ਮਿੰਨੀ ਬੱਸ ਅਾਪ੍ਰੇਟਰਾਂ ਨੇ ਆਰ. ਟੀ. ਏ. ਦਫਤਰ 'ਚ ਫੈਲੇ ਭ੍ਰਿਸ਼ਟਾਚਾਰ ਵਿਰੁੱਧ ਲਾਇਆ ਧਰਨਾ
Thursday, Dec 06, 2018 - 01:59 PM (IST)

ਅੰਮ੍ਰਿਤਸਰ (ਜ.ਬ) - ਮਿੰਨੀ ਬੱਸ ਅਾਪ੍ਰੇਟਰ ਯੂਨੀਅਨ (ਰਜਿ.) ਅੰਮ੍ਰਿਤਸਰ ਦੇ ਪ੍ਰਧਾਨ ਮੇਜਰ ਸਿੰਘ ਚੋਗਾਵਾਂ ਦੀ ਰਹਿਨੁਮਾਈ ਹੇਠ ਆਰ. ਟੀ. ਏ. ਦਫਤਰ ਅੰਮ੍ਰਿਤਸਰ ਵਿਰੁੱੱਧ ਧਰਨਾ ਦਿੱਤਾ ਗਿਆ, ਜਿਸ ਵਿਚ ਹਰਜੀਤ ਸਿੰਘ ਕਾਨੂੰਨੀ ਸਲਾਹਕਾਰ, ਜਨਰਲ ਸਕੱਤਰ ਸੁਖਬੀਰ ਸਿੰਘ ਤੇ ਖਜ਼ਾਨਚੀ ਹਰਪਿੰਦਰ ਸਿੰਘ ਹੈਪੀ ਮਾਨ ਦੀ ਸਾਂਝੀ ਅਗਵਾਈ ਹੇਠ ਅਾਪ੍ਰੇਟਰਾਂ ਨੇ ਭਰਵਾ ਇਕੱਠ ਕੀਤਾ। ਧਰਨੇ ਤੋਂ ਪਹਿਲਾ ਮਿੰਨੀ ਬੱਸ ਅਾਪ੍ਰੇਟਰਾਂ ਨੇ ਬੱਸ ਅੱਡੇ ਤੋਂ ਰੋਸ ਮਾਰਚ ਕੀਤਾ ਜਿਹੜਾ ਆਰ. ਟੀ. ਏ. ਦਫਤਰ ਪਹੁੰਚਿਆ। ਧਰਨੇ ਦੌਰਾਨ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੇਜਰ ਸਿੰਘ ਚੋਗਾਵਾਂ ਨੇ ਕਿਹਾ ਕਿ ਆਟੋ-ਥ੍ਰੀਵੀਲਰ ਅੰਮ੍ਰਿਤਸਰ ਤੋਂ ਬਾਹਰ ਵੱਖ-ਵੱਖ ਰੂਟਾਂ ’ਤੇ ਨਾਜਾਇਜ਼ ਢੰਗ ਨਾਲ ਚੱਲ ਰਹੇ ਹਨ, ਜਿਸ ਨਾਲ ਮਿੰਨੀ ਬੱਸਾਂ ਨੂੰ ਭਾਰੀ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਟੈਕਸਾਂ ਤੋਂ ਇਲਾਵਾ ਤੇਲ ਦੀਆਂ ਕੀਮਤਾਂ ਵੀ ਅਸਮਾਨੀ ਚੜੀਆਂ ਹੋਈਆਂ ਹਨ ਜਿਸ ਨਾਲ ਮਿੰਨੀ ਬੱਸ ਅਾਪ੍ਰੇਟਰਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਆਰ. ਟੀ. ਏ. ਦਫਤਰ ਪਹੁੰਚੇ ਤਾ ਉਕਤ ਅਧਿਕਾਰੀ ਰਜਨੀਸ਼ ਅਰੋੜਾ ਨੇ ਮਿੰਨੀ ਬੱਸ ਅਾਪ੍ਰੇਟਰਾਂ ਨਾਲ ਬੜਾ ਗਲਤ ਵਿਹਵਾਰ ਕੀਤਾ ਜਿਹੜਾ ਬਿੱਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਾਪ੍ਰੇਟਰਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਆਰ. ਟੀ. ਏ. ਦਫਤਰ ’ਚ ਇਕ ਪ੍ਰਾਈਵੇਟ ਵਿਅਕਤੀ ਜਿਸ ਨੇ ਵੱਖ-ਵੱਖ ਢੰਗ ਨਾਲ ਨਾਜਾਇਜ਼ ਭ੍ਰਿਸ਼ਟਾਚਾਰ ਫੈਲਾਇਆ ਹੋਇਆ ਜਿਹੜਾ ਗੈਰ ਕਾਨੂੰਨੀ ਢੰਗ ਨਾਲ ਲਾਇਸੰਸ ਨਿਊ ਕਰਨ ਦੇ ਪੈਸੇ ਲੈਂਦਾ ਹੈ ਅਤੇ ਧੜੱਲੇ ਨਾਲ ਆਰਥਿਕ ਸੋਸ਼ਣ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮਿੰਨੀ ਬੱਸ ਅਾਪ੍ਰੇਟਰਾਂ ਨੇ ਇਸ ਵਿਰੁੱਧ 3 ਦਸੰਬਰ ਨੂੰ ਵੀ ਧਰਨਾ ਲਾਇਆ ਸੀ ਅਤੇ ਉਸ ਦਿਨ ਇਨਸਾਫ ਨਾਲ ਮਿਲਣ ਕਰਕੇ ਅੱਜ ਫਿਰ ਇਸ ਧਰਨੇ ਨੂੰ ਵੱਡੀ ਗਿਣਤੀ ਵਿਚ ਅਾਪ੍ਰੇਟਰਾਂ ਨੂੰ ਇਕੱਠ ਕਰਕੇ ਲਗਾਇਆ ਗਿਆ ਅਤੇ ਆਪਣੀ ਹੱਕੀ ਮੰਗਾਂ ਦੀ ਪੂਰਤੀ ਵਾਸਤੇ ਵਾਰ ਲਗਾਉਣ ਦੀ ਚਿਤਾਵਨੀ ਵੀ ਦਿੱਤੀ। ਧਰਨੇ ’ਚ ਤਹਿਸੀਲਦਾਰ ਅਜੈ ਸ਼ਰਮਾ ਨੇ ਆਖਿਰਕਾਰ ਮਿੰਨੀ ਬੱਸ ਅਾਪ੍ਰੇਟਰਾਂ ਨੂੰ ਮਿਲੇ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਦਾ ਵਿਸਵਾਸ਼ ਦਿਵਾਇਆ। ਇਸ ਮੌਕੇ ਪ੍ਰਧਾਨ ਮੇਜਰ ਸਿੰਘ, ਹਰਜੀਤ ਸਿੰਘ, ਸੈਕਟਰੀ ਸੁਖਬੀਰ ਸਿੰਘ, ਕੈਸ਼ੀਅਰ ਹਰਪਿੰਦਰ ਸਿੰਘ ਹੈਪੀ ਮਾਨ ਤੋਂ ਇਲਾਵਾ ਚੇਅਰਮੈਨ ਜਗਦੀਸ਼ ਸਿੰਘ ਵਡਾਲਾ, ਲੱਖਾ ਸਿੰਘ ਸਰਪ੍ਰਸਤ, ਕੁਲਦੀਪ ਝੰਜੋਟੀ, ਸੁਖਵਿੰਦਰ ਸਿੰਘ ਪ੍ਰੈਸ ਸਕੱਤਰ,ਲਾਲੀ ਦੀਪ ਬੱਸ ਮਜੀਠਾ, ਸ਼ੇਰ ਸਿੰਘ, ਸਮਸ਼ੇਰ ਸਿੰਘ,ਦਵਿੰਦਰ ਸਿੰਘ ਸੱਚਦੇਵਾ, ਜਸਵਿੰਦਰ ਸਿੰਘ ਸਚਦੇਵਾ, ਲਾਲੀ ਸਾਹ, ਲਾਲੀ ਵਰਪਾਲ, ਸਤਨਾਮ ਸਿੰੰਘ ਬਾਜਵਾ, ਰਣਜੀਤ ਸਿੰਘ ਬਾਜਵਾ, ਸਿਮਰਜੀਤ ਸਿੰਘ ਮਾਨ, ਕਾਰਜ ਸਿੰਘ, ਕੇਵਲ ਸਿੰਘ, ਬਿਕਰਮਜੀਤ ਸਿੰਘ ਚੋਗਾਵਾਂ, ਅਜਮੇਰ ਸਿੰਘ, ਲਖਵਿੰਦਰ ਸਿੰਘ, ਗੁਰਮੀਤ ਸਿੰਘ ਬਾਠ, ਬਲਜੀਤ ਸਿੰਘ ਕਸੇਲ, ਗੁਰਦੇਵ ਸਿੰਘ ਸੋਹਲ, ਜਗਦੀਪ ਸਿੰਘ ਢੰਡ, ਹਰਦੇਵ ਸਿੰਘ ਕਾਮਰੇਡ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਿੰਨੀ ਬੱਸ ਅਾਪ੍ਰੇਟਰ ਹਾਜ਼ਰ ਸਨ।