NSUI ਨੇ ਅਕਸ਼ੈ ਸ਼ਰਮਾ ਨੂੰ ਦਿੱਤੀ ਹਿਮਾਚਲ ਵਿਧਾਨ ਸਭਾ ਚੋਣਾਂ ਦੀ ਜ਼ਿੰਮੇਵਾਰੀ

10/04/2022 7:12:24 PM

ਅੰਮ੍ਰਿਤਸਰ (ਰਮਨ ਸ਼ਰਮਾ) : ਐੱਨਐੱਸਯੂਆਈ ਪੰਜਾਬ ਦੇ ਸਾਬਕਾ ਪ੍ਰਧਾਨ ਅਕਸ਼ੈ ਸ਼ਰਮਾ ਨੂੰ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ ਦੇ ਨੈਸ਼ਨਲ ਪ੍ਰੈਜ਼ੀਡੈਂਟ ਨੀਰਜ ਕੁੰਦਨ ਵੱਲੋਂ  ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਲਈ ਐੱਨਐੱਸਯੂਆਈ ਦਾ ਮੁਖੀ ਬਣਾਇਆ ਗਿਆ।

ਅਕਸ਼ੈ ਸ਼ਰਮਾ ਇਸ ਤੋਂ ਪਹਿਲਾਂ ਐੱਨਐੱਸਯੂਆਈ ਪੰਜਾਬ ਦੀ ਜ਼ਿੰਮੇਵਾਰੀ ਨਿਭਾ ਚੁੱਕੇ ਹਨ ਅਤੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਵੱਲੋਂ ਸਾਰੇ ਪੰਜਾਬ 'ਚ ਯੂਥ ਨਾਲ ਮਿਲ ਕੇ ਅਹਿਮ ਯੋਗਦਾਨ ਨਿਭਾਇਆ ਗਿਆ ਸੀ, ਉੱਥੇ ਹੀ ਪਾਰਟੀ ਨੇ ਹੁਣ ਉਨ੍ਹਾਂ 'ਤੇ ਵਿਸ਼ਵਾਸ ਜਤਾਉਂਦੇ ਹੋਏ ਹਿਮਾਚਲ ਐੱਨਐੱਸਯੂਆਈ ਦੀ ਜ਼ਿੰਮੇਵਾਰੀ ਦਿੱਤੀ ਹੈ।   


Mandeep Singh

Content Editor

Related News