US ਫੈਡਰਲ ਰਿਜ਼ਰਵ ਨੇ ਸਿਫ਼ਰ 'ਤੇ ਰੱਖੀਆਂ ਵਿਆਜ ਦਰਾਂ, ਸਾਲ 2023 ਤੱਕ ਵਧਾਉਣ ਦੀ ਯੋਜਨਾ

Thursday, Jun 17, 2021 - 12:00 PM (IST)

US ਫੈਡਰਲ ਰਿਜ਼ਰਵ ਨੇ ਸਿਫ਼ਰ 'ਤੇ ਰੱਖੀਆਂ ਵਿਆਜ ਦਰਾਂ, ਸਾਲ 2023 ਤੱਕ ਵਧਾਉਣ ਦੀ ਯੋਜਨਾ

ਵਾਸ਼ਿੰਗਟਨ (ਵਾਰਤਾ) - ਅਮਰੀਕਾ ਦੇ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਨੇ ਕਿਹਾ ਹੈ ਕਿ ਉਹ ਅਗਲੇ ਦੋ ਸਾਲਾਂ ਵਿਚ ਮਹਿੰਗਾਈ ਅਤੇ ਲੇਬਰ ਮਾਰਕੀਟ ਦੇ ਮਜ਼ਬੂਤ ਹੋਣ ਦੀ ਉਮੀਦ ਕਰਦਾ ਹੈ, ਇਸ ਤੋਂ ਬਾਅਦ ਨੀਤੀਗਤ ਵਿਆਜ ਦਰਾਂ ਵਿਚ ਵਾਧਾ ਕੀਤਾ ਜਾਵੇਗਾ। ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਪਾਵੇਲ ਨੇ ਫੈਡ ਦੀ ਮੁਕਤ ਮਾਰਕੀਟ ਕਮੇਟੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, 'ਸਾਨੂੰ ਇਸ ਗਰਮੀ ਵਿਚ ਰੁਜ਼ਗਾਰ ਵਿਚ ਚੰਗਾ ਵਾਧਾ ਵੇਖਣ ਨੂੰ ਮਿਲ ਸਕਦਾ ਹੈ। ਇਹ ਸਪੱਸ਼ਟ ਹੈ ਕਿ ਅਸੀਂ ਇੱਕ ਬਹੁਤ ਮਜ਼ਬੂਤ ਲੇਬਰ ਮਾਰਕੀਟ ਵੱਲ ਵਧ ਰਹੇ ਹਾਂ। ਇੱਕ ਸਾਲ ਵਿਚ ਲੇਬਰ ਮਾਰਕੀਟ ਬਹੁਤ ਮਜ਼ਬੂਤ​ਹੋਏਗੀ।'

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! 815 ਰੁਪਏ ਵਾਲਾ ਗੈਸ ਸਿਲੰਡਰ ਖ਼ਰੀਦੋ ਸਿਰਫ਼ 15 ਰੁਪਏ ਵਿਚ, ਜਾਣੋ ਕਿਵੇਂ

ਫੈਡ ਨੇ ਆਪਣੇ ਬਿਆਨ ਵਿਚ ਸਾਲ 2023 ਤੱਕ ਵਿਆਜ ਦਰਾਂ ਵਿਚ 0.6 ਪ੍ਰਤੀਸ਼ਤ ਦੇ ਵਾਧੇ ਦੀ ਸੰਭਾਵਨਾ ਜ਼ਾਹਰ ਕੀਤੀ ਹੈ, ਪਰ ਇਹ ਵੀ ਕਿਹਾ ਹੈ ਕਿ ਬੇਰੁਜ਼ਗਾਰੀ ਘੱਟ ਹੋਣ ਤੇ ਹੀ ਦਰਾਂ ਵਧਾਈਆਂ ਜਾਣਗੀਆਂ ਅਤੇ ਮਹਿੰਗਾਈ ਦਰ 2 ਪ੍ਰਤੀਸ਼ਤ ਤੋਂ ਉਪਰ ਜਾਏਗੀ। ਫਿਲਹਾਲ ਬੈਂਕ ਨੇ ਨੀਤੀਗਤ ਵਿਆਜ ਦਰਾਂ ਨੂੰ ਸਿਫਰ ਤੋਂ 0.25 ਪ੍ਰਤੀਸ਼ਤ ਦੇ ਦਾਇਰੇ ਵਿਚ ਸਥਿਰ ਰੱਖਣ ਦਾ ਫੈਸਲਾ ਕੀਤਾ ਹੈ।

ਸ਼ੇਅਰ ਬਾਜ਼ਾਰ 'ਤੇ ਅਸਰ

ਫੈਡ ਦੇ ਬਿਆਨ ਤੋਂ ਬਾਅਦ ਸ਼ੇਅਰ ਬਾਜ਼ਾਰਾਂ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਵੀ ਗਿਰਾਵਟ ਆਈ। ਬਿਆਨ ਵਿਚ ਕਿਹਾ ਗਿਆ ਹੈ ਕਿ ਟੀਕਾਕਰਨ ਕਾਰਨ ਕੋਵਿਡ -19 ਦਾ ਸੰਕਰਮਣ ਘੱਟ ਹੋਇਆ ਹੈ। ਇਸ ਸਭ ਦੇ ਵਿਚਕਾਰ ਕੇਂਦਰੀ ਬੈਂਕ ਆਰਥਿਕਤਾ ਨੂੰ ਸਮਰਥਨ ਦੇਣਾ ਜਾਰੀ ਰੱਖੇਗਾ। ਸਰਕਾਰ ਦੀਆਂ ਪ੍ਰਤੀਭੂਤੀਆਂ ਰਾਹੀਂ 80 ਅਰਬ ਡਾਲਰ ਅਤੇ ਮੌਰਗਿਜ-ਬੈਕਡ ਸਿਕਿਓਰਟੀਜ਼ ਦੁਆਰਾ 40 ਅਰਬ ਡਾਲਰ ਦੀ ਤਰਲਤਾ ਹਰ ਮਹੀਨੇ ਵਧਾਉਮ ਦੀ ਯੋਜਨਾ ਹੈ।

ਇਹ ਵੀ ਪੜ੍ਹੋ : ਦੇਸ਼ ਦੇ ਸਭ ਤੋਂ ਵੱਡੇ ਕ੍ਰਿਪਟੋ ਕਰੰਸੀ ਐਕਸਚੇਂਜ ਨੂੰ ਫੇਮਾ ਉਲੰਘਣਾ ਲਈ ED ਦਾ ਨੋਟਿਸ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News