ਭਾਜਪਾ ਵਲੋਂ ਕੈਪਟਨ ਸਰਕਾਰ ਦੀਆਂ ਵਿਤਕਰੇ ਵਾਲੀਅਾਂ ਨੀਤੀਆਂ ਵਿਰੁੱਧ ਰੋਸ ਮੁਜ਼ਾਹਰਾ

11/15/2018 2:23:17 PM

ਅੰਮ੍ਰਿਤਸਰ (ਬਾਠ) - ਅੱਜ ਇਥੇ ਭਾਜਪਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਬਾਊ ਰਾਮ ਸ਼ਰਨ ਪ੍ਰਾਸ਼ਰ ਤੇ ਭਾਜਪਾ ਮਹਿਲਾ ਮੋਰਚਾ ਜ਼ਿਲਾ ਦਿਹਾਤੀ ਪ੍ਰਧਾਨ ਬੀਬੀ ਨਰਿੰਦਰ ਕੌਰ ਦੀ ਸਾਂਝੀ ਅਗਵਾਈ ’ਚ ਕੈਪਟਨ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ, ਮੋਦੀ ਸਰਕਾਰ ਦੀਆਂ ਲੋਕ ਹਿੱਤੂ ਸਕੀਮਾਂ ਨੂੰ ਲਾਗੂ ਕਰਨ ’ਚ ਕੀਤੀ ਜਾ ਰਹੀ ਕਥਿਤ ਵਿਤਕਰੇਬਾਜੀ ਤੇ ਚੋਣ ਵਾਅਦਾ ਖਿਲਾਫੀਆਂ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ। ਉਪਰੰਤ ਪੇਂਡੂ ਇਕਾਈਆਂ ਦੇ ਗਠਨ ਲਈ ਹੋਏ ਇਜਲਾਸ ਦੌਰਾਨ ਪਿੰਡ ਰਿਆਡ਼ ਦੀ ਇਕਾਈ ਦੀ ਚੋਣ ’ਚ ਸੁਖਵਿੰਦਰ ਕੌਰ ਪ੍ਰਧਾਨ ਅਤੇ ਗੁਰਮੀਤ ਕੌਰ ਤੇ ਰਜਿੰਦਰ ਕੌਰ ਦੋਵੇਂ ਮੀਤ ਪ੍ਰਧਾਨ ਚੁਣੀਆਂ ਗਈਆਂ ਅਤੇ ਤਲਵੰਡੀ ਰਾਏ ਦਾਦੂ ਸਰਕਲ ਦੀ ਚੋਣ ’ਚ ਪ੍ਰਧਾਨ ਬੀਬੀ ਹਰਜੀਤ ਕੌਰ ਲੋਹਕੇ, ਮੀਤ ਪ੍ਰਧਾਨ ਬੀਬੀ ਸਵਿੰਦਰ ਕੌਰ ਤੇ ਰਜਿਵੰਦਰ ਕੌਰ , ਕਾਰਜਕਾਰਨੀ ਮੈਂਬਰ ਜੀਤ ਕੌਰ , ਦਲਬੀਰ ਕੌਰ, ਰਜਵੰਤ ਕੌਰ ਚੁਣੇ ਗਏ। ਪਿੰਡ ਜੌਂਸ ਇਕਾਈ ਦੀ ਚੋਣ ’ਚ ਸਵਿੰਦਰ ਕੌਰ ਪ੍ਰਧਾਨ , ਰਾਜ ਕੌਰ ਤੇ ਅਮਰਜੀਤ ਕੌਰ ਮੀਤ ਪ੍ਰਧਾਨ ਬਣੇ। ਨਿੰਦਰ ਕੌਰ, ਦਵਿੰਦਰ ਕੌਰ, ਦਾਤ ਕੌਰ, ਦਲਬੀਰ ਕੌਰ ਕਾਰਜਕਾਨੀ ਮੈਂਬਰ ਚੁਣੇ ਗਏ । ਇਸ ਮੌਕੇ ਜ਼ਿਲਾ ਦਿਹਾਤੀ ਜਨਰਲ ਸਕੱਤਰ ਸਵਿੰਦਰ ਕੌਰ ਗੋਲੀ, ਜ਼ਿਲਾ ਸਕੱਤਰ ਇੰਦਰਜੀਤ ਕੌਰ ਸਹਿੰਸਰਾ, ਮੰਡਲ ਅਜਨਾਲਾ ਪ੍ਰਧਾਨ ਸਵਿੰਦਰ ਕੌਰ, ਹਰਜਿੰਦਰ ਕੌਰ ਜੌਂਸ, ਪਰਮਜੀਤ ਕੌਰ ਅਲੀਵਾਲ ਕੋਟਲੀ, ਗਰਮੀਤ ਕੌਰ ਡੱਲਾ ਰਾਜਪੂਤਾਂ, ਰਾਜਵਿੰਦਰ ਕੌਰ , ਰਜਵੰਤ ਕੌਰ, ਬੀਬੀ ਸੁੱਖ ਤੇ ਪੰਚ ਸੁਖਦੇਵ ਸਿੰਘ ਜਸਰਾਊਰ ਆਦਿ ਹਾਜ਼ਰ ਸਨ।


Related News