ਦਮਦਮੀ ਟਕਸਾਲ ਮੁਖੀ ਨੇ ਅਜੀਤ ਪਵਾਰ ਦੀ ਬੇਵਕਤੀ ਮੌਤ ‘ਤੇ ਪ੍ਰਗਟਾਇਆ ਦੁੱਖ

Wednesday, Jan 28, 2026 - 09:50 PM (IST)

ਦਮਦਮੀ ਟਕਸਾਲ ਮੁਖੀ ਨੇ ਅਜੀਤ ਪਵਾਰ ਦੀ ਬੇਵਕਤੀ ਮੌਤ ‘ਤੇ ਪ੍ਰਗਟਾਇਆ ਦੁੱਖ

ਚੌਕ ਮਹਿਤਾ (ਕੈਪਟਨ) : ਮਹਾਰਾਸ਼ਟਰ ਦੇ ਸ਼ਹਿਰ ਬਾਰਾਮਤੀ ਵਿਖੇ ਵਾਪਰੇ ਭਿਆਨਕ ਜਹਾਜ਼ ਹਾਦਸੇ ਦੌਰਾਨ ਉੱਪ ਮੁੱਖ ਮੰਤਰੀ ਅਜੀਤ ਪਵਾਰ ਦੀ ਮੌਤ ‘ਤੇ ਗਹਿਰਾ ਦੁੱਖ ਵਿਅਕਤ ਕਰਦੇ ਹੋਏ ਦਮਦਮੀ ਟਕਸਾਲ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆ ਨੇ ਕਿਹਾ ਕਿ ਸ਼੍ਰੀ ਅਜੀਤ ਪਵਾਰ ਦਾ ਅਚਨਚੇਤ ਦੁਨੀਆਂ ਤੋਂ ਰੁਖਸਤ ਕਰ ਜਾਣਾ ਬੇਹੱਦ ਅਫਸੋਸਜਨਕ ਤੇ ਪੀੜ੍ਹਾਦਾਇਕ ਹੈ।

ਅਜੀਤ ਪਵਾਰ ਦੀ ਸਿੱਖ ਭਾਈਚਾਰੇ ਨਾਲ ਬਹੁਤ ਡੂੰਘੀ ਭਾਵਨਾਤਮਕ ਸਾਂਝ ਸੀ ਤੇ ਮਹਾਰਾਸ਼ਟਰ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨਾਏ ਗਏ 350 ਸਾਲਾਂ ਸ਼ਤਾਬਦੀ ਸਮਾਗਮ ਦੌਰਾਨ ਪੂਰੀ ਸੰਜੀਦਗੀ ਤੇ ਤਨਦੇਹੀ ਨਾਲ ਜਿੱਥੇ ਉਨ੍ਹਾਂ ਨੇ ਆਪਣਾ ਵੱਡਾ ਯੋਗਦਾਨ ਦਿੱਤਾ ਸੀ ਤੇ ਉੱਥੇ ਹੀ ਗੁਰੂ ਸਾਹਿਬਾਂ ਦੇ ਗੁਰਪੁਰਬ ਪ੍ਰਤੀ ਦਿਲੀ ਚਾਅ ਦਿਖਾਉਂਦੇ ਹੋਏ ਭਵਿੱਖ ਅੰਦਰ ਅਜਿਹੇ ਸਮਾਗਮਾਂ ਨੂੰ ਹੋਰ ਵੀ ਵੱਡੇ ਪੈਮਾਨੇ ‘ਤੇ ਮਨਾਉਣ ਦਾ ਸਕੰਲਪ ਰੱਖਦੇ ਸਨ।

ਉਨ੍ਹਾਂ ਕਿਹਾ ਕਿ ਅਜੀਤ ਪਵਾਰ ਦੀ ਮਹਾਰਾਸ਼ਟਰ ਰਹਿੰਦੇ ਸਿੱਖ ਭਾਈਚਾਰੇ ਨਾਲ ਬਹੁਤ ਸਾਂਝ ਸੀ। ਸਿੱਖ ਭਾਈਚਾਰੇ ਦਾ ਹਰ ਸਮਾਜ ਉਨ੍ਹਾਂ ਦਾ ਪੂਰਾ ਸਤਿਕਾਰ ਕਰਦਾ ਸੀ ਤੇ ਸ਼ਤਾਬਦੀ ਸਮਾਗਮਾਂ ਦੌਰਾਨ ਉਨ੍ਹਾਂ ਵੱਲੋਂ ਗੁਰੂ ਸਾਹਿਬ ਪ੍ਰਤੀ ਦਿਖਾਈ ਅਥਾਹ ਸ਼ਰਧਾਂ ਨੇ ਮਹਾਰਾਸ਼ਟਰ ਤੋਂ ਬਾਹਰ ਵੱਸਦੇ ਸਿੱਖਾਂ ਅੰਦਰ ਵੀ ਉਨ੍ਹਾਂ ਦਾ ਸਤਿਕਾਰ ਹੋਰ ਵਧਾ ਦਿੱਤਾ ਸੀ। ਅੱਜ ਉਨ੍ਹਾਂ ਦੇ ਵਿਛੋੜੇ ਨਾਲ ਮਹਾਰਾਸ਼ਟਰ ਦੇ ਸਿੱਖ ਭਾਈਚਾਰੇ ਨੂੰ ਹੀ ਨਹੀਂ ਬਲਕਿ ਸਮੁੱਚੇ ਸਿੱਖ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਦੇ ਬੇਵਕਤੀ ਮੌਤ ਦੀ ਪੀੜਾ ਹਰ ਇੱਕ ਲਈ ਅਸਹਿ ਤੇ ਅਕਹਿ ਹੈ। ਇਸ ਦੁੱਖ ਦੀ ਘੜੀ ‘ਚ ਦਮਦਮੀ ਟਕਸਾਲ ਤੇ ਸਮੁੱਚਾ ਸਿੱਖ ਭਾਈਚਾਰਾ ਉਨ੍ਹਾਂ ਦੇ ਪਰਿਵਾਰ ਦੇ ਨਾਲ ਦਿਲੀ ਹਮਦਰਦਰੀ ਵਿਅਕਤ ਕਰਦਾ ਹੈ ਤੇ ਨੇਕ ਦਿਲ ਇਨਸਾਨ ਸ਼੍ਰੀ ਅਜੀਤ ਪਵਾਰ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਾ ਹੈ।

ਜ਼ਿਕਰਯੋਗ ਹੈ ਕਿ ਐੱਨ. ਸੀ. ਪੀ. ਦੇ ਮੁਖੀ ਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਕਿਸੇ ਪ੍ਰੋਗਰਾਮ ‘ਚ ਸ਼ਾਮਿਲ ਹੋਣ ਲਈ ਲਈ ਬਾਰਾਮਤੀ ਆ ਰਹੇ ਸਨ। ਇਸ ਦੌਰਾਨ ਲੈਂਡਿਗ ਕਰਨ ਸਮੇਂ ਉਨ੍ਹਾਂ ਦਾ ਜਹਾਜ਼ ਕੈ੍ਰਸ਼ ਹੋ ਗਿਆ ਤੇ ਅਜੀਤ ਪਵਾਰ ਸਣੇ ਪੰਜ ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ।

ਇਸ ਮੌਕੇ  ਮਹਾਰਾਸ਼ਟਰ ਰਾਜ ਪੰਜਾਬੀ ਸਾਹਿਤ ਅਕਾਦਮੀ ਦੇ ਚੇਅਰਮੈਨ ਬੱਲ ਮਲਕੀਤ ਸਿੰਘ, ਭਾਈ ਜਸਪਾਲ ਸਿੰਘ ਸਿੱਧੂ ਚੇਅਰਮੈਨ ਸੁਪਰੀਮ ਕੌਂਸਲ ਨਵੀਂ ਮੁੰਬਈ, ਚਰਨਦੀਪ ਸਿੰਘ ਹੈਪੀ ਮੈਂਬਰ ਮਨਓਰਟੀ ਕਮਿਸ਼ਨ ਮਹਾਂਰਾਸ਼ਟਰ ਸਰਕਾਰ, ਪ੍ਰਿੰ. ਹਰਸ਼ਦੀਪ ਸਿੰਘ ਰੰਧਾਵਾ ਤੇ ਡਾ.ਅਵਤਾਰ ਸਿੰਘ ਬੁਟੱਰ ਨੇ ਵੀ ਸ਼੍ਰੀ ਅਜੀਤ ਪਵਾਰ ਦੀ ਮੌਤ ‘ਤੇ  ਗਹਿਰੇ ਦੁੱਖ ਦਾ ਪ੍ਰਗਵਾਟਾ ਕੀਤਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News