ਸ਼੍ਰੋਮਣੀ ਕਮੇਟੀ ਨੇ ਹੜ੍ਹ ਪੀੜਤਾਂ ਲਈ ਹੁਣ ਤਕ 77 ਲੱਖ ਤੋਂ ਵੱਧ ਦਾ ਸਾਮਾਨ ਭੇਜਿਆ
Friday, Sep 12, 2025 - 04:58 PM (IST)

ਅੰਮ੍ਰਿਤਸਰ(ਦੀਪਕ, ਸਰਬਜੀਤ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਹੁਣ ਤਕ ਕੀਤੇ ਰਾਹਤ ਕਾਰਜਾਂ ਦੀ ਤਫ਼ਸੀਲ ਦੱਸਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਵੱਖ-ਵੱਖ ਗੁਰਦੁਆਰਾ ਸਾਹਿਬਾਨ ਤੋਂ 77 ਲੱਖ 40 ਹਜ਼ਾਰ ਤੋਂ ਵੱਧ ਦਾ ਲੋੜੀਂਦਾ ਸਾਮਾਨ ਲੋਕਾਂ ਤਕ ਪਹੁੰਚਾਇਆ ਹੈ।
ਇਹ ਵੀ ਪੜ੍ਹੋ- ਅਦਾਲਤ ਵੱਲੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਸਜ਼ਾ ਦਾ ਐਲਾਨ
ਇਸ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜਿਥੇ ਲੰਗਰ ਦੀਆਂ ਰਸਦਾਂ ਵੱਡੀ ਪੱਧਰ ’ਤੇ ਲੋਕਾਂ ਤਕ ਭੇਜੀਆਂ ਗਈਆਂ, ਉਥੇ ਹੀ 23 ਲੱਖ 85 ਹਜ਼ਾਰ ਦਾ ਜ਼ਰੂਰੀ ਸਾਮਾਨ ਵੀ ਭੇਜਿਆ ਗਿਆ। ਇਸੇ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਮੁਕਤਸਰ ਸਾਹਿਬ ਤੋਂ 3 ਲੱਖ 89 ਹਜ਼ਾਰ, ਗੁਰਦੁਆਰਾ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਤੋਂ 3 ਲੱਖ 65 ਹਜ਼ਾਰ, ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ 2 ਲੱਖ 51 ਹਜ਼ਾਰ, ਗੁਰਦੁਆਰਾ ਗੁਰੂਸਰ ਜਾਮਨੀ ਸਾਹਿਬ ਬਜੀਦਪੁਰ ਤੋਂ 16 ਲੱਖ 8 ਹਜ਼ਾਰ, ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਤੋਂ 2 ਲੱਖ 6 ਹਜ਼ਾਰ, ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ 12 ਲੱਖ 95 ਹਜ਼ਾਰ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ 2 ਲੱਖ 62 ਹਜ਼ਾਰ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਤੋਂ 9 ਲੱਖ 66 ਹਜ਼ਾਰ ਰੁਪਏ ਦੀ ਸਹਾਇਤਾ ਵੱਖ-ਵੱਖ ਕਾਰਜਾਂ ਜ਼ਰੀਏ ਕੀਤੀ ਗਈ। ਇਸ ਵਿਚ ਜਿਥੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਡੀਜ਼ਲ ਦਿੱਤਾ ਗਿਆ, ਉਥੇ ਹੀ ਪੀਣ ਵਾਲਾ ਪਾਣੀ, ਤਰਪਾਲਾਂ, ਸੁੱਕਾ ਦੁੱਧ ਤੇ ਪਸ਼ੂਆਂ ਦੇ ਚਾਰੇ ਸਮੇਤ ਰੋਜ਼ਮਰਾ ਦਾ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ ਗਿਆ।
ਇਹ ਵੀ ਪੜ੍ਹੋ- ਸ਼ਰਾਬ ਦੇ ਲਾਲਚ ਪਿੱਛੇ ਬਜ਼ੁਰਗ ਨੇ ਲਾ ਲਾਈ ਸ਼ਰਤ, ਤੈਰ ਕੇ ਛੱਪੜ ਪਾਰ ਕਰਦਿਆਂ ਹੋਇਆ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8