ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੀ ਚੀਨ ਨੇ ਕੀਤੀ ਮਦਦ, ਦਿੱਤੇ ਇੱਕ ਅਰਬ ਡਾਲਰ

Saturday, Jun 17, 2023 - 03:27 PM (IST)

ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੀ ਚੀਨ ਨੇ ਕੀਤੀ ਮਦਦ, ਦਿੱਤੇ ਇੱਕ ਅਰਬ ਡਾਲਰ

ਇਸਲਾਮਾਬਾਦ (ਭਾਸ਼ਾ) - ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੂੰ ਆਪਣੇ ਕਰੀਬੀ ਸਹਿਯੋਗੀ ਚੀਨ ਤੋਂ ਇਕ ਅਰਬ ਡਾਲਰ ਦੀ ਮਦਦ ਮਿਲੀ ਹੈ। ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ) ਤੋਂ ਕਰਜ਼ਾ ਸਹਾਇਤਾ ਮਿਲਣ ਨੂੰ ਲੈ ਕੇ ਅਨਿਸ਼ਚਿਤਤਾ ਦੇ ਵਿਚਕਾਰ, ਬਹੁਤ ਘੱਟ ਵਿਦੇਸ਼ੀ ਭੰਡਾਰ ਨਾਲ ਜੂਝ ਰਹੇ ਦੇਸ਼ ਨੂੰ ਇਸ ਮਦਦ ਨਾਲ ਕਾਫ਼ੀ ਰਾਹਤ ਮਿਲੇਗੀ। ਸਟੇਟ ਬੈਂਕ ਆਫ਼ ਪਾਕਿਸਤਾਨ (ਐੱਸਬੀਪੀ) ਨੇ ਸ਼ੁੱਕਰਵਾਰ ਰਾਤ ਨੂੰ ਇਸ ਬਾਰੇ ਕੋਈ ਹੋਰ ਵੇਰਵੇ ਸਾਂਝੇ ਕੀਤੇ ਬਿਨਾਂ ਚੀਨ ਤੋਂ ਰਕਮ ਦੀ ਪ੍ਰਾਪਤੀ ਦੀ ਪੁਸ਼ਟੀ ਕੀਤੀ। ਪਾਕਿਸਤਾਨ ਦਾ ਮੁਦਰਾ ਭੰਡਾਰ ਹਾਲ ਹੀ ਦੇ ਹਫ਼ਤਿਆਂ ਵਿੱਚ ਘੱਟ ਕੇ 3.9 ਬਿਲੀਅਨ ਅਮਰੀਕੀ ਡਾਲਰ ਹੋ ਗਿਆ ਹੈ। 

ਇਹ ਵੀ ਪੜ੍ਹੋ : RBI ਨੇ ਇਸ ਵੱਡੀ ਕੰਪਨੀ 'ਤੇ ਲਗਾਇਆ 20 ਲੱਖ ਦਾ ਜ਼ੁਰਮਾਨਾ, ਜਾਣੋ ਕੀ ਹੈ ਪੂਰਾ ਮਾਮਲਾ

ਇਸ ਤੋਂ ਪਹਿਲਾਂ ਵਿੱਤ ਮੰਤਰੀ ਇਸ਼ਾਕ ਡਾਰ ਨੇ ਕਿਹਾ ਸੀ ਕਿ ਪਾਕਿਸਤਾਨ ਨੇ ਪਿਛਲੇ ਸੋਮਵਾਰ ਨੂੰ ਚੀਨ ਨੂੰ 1.3 ਅਰਬ ਅਮਰੀਕੀ ਡਾਲਰ ਦੀ ਦੇਣਦਾਰੀ ਦੇ ਮੁਕਾਬਲੇ ਇਕ ਅਰਬ ਅਮਰੀਕੀ ਡਾਲਰ ਦਾ ਭੁਗਤਾਨ ਕੀਤਾ ਸੀ। ਇਸ ਦੌਰਾਨ ਉਮੀਦ ਹੈ ਕਿ ਇਹ ਰਕਮ ਵਾਪਸ ਕਰ ਦਿੱਤੀ ਜਾਵੇਗੀ। ਪਾਕਿਸਤਾਨ ਦੀ ਅਰਥਵਿਵਸਥਾ ਭੁਗਤਾਨਾਂ 'ਤੇ ਡਿਫਾਲਟ ਹੋਣ ਦੀ ਕਗਾਰ 'ਤੇ ਹੈ। IMF ਨੇ ਉਸਨੂੰ 2019 ਵਿੱਚ 6.5 ਬਿਲੀਅਨ ਡਾਲਰ ਦੀ ਲੋਨ ਸਹਾਇਤਾ ਦੇਣ ਲਈ ਸਹਿਮਤੀ ਦਿੱਤੀ ਸੀ ਪਰ ਉਸਨੂੰ ਇਸ ਵਿੱਚੋਂ 2.5 ਬਿਲੀਅਨ ਡਾਲਰ ਨਹੀਂ ਮਿਲੇ ਹਨ।

ਇਹ ਵੀ ਪੜ੍ਹੋ : ਖਾਣ ਵਾਲਾ ਤੇਲ ਹੋਵੇਗਾ ਸਸਤਾ, ਸਰਕਾਰ ਨੇ ਸੋਇਆਬੀਨ ਤੇ ਸੂਰਜਮੁਖੀ ਦੇ ਤੇਲ ’ਤੇ ਘਟਾਈ ਇੰਪੋਰਟ ਡਿਊਟੀ

ਦੱਸ ਦੇਈਏ ਕਿ IMF ਨੇ ਇਹ ਰਕਮ ਜਾਰੀ ਕਰਨ ਲਈ ਕੁਝ ਸ਼ਰਤਾਂ ਰੱਖੀਆਂ ਹਨ। ਦੂਜੇ ਪਾਸੇ ਪਾਕਿਸਤਾਨ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਆਈਐੱਮਐੱਫ ਦੀਆਂ ਸ਼ਰਤਾਂ ਪੂਰੀਆਂ ਕਰ ਚੁੱਕਾ ਹੈ। IMF ਦਾ ਕਰਜ਼ਾ ਸਹਾਇਤਾ ਪ੍ਰੋਗਰਾਮ 30 ਜੂਨ ਨੂੰ ਖ਼ਤਮ ਹੋ ਰਿਹਾ ਹੈ। ਪਾਕਿਸਤਾਨ IMF ਦੀ ਮਦਦ ਦੀ ਅਣਹੋਂਦ 'ਚ ਆਪਣੀ ਅਰਥਵਿਵਸਥਾ ਨੂੰ ਚਾਲੂ ਰੱਖਣ ਲਈ ਕੋਈ ਬਦਲ ਲੱਭ ਰਿਹਾ ਹੈ। ਉਮੀਦ ਹੈ ਕਿ ਚੀਨ ਉਸ ਨੂੰ ਚਾਰ ਅਰਬ ਡਾਲਰ ਦਾ ਦੁਵੱਲਾ ਕਰਜ਼ਾ ਦੇਵੇਗਾ।

ਇਹ ਵੀ ਪੜ੍ਹੋ : ਸੋਨਾ ਖ਼ਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਆਉਣ ਵਾਲੇ ਦਿਨਾਂ 'ਚ ਮਿਲ ਸਕਦੈ ਵੱਡਾ ਫ਼ਾਇਦਾ


author

rajwinder kaur

Content Editor

Related News