ਸੀਰੀਅਲ ’ਚ ਭਗਵਾਨ ਕ੍ਰਿਸ਼ਨ ਦਾ ਇਤਿਹਾਸ ਗਲਤ ਦਿਖਾਉਣਾ ਨਿੰਦਣਯੋਗ : ਡਿੰਪਲ ਸ਼ਰਮਾ
Friday, Nov 02, 2018 - 04:54 PM (IST)

ਅੰਮ੍ਰਿਤਸਰ (ਵਡ਼ੈਚ) - ਨਾਮਵਰ ਟੀ. ਵੀ. ਚੈਨਲ ’ਤੇ ਭਗਵਾਨ ਰਾਧਾ ਕ੍ਰਿਸ਼ਨ ’ਤੇ ਦਿਖਾਏ ਜਾ ਰਹੇ ਸੀਰੀਅਲ ’ਚ ਕ੍ਰਿਸ਼ਨ ਲੀਲਾਵਾਂ ਨੂੰ ਦਿਖਾਇਆ ਜਾ ਰਿਹਾ ਹੈ, ਜਿਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ। ®ਇਹ ਸ਼ਬਦ ਸ਼ਿਵ ਸੈਨਾ ਸ਼ੇਰ-ਏ-ਹਿੰਦ ਪੰਜਾਬ ਮਹਿਲਾ ਵਿੰਗ ਦੀ ਚੇਅਰਪਰਸਨ ਅਤੇ ਹਿਮਾਚਲ ਪ੍ਰਦੇਸ਼ ਦੀ ਇੰਚਾਰਜ ਡਿੰਪਲ ਸ਼ਰਮਾ ਨੇ ਕਹੇ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਦੀਅਾਂ ਬਾਲ ਲੀਲਾਵਾਂ ਦੀ ਉਮਰ 16 ਸਾਲ ਦੱਸੀ ਜਾ ਰਹੀ ਹੈ, ਜਦਕਿ ਇਤਿਹਾਸ ਮੁਤਾਬਿਕ ਇਹ ਉਮਰ 11 ਸਾਲ 54 ਦਿਨ ਸੀ। ਇਸ ਤੋਂ ਇਲਾਵਾ ਸੀਰੀਅਲ ’ਚ ਕਈ ਦ੍ਰਿਸ਼ ਇਤਿਹਾਸ ਤੋਂ ਉਲਟ ਫਿਲਮਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹਿੰਦੂ ਸੰਗਠਨਾਂ ਨੂੰ ਆਪਣੀ ਅਾਵਾਜ਼ ਬੁਲੰਦ ਕਰਨੀ ਚਾਹੀਦੀ ਹੈ।