ਫੀਨੇ ਠੱਗਾਂ ਨੇ ਮਾਰੀ ਟਿਮ ਕੁੱਕ ਨਾਲ 2 ਖਰਬ ਰੁਪਏ ਦੀ ਠੱਗੀ

Thursday, Oct 11, 2018 - 11:54 PM (IST)

ਗੈਜੇਟ ਡੈਸਕ—ਅਮਰੀਕਾ ਤੋਂ ਬਾਅਦ ਚੀਨ 'ਚ ਐਪਲ ਦੇ ਫੋਨ ਸਭ ਤੋਂ ਜ਼ਿਆਦਾ ਖਰੀਦੇ ਜਾਂਦੇ ਹਨ। ਇਸ ਦਾ ਮਤਲਬ ਹੋਇਆ ਕਿ ਚੀਨ ਤੋਂ ਐਪਲ ਨੂੰ ਕਾਫੀ ਵਧੀਆ ਕਮਾਈ ਹੁੰਦੀ ਹੈ ਪਰ ਹਾਲ ਹੀ 'ਚ ਆਈ ਇਕ ਰਿਪੋਰਟ ਤੋਂ ਪਤਾ ਚੱਲਿਆ ਹੈ ਕਿ ਐਪਲ ਨੂੰ ਚੀਨ 'ਚ ਕਰੋੜਾਂ ਦਾ ਨੁਕਸਾਨ ਹੋਇਆ ਹੈ। ਚੀਨ 'ਚ ਕੁਝ ਲੋਕਾਂ ਨੇ ਵੱਡੀ ਸਮਝਦਾਰੀ ਨਾਲ ਐਪਲ ਨੂੰ ਠੱਗ ਰਿਹਾ ਹੈ। ਇਸ ਕਾਰਨ ਪਿਛਲੇ 5 ਸਾਲਾਂ 'ਚ ਐਪਲ ਨੂੰ 370 ਕਰੋੜ ਡਾਲਰ ਦਾ ਨੁਕਸਾਨ ਹੋਇਆ ਹੈ।ਰਿਪੋਰਟ 'ਚ ਪਤਾ ਚੱਲਿਆ ਹੈ ਕਿ ਫੀਨੇ ਠੱਗਾਂ (ਚੀਨੀ ਚੋਰ) ਦਾ ਇਕ ਗੁਟ ਸੀ ਜੋ ਜਾਂ ਤਾਂ ਐਪਲ ਦੇ ਫੋਨ ਖਰੀਦਦਾ ਜਾਂ ਕਿਤੋਂ ਚੋਰੀ ਕਰ ਲੈਂਦਾ।

ਇਸ ਤੋਂ ਬਾਅਦ 'ਚ ਉਹ ਫੋਨ ਦੇ ਸੀ.ਪੀ.ਯੂ., ਸਕਰੀਨ ਅਤੇ ਲਾਜਿਕ ਕੀਬੋਰਡ ਵਰਗੇ ਕੁਝ ਕੀਮਤੀ ਪਾਰਟਸ ਕੱਢ ਲੈਂਦੇ ਅਤੇ ਉਨ੍ਹਾਂ ਨੂੰ ਕੱਢਣ ਤੋਂ ਬਾਅਦ ਫੋਨ 'ਚ ਨਕਲੀ ਪਾਰਟ ਲਗਾ ਦਿੰਦੇ। ਕੁਝ ਦਿਨ ਬਾਅਦ ਫਿਰ ਉਸ ਫੋਨ ਨੂੰ ਲੈ ਕੇ ਐਪਲ ਸਟੋਰ ਜਾਂਦੇ ਅਤੇ ਉਸ ਫੋਨ ਨੂੰ ਖਰਾਬ ਦੱਸ ਕੇ ਨਵਾਂ ਫੋਨ ਲੈ ਲੈਂਦੇ ਅਤੇ ਉਨ੍ਹਾਂ ਦਾ ਇਹ ਸਿਲਸਿਲਾ ਚੱਲਦਾ ਰਿਹਾ। ਸਾਰਿਆਂ ਨੂੰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਦੀ ਜਾਣਕਾਰੀ ਐਪਲ ਸਟੋਰ 'ਚ ਕੰਮ ਕਰਨ ਵਾਲੇ 6-7 ਲੋਕਾਂ ਨੂੰ ਵੀ ਸੀ। 

ਵਾਰ-ਵਾਰ ਅਜਿਹਾ ਹੋਣ 'ਤੇ ਐਪਲ ਨੇ ਜਾਂਚ ਸ਼ੁਰੂ ਕੀਤੀ। ਫਰਾਡ ਦੀ ਜਾਣਕਾਰੀ ਮਿਲਣ 'ਤੇ ਹੀ ਕੰਪਨੀ ਨੇ ਇਸ ਦੇ ਬਾਰੇ 'ਚ ਹੋਰ ਗੱਲਾਂ ਪਤਾ ਕਰਨ ਦੀ ਕੋਸ਼ਿਸ਼ ਕੀਤੀ। ਐਪਲ ਨੇ ਅਨੁਮਾਨ ਲਗਾਇਆ ਕਿ ਚੀਨ ਅਤੇ ਹਾਂਗ-ਕਾਂਗ 'ਚ ਹੋਣ ਵਾਲੇ ਕਰੀਬ 60 ਫੀਸਦੀ ਵਾਰੰਟੀ ਰਿਪੇਅਰ ਝੂਠੇ ਸਨ। ਇਸ ਤੋਂ ਬਾਅਦ ਐਪਲ ਨੇ ਤੁਰੰਤ ਹੀ ਫੋਨ ਨੂੰ ਰਿਪੇਅਰ ਕਰਨ ਦੀਆਂ ਨੀਤੀਆਂ 'ਚ ਬਦਲਾਅ ਕੀਤਾ। ਇਨ੍ਹਾਂ ਨੀਤੀਆਂ ਦੇ ਚੱਲਦੇ ਹੁਣ ਇਹ ਫਰਾਡ 60 ਫੀਸਦੀ ਤੋਂ ਘੱਟ ਕੇ 20 ਫੀਸਦੀ ਤੱਕ ਆ ਗਿਆ ਹੈ। ਐਪਲ ਨੂੰ ਚੀਨ 'ਚ ਇਸ ਚੀਜ ਤੋਂ ਸਬਕ ਤਾਂ ਮਿਲ ਗਿਆ ਹੈ ਪਰ ਤੁਰਕੀ ਅਤੇ ਯੂ.ਏ.ਆਈ. 'ਚ ਅਜੇ ਵੀ ਕੰਪਨੀ ਇਸ ਪ੍ਰੇਸ਼ਾਨੀ ਨੂੰ ਝੇਲ ਲਈ ਮਜ਼ਬੂਰ ਹੈ।


Related News