ਅੰਮਿ੍ਤਸਰ ਦੇ ਇਸਲਾਮਾਬਾਦ ਇਲਾਕੇ ਪੁੱਜੇ ਕੈਬਨਿਟ ਮੰਤਰੀ ਓ.ਪੀ. ਸੋਨੀ

12/19/2019 11:19:35 AM

ਅੰਮਿ੍ਤਸਰ (ਗੁਰਪ੍ਰੀਤ) - ਅੰਮਿ੍ਤਸਰ ’ਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਓ. ਪੀ. ਸੋਨੀ ਵਲੋਂ ਇਸਲਾਮਾਬਾਦ ਇਲਾਕੇ 'ਚ ਸ਼ਨੀ ਮੰਦਿਰ ਪਾਰਕ ਅਤੇ ਐੱਲ.ਈ.ਡੀ. ਲਾਈਟਾਂ ਦਾ ਉਦਘਾਟਨ ਕੀਤਾ ਗਿਆ। ਪੁੱਤਰ ਨਾਲ ਇਸਲਾਮਾਬਾਦ ਇਲਾਕੇ ’ਚ ਪੁੱਜੇ ਓ.ਪੀ. ਸੋਨੀ ਨੇ ਪਾਰਕ ਦਾ ਉਦਘਾਟਨ ਕਰਦੇ ਹੋਏ ਕੰਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਮੁਹੱਲਾ ਵਾਸਿਆਂ ਨੇ ਜਿੱਥੇ ਓ.ਪੀ.ਸੋਨੀ ਦੇ ਸਿਰੋਪਾਓ ਪਾ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਉਥੇ ਹੀ ਉਨ੍ਹਾਂ ਨੇ ਮੁਹੱਲੇ ਦੀਆਂ ਸਮੱਸਿਆ ਦੇ ਬਾਰੇ ਜਾਣੂ ਵੀ ਕਰਵਾਇਆ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਸੋਨੀ ਨੇ ਕਿਹਾ ਕਿ ਇਸ ਮੁਹੱਲੇ ’ਚ ਰਹਿ ਰਹੇ ਲੋਕ ਪਿਛਲੇ ਕਾਫੀ ਸਮੇਂ ਤੋਂ ਪਾਰਕ ਬਣਾਉਣ ਦੀ ਮੰਗ ਕਰ ਰਹੇ ਸਨ, ਜਿਸ ਦਾ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। 

ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਨਹੀਂ ਹੈ, ਉਸ ’ਚ ਪੈਸੇ ਹਨ। ਪੈਸੇ ਹੋਣ ਦੇ ਕਾਰਨ ਹੀ ਸਰਕਾਰ ਵਲੋਂ ਵਿਕਾਸ ਕਾਰਜਾਂ 'ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਦੌਰਾਨ ਵਿਧਾਇਕਾਂ ਨੂੰ ਨਵੀਂਆਂ ਗੱਡੀਆਂ ਦੇਣ 'ਤੇ ਛਿੜੀ ਚਰਚਾ ਦੇ ਬਾਰੇ ਸੋਨੀ ਨੇ ਕਿਹਾ ਕਿ ਵਿਧਾਇਕਾਂ ਨੂੰ ਗੱਡੀਆਂ ਮਿਲਣੀਆਂ ਹੀ ਹਨ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

rajwinder kaur

This news is Edited By rajwinder kaur