ਯਾਦਗਾਰੀ ਹੋ ਨਿਬੜੀ ਮੰਗਲ ਹਠੂਰ ਦੀ ਫਰਿਜਨੋ ਵਾਲੀ ਮਹਿਫ਼ਲ
Tuesday, Nov 21, 2023 - 04:56 AM (IST)

ਫਰਿਜਨੋ, ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ): ਫਰਿਜਨੋ ਸ਼ਹਿਰ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲਾ ਸ਼ਹਿਰ ਹੋਣ ਕਰਕੇ ਮਿੰਨੀ ਪੰਜਾਬ ਦੇ ਤੌਰ ਤੇ ਜਾਣਿਆ ਜਾਂਦਾ ਹੈ, ਇੱਥੇ ਬਹੁਤ ਸਾਰੇ ਸ਼ਾਇਰ, ਸਹਿਤਕਾਰ ਵੱਸਦੇ ਨੇ ‘ਤੇ ਹਰ ਕਿਸੇ ਕਲਾਕਾਰ ਦੀ ਚਾਹ ਹੁੰਦੀ ਹੈ ਕਿ ਮੇਰਾ ਪ੍ਰੋਗ੍ਰਾਮ ਫਰਿਜਨੋ ਜ਼ਰੂਰ ਹੋਵੇ। ਇਸੇ ਚੀਜ਼ ਨੂੰ ਮੁੱਖ ਰੱਖਕੇ ਗੀਤਕਾਰ ਮੰਗਲ ਹਠੂਰ ਦੇ ਗੀਤਾਂ ਦੀ ਮਹਿਫ਼ਲ ਬਾਈ ਮਿੰਟੂ ਉੱਪਲੀ (ਵਿਸਟਰਨ ਟਰੱਕਿੰਗ) ਦੇ ਦਫ਼ਤਰ ਵਿੱਖੇ ਬੜੀ ਸ਼ਾਨੋ-ਸ਼ੌਕਤ ਨਾਲ ਰੱਖੀ ਗਈ। ਇਸ ਮੌਕੇ ਲੋਕਲ ਗਾਇਕ ਪੱਪੀ ਭਦੌੜ, ਕਮਲਜੀਤ ਬੈਨੀਪਾਲ, ਗੋਗੀ ਸੰਧੂ, ਰਾਜ ਬਰਾੜ ਅਤੇ ਬਹਾਦਰ ਸਿੱਧੂ ਨੇ ਵੀ ਖ਼ੂਬਸੂਰਤ ਗੀਤਾਂ ਨਾਲ ਚੰਗਾ ਸਮਾਂ ਬੰਨਿਆ। ਅਖੀਰ ਵਿੱਚ ਗੀਤਕਾਰ ਮੰਗਲ ਹਠੂਰ ਨੇ ਆਪਣੇ ਨਵੇਂ ਪੁਰਾਣੇ ਗੀਤਾ ਨਾਲ ਐਸਾ ਸਮਾਂ ਬੰਨਿਆ ਕਿ ਹਰਕੋਈ ਉਨ੍ਹਾਂ ਦੀ ਸ਼ਾਇਰੀ ਦੀ ਤਰੀਫ਼ ਕਰਦਾ ਨਜ਼ਰ ਆਇਆ।
ਇਹ ਖ਼ਬਰ ਵੀ ਪੜ੍ਹੋ - World Cup Final ਮਗਰੋਂ ਗੁਰਪਤਵੰਤ ਪੰਨੂ ਦਾ ਐਲਾਨ, ਇਸ ਆਸਟ੍ਰੇਲੀਆਈ ਨੂੰ ਦੇਵੇਗਾ ਲੱਖਾਂ ਦਾ ਇਨਾਮ
ਇਸ ਮੌਕੇ ਉਨ੍ਹਾਂ ਦੀ ਪੁਸਤਕ “ਪਿੰਡ ਦਾ ਗੇੜਾ” ਵੀ ਪਤਵੰਤਿਆਂ ਦੀ ਹਾਜ਼ਰੀ ਵਿੱਚ ਰਲੀਜ਼ ਕੀਤੀ ਗਈ। ਇਸ ਮੌਕੇ ਇੰਡੂ ਯੂ. ਐਸ. ਫੌਰਮ ਦੇ ਕਨਵੀਨਰ ਸ. ਸਾਧੂ ਸਿੰਘ ਸੰਘਾ, ਖਜਾਨਚੀ ਮਨਜੀਤ ਕੁਲਾਰ, ਪਵਿੱਤਰ ਸਿੰਘ, ਦੇ ਨਾਲ ਨਾਲ ਟਰਾਸਪੋਰਟਰ ਜਸਪਾਲ ਸਿੰਘ ਧਾਲੀਵਾਲ (ਬਿਲਾਸਪੁਰ), ਖੇਡ ਲੇਖਕ ਅਮਰਜੀਤ ਸਿੰਘ ਦੌਧਰ, ਢਿੱਲੋ ਟਰੱਕਿੰਗ ਵਾਲੇ ਦਵਿੰਦਰ ਸਿੰਘ ਢਿੱਲੋ(ਬੁੱਟਰ), ਮਹਿੰਦਰ ਸਿੰਘ ਹਠੂਰ, ਕਾਰੋਬਾਰੀ ਸੁੱਖਦੇਵ ਸਿੰਘ ਗਰੇਵਾਲ, ਆਈਸਕ੍ਰੀਮ ਵਿਕਰੇਤਾ ਰਾਜੂ ਵਕੀਲਾਵਾਲਾ ਆਦਿ ਸੱਜਣਾਂ ਤੋ ਬਿਨਾ ਹੋਰ ਵੀ ਬਹੁਤ ਸਾਰੇ ਸੰਗੀਤ ਪ੍ਰੇਮੀ ਮਜੂਦ ਰਹੇ। ਇਸ ਪ੍ਰੋਗ੍ਰਾਮ ਲਈ ਮਿੰਟੂ ਉੱਪਲੀ ਦੇ ਨਾਲ ਬਿੱਟੂ ਖੰਨੇਵਾਲਾ (ਮਕੈਨਿੰਕ) ਦਾ ਬੇਹੱਦ ਯੋਗਦਾਨ ਰਿਹਾ। ਅਖੀਰ ਅਮਿੱਟ ਪੈੜਾਂ ਛੱਡਦਾ ਇਹ ਪ੍ਰੋਗ੍ਰਾਮ ਯਾਦਗਾਰੀ ਹੋ ਨਿੱਬੜਿਆ। ਪ੍ਰਬੰਧਕਾਂ ਵੱਲੋਂ ਸਾਰੇ ਸੱਜਣਾਂ ਜਿਹੜੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢਕੇ ਪਹੁੰਚੇ, ਉਹਨਾਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕੀਤਾ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8