ਅਮਰੀਕਾ ਨੇ ਐੱਚ-1ਬੀ ਵੀਜ਼ਾ ਦੀ ਪ੍ਰੀਮੀਅਮ ਪ੍ਰੋਸੈਸਿੰਗ ''ਤੇ ਰੋਕ ਵਧਾਈ

Wednesday, Aug 29, 2018 - 11:35 AM (IST)

ਅਮਰੀਕਾ ਨੇ ਐੱਚ-1ਬੀ ਵੀਜ਼ਾ ਦੀ ਪ੍ਰੀਮੀਅਮ ਪ੍ਰੋਸੈਸਿੰਗ ''ਤੇ ਰੋਕ ਵਧਾਈ

ਵਾਸ਼ਿੰਗਟਨ—ਅਮਰੀਕਾ ਨੇ ਐੱਚ-1ਬੀ ਵੀਜ਼ਾ ਦੀ ਪ੍ਰੀਮੀਅਮ ਪ੍ਰੋਸੈਸਿੰਗ 'ਤੇ ਅਸਥਾਈ ਰੋਕ ਹੋਰ ਵਧਾ ਦਿੱਤੀ ਹੈ। ਪ੍ਰੀਮੀਅਮ ਪ੍ਰੋਸੈਸਿੰਗ 'ਚ ਵੀਜ਼ਾ 'ਤੇ ਕੰਮਕਾਜ਼ ਤੇਜ਼ੀ ਨਾਲ ਕੀਤਾ ਜਾਂਦਾ ਹੈ। ਭਾਰਤੀ ਆਈ.ਟੀ. ਪੇਸ਼ੇਵਰਾਂ 'ਚ ਇਹ ਕਾਫੀ ਮਸ਼ਹੂਰ ਹੈ। ਪਿਛਲੇ ਬਾਕੀ ਮਾਮਲਿਆਂ ਨੂੰ ਨਿਪਟਾਨ ਲਈ ਅਮਰੀਕਾ ਨੇ ਇਹ ਕਦਮ ਚੁੱਕਿਆ ਹੈ। 
ਵੀਜ਼ਾ ਅਰਜ਼ੀ ਨਾਲ ਸੰਬੰਧਤ ਜਾਂਚ-ਪੜਤਾਲ ਦਾ ਕੰਮ ਔਸਤਨ ਛੇ ਮਹੀਨੇ ਤੋਂ ਘਟ ਕੇ 15 ਦਿਨ ਰਹਿ ਜਾਂਦਾ ਹੈ। ਇਸ ਲਈ 1,225 ਡਾਲਰ (86.181 ਰੁਪਏ) ਦੀ ਫੀਸ ਲਈ ਜਾਂਦੀ ਹੈ। ਇਸ ਨਾਲ ਕਈ ਕੰਪਨੀਆਂ ਨੂੰ ਕਾਫੀ ਫਾਇਦਾ ਹੁੰਦਾ ਹੈ। 
ਅਮਰੀਕਾ ਨੇ ਨਾਗਰਿਕਤਾ ਅਤੇ ਇਮੀਗ੍ਰੇਸ਼ਨ (ਯੂ.ਐੱਸ.ਸੀ.ਆਈ.ਐੱਮ.) ਵਿਭਾਗ ਨੇ ਮੰਗਲਵਾਰ ਨੂੰ ਇਸ ਰੋਕ ਦਾ ਸਮਾਂ ਹੋਰ ਅੱਗੇ ਵਧਾਉਣ ਦਾ ਐਲਾਨ ਕੀਤਾ। ਸਮਝਿਆ ਜਾਂਦਾ ਹੈ ਕਿ ਇਹ ਰੋਕ ਅਗਲੇ ਸਾਲ 19 ਫਰਵਰੀ ਤੱਕ ਜਾਰੀ ਰਹੇਗੀ। ਪ੍ਰੀਮੀਅਮ ਪ੍ਰੋਸੈਸਿੰਗ ਦੇ ਤਹਿਤ ਯੂ.ਐੱਸ.ਸੀ.ਆਈ.ਐੱਮ. ਨੂੰ ਐੱਚ-1ਬੀ ਵੀਜ਼ਾ ਅਰਜ਼ੀ 'ਤੇ 15 ਦਿਨ 'ਚ ਆਪਣੀ ਪ੍ਰਕਿਰਿਆ ਦੇਣੀ ਹੁੰਦੀ ਹੈ।


Related News