ਨਸ਼ਿਆਂ ਦੇ ਮੁੱਦੇ ’ਤੇ ਹੋਈ ਪੁਲਸ-ਪਬਲਿਕ ਮੀਟਿੰਗ
Friday, Nov 02, 2018 - 05:02 PM (IST)

ਅੰਮ੍ਰਿਤਸਰ (ਬਾਠ) - ਅੱਜ ਸਥਾਨਕ ਸ਼ਹਿਰ ’ਚ ਡੀ. ਆਰ. ਹਾਲ ਵਿਖੇ ਵਪਾਰ ਮੰਡਲ ਜ਼ਿਲਾ ਪ੍ਰਧਾਨ ਪ੍ਰਵੀਨ ਕੁਕਰੇਜਾ, ਸ਼ਹਿਰੀ ਚੇਅਰਮੈਨ ਦੀਪਕ ਅਰੋਡ਼ਾ, ਸ਼ਹਿਰੀ ਪ੍ਰਧਾਨ ਗੁਰਮੀਤ ਸਿੰਘ ਅਰੋਡ਼ਾ ਤੇ ਕਰਿਆਨਾ ਯੂਨੀਅਨ ਪ੍ਰਧਾਨ ਨੰਦ ਕਿਸ਼ੋਰ ਭੱਲਾ ਦੀ ਸਾਂਝੀ ਪ੍ਰਧਾਨਗੀ ’ਚ ਪਤਵੰਤੇ ਸੱਜਣਾਂ, ਦੁਕਾਨਦਾਰਾਂ ਤੇ ਪੁਲਸ ਦੀ ਹੋਈ ਮੀਟਿੰਗ ’ਚ ਪੁਲਸ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਦੌਰਾਨ ਸ਼ਹਿਰ ’ਚ ਟ੍ਰੈਫਿਕ ਦੀ ਬਣੀ ਗੰਭੀਰ ਸਮੱਸਿਆ ਅਤੇ ਨਸ਼ਿਆਂ ਦੀ ਵਿਕਰੀ ਠੱਲ੍ਹਣ ਲਈ ਵਿਚਾਰਾਂ ਹੋਈਆਂ। ਇਸ ਮੌਕੇ ਸੰਬੋਧਨ ਕਰਦਿਆਂ ਐੱਸ. ਐੱਚ. ਓ. ਵਿਰਦੀ ਨੇ ਦੀਵਾਲੀ ਤੇ ਹੋਰ ਤਿਉਹਾਰਾਂ ਦੇ ਮੱਦੇਨਜ਼ਰ ਮੁੱਖ ਬਾਜ਼ਾਰਾਂ ’ਚ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਦੁਕਾਨਦਾਰਾਂ ਕੋਲੋਂ ਭਰਵਾਂ ਸਹਿਯੋਗ ਮੰਗਦਿਆਂ ਇਹ ਚਿਤਾਵਨੀ ਵੀ ਦਿੱਤੀ ਕਿ ਜੇਕਰ ਦੁਕਾਨਦਾਰਾਂ ਨੇ ਦੁਕਾਨਾਂ ਅੱਗੋਂ ਨਾਜਾਇਜ਼ ਕਬਜ਼ੇ ਨਾ ਹਟਾਏ ਤਾਂ ਪੁਲਸ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ। ਉਨ੍ਹਾਂ 2 ਦਿਨਾਂ ’ਚ ਦੁਕਾਨਦਾਰਾਂ ਨੂੰ ਨਾਜਾਇਜ਼ ਕਬਜ਼ੇ ਹਟਾ ਕੇ ਦੁਕਾਨਾਂ ਦਾ ਸਾਮਾਨ ਦੁਕਾਨਾਂ ਅੱਗੇ 5 ਫੁੱਟ ਤੱਕ ਹੀ ਟਿਕਾਉਣ ਬਾਰੇ ਕਿਹਾ। ਉਨ੍ਹਾਂ ਨਸ਼ੇ ਵਾਲੇ ਕੈਪਸੂਲਾਂ ਤੇ ਗੋਲੀਆਂ ਦੀ ਵਿਕਰੀ ਦਾ ਧੰਦਾ ਕਰਨ ਵਾਲੇ ਕੈਮਿਸਟਾਂ ਤੇ ਸਮੱਗਲਰਾਂ ਨੂੰ ਵੀ ਚਿਤਾਵਨੀ ਦਿੱਤੀ ਕਿ ਅਜਿਹੇ ਅਨਸਰਾਂ ਨੂੰ ਬਖਸ਼ਿਆ ਨਹੀਂ ਕੀਤਾ ਜਾਵੇਗਾ। ਇਸ ਮੌਕੇ ਐਡਵੋਕੇਟ ਬ੍ਰਿਜ ਮੋਹਨ ਅੌਲ, ਵਿਜੇ ਤ੍ਰੇਹਨ, ਡਾ. ਨਿਆਮਤ ਮਸੀਹ ਸੂਫੀ, ਬਾਬਾ ਬਿੱਲੂ ਸ਼ਾਹ, ਪ੍ਰਵੀਨ ਅਰੋਡ਼ਾ, ਅਵਤਾਰ ਸਿੰਘ ਚਾਵਲਾ, ਬਾਊ ਸੁਖਦੇਵ ਸਰੀਨ, ਗਿੰਦੂ ਬੱਲ, ਗੁਰਦੇਵ ਸਿੰਘ ਨਿੱਝਰ, ਮਨੀ ਗਿੱਲ ਲਕਸ਼ਰੀ ਨੰਗਲ, ਨਿਸ਼ਾਨ ਸਿੰਘ ਚੀਮਾ, ਸੰਜੀਵ ਰਿੰਕਾ ਤ੍ਰੇਹਨ, ਪਵਨ ਵਾਸਦੇਵ, ਦਰਸ਼ਨ ਲਾਲ ਸ਼ਰਮਾ, ਅਮਰਬੀਰ ਸਿੰਘ ਬੱਲ ਆਦਿ ਹਾਜ਼ਰ ਸਨ।