ਡਾਰਕ ਕਲਰ ’ਚ ਔਰਤਾਂ ਲਈ ਫਾਰਮਲ ਕੋਡਸੈੱਟ ਇਕ ਐਲੀਗੇਸ਼ਨ ਫੈਸ਼ਨ ਟ੍ਰੈਂਡ
Thursday, Sep 18, 2025 - 10:46 AM (IST)

ਅੰਮ੍ਰਿਤਸਰ (ਕਵਿਸ਼ਾ) : ਫੈਸ਼ਨ ਦੀ ਦੁਨੀਆ ਸਮੇਂ ਦੇ ਨਾਲ ਬਦਲਦੀ ਰਹਿੰਦੀ ਹੈ, ਕੁਝ ਸਟਾਈਲ ਸਦੀਵੀ ਰਹਿੰਦੇ ਹਨ। ਮੈਰੂਨ, ਨੇਵੀ ਬਲੂ, ਗੂੜ੍ਹਾ ਹਰਾ ਅਤੇ ਚਾਰਕੋਲ ਗ੍ਰੇਅ ਵਰਗੇ ਡਾਰਕ ਰੰਗ ਔਰਤਾਂ ਦੇ ਰਸਮੀ ਪਹਿਰਾਵੇ ’ਚ ਲਗਾਤਾਰ ਪ੍ਰਸਿੱਧੀ ਪ੍ਰਾਪਤ ਕਰ ਰਹੇ ਹਨ। ਇਹ ਰੰਗ ਨਾ ਸਿਰਫ਼ ਪੇਸ਼ੇਵਰ ਦਿਖਾਈ ਦਿੰਦੇ ਹਨ, ਸਗੋਂ ਆਤਮਵਿਸ਼ਵਾਸ ਅਤੇ ਗੰਭੀਰਤਾ ਦਾ ਪ੍ਰਤੀਕ ਵੀ ਹਨ।
ਅੱਜ ਦੇ ਸਮੇਂ ’ਚ ਜਦੋਂ ਔਰਤਾਂ ਕਾਰਪੋਰੇਟ ਸੈਕਟਰ ਤੋਂ ਲੈ ਕੇ ਸਰਕਾਰ ਅਤੇ ਸਿੱਖਿਆ ਤੱਕ ਦੇ ਖੇਤਰਾਂ ’ਚ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾ ਰਹੀਆਂ ਹਨ, ਤਾਂ ਗੂੜ੍ਹੇ ਰੰਗ ਦੇ ਕੋਡਸੈੱਟ ਉਨ੍ਹਾਂ ਲਈ ਇਕ ਸੰਪੂਰਨ ਵਿਕਲਪ ਬਣ ਰਹੇ ਹਨ। ਗੂੜ੍ਹੇ ਰੰਗਾਂ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਉਹ ਕਿਸੇ ਵੀ ਸਰੀਰ ਦੀ ਕਿਸਮ ਅਤੇ ਚਮੜੀ ਦੇ ਟੋਨ ’ਤੇ ਚੰਗੇ ਦਿਖਾਈ ਦਿੰਦੇ ਹਨ। ਖਾਸ ਤੌਰ ’ਤੇ ਮੈਰੂਨ ਅਤੇ ਨੇਵੀ ਬਲੂ ਵਰਗੇ ਰੰਗ ਔਰਤਾਂ ਨੂੰ ਇਕ ਸ਼ਕਤੀਸ਼ਾਲੀ ਅਤੇ ਪੇਸ਼ੇਵਰ ਦਿੱਖ ਦਿੰਦੇ ਹਨ।
ਕੋਡਸੈੱਟ ਔਰਤਾਂ ਲਈ ਇਕ ਸੁਵਿਧਾਜਨਕ ਅਤੇ ਸਟਾਈਲਿਸ਼ ਬਦਲ ਹਨ। ਗੂੜ੍ਹੇ ਰੰਗ ਦੇ ਕੋਡਸੈੱਟ ਇਕ ਸ਼ਾਨਦਾਰ ਚਿੱਤਰ ਬਣਾਉਂਦੇ ਹਨ, ਖਾਸ ਕਰ ਕੇ ਦਫਤਰੀ ਮੀਟਿੰਗਾਂ, ਪੇਸ਼ਕਾਰੀਆਂ, ਕਾਰੋਬਾਰੀ ਡਿਨਰ ਜਾਂ ਰਸਮੀ ਸਮਾਗਮਾਂ ਵਿਚ। ਮੈਰੂਨ ਅਤੇ ਨੇਵੀ ਬਲੂ ਇਨ੍ਹੀਂ ਦਿਨੀਂ ਕਲਾਸਿਕ ਰੁਝਾਨਾਂ ਵਜੋਂ ਉੱਭਰ ਰਹੇ ਹਨ।
ਅੰਮ੍ਰਿਤਸਰ ਦੀਆਂ ਔਰਤਾਂ ਵੀ ਇਨ੍ਹਾਂ ਗੂੜ੍ਹੇ ਰੰਗ ਦੇ ਕੋਡਸੈੱਟਾਂ ਦਾ ਆਨੰਦ ਮਾਣ ਰਹੀਆਂ ਹਨ ਅਤੇ ਗੂੜ੍ਹੇ ਰੰਗਾਂ ਦੇ ਇਸੇ ਤਰ੍ਹਾਂ ਦੇ ਸੁੰਦਰ ਕੋਡਸੈੱਟ ਪਹਿਨ ਕੇ ਅੰਮ੍ਰਿਤਸਰ ’ਚ ਵੱਖ-ਵੱਖ ਸਮਾਗਮਾਂ ਵਿਚ ਸ਼ਾਮਲ ਹੋ ਰਹੀਆਂ ਹਨ। ਪੰਜਾਬ ਕੇਸਰੀ ਟੀਮ ਨੇ ਸੁੰਦਰ ਗੂੜ੍ਹੇ ਰੰਗ ਦੇ ਕੋਡਸੈੱਟਾਂ ’ਚ ਅੰਮ੍ਰਿਤਸਰੀ ਔਰਤਾਂ ਦੀਆਂ ਤਸਵੀਰਾਂ ਖਿੱਚੀਆਂ।