ਬਲੈਕ ’ਤੇ ਫਲੋਰਲ ਪ੍ਰਿੰਟਸ ਵੈਸਟਰਨ ਵੀਅਰ ਔਰਤਾਂ ਨੂੰ ਆ ਰਹੇ ਖੂਬ ਪਸੰਦ

Tuesday, Sep 16, 2025 - 12:21 PM (IST)

ਬਲੈਕ ’ਤੇ ਫਲੋਰਲ ਪ੍ਰਿੰਟਸ ਵੈਸਟਰਨ ਵੀਅਰ ਔਰਤਾਂ ਨੂੰ ਆ ਰਹੇ ਖੂਬ ਪਸੰਦ

ਅੰਮ੍ਰਿਤਸਰ (ਕਵਿਸ਼ਾ)-ਔਰਤਾਂ ਦੇ ਆਊਟਫਿੱਟਸ ’ਚ ਜੇਕਰ ਪ੍ਰਿੰਟਸ ਦੀ ਗੱਲ ਕੀਤੀ ਜਾਵੇ ਤਾਂ ਉਹ ਔਰਤਾਂ ਨੂੰ ਖੂਬ ਪਸੰਦ ਆ ਰਹੇ ਹਨ ਕਿਉਂਕਿ ਇਹ ਪ੍ਰਿੰਟ ਆਪਣੇ ਆਪ ’ਚ ਕਾਫੀ ਲਾਇਲਵੀ ਦਿਸਦੇ ਹਨ, ਜੋ ਦੇਖਣ ਵਿਚ ਕਾਫੀ ਆਕਰਸ਼ਕ ਹੁੰਦੇ ਹਨ, ਇਸ ਲਈ ਔਰਤਾਂ ਆਪਣੇ ਵੈਸਟਰਨ ਵੀਅਰ ਟਿਊਨਿਕਸ ਲਈ ਇਨ੍ਹਾਂ ਨੂੰ ਖੂਬ ਪਸੰਦ ਕਰਦੀਆਂ ਹਨ, ਜੋ ਉਨ੍ਹਾਂ ਟਿਊਨਿਕਸ ਨੂੰ ਹੋਰ ਵੀ ਜ਼ਿਆਦਾ ਆਰਕਸ਼ਕ ਅਤੇ ਲਾਇਵਲੀ ਲੁਕ ਦਿੰਦੀਆਂ ਹਨ।
ਪ੍ਰਿੰਟਸ ’ਚ ਜੇਕਰ ਜ਼ਿਆਦਾਤਰ ਗੱਲ ਕੀਤੀ ਜਾਵੇ ਤਾਂ ਸਟਰੋਇਪਸ, ਐਬਸਟਰੈਕਟ, ਐਨੀਮਲ ਅਤੇ ਫਲੋਰਲ ਪ੍ਰਿੰਟਸ ਕਾਫੀ ਜ਼ਿਆਦਾ ਪ੍ਰਚਲਿਤ ਰਹਿੰਦੇ ਹਨ। ਸਮੇਂ-ਸਮੇਂ ’ਤੇ ਜਿਵੇਂ ਟਰੈਂਡਸ ਬਦਲਦੇ ਹਨ, ਇਨ੍ਹਾਂ ਪ੍ਰਿੰਟਸ ਦੀ ਪ੍ਰਮੁੱਖਤਾ ’ਤੇ ਵੀ ਪ੍ਰਭਾਵ ਪੈਂਦਾ ਹੈ। ਅੱਜਕਲ ਔਰਤਾਂ ’ਚ ਫਲੋਰਲ ਪ੍ਰਿੰਟਸ ਕਾਫੀ ਜ਼ਿਆਦਾ ਪ੍ਰਚਲਿਤ ਹੋ ਰਹੇ ਹਨ, ਉਸ ’ਤੇ ਵੀ ਜੇਕਰ ਕਲਰ ਪਾਰਟੀਕੁਲਰ ਦੀ ਗੱਲ ਕੀਤੀ ਜਾਵੇ ਤਾਂ ਬਲੈਕ ਕਲਰ ਨੂੰ ਲੈ ਕੇ ਔਰਤਾਂ ਕਾਫੀ ਜ਼ਿਆਦਾ ਆਪਣੀ ਪ੍ਰੈਫਰੈਂਸ ਦਿਖਾ ਰਹੀਆਂ ਹਨ, ਜਿਸ ਵਿਚ ਉਹ ਬਲੈਕ ਅਤੇ ਫਲੋਰਲ ਪ੍ਰਿੰਟਸ ਨੂੰ ਖੂਬ ਪਸੰਦ ਕਰ ਰਹੀਆਂ ਹਨ, ਜੋ ਕਿ ਉਨ੍ਹਾਂ ਦੇ ਵੈਸਟਰਨ ਵੀਅਰ ਯਾਨੀ ਕਿ ਟਿਊਨਿਕਸ ਨੂੰ ਕਾਫੀ ਆਰਕਸ਼ਕ ਲੁੱਕ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਖੂਬਸੂਰਤ ਦੇ ਨਾਲ ਗਲੈਮਰਸ ਵੀ ਦਿਖਾ ਰਹੇ ਹਨ ਕਿਉਂਕਿ ਬਲੈਕ ਕਲਰ ਆਪਣੇ ਆਪ ਵਿਚ ਸਾਰਿਆਂ ਤੋਂ ਗਲੈਮਰਸ ਕਲਰ ਮੰਨਿਆ ਜਾਂਦਾ ਹੈ, ਇਸ ਲਈ ਬਲੈਕ ਫਲੋਰਲ ਪ੍ਰਿੰਟ ਤੋਂ ਤਿਆਰ ਟਿਊਨਿਕਸ ਔਰਤਾਂ ਨੂੰ ਕਾਫੀ ਗਲੈਮਰਸ ਅਤੇ ਸੋਫੀਸਟੀਕੇਟਿਡ ਲੁਕ ਦੇ ਰਹੇ ਹਨ, ਇਸ ਲਈ ਔਰਤਾਂ ਬਲੈਕ ਅਤੇ ਫਲੋਰਲ ਪ੍ਰਿੰਟ ਟਿਊਨਿਕਸ ਪਹਿਨਣਾ ਅੱਜਕਲ ਖੂਬ ਪਸੰਦ ਕਰ ਰਹੀਆਂ ਹਨ।
ਅੰਮ੍ਰਿਤਸਰ ਦੀਆਂ ਔਰਤਾਂ ਵੀ ਇਸ ਚਲਣ ਨੂੰ ਪੂਰੀ ਤਰ੍ਹਾਂ ਨਾਲ ਫਲੋਅ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਅਤੇ ਅੰਮ੍ਰਿਤਸਰ ਵਿਚ ਹੋਣ ਵਾਲੇ ਵੱਖ-ਵੱਖ ਆਯੋਜਨਾਂ ’ਚ ਇਸ ਤਰ੍ਹਾਂ ਦੇ ਖੂਬਸੂਰਤ ਬਲੈਕ ਕਲਰ ਦੇ ਫਲੋਰਲ ਪ੍ਰਿੰਟਸ ਦੇ ਨਾਲ ਤਿਆਰ ਕੀਤੇ ਟਿਊਨਿਕਸ ਅਤੇ ਵੈਸਟਰਨ ਆਊਟਫਿੱਟ ਪਹਿਨ ਕੇ ਪੁੱਜ ਰਹੀਆਂ ਹਨ। ‘ਜਗ ਬਾਣੀ’ ਦੀ ਟੀਮ ਨੇ ਅੰਮ੍ਰਿਤਸਰ ਦੀਆਂ ਔਰਤਾਂ ਦੇ ਖੂਬਸੂਰਤ ਬਲੈਕ ਫਲੋਰਲ ਵੈਸਟਰਨ ਵੀਅਰ ਵਿਚ ਤਸਵੀਰਾਂ ਆਪਣੇ ਕੈਮਰੇ ਵਿਚ ਕੈਦ ਕੀਤੀਆਂ ਹਨ।


author

Aarti dhillon

Content Editor

Related News