ਸੁਧੀਰ ਸੂਰੀ ਕਤਲ ਕਾਂਡ ਦੇ 5 ਦਿਨਾਂ ਬਾਅਦ ਵੀ ''ਵੱਡੇ ਸਵਾਲ'' ਦੇ ਜਵਾਬ ਦੀ ਉਡੀਕ

11/09/2022 9:27:56 PM

ਅੰਮ੍ਰਿਤਸਰ (ਸੋਨੀ) : ਹਿੰਦੂ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਬੀਤੀ 4 ਨਵੰਬਰ ਨੂੰ ਕਸ਼ਮੀਰ ਐਵੇਨਿਊ ਸਥਿਤ ਗੋਪਾਲ ਮੰਦਰ ਦੇ ਬਾਹਰ ਦਿਨ-ਦਿਹਾਡ਼ੇ ਪੁਲਸ ਫੋਰਸ ਦੀ ਮੌਜੂਦਗੀ ’ਚ ਧਰਨਾ ਦੇ ਰਹੇ ਇਕ ਨੌਜਵਾਨ ਵੱਲੋਂ ਗੋਲ਼ੀਆਂ ਚਲਾ ਕੇ ਕਤਲ ਕਰ ਦੇਣ ਦੇ ਮਾਮਲੇ ਵਿਚ ਕਾਬੂ ਕਰ ਕੇ ਇਸ ਕੇਸ ਨੂੰ ਇੱਥੇ ਹੀ ਖ਼ਤਮ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਅਸਲ ਸਵਾਲ ਇਹ ਹੈ ਕਿ ਇਸ ਘਟਨਾ ਦਾ ਕਥਿਤ ਮੁਲਜ਼ਮ, ਸਿਰਫ਼ ਇਹ ਨੌਜਵਾਨ ਹੀ ਹੈ? ਇਸ ਗੰਭੀਰ ਸਵਾਲ ਦਾ ਉੱਤਰ ਹੈ ਹਰਗਿਜ਼ ਨਹੀਂ। ਇਸ ਕਤਲ ਵਿਚ ਸੂਰੀ ਦੀ ਸੁਰੱਖਿਆ ’ਤੇ ਤਾਇਨਾਤ ਪੁਲਸ ਮੁਲਾਜ਼ਮ ਵੀ ਬਰਾਬਰ ਦੇ ਮੁਲਜ਼ਮ ਹਨ ਅਤੇ ਉਹ ਪੁਲਸ ਅਧਿਕਾਰੀ ਵੀ ਜੋ ਸੂਰੀ ਅਤੇ ਉਸ ਦੇ ਸਾਥੀਆਂ ਸਮੇਤ ਧਰਨੇ ਵਾਲੀ ਥਾਂ ’ਤੇ ਧਰਨਾ ਸਮਾਪਤ ਕਰਨ ਦੇ ਮਕਸਦ ਨਾਲ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਧਰਨੇ ’ਤੇ ਪਹੁੰਚੇ ਸਨ ਅਤੇ ਗੱਲਬਾਤ ਚੱਲ ਰਹੀ ਸੀ।

ਇਹ ਵੀ ਪੜ੍ਹੋ :  1000 ਰੁਪਏ ਦੀ ਉਡੀਕ 'ਚ ਬੈਠੀਆਂ ਔਰਤਾਂ ਨੂੰ ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਖ਼ੁਸ਼ਖ਼ਬਰੀ, ਖਰੜਾ ਤਿਆਰ

ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਵੀਡੀਓਜ਼ ਅਨੁਸਾਰ ਸੂਰੀ, ਜਿਸ ਨੂੰ ਆਮ ਲੋਕਾਂ ਵੱਲੋਂ ਦੱਸਿਆ ਗਿਆ ਸੀ ਕਿ 26 ਅਕਤੂਬਰ ਨੂੰ ਦੀਵਾਲੀ ਦੀ ਪੂਜਾ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਆਪਣੇ ਪੂਜਾ ਅਰਚਨਾ ਨੂੰ ਮੰਦਰ ਦੇ ਬਾਹਰ ਰੱਖ ਦਿੱਤਾ ਹੈ ਤਾਂ ਜੋ ਮੰਦਰ ਪ੍ਰਬੰਧਕ ਇਸ ਨੂੰ ਚੁੱਕ ਸਕਣ। ਇਸ ਨੂੰ ਉਚਿਤ ਢੰਗ ਨਾਲ ਪੇਸ਼ ਕੀਤਾ ਪਰ ਮੰਦਰ ਪ੍ਰਬੰਧਕ ਆਪਣੀ ਜ਼ਿੰਮੇਵਾਰੀ ਨਿਭਾਉਣ ਪ੍ਰਤੀ ਉਦਾਸੀਨ ਸੀ। ਦੱਸਿਆ ਜਾਂਦਾ ਹੈ ਕਿ ਸੂਰੀ ਆਪਣੇ ਸਾਥੀਆਂ ਸਮੇਤ ਇਨ੍ਹਾਂ ਅਵਸੇਸ਼ਾਂ ਨੂੰ ਚੁੱਕਣ ਦੀ ਮੰਗ ਲਈ 4 ਨਵੰਬਰ ਦੀ ਦੁਪਹਿਰ ਨੂੰ ਗੋਪਾਲ ਮੰਦਰ ਪਹੁੰਚੇ ਸਨ। ਉਨ੍ਹਾਂ ਮੰਦਰ ਪ੍ਰਬੰਧਕਾਂ ਨਾਲ ਵੀ ਗੱਲ ਕੀਤੀ ਪਰ ਕੋਈ ਤਸੱਲੀਬਖਸ਼ ਹੱਲ ਨਾ ਹੋਣ ਕਾਰਨ ਉਹ ਮੰਦਰ ਦੇ ਬਾਹਰ ਧਰਨੇ ’ਤੇ ਬੈਠ ਗਏ। ਉਨ੍ਹਾਂ ਦੀ ਸੁਰੱਖਿਆ ’ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨੇ ਵੀ ਉਸ ਨੂੰ ਆਪਣੇ ਸੁਰੱਖਿਆ ਘੇਰੇ ’ਚ ਲੈ ਲਿਆ ਸੀ। ਧਰਨੇ ਦੀ ਸੂਚਨਾ ਮਿਲਦਿਆਂ ਹੀ ਅੱਧੀ ਦਰਜਨ ਦੇ ਕਰੀਬ ਸੀਨੀਅਰ ਪੁਲਸ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ ਤੇ ਸਮੱਸਿਆ ਦਾ ਹੱਲ ਕਰ ਲਿਆ।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਚੋੋਣਾਂ ਤੋਂ ਐਨ ਪਹਿਲਾਂ ਬਾਦਲ ਪਰਿਵਾਰ ਨੂੰ ਵੱਡਾ ਝਟਕਾ

ਕੁਝ ਸਮਾਂ ਧਰਨਾ ਚੁੱਕਣ ਦੀ ਗੱਲ ਚੱਲੀ ਪਰ ਸੂਰੀ ਇਸ ਗੱਲ ’ਤੇ ਅੜੇ ਰਹੇ ਕਿ ਇਕ ਤਾਂ ਮੰਦਰ ਦੇ ਢੇਰ ਨੂੰ ਤੁਰੰਤ ਚੁੱਕਿਆ ਜਾਵੇ ਅਤੇ ਦੂਜਾ ਮੰਦਰ ਪ੍ਰਬੰਧਕਾਂ ਖ਼ਿਲਾਫ਼ ਪੁਲਸ ਕੇਸ ਵੀ ਦਰਜ ਕੀਤਾ ਜਾਵੇ। ਪੁਲਸ ਅਧਿਕਾਰੀ ਅਜੇ ਇਸ ਮਸਲੇ ਨੂੰ ਹੱਲ ਕਰਨ ਬਾਰੇ ਸੋਚ ਹੀ ਰਹੇ ਸਨ ਕਿ ਧਰਨੇ ’ਤੇ ਬੈਠੇ ਸੂਰੀ ’ਤੇ ਕਾਤਲ ਵੱਲੋਂ ਗੋਲ਼ੀਆਂ ਚਲਾ ਦਿੱਤੀਆਂ ਗਈਆਂ।

ਇਸ ਨਾਲ ਮੌਕੇ ’ਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਸਾਰੇ ਪੁਲਸ ਮੁਲਾਜ਼ਮ ਅਤੇ ਅਧਿਕਾਰੀ ਜਵਾਬੀ ਕਾਰਵਾਈ ਕਰਨ ਦੀ ਬਜਾਏ ਮੌਕੇ ਤੋਂ ਭੱਜ ਗਏ ਅਤੇ ਗੋਲੀ ਚਲਾਉਣ ਵਾਲੇ ਨੌਜਵਾਨ ਨੂੰ ਲੋਕਾਂ ਨੇ ਕਾਬੂ ਕਰ ਲਿਆ। ਦਿਲਚਸਪ ਗੱਲ ਇਹ ਹੈ ਕਿ ਧਰਨੇ ’ਤੇ ਬੈਠੇ ਸੂਰੀ ਦੇ ਇਕ ਸਾਥੀ ਸ਼ਿਵ ਸੈਨਿਕ ਨੇ ਸੂਰੀ ਦੇ ਲਾਇਸੰਸੀ ਪਿਸਤੌਲ ਨਾਲ ਹਮਲਾਵਰ ਨੌਜਵਾਨ ’ਤੇ ਫਾਇਰ ਕੀਤਾ ਜੋ ਗੋਲ਼ੀ ਚਲਾਉਣ ਤੋਂ ਬਾਅਦ ਸਾਹਮਣੇ ਵਾਲੀ ਇਮਾਰਤ ਵਿਚ ਪਨਾਹ ਲੈਣ ਲਈ ਭੱਜ ਗਿਆ। ਇਸ ਦੌਰਾਨ ਕੁਝ ਲੋਕਾਂ ਨੇ ਹਮਲਾਵਰ ਨੌਜਵਾਨ ਦਾ ਪਿੱਛਾ ਕੀਤਾ ਅਤੇ ਉਸ ਦੇ ਹਥਿਆਰ ਸਮੇਤ ਉਸ ਨੂੰ ਕਾਬੂ ਕਰ ਲਿਆ।

ਇਹ ਵੀ ਪੜ੍ਹੋ :  SGPC ਚੋਣਾਂ ਨੂੰ ਲੈ ਕੇ ਬੀਬੀ ਜਗੀਰ ਕੌਰ ਦੇ ਸਟੈਂਡ 'ਤੇ ਜਥੇਦਾਰ ਦਾਦੂਵਾਲ ਦਾ ਵੱਡਾ ਬਿਆਨ

ਕੁਝ ਹੀ ਦੇਰ ਬਾਅਦ ਮੌਕੇ ਤੋਂ ਭੱਜਣ ਵਾਲੇ ਪੁਲਸ ਮੁਲਾਜ਼ਮ ਮੁਡ਼ ਮੌਕੇ ’ਤੇ ਹਾਜ਼ਰ ਹੋਏ ਅਤੇ ਲੋਕਾਂ ਵੱਲੋਂ ਫਡ਼ੇ ਗਏ ਨੌਜਵਾਨਾਂ ਨੂੰ ਆਪਣੀ ਹਿਰਾਸਤ ਵਿਚ ਲੈ ਕੇ ਆਪਣੀ ਬਹਾਦਰੀ ਦਿਖਾਉਣੀ ਸ਼ੁਰੂ ਕਰ ਦਿੱਤੀ ਕਿ ਉਨ੍ਹਾਂ ਹਮਲਾਵਰ ਨੌਜਵਾਨ ਨੂੰ ਫਡ਼ਿਆ ਹੈ। ਹੁਣ ਜੇਕਰ ਇਸ ਪੂਰੇ ਘਟਨਾਕ੍ਰਮ ਦੀ ਡੂੰਘਾਈ ਨਾਲ ਚਰਚਾ ਕੀਤੀ ਜਾਵੇ ਤਾਂ ਇਸ ਕਤਲ ਕਾਂਡ ਵਿਚ ਹਮਲਾਵਰ ਨੌਜਵਾਨ ਦੇ ਨਾਲ-ਨਾਲ ਉਹ ਸਾਰੇ ਪੁਲਸ ਮੁਲਾਜ਼ਮ ਅਤੇ ਪੁਲਸ ਅਧਿਕਾਰੀ ਵੀ ਬਰਾਬਰ ਦੇ ਮੁਲਜ਼ਮ ਨਹੀਂ ਪਾਏ ਜਾਂਦੇ, ਜੋ ਆਪਣੀ ਡਿਊਟੀ ਨਿਭਾਉਣ ਵਿਚ ਬੁਰੀ ਤਰ੍ਹਾਂ ਅਸਫ਼ਲ ਰਹੇ।

ਹੁਣ ਇਸ ਤੋਂ ਸਰਮਨਾਕ ਗੱਲ ਹੋਰ ਕੀ ਹੋਵੇਗੀ ਕਿ ਇਸ ਘਟਨਾ ਤੋਂ ਇਕ ਦਿਨ ਪਹਿਲਾਂ ਲੱਖਾਂ ਰੁਪਏ ਖ਼ਰਚ ਕੇ ‘ਮੌਕ ਡਰਿੱਲ’ ਦੇ ਰੂਪ ਵਿਚ ਆਪਣੀ ਝੂਠੀ ਬਹਾਦਰੀ ਦਾ ਪ੍ਰਦਰਸ਼ਨ ਕਰਨ ਵਾਲੀ ਪੁਲਸ ਉਕਤ ਘਟਨਾ ਦੇ ਰੂਪ ਵਿਚ ਸਹੀ ਮੌਕਾ ਆਉਣ ’ਤੇ ਕਿਸੇ ਕੰਮ ਨਹੀਂ ਆਈ।

ਪੁਲਸ ਪ੍ਰਸ਼ਾਸਨ ਦਾ ਦਾਅਵਾ : ‘ਅੱਤਵਾਦੀ ਘਟਨਾ’ ਨਹੀਂ

ਪੁਲਸ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਪਿਸਤੌਲਧਾਰੀ ਨੌਜਵਾਨ ਵੱਲੋਂ ਪੁਲਸ ਫੋਰਸ ਅਤੇ ਪੁਲਸ ਅਧਿਕਾਰੀਆਂ ਦੀ ਗ਼ੈਰ-ਹਾਜ਼ਰੀ ਵਿਚ ਦੁਪਹਿਰ ਵੇਲੇ ਵਾਪਰੀ ਘਟਨਾ ਕੋਈ ‘ਅੱਤਵਾਦੀ ਘਟਨਾ’ ਨਹੀਂ ਹੈ। ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਇਹ ਅੱਤਵਾਦੀ ਘਟਨਾ ਨਹੀਂ ਹੈ ਤਾਂ ਕੀ ਇਸ ਨੂੰ ‘ਸ਼ਾਂਤਮਈ ਘਟਨਾ’ ਮੰਨਿਆ ਜਾਣਾ ਚਾਹੀਦਾ ਹੈ? ਕੁੱਲ ਮਿਲਾ ਕੇ ਇਸ ਗੱਲ ਦੀ ਸੂਈ ਫਿਰ ਅਟਕ ਗਈ ਹੈ ਕਿ ਘਟਨਾ ਦੇ ਪੰਜ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਸ ਪ੍ਰਸ਼ਾਸਨ ਆਪਣੀ ਡਿਊਟੀ ਨਾ ਨਿਭਾਉਣ ਵਾਲੇ ਅਤੇ ਘਟਨਾ ਵਾਲੀ ਥਾਂ ਤੋਂ ਭੱਜਣ ਵਾਲੇ ਪੁਲਸ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਨਾਂ ਜਨਤਕ ਕਿਉਂ ਨਹੀਂ ਕਰ ਰਿਹਾ? ਉਕਤ ਘਟਨਾ ਸਬੰਧੀ ਜਦੋਂ ਪੁਲਸ ਕਮਿਸ਼ਨਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News