ਟ੍ਰੈਫਿਕ ਇੰਚਾਰਜ ਦੀ ਅਗਵਾਈ ’ਚ ਗੁਰੂ ਨਾਨਕ ਮਾਡਲ ਸਕੂਲ ’ਚ ਲਾਇਆ ਸੈਮੀਨਾਰ
Friday, Nov 02, 2018 - 04:55 PM (IST)

ਅੰਮ੍ਰਿਤਸਰ (ਪ੍ਰਿਥੀਪਾਲ) - ਸਡ਼ਕ ਆਵਾਜਾਈ ਦੇ ਨਿਯਮਾਂ ਤੋਂ ਸਕੂਲ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਸਬੰਧੀ ਪੰਜਾਬ ਸਰਕਾਰ ਤੇ ਪੰਜਾਬ ਪੁਲਸ ਦੇ ਟ੍ਰੈਫਿਕ ਸੈੱਲ ਵੱਲੋਂ ਸਮੇਂ-ਸਮੇਂ ’ਤੇ ਸੈਮੀਨਾਰ ਲਾਏ ਨ, ਜਿਸ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਸ ਦੇ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਸਬ-ਇੰਸਪੈਕਟਰ ਪ੍ਰਭਦਿਆਲ ਸਿੰਘ ਵੱਲੋਂ ਮਜੀਠਾ ਦੇ ਗੁਰੂ ਨਾਨਕ ਮਾਡਲ ਸਕੂਲ ਵਿਖੇ ਸੈਮੀਨਾਰ ਲਾਇਆ ਗਿਆ, ਜਿਸ ਤਹਿਤ ਉਨ੍ਹਾਂ ਵਿਦਿਆਰਥੀਆਂ ਨੂੰ ਆਵਾਜਾਈ ਦੇ ਨਿਯਮਾਂ ਤੋਂ ਜਾਣੂ ਕਰਵਾਉਂਦਿਅਾਂ ਕਿਹਾ ਕਿ ਬਿਨਾਂ ਲਾਇਸੈਂਸ ਤੇ ਕਿਸੇ ਕਿਸਮ ਦਾ ਨਸ਼ਾ ਕਰ ਕੇ ਵਾਹਨ ਨਹੀਂ ਚਲਾਉਣਾ ਚਾਹੀਦਾ, ਦੋਪਹੀਆ ਵਾਹਨ ਹੈਲਮੇਟ ਪਾ ਕੇ ਤੇ ਚਾਰ-ਪਹੀਆ ਵਾਹਨ ਸੀਟ ਬੈਲਟ ਲਾ ਕੇ ਚਲਾਉਣਾ ਚਾਹੀਦਾ ਹੈ। ਇਸ ਮੌਕੇ ਹੌਲਦਾਰ ਇੰਦਰਮੋਹਨ ਸਿੰਘ, ਐੱਸ. ਡੀ. ਐੱਮ. ਮਜੀਠਾ ਦੇ ਰੀਡਰ ਸੁਖਵਿੰਦਰ ਸਿੰਘ, ਪ੍ਰਿੰ. ਜੋਗਾ ਸਿੰਘ ਅਠਵਾਲ, ਸਕੂਲ ਸਟਾਫ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।