ਭਾਰਤ ਦੀ ਸ਼ਾਨਦਾਰ ਜਿੱਤ ''ਤੇ ਭਾਰਤੀ ਸੈਨਿਕਾਂ ਦੇ ਸਨਮਾਨ ''ਚ ਤਿਰੰਗਾ ਰੈਲੀ ਕੱਢੀ
Saturday, May 17, 2025 - 11:58 AM (IST)

ਬਾਬਾ ਬਕਾਲਾ ਸਾਹਿਬ(ਰਾਕੇਸ਼)-ਭਾਰਤ ਦੀ ਸ਼ਾਨਦਾਰ ਜਿੱਤ 'ਤੇ ਭਾਰਤੀ ਸੈਨਿਕਾਂ ਦੇ ਸਨਮਾਨ 'ਚ ਤਿਰੰਗਾ ਰੈਲੀ ਕੱਢੀ ਗਈ। ਜ਼ਿਲ੍ਹਾ ਭਾਜਪਾ ਦਿਹਾਤੀ ਪ੍ਰਧਾਨ ਤੇ ਸਾਬਕਾ ਸੰਸਦੀ ਸਕੱਤਰ ਮਨਜੀਤ ਸਿੰਘ ਮੰਨਾ ਦੀ ਅਗਵਾਈ 'ਚ ਸੈਂਕੜੇ ਭਾਜਪਾ ਕਾਰਕੁੰਨਾ ਨੇ ਬਾਬਾ ਬਕਾਲਾ ਸਾਹਿਬ ਦੇ ਬਾਜ਼ਾਰਾਂ 'ਚ ਜੇਤੂ ਮਾਰਚ ਕੀਤਾ। ਪਾਕਿਸਤਾਨ ਦੀਆ ਕੋਸ਼ਿਸ਼ਾਂ ਨੂੰ ਅਸਫਲ ਕਰਨ ਲਈ ਭਾਰਤ ਦੀਆਂ ਵੱਖ-ਵੱਖ ਫੋਰਸਾਂ ਵੱਲੋਂ ਨਿਭਾਈ ਗਈ ਵਿਸ਼ੇਸ਼ ਭੂਮਿਕਾ ਦੇ ਮੱਦੇਨਜ਼ਰ ਭਾਰਤੀ ਫੌਜੀਆਂ ਨੂੰ ਸਲਾਮ ਕੀਤਾ।