ਸ਼ਹੂਰਾ ਦੀ ਅਗਵਾਈ ’ਚ ਕਰਜ਼ਾ ਮੁਆਫੀ ਦੇ ਵੈਰੀਫਿਕੇਸ਼ਨ ਫਾਰਮ ਭਰੇ

Friday, Nov 02, 2018 - 04:56 PM (IST)

ਸ਼ਹੂਰਾ ਦੀ ਅਗਵਾਈ ’ਚ ਕਰਜ਼ਾ ਮੁਆਫੀ ਦੇ ਵੈਰੀਫਿਕੇਸ਼ਨ ਫਾਰਮ ਭਰੇ

ਅੰਮ੍ਰਿਤਸਰ (ਵਾਲੀਆ) - ਪੰਜਾਬ ਸਰਕਾਰ ਦੀ ਕਰਜ਼ਾ ਮੁਆਫੀ ਸਕੀਮ ਤਹਿਤ ਢਾਈ ਏਕਡ਼ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦੇ ਕਰਜ਼ਾ ਮੁਆਫੀ ਦੇ ਵੈਰੀਫਿਕੇਸ਼ਨ ਫਾਰਮ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਸ਼ਹੂਰਾ ਵਿਖੇ ਜ਼ਿਲਾ ਪ੍ਰੀਸ਼ਦ ਮੈਂਬਰ ਗੁਰਦੇਵ ਸਿੰਘ ਸ਼ਹੂਰਾ, ਖੇਤੀਬਾਡ਼ੀ ਵਿਭਾਗ ਦੇ ਏ. ਡੀ. ਓ. ਬਲਜਿੰਦਰ ਸਿੰਘ ਤੇ ਏ. ਐੱਸ. ਆਈ. ਸਿਮਰਨਜੀਤ ਸਿੰਘ ਦੀ ਅਗਵਾਈ ’ਚ ਇਕ ਦਰਜਨ ਪਿੰਡਾਂ ਦੇ ਫਾਰਮ ਭਰੇ ਗਏ, ਜਿਨ੍ਹਾਂ ਦੀ ਕਰਜ਼ ਮੁਆਫੀ ਦੀ ਰਾਸ਼ੀ ਜਲਦ ਕਿਸਾਨਾਂ ਦੇ ਖਾਤੇ ’ਚ ਆਵੇਗੀ। ਇਸ ਮੌਕੇ ਗੁਰਦੇਵ ਸਿੰਘ ਸ਼ਹੂਰਾ ਨੇ ਕਿਹਾ ਕਿ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦੀ ਅਗਵਾਈ ’ਚ ਹਲਕੇ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸ਼ਮਸ਼ੇਰ ਸਿੰਘ ਆਡ਼੍ਹਤੀ, ਰਾਜਵਿੰਦਰ ਸਿੰਘ ਆਡ਼੍ਹਤੀ, ਬਲਿਹਾਰ ਸਿੰਘ, ਗੁਰਮੀਤ ਸਿੰਘ ਡਾਲਾ, ਮਿੱਠੂ ਡੱਲੇਕੇ, ਦਲਬੀਰ ਸਿੰਘ ਬਹਿਡ਼ਵਾਲ, ਸਰਪੰਚ ਮਹਿੰਦਰ ਸਿੰਘ ਕੁਮਾਸਕਾ, ਸੰਮਤੀ ਮੈਂਬਰ ਗੁਰਭੇਜ ਸਿੰਘ, ਸਰਪੰਚ ਪਰਗਟ ਸਿੰਘ ਧਾਰੀਵਾਲ, ਨੰਬਰਦਾਰ ਮਨਿੰਦਰ ਸਿੰਘ, ਸੁਬੇਗ ਸਿੰਘ ਮੱਲ੍ਹੀ, ਗੁਰਪ੍ਰੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਸੰਖਿਆ ’ਚ ਇਲਾਕੇ ਦੇ ਮੋਹਤਬਰ ਹਾਜ਼ਰ ਸਨ।


Related News