ਮੈਰੀਲੈਂਡ ਗਵਰਨਰ ਹਾਊਸ ’ਚ 8 ਸਾਲਾਂ ਬਾਅਦ ਮਨਾਈ ਗਈ ਵਿਸਾਖੀ

06/03/2023 3:34:08 AM

ਮੈਰੀਲੈਂਡ (ਰਾਜ ਗੋਗਨਾ) : ਮੈਰੀਲੈਂਡ ਵਸਦੇ ਪੰਜਾਬੀ ਭਾਈਚਾਰੇ ਲਈ ਬਹੁਤ ਹੀ ਖੁਸ਼ੀ ਦੀ ਖ਼ਬਰ ਹੈ ਕਿ ਮੈਰੀਲੈਂਡ ਗਵਰਨਰ ਹਾਊਸ 'ਚ 8 ਸਾਲਾਂ ਬਾਅਦ ਵਿਸਾਖੀ ਮਨਾਈ ਗਈ। ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ’ਚ ਗਵਰਨਰ ਕਮਿਸ਼ਨ ਵਲੋਂ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਦਾ ਅਯੋਜਨ ਕੀਤਾ ਗਿਆ, ਜਿਸ ਵਿੱਚ ਸਿੱਖਸ ਆਫ਼ ਅਮੈਰਿਕਾ ਦੇ ਪ੍ਰਧਾਨ ਕੰਵਲਜੀਤ ਸਿੰਘ ਸੋਨੀ, ਵਾਈਸ ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ, ਇੰਦਰਜੀਤ ਸਿੰਘ ਗੁਜਰਾਲ, ਗੁਰਵਿੰਦਰ ਸਿੰਘ ਸੇਠੀ, ਮਨਿੰਦਰ ਸਿੰਘ ਸੇਠੀ, ਜਸਵਿੰਦਰ ਸਿੰਘ ਜੌਨੀ, ਹਰਬੀਰ ਬੱਤਰਾ, ਪ੍ਰਭਜੋਤ ਬੱਤਰਾ ਤੇ ਦਲਵੀਰ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਚਰਨਜੀਤ ਸਿੰਘ ਸਰਪੰਚ ਚੇਅਰਮੈਨ ਗੁਰਦੁਆਰਾ ਸਿੱਖ ਐਸੋਸੀਏਸ਼ਨ ਆਫ਼ ਬਾਲਟੀਮੋਰ, ਰਤਨ ਸਿੰਘ, ਹਰੀਰਾਜ ਸਿੰਘ, ਪ੍ਰੀਤ ਠੱਕਰ, ਡਾ. ਸੁਧੀਰ ਸਕਸੇਰੀਆ ਤੇ ਡੀ.ਐੱਮ. ਵੀ. (ਡੀਸੀ, ਮੈਰੀਲੈਂਡ, ਵਰਜੀਨੀਆ) ਦੀਆਂ ਉੱਘੀਆਂ ਸ਼ਖਸੀਅਤਾਂ ਵੀ ਪੁੱਜੀਆਂ।

ਇਹ ਵੀ ਪੜ੍ਹੋ : USA : ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਡਰੋਨ ਨੇ ਆਦੇਸ਼ ਦੇਣ 'ਤੇ ਆਪਣੇ ਹੀ ਆਪ੍ਰੇਟਰ ਨੂੰ ਦਿੱਤਾ ਮਾਰ

ਸਮਾਗਮ ਦੀ ਖਾਸੀਅਤ ਸੀ ਕਿ ਇਸ ਵਿੱਚ ਹਰ ਭਾਈਚਾਰੇ ਭਾਵ ਸਿੱਖ, ਹਿੰਦੂ, ਮੁਸਲਿਮ ਕ੍ਰਿਸ਼ਚੀਅਨ ਦੇ ਨੁਮਾਇੰਦੇ ਸ਼ਾਮਲ ਹੋਏ। ਸਮਾਗਮ ਦਾ ਆਰੰਭ ਭਾਈ ਸਵਿੰਦਰ ਸਿੰਘ ਦੇ ਕੀਰਤਨੀ ਜਥੇ ਵਲੋਂ ‘ਦੇਹਿ ਸ਼ਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ’ਸ਼ਬਦ ਗਾਇਨ ਨਾਲ ਹੋਈ। ਉਪਰੰਤ ਭਾਸ਼ਣ ਦਿੰਦਿਆਂ ਗਵਰਨਰ ਵੈੱਸਮੋਰ ਨੇ ਸਿੱਖ ਭਾਈਚਾਰੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਮਰੀਕਾ ਦੀ ਤਰੱਕੀ 'ਚ ਸਿੱਖ ਭਾਈਚਾਰੇ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦਾ ਇਤਿਹਾਸ ਬਹੁਤ ਹੀ ਅਮੀਰ ਹੈ ਅਤੇ ਸਭ ਤੋਂ ਦਿਲ ਟੁੰਬਵੀਂ ਗੱਲ ਇਹ ਹੈ ਕਿ ਇਸ ਦਾ ਸਿਧਾਂਤ ਸਰਬੱਤ ਦਾ ਭਲਾ ਮੰਗਣ ਵਾਲਾ ਹੈ। ਉਨ੍ਹਾਂ ਆਪਣੇ ਭਾਸ਼ਣ 'ਚ ਪੰਜ ਪਿਆਰਿਆਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ।

ਇਹ ਵੀ ਪੜ੍ਹੋ : ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ CM ਮਾਨ ਤੇ ਸਿੱਖਿਆ ਮੰਤਰੀ ਨੂੰ ਪੱਤਰ ਲਿਖ ਕੀਤੀ ਇਹ ਮੰਗ

ਲੈਫਟੀਨੈਂਟ ਗਵਰਨਰ ਅਰੁਣਾ ਮਿਲਰ ਨੇ ਸਮਾਗਮ 'ਚ ਪਹੁੰਚੇ ਸਮੂਹ ਮਹਿਮਾਨਾਂ ਖਾਸ ਕਰਕੇ ਸਿੱਖ ਭਾਈਚਾਰੇ ਨੂੰ ਜੀ ਆਇਆਂ ਆਖਦਿਆਂ 1940 ’ਚ ਕਾਂਗਰਸਮੈਨ ਬਣੇ ਪਹਿਲੇ ਏਸ਼ੀਅਨ ਦਲੀਪ ਸਿੰਘ ਸੋਂਧ ਦੀ ਸੰਖੇਪ ਜੀਵਨੀ ਸਾਂਝੀ ਕੀਤੀ। ਨੁਮਾਇੰਦਿਆਂ ਦੇ ਭਾਸ਼ਣ ਉਪਰੰਤ ਗਵਰਨਰ ਵੈੱਸਮੋਰ, ਫਸਟ ਲੇਡੀ ਅਤੇ ਲੈਫਟੀਨੈਂਟ ਗਵਰਨਰ ਵੈੱਸਮੋਰ ਨੂੰ ਸਿੱਖਸ ਆਫ਼ ਅਮੈਰਿਕਾ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਅੰਤ 'ਚ ਆਏ ਹੋਏ ਮਹਿਮਾਨਾਂ ਨੂੰ ਡਿਨਰ ਦਿੱਤਾ ਗਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News