‘ਜੈੱਫ ਬੇਜ਼ੋਸ ਦੀਆਂ ਵਧੀਆਂ ਮੁਸ਼ਕਲਾਂ, ਅਮਰੀਕਾ ’ਚ ਲੱਗਾ ਗਾਹਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼’
Saturday, Dec 11, 2021 - 01:57 PM (IST)
ਨਵੀਂ ਦਿੱਲੀ (ਇੰਟ.) - ਜੈੱਫ ਬੇਜ਼ੋਸ ਦੀ ਕੰਪਨੀ ਐਮੇਜ਼ੋਨ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ। ਪਹਿਲਾਂ ਯੂਰਪ ’ਚ ਕੰਪਨੀ ’ਤੇ ਕਾਨੂੰਨਾਂ ਦੀ ਉਲੰਘਣਾ ਨੂੰ ਲੈ ਕੇ 6.87 ਕਰੋੜ ਯੂਰੋ ਦਾ ਜੁਰਮਾਨਾ ਲੱਗਾ। ਹੁਣ ਇਕ ਪਾਸੇ ਇਟਲੀ ਦੀ ਐਂਟੀ-ਟਰਸਟ ਅਥਾਰਿਟੀ ਨੇ 1.28 ਅਰਬ ਡਾਲਰ (1.13 ਅਰਬ ਯੂਰੋ) ਦਾ ਜੁਰਮਾਨਾ ਲਾਇਆ ਹੈ, ਉਥੇ ਹੀ ਦੂਜੇ ਪਾਸੇ ਆਪਣੇ ਹੀ ਦੇਸ਼ ਯਾਨੀ ਅਮਰੀਕਾ ’ਚ ਐਮੇਜ਼ੋਨ ’ਤੇ ਗਾਹਕਾਂ ਨੂੰ ਗੁੰਮਰਾਹ ਕਰਣ ਦੇ ਦੋਸ਼ ਲੱਗੇ ਹਨ।
ਇਕ ਰਿਪੋਰਟ ਮੁਤਾਬਕ ਅਮਰੀਕਾ ’ਚ ਫੈਡਰਲ ਟ੍ਰੇਡ ਕਮਿਸ਼ਨ (ਐੱਫ. ਟੀ. ਸੀ.) ਦੇ ਸਾਹਮਣੇ ਕੀਤੀ ਗਈ ਇਕ ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਐਮੇਜ਼ੋਨ ਸੰਭਾਵੀ ਰੂਪ ’ਚ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਇਹ ਇਸ ਗੱਲ ਦਾ ਪੱਕੇ ਤੌਰ ’ਤੇ ਸਪੱਸ਼ਟ ਸੰਕੇਤ ਨਹੀਂ ਦਿੰਦੀ ਕਿ ਕਿਹੜਾ ਸਰਚ ਰਿਜ਼ਲਟ ਪੇਡ ਐਡਵਰਟਾਇਜ਼ਮੈਂਟ ਹੈ ਅਤੇ ਕਿਹੜਾ ਨਹੀਂ।
ਇਹ ਵੀ ਪੜ੍ਹੋ : Amazon ਨੂੰ ਵੱਡਾ ਝਟਕਾ, ਇਟਲੀ 'ਚ ਕੰਪਨੀ ਨੂੰ ਇਸ ਦੋਸ਼ ਕਾਰਨ ਲੱਗਾ 9.6 ਹਜ਼ਾਰ ਕਰੋੜ ਦਾ ਜੁਰਮਾਨਾ
ਕਿਸ ਨੇ ਕੀਤੀ ਸ਼ਿਕਾਇਤ
ਸ਼ਿਕਾਇਤ ਅਮਰੀਕੀ ਮਜ਼ਦੂਰ ਸੰਗਠਨਾਂ ਦੇ ਗਠਜੋੜ ਦਿ ਸਟਰੈਟੇਜਿਕ ਆਰਗੇਨਾਇਜਿੰਗ ਸੈਂਟਰ (ਐੱਸ. ਓ. ਸੀ.) ਵੱਲੋਂ ਦਰਜ ਕੀਤੀ ਗਈ ਹੈ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਐਮੇਜ਼ਾਨ ਦੇ ਇਕ ਚੌਥਾਈ ਤੋਂ ਜ਼ਿਆਦਾ ਸਰਚ ਰਿਜ਼ਲਟ ਥਰਡ ਪਾਰਟੀ ਵੱਲੋਂ ਸਪਾਂਸਰ ਹਨ। ਨਾਲ ਹੀ ਐਵਰੇਜ ਯੂਜ਼ਰ ਲਈ ਇਨ੍ਹਾਂ ਨੂੰ ਸਪੱਸ਼ਟ ਕਰਨ ਲਈ ਲੋੜੀਂਦੇ ਰੂਪ ’ਚ ਲੇਬਲ ਨਹੀਂ ਕੀਤਾ ਗਿਆ ਹੈ। ਐੱਸ. ਓ. ਸੀ. ਦੇ ਖੋਜੀਆਂ ਨੇ 1,30,000 ਤੋਂ ਜ਼ਿਆਦਾ ਸਰਚ ਰਿਜ਼ਲਟਸ ਦਾ ਵਿਸ਼ਲੇਸ਼ਣ ਕੀਤਾ। ਸ਼ਿਕਾਇਤ ’ਚ ਦੋਸ਼ ਲਾਇਆ ਗਿਆ ਹੈ ਕਿ ਐਮੇਜ਼ਾਨ ਸਰਚ ਰਿਜਲਟ ’ਚ ਆਨਲਾਈਨ ਇਸ਼ਤਿਹਾਰਾਂ ਦੀ ਪਛਾਣ ਕਰਨ ਲਈ ਸਾਰੇ ਐੱਫ. ਟੀ. ਸੀ. ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰ ਰਹੀ ਹੈ।
ਇਹ ਵੀ ਪੜ੍ਹੋ : ਨਹੀਂ ਚਲਿਆ ਰਕੇਸ਼ ਝੁਨਝੁਨਵਾਲਾ ਦਾ ਜਾਦੂ, Star Health ਨੇ ਕਰਵਾਇਆ ਨਿਵੇਸ਼ਕਾਂ ਦਾ ਨੁਕਸਾਨ
ਐਮੇਜ਼ਾਨ ਦਾ ਕੀ ਹੈ ਕਹਿਣਾ
ਹਾਲਾਂਕਿ ਐਮੇਜ਼ਾਨ ਦੇ ਬੁਲਾਰੇ ਨੇ ਐੱਸ. ਓ. ਸੀ. ਦੀ ਰਿਪੋਰਟ ਨੂੰ ਗਲਤ ਦੱਸਿਆ ਹੈ। ਬੁਲਾਰੇ ਦਾ ਕਹਿਣਾ ਹੈ ਕਿ ਐਮੇਜ਼ਾਨ ਸਟੋਰ ’ਚ ਇਸ਼ਤਿਹਾਰਾਂ ’ਚ ਹਮੇਸ਼ਾ ਇਕ ਸਪੱਸ਼ਟ ਅਤੇ ਪ੍ਰਾਮੀਨੈਂਟ ਸਪਾਂਸਰਡ ਲੇਬਲ ਰਹਿੰਦਾ ਹੈ, ਜੋ ਐੱਫ. ਟੀ. ਸੀ. ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਿਕ ਲਾਗੂ ਕੀਤਾ ਗਿਆ ਹੈ। ਐੱਫ. ਟੀ. ਸੀ. ਦੇ ਨਿਰਦੇਸ਼ ਹਨ ਕਿ ਡਿਜੀਟਲ ਐਡਵਰਟਾਇਜ਼ਰਜ਼, ਪੇਡ ਇਸ਼ਤਿਹਾਰਾਂ ਦੀ ਸਪੱਸ਼ਟ ਅਤੇ ਵਿਸ਼ੇਸ਼ ਲੇਬਲਿੰਗ ਕਰਨ।
ਯੂਰਪ ਅਤੇ ਇਟਲੀ ’ਚ ਕਿਉਂ ਲਗਾ ਜੁਰਮਾਨਾ
ਦੋ ਹਫ਼ਤੇ ਪਹਿਲਾਂ ਯੂਰਪ ਦੇ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ ’ਚ ਐਮੇਜ਼ਾਨ ’ਤੇ 6.87 ਕਰੋਡ਼ ਯੂਰੋ ਦਾ ਜੁਰਮਾਨਾ ਲਾਇਆ ਗਿਆ ਸੀ। ਇਹ ਜੁਰਮਾਨਾ ਐਂਟੀ-ਟਰਸਟ ਅਥਾਰਿਟੀ ਨੇ ਲਾਇਆ ਸੀ। ਜੁਰਮਾਨਾ ਐੱਪਲ ਅਤੇ ਬੀਟਸ ਪ੍ਰੋਡਕਟਸ ਦੀ ਸੇਲ ’ਚ ਐਂਟੀ-ਕੰਪੀਟਿਟਿਵ ਕੋ-ਆਪ੍ਰੇਸ਼ਨ ਦੀ ਵਜ੍ਹਾ ਨਾਲ ਲਾਇਆ ਗਿਆ ਹੈ।
ਇਹ ਵੀ ਪੜ੍ਹੋ : Paytm ਦੇ ਨਿਵੇਸ਼ਕਾਂ ਲਈ ਰਾਹਤ ਦੀ ਖ਼ਬਰ, RBI ਦੇ ਫ਼ੈਸਲੇ ਤੋਂ ਬਾਅਦ ਕੰਪਨੀ ਦੇ ਸ਼ੇਅਰਾਂ ’ਚ ਆਈ ਤੇਜ਼ੀ
ਕੰਪਨੀਆਂ ਵਿਚਾਲੇ ਹੋਏ ਸਮਝੌਤੇ ’ਚ ਐੱਪਲ ਅਤੇ ਬੀਟਸ ਦੇ ਪ੍ਰੋਡਕਟਸ ਨੂੰ ਸਿਰਫ ਸਿਲੈਕਟਿਡ ਰੀਸੇਲਰ ਹੀ ਐਮੇਜ਼ਾਨ ਦੀ ਇਟਾਲੀਅਨ ਸਾਈਟ ‘ਐਮੇਜ਼ਾਨ ਡਾਟ ਇਟ’ ’ਤੇ ਵੇਚ ਸਕਦੇ ਸਨ। ਕੰਪੀਟਿਸ਼ਨ ਵਾਚ ਡਾਗ ਨੇ ਕਿਹਾ ਕਿ ਇਹ ਯੂਰਪੀ ਯੂਨੀਅਨ ਰੂਲਸ ਦੀ ਉਲੰਘਣਾ ਹੈ। ਅਥਾਰਿਟੀ ਨੇ ਐਮੇਜ਼ਾਨ ਦੇ ਨਾਲ-ਨਾਲ ਐੱਪਲ ’ਤੇ ਵੀ 13.45 ਕਰੋਡ਼ ਯੂਰੋ ਦਾ ਜੁਰਮਾਨਾ ਲਾਇਆ। ਇਸ ਤੋਂ ਬਾਅਦ ਇਟਲੀ ’ਚ ਐਮੇਜ਼ਾਨ ’ਤੇ ਵੱਡੀ ਕਾਰਵਾਈ ਕੀਤੀ ਗਈ।
ਐਂਟੀ-ਟਰਸਟ ਅਥਾਰਿਟੀ ਨੇ ਐਮੇਜ਼ਾਨ ’ਤੇ 1.3 ਅਰਬ ਡਾਲਰ ਦਾ ਜੁਰਮਾਨਾ ਲਗਾਇਆ। ਐਮੇਜ਼ਾਨ ’ਤੇ ਯੂਰਪ ’ਚ ਆਪਣੀ ਬਾਜ਼ਾਰ ਪ੍ਰਭੂਸੱਤਾ ਦੀ ਦੁਰ-ਵਰਤੋਂ ਕਰਨ ਦਾ ਦੋਸ਼ ਲਾਉਂਦੇ ਹੋਏ ਇਹ ਕਾਰਵਾਈ ਕੀਤੀ ਗਈ ਹੈ। ਦਿ ਕੰਪੀਟਿਸ਼ਨ ਵਾਚ ਡਾਗ ਨੇ ਇਕ ਬਿਆਨ ’ਚ ਕਿਹਾ ਹੈ ਕਿ ਇਟਲੀ ਦੇ ਬਾਜ਼ਾਰ ’ਚ ਐਮੇਜ਼ਾਨ ਨੇ ਆਪਣੀ ਪ੍ਰਭੂਸੱਤਾ ਦੀ ਵਰਤੋਂ ਕਰਦੇ ਹੋਏ ਆਪਣੀ ਖੁਦ ਦੀ ਲਾਜਿਸਟਿਕ ਸੇਵਾਵਾਂ ਦੇ ਪੱਖ ’ਚ ਕੰਮ ਕੀਤਾ। ਇਸ ਨਾਲ ਈ-ਕਾਮਰਸ ਖੇਤਰ ’ਚ ਕੰਪਨੀ ਨੇ ਆਪਣੇ ਮੁਕਾਬਲੇਬਾਜ਼ਾਂ ਨੂੰ ਨੁਕਸਾਨ ਪਹੁੰਚਾਇਆ।
ਇਹ ਵੀ ਪੜ੍ਹੋ : ਬਜ਼ੁਰਗ ਯਾਤਰੀਆਂ ਨੂੰ ਭਾਰਤੀ ਰੇਲਵੇ ਦਾ ਵੱਡਾ ਝਟਕਾ, ਹੁਣ ਨਹੀਂ ਮਿਲੇਗੀ ਇਹ ਸਹੂਲਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।