ਵਾਸ਼ਿੰਗਟਨ ਡੀਸੀ ''ਚ ਵਿਸ਼ਵ ਸੱਭਿਆਚਾਰ ਉਤਸਵ: ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਮਾਨਸਿਕ ਸਿਹਤ ਬਾਰੇ ਕੀਤੀ ਚਰਚਾ

Wednesday, Oct 04, 2023 - 02:44 AM (IST)

ਵਾਸ਼ਿੰਗਟਨ ਡੀਸੀ ''ਚ ਵਿਸ਼ਵ ਸੱਭਿਆਚਾਰ ਉਤਸਵ: ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਮਾਨਸਿਕ ਸਿਹਤ ਬਾਰੇ ਕੀਤੀ ਚਰਚਾ

ਵਾਸ਼ਿੰਗਟਨ (ਰਾਜ ਗੋਗਨਾ) : ਬੀਤੇ ਦਿਨੀਂ  ਨੈਸ਼ਨਲ ਮਾਲ ਵਾਸ਼ਿੰਗਟਨ ਡੀਸੀ ਵਿਖੇ ਦੁਨੀਆ ਭਰ ਦੇ ਕਲਾਕਾਰਾਂ ਨੇ ਯਾਦਗਾਰੀ ਪ੍ਰਦਰਸ਼ਨਾਂ ਰਾਹੀਂ ਆਪਣੀ ਸੱਭਿਆਚਾਰਕ ਵਿਰਾਸਤ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਮੁੱਖ ਤੌਰ 'ਤੇ ਪਹੁੰਚੇ ਗੁਰੂਦੇਵ ਵਜੋਂ ਜਾਣੇ ਜਾਂਦੇ 'ਦਿ ਆਰਟ ਆਫ਼ ਲਿਵਿੰਗ' ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀ ਸ਼ੰਕਰ ਅਤੇ ਵਿਦੇਸ਼ ਮੰਤਰੀ, ਡਾ. ਐੱਸ ਜੈਸ਼ੰਕਰ, ਸੰਯੁਕਤ ਰਾਸ਼ਟਰ ਦੇ 8ਵੇਂ ਸਕੱਤਰ ਜਨਰਲ ਬਾਨ ਕੀ ਸਮੇਤ ਦੁਨੀਆ ਦੇ ਰਾਜਨੀਤਕ ਨੇਤਾਵਾਂ ਨੇ ਪ੍ਰੇਰਣਾਦਾਇਕ ਭਾਸ਼ਣ ਦਿੱਤੇ। ਇਸ ਵਰਲਡ ਕਲਚਰ ਫੈਸਟੀਵਲ 'ਚ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਮਾਨਸਿਕ ਸਿਹਤ 'ਤੇ ਚਰਚਾ ਕੀਤੀ ਤੇ ਸ਼ਾਂਤੀ ਦਾ ਉਪਦੇਸ਼ ਦਿੱਤਾ। ਸਮਾਗਮ 'ਚ ਹਜ਼ਾਰਾਂ ਲੋਕਾਂ ਨੇ ਹਾਜ਼ਰੀ ਭਰੀ।

ਇਹ ਵੀ ਪੜ੍ਹੋ : ਫਰਮਾਇਸ਼ ਪੂਰੀ ਨਾ ਹੋਈ ਤਾਂ 8 ਸਾਲ ਦੇ ਬੱਚੇ ਨੇ ਲਗਾਈ ਪਿਤਾ ਦੀ ਬੋਲੀ, ਘਰ ਦੇ ਬਾਹਰ ਲਗਾਇਆ ਨੋਟਿਸ

PunjabKesari

ਇਸ ਮਸ਼ਹੂਰ ਭਾਰਤੀ ਅਧਿਆਤਮਿਕ ਦੀ ਅਗਵਾਈ ਵਿੱਚ ਚੌਥੇ ਵਿਸ਼ਵ ਸੱਭਿਆਚਾਰ ਉਤਸਵ ਲਈ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਡੀਸੀ ਦੇ ਨੈਸ਼ਨਲ ਮਾਲ ਵਿੱਚ ਹਜ਼ਾਰਾਂ ਲੋਕ ਇਕੱਠੇ ਹੋਏ। ਦੁਨੀਆ ਭਰ ਦੇ ਕਲਾਕਾਰਾਂ ਨੇ ਯਾਦਗਾਰੀ ਪ੍ਰਦਰਸ਼ਨਾਂ ਰਾਹੀਂ ਆਪਣੀ ਸੱਭਿਆਚਾਰਕ ਵਿਰਾਸਤ ਦਾ ਪ੍ਰਦਰਸ਼ਨ ਕੀਤਾ। ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਮਾਨਸਿਕ ਸਿਹਤ ਦੇ ਮੁੱਦਿਆਂ ਨੂੰ ਹੱਲ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਤੇ ਹਰ ਕਿਸੇ ਨੂੰ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਾਲਿਆਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਸਮਾਗਮ ਦੇ ਹੋਰ ਪ੍ਰਮੁੱਖ ਬੁਲਾਰਿਆਂ ਵਿੱਚ ਓਲੁਸੇਗੁਨ ਓਬਾਸਾਂਜੋ, ਸਾਬਕਾ ਨਾਈਜੀਰੀਆ ਦੇ ਰਾਸ਼ਟਰਪਤੀ; ਰਿਚਰਡ Czarnecki, ਯੂਰਪੀ ਸੰਸਦ ਦੇ ਸਾਬਕਾ VP; ਹਕੂਬੁਨ ਸ਼ਿਮੋਮੁਰਾ, ਸੰਸਦ ਦੇ ਮੈਂਬਰ ਅਤੇ ਸਾਬਕਾ ਜਾਪਾਨੀ ਮੰਤਰੀ ਅਤੇ ਮਿਸ਼ੀਗਨ ਕਾਂਗਰਸਮੈਨ ਥਾਣੇਦਾਰ ਸ਼ਾਮਲ ਸਨ। ਸਮਾਗਮ 'ਚ ਅਮਰੀਕਾ ਦੇ ਮੇਅਰਾਂ, ਸਾਬਕਾ ਰਾਸ਼ਟਰਪਤੀਆਂ, ਪ੍ਰਧਾਨ ਮੰਤਰੀਆਂ, ਰਾਜਦੂਤਾਂ, ਸੈਨੇਟਰਾਂ ਅਤੇ ਸੰਸਦ ਮੈਂਬਰਾਂ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News