼ਬਤ ਕੀਤੀ।

* 24 ਅਗਸਤ ਨੂੰ ਜੰਮੂ-ਕਸ਼ਮੀਰ ਦੇ ਬਾਂਦੀਪੁਰਾ ਦੇ ਜੰਗਲ ’ਚ ਅੱਤਵਾਦੀਆਂ ਦੇ ਟਿਕਾਣੇ ਤੋਂ 10 ਯੂ. ਬੀ. ਜੀ. ਐੱਲ., 2 ਚੀਨ ’ਚ ਬਣੇ ਗ੍ਰੇਨੇਡ ਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਹੋਈ।

* 25 ਅਗਸਤ ਨੂੰ ਪੱਛਮੀ ਬੰਗਾਲ ਪੁਲਸ ਨੇ ਆਸਨਸੋਲ ਦੇ ਨੇੜੇ ਬਿਹਾਰ ਜਾ ਰਹੀ ਇਕ ਬੱਸ ’ਚੋਂ 30 ਦੇਸੀ ਬੰਬ ਬਰਾਮਦ ਕਰ ਕੇ ਇਕ ਵਿਅਕਤੀ ਨੂੰ ਹਿਰਾਸਤ ’ਚ ਲਿਆ।

* 27 ਅਗਸਤ ਨੂੰ ਅਸਾਮ ਦੇ ਕਾਰਬੋ ਆਂਗਲੋਂਗ ਜ਼ਿਲੇ ’ਚ 4 ਲੋਕਾਂ ਨੂੰ ਭਾਰੀ ਗਿਣਤੀ ’ਚ ਹਥਿਆਰਾਂ ਤੇ ਗੋਲਾ-ਬਾਰੂਦ ਦੇ ਨਾਲ ਗ੍ਰਿਫਤਾਰ ਕੀਤਾ ਗਿਆ।

* 29 ਅਗਸਤ ਨੂੰ ਜਜੋਲ ਬਾਰਡਰ ਦੀ ਆਊਟ ਪੋਸਟ ਦੀ ਜ਼ੀਰੋ ਲਾਈਨ ’ਤੇ ਵੱਡੀ ਗਿਣਤੀ ’ਚ ਹਥਿਆਰ ਫੜੇ ਗਏ।

* 29 ਅਗਸਤ ਨੂੰ ਝਾਰਖੰਡ ਦੇ ਪਲਾਮੂ ਜ਼ਿਲੇ ਦੇ ਜੰਗਲ ’ਚ ਅੱਤਵਾਦੀਆਂ ਨਾਲ ਮੁਕਾਬਲੇ ਦੇ ਬਾਅਦ ਪੁਲਸ ਨੇ ਦੋ ਰਾਈਫਲਾਂ, ਇਕ ਦੇਸੀ ਪਿਸਤੌਲ, ਕਈ ਗੋਲੀਆਂ ਅਤੇ ਹਥਿਆਰ ਬਣਾਉਣ ਦੇ ਲਈ ਕੰਮ ਆਉਣ ਵਾਲੇ ਯੰਤਰ ਬਰਾਮਦ ਕੀਤੇ।

* 31 ਅਗਸਤ ਨੂੰ ਛੱਤੀਸਗੜ੍ਹ ਦੇ ਬੀਜਾਪੁਰ ’ਚ ਸੁਰੱਖਿਆ ਬਲਾਂ ਨੇ 3 ਨਕਸਲੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਵੱਡੀ ਗਿਣਤੀ ’ਚ ਧਮਾਕਾਖੇਜ਼ ਸਮੱਗਰੀ ਜ਼ਬਤ ਕੀਤੀ।

* 31 ਅਗਸਤ ਨੂੰ ਸੀ. ਆਈ. ਏ-3 ਪਾਨੀਪਤ ਦੀ ਪੁਲਸ ਨੇ ਨਾਜਾਇਜ਼ ਹਥਿਆਰਾਂ ਦੀ ਫੈਕਟਰੀ ਅਤੇ ਉਨ੍ਹਾਂ ਦੀ ਸਪਲਾਈ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਦੇ ਕਬਜ਼ੇ ’ਚੋਂ 35 ਪਿਸਤੌਲ ਅਤੇ 45 ਮੈਗਜ਼ੀਨਾਂ ਬਰਾਮਦ ਕੀਤੀਆਂ।

* 1 ਸਤੰਬਰ ਨੂੰ ਮੱਧ ਕਸ਼ਮੀਰ ਦੇ ਸਦਰਾਬਾਗ ਜੰਗਲ ’ਚ ਅੱਤਵਾਦੀਆਂ ਵੱਲੋਂ ਲੁਕਾ ਕੇ ਰੱਖੇ ਏ. ਕੇ. 47 ਦੇ 2 ਮੈਗਜ਼ੀਨ, ਉਸ ਦੇ ਰੌਂਦ ਤੇ ਹੱਥਗੋਲੇ ਆਦਿ ਫੜੇ ਗਏ।

* 1 ਸਤੰਬਰ ਨੂੰ ਬਿਹਾਰ ਦੇ ਲੱਖੀਸਰਾਏ ’ਚ ਨਕਸਲੀਆਂ ਦੇ ਅੱਡੇ ਤੋਂ ਇਕ ਰਾਈਫਲ ਅਤੇ ਹੋਰ ਹਥਿਆਰ ਫੜੇ ਗਏ।

* 2 ਸਤੰਬਰ ਨੂੰ ਭਾਰਤ-ਪਾਕਿ ਸਰਹੱਦ ’ਤੇ ਖਾਲੜਾ ਸੈਕਟਰ ’ਚ ਸੁਰੱਖਿਆ ਬਲਾਂ ਵੱਲੋਂ ਸਰਚ ਅਾਪ੍ਰੇਸ਼ਨ ਦੇ ਦੌਰਾਨ ਖੇਤਾਂ ’ਚੋਂ 4 ਪਿਸਤੌਲ, 8 ਮੈਗਜ਼ੀਨ ਅਤੇ 40 ਜ਼ਿੰਦਾ ਰੌਂਦ ਦੇ ਇਲਾਵਾ 2 ਪੈਕੇਟ ਹੈਰੋਇਨ ਬਰਾਮਦ ਹੋਈ।

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਅੱਜ ਪਾਕਿ ਸਮਰਥਿਤ ਅੱਤਵਾਦੀ ਅਤੇ ਭਾਰਤ ’ਚ ਨਾਜਾਇਜ਼ ਹਥਿਆਰਾਂ ਦੇ ਨਿਰਮਾਤਾ ਅਤੇ ਵਪਾਰੀ ਦੇਸ਼ ਦੀ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਦੇ ਲਈ ਭਾਰੀ ਖਤਰਾ ਬਣਦੇ ਜਾ ਰਹੇ ਹਨ।

ਇਸ ਲਈ ਇਸ ਸਮੱਸਿਆ ਨੂੰ ਖਤਮ ਕਰਨ ਦੇ ਲਈ ਸਰਕਾਰਾਂ ਨੂੰ ਸੋਚ-ਵਿਚਾਰ ਕੇ ਅਤੇ ਵੱਧ ਸਖਤ ਕਦਮ ਚੁੱਕਣ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਕੋਈ ਵੱਡੀ ਘਟਨਾ ਨਾ ਹੋ ਜਾਵੇ ਤੇ ਜਾਨ-ਮਾਲ ਦੇ ਨੁਕਸਾਨ ਤੋਂ ਬਚਿਆ ਜਾ ਸਕੇ।

-ਵਿਜੇ ਕੁਮਾਰ


Bharat Thapa

Content Editor

Related News