ਵੈਸਟਰਨ ਵੀਅਰ ਹੋਵੇ ਜਾ ਇੰਡੀਅਨ ਬਲੈਕ ਐਂਡ ਵਾੲ੍ਹੀਟ ਦਾ ਕੰਬੀਨੇਸ਼ਨ ਖੂਬ ਕਰ ਰਿਹਾ ਟ੍ਰੈਂਡ

Saturday, Aug 10, 2024 - 01:22 PM (IST)

ਵੈਸਟਰਨ ਵੀਅਰ ਹੋਵੇ ਜਾ ਇੰਡੀਅਨ ਬਲੈਕ ਐਂਡ ਵਾੲ੍ਹੀਟ ਦਾ ਕੰਬੀਨੇਸ਼ਨ ਖੂਬ ਕਰ ਰਿਹਾ ਟ੍ਰੈਂਡ

ਅੰਮ੍ਰਿਤਸਰ, (ਕਵਿਸ਼ਾ)-ਜੇਕਰ ਅਸੀਂ ਫੈਸ਼ਨ ਇੰਡਸਟਰੀ ’ਤੇ ਨਜ਼ਰ ਮਾਰੀਏ ਤਾਂ ਕਈ ਵਾਰ ਕੁਝ ਅਜਿਹੇ ਟ੍ਰੈਂਡਜ਼ ਸਾਹਮਣੇ ਆਉਂਦੇ ਹਨ ਜੋ ਪੱਛਮੀ ਅਤੇ ਭਾਰਤੀ ਪਹਿਰਾਵੇ ਦੋਨੋਂ ਪਹਿਨਣ ਦੇ ਸਾਮਾਨ ਹੁੰਦੇ ਹਨ, ਅਜਿਹੇ ਰੁਝਾਨਾਂ ਵਿਚ ਅੱਜ-ਕੱਲ ਰੰਗਾਂ ਦਾ ਰੁਝਾਨ ਸਭ ਤੋਂ ਪਹਿਲਾਂ ਆਉਂਦਾ ਹੈ, ਭਾਵੇ ਉਹ ਪੱਛਮੀ ਹੋਵੇ ਜਾਂ ਫਿਰ ਭਾਰਤੀ ਪਹਿਰਾਵਾ, ਬਲੈਕ ਅਤੇ ਵਾੲ੍ਹੀਟ ਦੇ ਕਾਂਬੀਨੇਸ਼ਨ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਅਤੇ ਅਜਿਹੇ ਕਾਂਬਿਨੇਸ਼ਨ ਨਾਲ ਬਣੇ ਪਹਿਰਾਵੇ ਅੱਜ ਕੱਲ ਟ੍ਰੈਂਡ ਵਿਚ ਦੇਖੇ ਜਾ ਰਹੇ ਹਨ।

PunjabKesari

ਬਾਜ਼ਾਰ ’ਚ ਉਪਲੱਬਧ ਵਿਕਲੱਪਾਂ ਦੀ ਗੱਲ ਕਰੀਏ ਤਾਂ ਇਸ ਤਰ੍ਹਾਂ ਦੀ ਕੰਬੀਨੇਸ਼ਨ ਅੱਜ ਕੱਲ ਬਾਜ਼ਾਰ ਵਿਚ ਖੂਬ ਦਿਖਾਈ ਦੇ ਰਹੇ ਹਨ। ਆਪਸ਼ਨ ਹੋਣ ਦੀ ਵਜ੍ਹਾ ਨਾਲ ਵੀ ਇਸ ਤਰ੍ਹਾਂ ਦੇ ਵਾੲ੍ਹੀਟ ਅਤੇ ਬਲੈਕ ਕੰਬੀਨੇਸ਼ਨ ਨੂੰ ਔਰਤਾਂ ਵਲੋਂ ਖੂਬ ਪ੍ਰੋਫਰ ਕੀਤਾ ਜਾਂਦਾ ਹੈ, ਫਿਰ ਭਾਵੇ ਉਹ ਇੰਡੀਅਨ ਹੋਵੇ ਜਾ ਫਿਰ ਪੱਛਮੀ ਵੈਸਟਰਨ ਵੀਅਰ।

ਅੰਮ੍ਰਿਤਸਰ ਵਿਚ ਹੋਣ ਵਾਲੇ ਆਮ ਅਤੇ ਖਾਸ ਪ੍ਰੋਗਰਾਮ ਵਿਚ ਅੱਜ-ਕੱਲ ਔਰਤਾਂ ਇਸ ਤਰ੍ਹਾਂ ਦੇ ਬਲੈਕ ਅਤੇ ਵਾੲ੍ਹੀਟ ਕੰਬੀਨੇਸ਼ਨ ਡ੍ਰੈੱਸ ਪਹਿਨੀਆਂ ਦਿਖਾਈ ਦੇ ਰਹੀਆਂ ਹਨ। 


author

Tarsem Singh

Content Editor

Related News