ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ’ਚ ਪ੍ਰੀ ਪ੍ਰਾਇਮਰੀ ਖੇਡਾਂ ਕਰਵਾਈਆਂ

Sunday, Nov 18, 2018 - 02:21 PM (IST)

ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ’ਚ ਪ੍ਰੀ ਪ੍ਰਾਇਮਰੀ ਖੇਡਾਂ ਕਰਵਾਈਆਂ

ਅੰਮ੍ਰਿਤਸਰ (ਮਮਤਾ) - ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਵਿਖੇ ਪ੍ਰੀ ਪ੍ਰਾਇਮਰੀ ਖੇਡਾਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਮੈਂਬਰ ਇੰਚਾਰਜ ਸੰਤੋਖ ਸਿੰਘ ਸੇਠੀ, ਐਡਵਕੇਟ ਜਸਵਿੰਦਰ ਸਿੰਘ ਅਤੇ ਕੁਲਜੀਤ ਸਿੰਘ ਸਾਹਨੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਉਨ੍ਹਾਂ ਦਾ ਸਕੂਲ ਦੀ ਬੈਗਪਾਈਪਰ ਬੈਂਡ ਟੀਮ ਵਲੋਂ ਸਵਾਗਤ ਕੀਤਾ ਗਿਆ। ਇਨ੍ਹਾਂ ਖੇਡਾਂ ਵਿਚ ਪ੍ਰੀ ਨਰਸਰੀ ਜਮਾਤ ਤੋਂ ਲੈ ਕੇ ਪਹਿਲੀ ਜਮਾਤ ਤੱਕ ਦੇ ਵਿੱਦਿਆਰਥੀਆਂ ਨੇ ਹਿੱਸਾ ਲਿਆ। ਖੇਡਾਂ ਦਾ ਅਰੰਭ ਸਕੂਲ ਸ਼ਬਦ ਗਾਇਨ ਤੋਂ ਬਾਅਦ ਹੋਇਆ। ਸਕੂਲ ਦੀ ਨਰਸਰੀ ਜਮਾਤ ਦੀ ਸਾਈਕਲ ਦੌਡ਼, ਐੱਲ. ਕੇ. ਜੀ. ਜਮਾਤ ਹਰਡਲ ਰੇਸ, ਯੂ. ਕੇ. ਜੀ. ਜਮਾਤ ਦੀ ਹੋਪਿੰਗ ਦੌਡ਼ ਅਤੇ ਪਹਿਲੀ ਜਮਾਤ ਦੀ ਲੈਮਨ ਐਂਡ ਸਪੁਨ ਦੌਡ਼ ਕਰਵਾਈ ਗਏ। ਵਿੱਦਿਆਰਥੀਆਂ ਦੇ ਮਨੋਰੰਜਨ ਲਈ ਰੰਗਾਰੰਗ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਗਿਆ। ਸੰਤੋਖ ਸਿੰਘ ਸੇਠੀ ਨੇ ਸੰਬੋਧਨ ਕਰਦਿਆ ਕਿਹਾ ਕਿ ਇਕ ਤੰਦਰੁਸਤ ਸਰੀਰ ਵਿਚ ਹੀ ਤੰਦਰੁਸਤ ਦਿਮਾਗ ਨਿਵਾਸ ਕਰਦਾ ਹੈ। ਇਕ ਬੱਚੇ ਦੀ ਸ਼ਖਸੀਅਤ ਉਸਾਰੀ ਅਤੇ ਸਰਵਪੱਖੀ ਵਿਕਾਸ ਵਿੱਚ ਖੇਡਾਂ ਅਹਿਮ ਰੋਲ ਨਿਭਾਉਂਦੀਆਂ ਹਨ। ਸਕੂਲ ਦੇ ਮੈਂਬਰ ਇੰਚਾਰਜ ਅਤੇ ਪ੍ਰਿੰ. ਸਤਿੰਦਰ ਕੌਰ ਮਰਵਾਹਾ ਨੇ ਜੇਤੂ ਵਿੱਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਸਰਟੀਫਿਕੇਟ ਤੇ ਮੈਡਲ ਵੰਡੇ। ਸਤਿੰਦਰ ਕੌਰ ਮਰਵਾਹਾ ਨੇ ਕਿਹਾ ਕਿ ਖੇਡਾਂ ਦਾ ਵਿੱਦਿਆਰਥੀ ਜੀਵਨ ਵਿਚ ਬਹੁਤ ਮਹੱਤਵ ਹੈ। 19ਵੀ ਅੰਤਰ ਸੂਬਾ ਪੱਧਰੀ ਖੇਡਾਂ ਦਾ ਇਨਾਮ ਵੰਡ ਸਮਾਰੋਹ ਦਾ ਆਯੋਜਨ-ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਮੁੱੱਖ ਅਦਾਰੇ ਸ੍ਰੀ ਗੁਰੂ ਹਰਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ ਜੀ. ਟੀ. ਰੋਡ ਦਾ ਵਾਤਾਵਰਣ ਅੱਜ ਵਿਸ਼ੇਸ਼ ਉਤਸ਼ਾਹ ਤੇ ਆਨੰਦ ਨਾਲ ਭਰ ਗਿਆ ਜਦੋਂ 19ਵੀਆ ਸੂਬਾ ਪੱਧਰੀ ਖੇਡ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਮੱੁਖ ਮਹਿਮਾਨ ਵਜੋ ਅਤੇ ਮੈਂਬਰ ਇੰਚਾਰਜ ਹਰਮਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨ ਤੌਰ ਤੇ ਸ਼ਿਰਕਤ ਕੀਤੀ। ਸਕੂਲ ਸ਼ਬਦ ਨਾਲ ਸਮਾਰੋਹ ਆਰੰਭ ਕੀਤਾ ਗਿਆ। ਸਕੂਲ ਵਿੱਚ ਤਾਈਕਵਾਡੋ, ਬੈਡਮਿੰਨਟਨ, ਸ਼ਤਰੰਜ, ਰੱਸੀ ਟੱਪਣਾ ਖੇਡ ਪ੍ਰਤੀਯੋਗਿਤਾ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਿੰ. ਡਾਇਰੈਕਟਰ ਡਾ. ਧਰਮਵੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਜਿੱਤਣ ਦੀ ਇੱਛਾ ਅਤੇ ਸਫਲਤਾ ਦੀ ਚਾਹ ਅਤੇ ਯੋਗਿਤਾ ਦੇ ਨਾਲ ਲਕਸ਼ ਦੀ ਪ੍ਰਾਪਤੀ ਖੇਡਾਂ ਦੇ ਮੁੱਖ ਅੰਗ ਹਨ। ਇਨਾਮ ਵੰਡ ਸਮਾਰੋਹ ਮੌਕੇ ਮਾਲਤੀ ਨਾਰੰਗ (ਪ੍ਰਿੰ ਸੁਰਸਿੰਘ), ਗੁਰਮਨਦੀਪ ਕੌਰ (ਪ੍ਰਿੰ ਸ੍ਰੀ ਗੁਰੂ ਹਰਕ੍ਰਿਸ਼ਿਨ ਸਕੂਲ ਅਟਾਰੀ), ਹਰਮੀਤ ਕੌਰ (ਪ੍ਰਿੰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਕਸੇਲ) ਸ਼ਾਮਲ ਸਨ। ਗੁਰੂ ਹਰਕ੍ਰਿਸ਼ਨ ਸੀ. ਸੈ.ਪਬਲਿਕ ਸਕੂਲ ਮਜੀਠਾ ’ਚ 19ਵੀ ਖੇਡ ਟੂਰਨਾਮੈਂਟ ਦੇ ਸ਼ੁਰੂਆਤੀ ਪ੍ਰੋਗਰਾਮ-ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਅਧੀਨ ਚਲ ਰਹੀ ਸੰਸਥਾ ਸ਼੍ਰੀ ਗੁਰੂ ਹਰਕ੍ਰਿਸ਼ਿਨ ਸੀ ਸਕੈ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ 19ਵੀ ਚੀਫ਼ ਖ਼ਾਲਸਾ ਦੀਵਾਨ ਖੇਡ ਟੂਰਨਾਮੈਂਟ ਦਾ ਅਰੰਭ ਸਮਾਰੋਹ 15 ਨਵੰਬਰ ਨੂੰ ਕੀਤਾ ਗਿਆ। ਇਹ ਟੂਰਨਾਮੈਂਟ ਤਿੰਨ ਦਿਨ ਚੱਲਿਆ, ਜਿਸ ਵਿਚ ਚੀਫ਼ ਖ਼ਾਲਸਾ ਦੀਵਾਨ ਦੇ ਅਧੀਨ ਆਉਂਦੇ 20 ਸਕੂਲਾਂ ਨੇ ਬਾਸਕੇਟ ਬਾਲ, ਵਾਲੀਬਾਲ, ਖੋ-ਖੋ ਅਤੇ ਸਕੈਟਿੰਗ ਵਿਚ ਬਹੁਤ ਹੀ ਉਤਸ਼ਾਹ ਅਤੇ ਜੋਸ਼ ਨਾਲ ਹਿਸਾ ਲਿਆ। ਇਸ ਮੌਕੇ ਸਕੂਲ ਦੇ ਮੈਂਬਰ ਇੰਚਾਰਜ ਨਿਰਮਲ ਸਿੰਘ, ਰਾਜਮਹਿੰਦਰ ਸਿੰਘ ਮਜੀਠਾ, ਗੁਰਿੰਦਰ ਸਿੰਘ ਚਾਵਲਾ ਅਤੇ ਪ੍ਰਿੰ ਦਪਿੰਦਰ ਕੌਰ ਆਏ ਹੋਏ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ। ਸਕੈਟਿੰਗ ਵਿਚ ਸ਼੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਜੀਠਾ ਰੋਡ , ਬਾਈਪਾਸ ਨੇ ਪਹਿਲਾ ਸਥਾਨ ਹਾਸਲ ਕੀਤਾ।


Related News