ਪੋਰਟਲੈਂਡ ''ਚ ਪੈਦਲ ਲੋਕਾਂ ''ਤੇ ਚੜ੍ਹਾਈ ਗੱਡੀ, 1 ਦੀ ਮੌਤ ਤੇ 5 ਜ਼ਖ਼ਮੀ

Wednesday, Jan 27, 2021 - 08:42 AM (IST)

ਪੋਰਟਲੈਂਡ ''ਚ ਪੈਦਲ ਲੋਕਾਂ ''ਤੇ ਚੜ੍ਹਾਈ ਗੱਡੀ, 1 ਦੀ ਮੌਤ ਤੇ 5 ਜ਼ਖ਼ਮੀ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕੀ ਸੂਬੇ ਓਰੇਗਨ ਦੇ ਪੋਰਟਲੈਂਡ ਵਿਚ ਇਕ ਕਾਰ ਸਵਾਰ ਵਲੋਂ ਪੈਦਲ ਜਾ ਰਹੇ ਲੋਕਾਂ ਨੂੰ ਟੱਕਰ ਮਾਰੀ ਗਈ। ਇਸ ਸੰਬੰਧੀ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਪੋਰਟਲੈਂਡ, ਓਰੇਗਨ ਵਿਚ ਇਕ ਡਰਾਈਵਰ ਵਲੋਂ ਕੀਤੇ ਇਕ ਤੋਂ ਜ਼ਿਆਦਾ ਹਾਦਸਿਆਂ ਵਿਚ ਇਕ ਵਿਅਕਤੀ ਦੀ ਮੌਤ ਹੋ ਜਾਣ ਦੇ ਨਾਲ ਘੱਟੋ-ਘੱਟ ਪੰਜ ਹੋਰ ਜ਼ਖਮੀ ਹੋ ਗਏ ਹਨ। 

ਪੋਰਟਲੈਂਡ ਪੁਲਸ ਬਿਊਰੋ ਅਨੁਸਾਰ ਅਧਿਕਾਰੀਆਂ ਨੂੰ ਸੋਮਵਾਰ ਦੁਪਹਿਰ ਇਕ ਹਿੱਟ-ਐਂਡ-ਰਨ ਦੀ ਘਟਨਾ ਬਾਰੇ ਸੂਚਨਾ ਪ੍ਰਾਪਤ ਹੋਈ, ਜਿਸ ਦੀ ਕਾਰਵਾਈ ਦੌਰਾਨ ਹੀ ਅਧਿਕਾਰੀਆਂ ਨੂੰ ਇਕ ਹੋਰ ਹਾਦਸੇ ਦੀ ਖ਼ਬਰ ਮਿਲੀ। ਇਨ੍ਹਾਂ ਦੋਵਾਂ ਹਾਦਸਿਆਂ ਦਾ ਜ਼ਿੰਮੇਵਾਰ ਇਹ ਕਾਰ ਸਵਾਰ ਹੀ ਹੈ।

ਪੁਲਸ ਬੁਲਾਰੇ ਡੇਰਿਕ ਕਾਰਮਨ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਲਾਕ 15  ਦੇ ਖੇਤਰ ਵਿਚ ਵਾਪਰਿਆ ਇਹ ਇਕ ਵੱਡਾ ਹਾਦਸਾ ਹੈ । ਡਰਾਈਵਰ ਨੇ ਪੈਦਲ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਲੋਕਾਂ ਦੀ ਮਦਦ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ। ਅਧਿਕਾਰੀਆਂ ਅਨੁਸਾਰ ਇਸ ਹਾਦਸੇ ਦੇ ਪੀੜਤ ਛੇ ਵਿਅਕਤੀਆਂ ਨੂੰ ਐਂਬੂਲੈਂਸਾਂ ਰਾਹੀਂ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਇਕ ਪੀੜਤ ਦੀ ਮੌਤ ਹੋ ਗਈ। ਫਿਲਹਾਲ ਪੁਲਸ ਵਲੋਂ ਇਸ ਹਾਦਸੇ ਸੰਬੰਧੀ ਹੋਰ ਜਾਣਕਾਰੀ ਇਕੱਠੀ ਕਰਨ ਲਈ ਜਾਂਚ ਜਾਰੀ ਹੈ।


author

Lalita Mam

Content Editor

Related News