ਲੋਡ਼ਵੰਦਾਂ ਦੀ ਮਦਦ ਵਾਸਤੇ ਫ੍ਰੀ ਮੈਡੀਕਲ ਚੈਕਅੱਪ ਕੈਂਪ ਲਾਇਆ
Thursday, Dec 20, 2018 - 03:52 PM (IST)

ਅੰਮ੍ਰਿਤਸਰ (ਛੀਨਾ) - ਲੋਡ਼ਵੰਦਾਂ ਦੀ ਮਦਦ ਵਾਸਤੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਅਤੇ ਦਾ ਕਾਰਪੋਰੇਟ ਹਸਪਤਾਲ ਵਲੋਂ ਅੱਜ ਸੁਲਤਾਨਵਿੰਡ ਲਿੰਕ ਰੋਡ ਵਿਖੇ ਫ੍ਰੀ ਮੈਡੀਕਲ ਚੈੱਕਅਪ ਲਗਾਇਆ ਗਿਆ, ਜਿਸ ਦਾ ਉਦਘਾਟਨ ਵਾਰਡ ਨੰ.33 ਦੇ ਕੌਂਸਲਰ ਬਲਦੇਵ ਸਿੰਘ ਸੰਧੂ ਅਤੇ ਚੌਂਕੀ ਇੰਚਾਰਜ ਹਰਜੀਤ ਸਿੰਘ ਨੇ ਸਾਂਝੇ ਤੌਰ ’ਤੇ ਕੀਤਾ। ਇਸ ਕੈਂਪ ’ਚ ਹੱਡੀਆਂ, ਜੋਡ਼ਾਂ, ਚਮਡ਼ੀ ਤੇ ਦਿਲ ਦੇ ਰੋਗਾਂ ਸਮੇਤ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਚੈਕਅੱਪ ਕੀਤਾ ਗਿਆ ਅਤੇ ਰੋਗੀਆਂ ਨੂੰ ਦਵਾਈਆਂ ਵੀ ਬਿਲਕੁਲ ਫ੍ਰੀ ਦਿੱਤੀਆਂ ਗਈਆਂ। ਇਸ ਮੌਕੇ ਗੱਲਬਾਤ ਕਰਦਿਆਂ ਬਲਦੇਵ ਸਿੰਘ ਸੰਧੂ ਨੇ ਕਿਹਾ ਕਿ ਮਹਿੰਗਾਈ ਦਾ ਯੁੱਗ ਹੋਣ ਕਾਰਨ ਬਹੁਤ ਸਾਰੇ ਅਜਿਹੇ ਲੋਡ਼ਵੰਦ ਲੋਕ ਵੀ ਹਨ ਜਿਹਡ਼ੇ ਮਹਿੰਗੇ ਮੁੱਲ ਦੀਆਂ ਦਵਾਈਆਂ ਖ੍ਰੀਦ ਕੇ ਆਪਣਾ ਇਲਾਜ ਕਰਵਾਉਣ ਤੋਂ ਅਸਮਰਥ ਹਨ ਉਨ੍ਹਾਂ ਦੀ ਭਲਾਈ ਵਾਸਤੇ ਅਜਿਹੇ ਕੈਂਪ ਲਗਾਏ ਜਾਣੇ ਬੇਹੱਦ ਜ਼ਰੂਰੀ ਹਨ। ਇਸ ਸਮੇਂ ਪ੍ਰਿੰਸੀਪਲ ਗੁਰਪ੍ਰੀਤ ਕੌਰ, ਲਖਵਿੰਦਰ ਸਿੰਘ ਅਰਸ਼ੀ, ਡਾ. ਸੁਪਿੰਦਰ ਸਿੰਘ ਢਿੱਲੋਂ, ਮੋਤੀ ਸਾਗਰ, ਏ.ਐਸ.ਆਈ.ਨਿਰਮਲ ਸਿੰਘ, ਪ੍ਰਧਾਨ ਅਰਜਨ ਸਿੰਘ, ਕੁਲਵੰਤ ਸਿੰਘ ਭੰਡਾਲ, ਸੁੱਚਾ ਸਿੰਘ ਬਮਰਾਹ, ਹਰਵੰਤ ਸਿੰਘ ਫੋਜੀ, ਦਲਜੀਤ ਸਿੰਘ ਵਿੱਕੀ, ਸੁਰਿੰਦਰ ਸਿੰਘ ਬੇਦੀ, ਬਾਬਾ ਅਮਰੀਕ ਸਿੰਘ, ਸਰਵਣ ਸਿੰਘ ਸੁਲਤਾਨਵਿੰਡ, ਜਸਵਿੰਦਰ ਸਿੰਘ ਜੱਸ, ਸੁਖਪਾਲ ਸਿੰਘ ਚੌਹਾਨ ਤੇ ਹੋਰ ਵੀ ਬਹੁਤ ਸਾਰੀਆਂ ਸਖਸ਼ੀਅਤਾਂ ਹਾਜ਼ਰ ਸਨ।