ਸ਼ੋਲਡਰ ਲੈਂਥ ਹੇਅਰਕੱਟ ਔਰਤਾਂ ਨੂੰ ਦੇ ਰਹੇ ਸਟਾਈਲ ਦੇ ਨਾਲ-ਨਾਲ ਕੰਫਰਟ

Saturday, Sep 13, 2025 - 11:27 AM (IST)

ਸ਼ੋਲਡਰ ਲੈਂਥ ਹੇਅਰਕੱਟ ਔਰਤਾਂ ਨੂੰ ਦੇ ਰਹੇ ਸਟਾਈਲ ਦੇ ਨਾਲ-ਨਾਲ ਕੰਫਰਟ

ਅੰਮ੍ਰਿਤਸਰ (ਕਵਿਸ਼ਾ)- ਔਰਤਾਂ ਦੇ ਵਾਲਾਂ ਦੀ ਗੱਲ ਕੀਤੀ ਜਾਵੇ ਤਾਂ ਬੇਸ਼ੱਕ ਲੰਬੇ, ਸੰਘਣੇ, ਕਾਲੇ ਵਾਲ ਔਰਤਾਂ ਦੀ ਖੂਬਸੂਰਤੀ ਨੂੰ ਹੋਰ ਵਧਾ ਦਿੰਦੇ ਹਨ ਅਤੇ ਔਰਤਾਂ ਦੀ ਜ਼ਿਆਦਾਤਰ ਕੋਸ਼ਿਸ਼ ਵੀ ਇਹੀ ਰਹਿੰਦੀ ਹੈ ਕਿ ਉਨ੍ਹਾਂ ਦੇ ਵਾਲਾਂ ਦੀ ਖੂਬਸੂਰਤੀ ਬਣੀ ਰਹੇ। ਇਸਦੇ ਲਈ ਉਹ ਦਾਦੀ-ਨਾਨੀ ਦੇ ਨੁਸਖੇ ਤੋਂ ਲੈ ਕੇ ਬਾਜ਼ਾਰ ਵਿਚ ਉਪਲੱਬਧ ਸਾਰੇ ਟਰੀਟਮੈਂਟ ਵੀ ਆਪਣੇ ਵਾਲਾਂ ਲਈ ਕਰਵਾਉਦੀਆਂ ਰਹਿੰਦੀਆਂ ਹਨ ਤਾਂ ਕਿ ਉਨ੍ਹਾਂ ਦੇ ਵਾਲ ਜ਼ਿਆਦਾ ਤੋਂ ਜ਼ਿਆਦਾ ਲੰਬੇ ਅਤੇ ਖੂਬਸੂਰਤ ਦਿਸਣ ਪਰ ਜਿਵੇਂ ਹੀ ਗਰਮੀਆਂ ਦਾ ਮੌਸਮ ਆਉਂਦਾ ਹੈ ਤਾਂ ਔਰਤਾਂ ਨੂੰ ਇਹ ਲੰਬੇ ਵਾਲ ਕਿੱਤੇ ਨਾ ਕਿਤੇ ਅਣਕੰਫਰਟੇਬਲ ਲੱਗਣ ਲੱਗਦੇ ਹਨ।
ਗਰਮੀਆਂ ਵਿਚ ਇਕ ਤਾਂ ਲੰਬੇ ਵਾਲ ਜਲਦੀ ਪਸੀਨੇ ਨਾਲ ਗਿੱਲੇ ਹੋ ਜਾਂਦੇ ਹਨ ਅਤੇ ਦੂਜਾ ਉਨ੍ਹਾਂ ਦੀ ਸਾਭ-ਸੰਭਾਲ ਕਰਨਾ ਵੀ ਬਹੁਤ ਮੁਸ਼ਕਿਲ ਹੋ ਜਾਂਦਾ ਹੈ, ਇਸ ਲਈ ਔਰਤਾਂ ਕਿਤੇ ਨਾ ਕਿਤੇ ਇਹ ਪ੍ਰੈਫਰ ਕਰਦੀਆਂ ਹਨ ਕਿ ਗਰਮੀਆਂ ’ਚ ਉਹ ਆਪਣੇ ਵਾਲਾਂ ਦੀ ਸਟਾਈਲਿੰਗ ਵੱਖ-ਵੱਖ ਤਰ੍ਹਾਂ ਦੇ ਹੇਅਰਕੱਟ ਦੇ ਨਾਲ ਕਰਵਾ ਲੈਣ, ਜਿਸ ਨਾਲ ਕਿ ਉਨ੍ਹਾਂ ਦੇ ਵਾਲਾਂ ਦੀ ਖੂਬਸੂਰਤੀ ਵੀ ਬਣੀ ਰਹੇ ਅਤੇ ਉਨ੍ਹਾਂ ਨੂੰ ਸੰਭਾਲਣ ਦਾ ਝੰਜਟ ਵੀ ਨਾ ਰਹੇ, ਇਸ ਲਈ ਉਹ ਬੈਸਟ ਤੋਂ ਬੈਸਟ ਹੇਅਰ ਸਟਾਈਲਿਸਟ ਨਾਲ ਆਪਣੇ ਵਾਲਾਂ ਦੀ ਹੇਅਰ ਸਟਾਈਲਿੰਗ ਕਰਵਾਉਂਦੀਆਂ ਹਨ।
ਅੱਜਕਲ ਔਰਤਾਂ ਨੂੰ ਸ਼ੋਲਡਰ ਲੈਂਥ ਵਾਲ ਬੇਹੱਦ ਪਸੰਦ ਆ ਰਹੇ ਹਨ ਕਿਉਂਕਿ ਇਕ ਤਾਂ ਨਾ ਉਹ ਜ਼ਿਆਦਾ ਛੋਟੇ ਲੱਗਦੇ ਹਨ, ਉਸ ’ਤੇ ਦੇਖਣ ਵਿਚ ਵੀ ਖੂਬਸੂਰਤ ਲੱਗਦੇ ਹਨ ਅਤੇ ਸਭ ਤੋਂ ਵੱਡੀ ਗੱਲ ਗਰਮੀਆਂ ਦੀ ਚਿਕ-ਚਿਕ ਨਾਲ ਵੀ ਉਨ੍ਹਾਂ ਨੂੰ ਸ਼ੋਲਡਰ ਲੈਂਥ ਵਾਲ ਨਿਜਾਤ ਦਿਵਾਉਂਦੇ ਹਨ, ਮਤਲਬ ਸ਼ੋਲਡਰ ਲੈਂਥ ਵਾਲ ਗਰਮੀਆਂ ’ਚ ਕੈਰੀ ਕਰਨ ਵਿਚ ਕਾਫੀ ਕੰਫਰਟੇਬਲ ਰਹਿੰਦੇ ਹਨ, ਇਸ ਲਈ ਔਰਤਾਂ ਗਰਮੀਆਂ ਵਿਚ ਸ਼ੋਲਡਰ ਲੈਂਥ ਵਾਲਾਂ ਨੂੰ ਖੂਬ ਪਸੰਦ ਕਰਦੀਆਂ ਹਨ ਕਿਉਂਕਿ ਸ਼ੋਲਡਰ ਲੈਂਥ ਵਾਲ ਜਿਥੇ ਸਟਾਈਲਿਸ਼ ਦਿਖਦੇ ਹਨ, ਉਥੇ ਕੰਫਰਟੇਬਲ ਵੀ ਰਹਿੰਦੇ ਹਨ। ਅੰਮ੍ਰਿਤਸਰ ਦੀਆਂ ਔਰਤਾਂ ਵੀ ਅੱਜਕਲ ਇਸ ਸ਼ੋਲਡਰ ਲੈਂਥ ਹੇਅਰਕੱਟ ਨੂੰ ਬਹੁਤ ਪਸੰਦ ਕਰ ਰਹੀਆਂ ਹਨ। ‘ਜਗ ਬਾਣੀ’ ਦੀ ਟੀਮ ਨੇ ਅੰਮ੍ਰਿਤਸਰ ਔਰਤਾਂ ਦੇ ਸ਼ੋਲਡਰ ਲੈਂਥ ਹੇਅਰਕੱਟ ਦੀਆਂ ਤਸਵੀਰਾਂ ਆਪਣੇ ਕੈਮਰੇ ’ਚ ਕੈਦ ਕੀਤੀਆਂ।


author

Aarti dhillon

Content Editor

Related News