ਸਰਕਾਰੀਆ ਵਲੋਂ ਪੁਰਤਗਾਲ ’ਚ ਪਾਣੀ ਦੀ ਸੰਭਾਲ ਅਤੇ ਦਰਿਆਵਾਂ ਦੀ ਸਫਾਈ ਵਰਗੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ
Friday, Nov 02, 2018 - 04:45 PM (IST)

ਅੰਮ੍ਰਿਤਸਰ (ਕਮਲ)-ਪੰਜਾਬ ਦੇ ਮਾਲ, ਜਲ ਸ੍ਰੋਤ ਤੇ ਖਨਨ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਪੁਰਤਗਾਲ ਸਰਕਾਰ ਦੇ ਜਲ ਸ੍ਰੋਤਾਂ ਬਾਰੇ ਸੈਕਟਰੀ ਆਫ ਸਟੇਟ ਡਾ. ਕਾਰਲੌਸ ਮਾਰਟਿਨੁਲਾਕਾਤ ਦੌਰਾਨ ਜਲ ਪ੍ਰਬੰਧਨ, ਦਰਿਆਵਾਂ ਦੀ ਸਫਾਈ ਅਤੇ ਜਲ ਸੰਭਾਲ ਸਬੰਧੀ ਵਿਸਥਾਰਤ ਵਿਚਾਰ-ਚਰਚਾ ਕੀਤਾ ਗਿਆ। ਸ੍ਰੀ ਸਰਕਾਰੀਆ ਪੁਰਤਗਾਲ ਵਿਚ ਭਾਰਤ ਦੀ ਅੰਬੈਸੀ ਵੱਲੋਂ ਦਿੱਤੇ ਗਏ ਸੱਦੇ ਉੱਤੇ ਦੋ ਦਿਨਾਂ ਪੁਰਤਗਾਲ ਦੌਰੇ ਉੱਤੇ ਹਨ। ®ਇਸ ਦੌਰਾਨ ਡਾ. ਮਾਰਟਿਨਜ਼ ਨੇ ਪੁਰਤਗਾਲ ਸਰਕਾਰ ਵੱਲੋਂ ਕੁਦਰਤੀ ਜਲ ਸ੍ਰੋਤ ਟੈਗਸ ਦੀ ਸਫਲਤਾਪੂਰਵਕ ਕੀਤੀ ਗਈ ਸਫਾਈ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਟੈਗਸ ਕੁਦਰਤੀ ਜਲ ਸ੍ਰੋਤ ਪੱਛਮੀ ਯੂਰਪ ਦਾ ਸਭ ਤੋਂ ਵੱਡਾ ਜਲ ਸ੍ਰੋਤ ਹੈ, ਜਿਸ ਦੇ ਕੰਢਿਅਾਂ ’ਤੇ 19 ਨਗਰ ਕੌਂਸਲਾਂ ਪੈਂਦੀਆਂ ਹਨ ਅਤੇ 28 ਲੱਖ ਲੋਕ ਵਸਦੇ ਹਨ।
ਉਨ੍ਹਾਂ ਦੱਸਿਆ ਕਿ ਇਕ ਸਮੇਂ ’ਤੇ ਟੈਗਸ ਪੱਛਮੀ ਯੂਰਪ ਦਾ ਸਭ ਤੋਂ ਪ੍ਰਦੂਸ਼ਿਤ ਦਰਿਆ ਸੀ, ਜਿਸ ਨੂੰ ਹੁਣ ਪ੍ਰਦੂਸ਼ਣ-ਮੁਕਤ ਕਰ ਦਿੱਤਾ ਗਿਆ ਹੈ ਅਤੇ ਇਸ ਦੇ 35 ਕੰਢਿਆਂ ’ਤੇ ਬੀਚ ਬਣਾਏ ਗਏ ਹਨ। ਸਰਕਾਰੀਆ ਨੇ ਪੁਰਤਗਾਲ ਸਰਕਾਰ ਵੱਲੋਂ ਦਰਿਆਵਾਂ ਦੀ ਸਫਲਤਾਪੂਰਵਕ ਕੀਤੀ ਸਫਾਈ ਪ੍ਰਤੀ ਭਰਪੂਰ ਰੁਚੀ ਦਿਖਾਈ ਅਤੇ ਡਾ. ਮਾਰਟਿਨਜ਼ ਨੂੰ ਬੇਨਤੀ ਕੀਤੀ ਕਿ ਉਹ ਮਾਹਿਰਾਂ ਦੀ ਇਕ ਟੀਮ ਨੂੰ ਪੰਜਾਬ ਭੇਜਣ ਤਾਂ ਜੋ ਇਸ ਤਰ੍ਹਾਂ ਦੇ ਪ੍ਰਾਜੈਕਟ ਦੀਆਂ ਪੰਜਾਬ ਵਿਚ ਵੀ ਸੰਭਾਵਨਾਵਾਂ ਲੱਭੀਆਂ ਜਾ ਸਕਣ। ®ਇਸ ਮੌਕੇ ਸਰਕਾਰੀਆ ਨਾਲ ਪੁਰਤਗਾਲ ’ਚ ਭਾਰਤ ਦੀ ਰਾਜਦੂਤ ਸ਼੍ਰੀਮਤੀ ਕੇ. ਨੰਦਿਨੀ ਸਿੰਗਲਾ, ਭਾਰਤੀ ਅੰਬੈਸੀ ਦੇ ਫਸਟ ਸੈਕਟਰੀ ਅਮਰਾਰਾਮ ਗੁਰਜਰ ਤੇ ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ ਵੀ ਹਾਜ਼ਰ ਸਨ।