ਕਣਕ, ਜਵਾਰ ਤੋਂ ਇਲਾਵਾ ਆਲੋਪ ਹੋ ਚੁੱਕੀਆਂ ਫਸਲਾਂ ਦੀ ਵੀ ਕੁਦਰਤੀ ਢੰਗ ਨਾਲ ਖੇਤੀ ਕਰਦੈ ਪੰਜਾਬ ਦਾ ਇਹ ਕਿਸਾਨ

Sunday, Oct 11, 2020 - 12:07 PM (IST)

ਕਣਕ, ਜਵਾਰ ਤੋਂ ਇਲਾਵਾ ਆਲੋਪ ਹੋ ਚੁੱਕੀਆਂ ਫਸਲਾਂ ਦੀ ਵੀ ਕੁਦਰਤੀ ਢੰਗ ਨਾਲ ਖੇਤੀ ਕਰਦੈ ਪੰਜਾਬ ਦਾ ਇਹ ਕਿਸਾਨ

ਗੈਰ ਕੁਦਰਤੀ ਢੰਗ ਨਾਲ ਕੀਤੀ ਜਾ ਰਹੀ ਖੇਤੀ ਨਾਲੋਂ ਕੁਦਰਤੀ ਖੇਤੀ ਕਰਨੀ ਕਿਤੇ ਸੁਖਾਲੀ ਹੈ। ਅਜਿਹੀ ਖੇਤੀ ਨੂੰ ਕਰਨ ਲਈ ਮਿੱਟੀ ਨਾਲ ਮਿੱਟੀ ਅਤੇ ਪਾਣੀ ਨਾਲ ਪਾਣੀ ਵੀ ਹੋਣ ਦੀ ਜ਼ਰੂਰਤ ਨਹੀਂ ਪੈਂਦੀ ਸਗੋਂ ਜ਼ਮੀਨ ਵਿੱਚ ਸਿਰਫ ਬੀਜ ਦਾ ਖਿਲਾਰਾ ਹੀ ਦੇਣਾ ਪੈਂਦਾ ਹੈ। ਬਾਕੀ ਸਾਰਾ ਕੰਮ ਕੁਦਰਤ ਖੁਦ ਕਰਦੀ ਹੈ ਅਤੇ ਕਿਸਾਨ ਕੁਦਰਤ ਦੀ ਦਿੱਤੀ ਹੋਈ ਦਾਤ ਨੂੰ ਵਰਤੋ ਵਿੱਚ ਲਿਆਉਦਾ ਹੈ ਪਰ ਮਸ਼ੀਨਰੀ ਅਤੇ ਵੱਧ ਝਾੜ ਵਾਲੀਆਂ ਫਸਲਾਂ ਦੀ ਆਮਦ ਨੇ ਆਦਮ ਨੂੰ ਇਸ ਭੁਲੇਖੇ 'ਚ ਪਾ ਦਿੱਤਾ ਕਿ ਉਹ ਖੇਤੀ ਖੁਦ ਕਰ ਰਿਹਾ ਹੈ। ਪਰ ਉਹ ਇਸ ਗੱਲ ਨੂੰ ਭੁੱਲ ਗਿਆ ਕਿ ਜ਼ਮੀਨ ਵਿੱਚ ਹਜ਼ਾਰਾਂ ਤਰ੍ਹਾਂ ਦੇ ਛੋਟੇ/ਵੱਡੇ ਤੱਤ ਮੌਜੂਦ ਹਨ। ਜਿਹੜੇ ਫਸਲ ਨੂੰ ਵਧਣ-ਫੁੱਲਣ ਵਿੱਚ ਆਪਣਾ ਯੋਗਦਾਨ ਪਾਉਦੇ ਹਨ। 

ਪੜ੍ਹੋ ਇਹ ਵੀ ਖਬਰ - ਕਿਸਾਨਾਂ ਲਈ ਖ਼ਾਸ ਖ਼ਬਰ : ਹੁਣ ਇੰਝ ਕਰ ਸਕਦੇ ਹਨ ਝੋਨੇ ਦੀ ਪਰਾਲੀ ਦਾ ਪ੍ਰਬੰਧ ਤੇ ਸਾਂਭ ਸੰਭਾਲ

ਕੁਦਰਤੀ ਫਸਲਾਂ ਬੀਜਣ ਵਾਲਾ ਕਿਸਾਨ ਬਲਵੰਤ ਪ੍ਰੀਤ

ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਸਮਾਣਾ ਦੇ ਪਿੰਡ ਧਨੇਠਾ ਵਿਖੇ ਸਦੀਆਂ ਪੁਰਾਣੀਆਂ ਕੁਦਰਤੀ ਫਸਲਾਂ ਬੀਜਣ ਵਾਲਾ ਕਿਸਾਨ ਬਲਵੰਤ ਪ੍ਰੀਤ ਪੁੱਤਰ ਮੇਘ ਸਿੰਘ ਇਸ ਗੱਲ ਨੂੰ ਨਹੀਂ ਭੁੱਲਿਆ ਕਿ ਇਕੱਲਾ ਇਨਸਾਨ/ਕਿਸਾਨ ਖੇਤੀ ਨਹੀਂ ਕਰਦਾ ਸਗੋਂ ਕੁਦਰਤ ਦੇ ਛੱਡੇ ਹੋਏ ਸੈਕੜੇ ਮਿਹਨਤਕਸ਼ ਕਾਰੀਗਰ ਖੇਤੀ ਕਰਨ ਵਿੱਚ ਆਪਣਾ ਯੋਗਦਾਨ ਪਾਉਦੇ ਹਨ। ਜਿਨ੍ਹਾਂ ਵਿੱਚ ਮਿੱਟੀ ਵਿੱਚ ਰਹਿਣ ਵਾਲੇ ਜੀਵਾਂ ਤੋਂ ਲੈ ਕੇ ਅਸਮਾਨ ਵਿੱਚ ਉਡਾਰੀਆਂ ਮਾਰਨ ਵਾਲੇ ਪੰਛੀ ਵੀ ਹੋ ਸਕਦੇ ਹਨ। ਇਹ ਕਿਸਾਨ ਆਪਣੀ ਦੋ ਏਕੜ ਜ਼ਮੀਨ ਵਿੱਚ ਕਣਕ ਜਾਂ ਝੋਨੇ ਦੀ ਫਸਲ ਨਹੀ ਬੀਜਦਾ ਸਗੋਂ ਸਦੀਆਂ ਪੁਰਾਣੀਆਂ ਆਲੋਪ ਹੋ ਚੁੱਕੀਆਂ ਅਜਿਹੀਆਂ ਅਨਾਜ ਵਾਲੀਆਂ ਫਸਲਾਂ ਬੀਜਦਾ ਹੈ। ਜਿਨ੍ਹਾਂ ਦੇ ਨਾਮ ਸੁਣ ਕੇ ਹੀ ਨਵੀ ਉਮਰ ਦੇ ਬੱਚਿਆਂ ਨੂੰ ਅਜੀਬ ਜਿਹਾ ਲਗਦਾ ਹੈ ਪਰ ਇਹ ਅਨਾਜ ਵਾਲੀਆਂ ਫਸਲਾਂ ਕੁਦਰਤੀ ਢੰਗ ਨਾਲ ਹੁੰਦੀਆਂ ਹਨ ਅਤੇ ਮਨੁੱਖੀ ਸਰੀਰ ਨੂੰ ਰੋਗ ਮੁਕਤ ਵੀ ਰੱਖਦੀਆਂ ਹਨ।

ਪੜ੍ਹੋ ਇਹ ਵੀ ਖਬਰ - ਲਾਹੌਲ ਦਾ ਸੋਨਾ ਬਣੇਗਾ ‘ਚੰਦਰਮੁੱਖੀ ਆਲੂ’, ਸੁਰੰਗ ਖੁੱਲ੍ਹਣ ਨਾਲ ਚਮਕੀ ਕਿਸਾਨਾਂ ਦੀ ਕਿਸਮਤ

ਕੁਦਰਤ ਖੁਦ ਕਰਦੀ ਹੈ ਖੇਤੀ

ਹੁਣ ਕੁਦਰਤੀ ਖੇਤੀ ਨਾਲ ਜੁੜੀਆਂ ਕੁਝ ਸੰਸਥਾਵਾਂ ਅਤੇ ਡਾਕਟਰੀ ਵਿਗਿਆਨ ਨਾਲ ਜੁੜੇ ਲੋਕ ਇਨ੍ਹਾਂ ਵਸਤੂਆਂ ਦੀ ਵਰਤੋ ਕਰਨ ਲਈ ਪ੍ਰਚਾਰ ਕਰਨ ਲੱਗ ਪਏ ਹਨ। ਜਿਸ ਕਰਕੇ ਲੋਕਾਂ ਨੂੰ ਕੁਝ ਕੁ ਜਾਣਕਾਰੀ ਹੋਈ ਹੈ। ਬਲਵੰਤ ਪ੍ਰੀਤ ਦਸਦਾ ਹੈ ਕਿ ਉਹ ਆਪਣੇ ਖੇਤ ਵਿੱਚ ਸਵਾਂਕ, ਰਾਗੀ, ਹਰੀ ਕੰਗਣੀ, ਚੀਣਾ, ਬਾਜਰਾ, ਹਲਦੀ, ਕਮਾਦ, ਹਰ-ਹਰ,ਜਵਾਰ, ਮੂੰਗੀ, ਕੁੱਟਕੀ ਆਦਿ ਸਮੇਤ ਹੋਰ ਵੀ ਬਹੁਤ ਸਾਰੀਆਂ ਫਸਲਾਂ ਬੀਜਦਾ ਹੈ। ਆਪਣੀ ਲੋੜ੍ਹ ਮੁਤਾਬਿਕ ਫਸਲ ਰੱਖ ਕੇ ਬਚਦੀ ਫਸਲ ਨੂੰ ਵੇਚ ਦਿੰਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਫਸਲਾਂ ਦੀ ਖੇਤੀ ਕਿਸਾਨ ਨੂੰ ਨਹੀ ਕਰਨੀ ਪੈਂਦੀ ਸਗੋਂ ਕੁਦਰਤ ਖੁਦ ਹੀ ਖੇਤੀ ਕਰਦੀ ਹੈ, ਕਿਉਂਕਿ ਜ਼ਮੀਨ ਵਿੱਚ ਬੀਜ ਖਿਲਾਰਣ ਤੋਂ ਬਾਅਦ ਥੋੜੀ ਜਿਹੀ ਬਰਸਾਤ ਪੈਣ ਨਾਲ ਇਹ ਸਾਰੀਆਂ ਫਸਲਾਂ ਆਪਣੇ ਆਪ ਹੀ ਪੈਦਾ ਹੋ ਜਾਂਦੀਆਂ ਹਨ।

ਪੜ੍ਹੋ ਇਹ ਵੀ ਖਬਰ - Health tips : 40 ਦੀ ਉਮਰ ’ਚ ਇੰਝ ਰੱਖੋ ਆਪਣੀ ਸਿਹਤ ਦਾ ਖ਼ਿਆਲ, ਕਦੇ ਨਹੀਂ ਹੋਵੇਗੀ ਕੋਈ ਬੀਮਾਰੀ

ਘਰ ’ਚ ਤਿਆਰ ਕਰਦਾ ਗੰਡੋਏ ਦੀ ਖਾਦ ਅਤੇ ਜੈਵਿਕ ਅੰਮ੍ਰਿਤ

ਜੇਕਰ ਆਪਣੀ ਜ਼ਰੂਰਤ ਮੁਤਾਬਕ ਬੀਜ ਰੱਖ ਕੇ ਬਾਕੀ ਜ਼ਮੀਨ ਵਿੱਚ ਛੱਡ ਦਿੱਤੇ ਜਾਣ ਤਾਂ ਅਗਲੀ ਵਾਰ ਬੀਜ ਵੀ ਖਿਲਾਰਣ ਦੀ ਜ਼ਰੂਰਤ ਨਹੀਂ ਹੁੰਦੀ। ਕੁਦਰਤੀ ਤੌਰ 'ਤੇ ਬਰਸਾਤ ਆਉਣ ਨਾਲ ਜ਼ਮੀਨ ਵਿੱਚ ਪਏ ਬੀਜ ਆਪਣੇ ਆਪ ਕੁਦਰਤੀ ਤੌਰ 'ਤੇ ਪੈਦਾ ਹੋ ਜਾਂਦੇ ਹਨ। ਇਨ੍ਹਾਂ ਫਸਲਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੀੜੇ ਮਾਰ ਦਵਾਈ ਜਾਂ ਖਾਦ ਪਾਉਣ ਦੀ ਜ਼ਰੂਰਤ ਨਹੀ ਪੈਂਦੀ। ਜੇਕਰ ਲੋੜ ਮਹਿਸੂਸ ਹੋਵੇ ਤਾਂ ਜੈਵਿਕ ਅੰਮ੍ਰਿਤ ਜਾਂ ਗੰਡੋਏ ਦੀ ਖਾਦ ਪਾ ਦਿੱਤੀ ਜਾਂਦੀ ਹੈ। ਬਲਵੰਤ ਪ੍ਰੀਤ ਆਪਣੇ ਘਰ ਵਿੱਚ ਗੰਡੋਏ ਦੀ ਖਾਦ ਅਤੇ ਜੈਵਿਕ ਅੰਮ੍ਰਿਤ ਤਿਆਰ ਕਰਦਾ ਹੈ।

ਪੜ੍ਹੋ ਇਹ ਵੀ ਖਬਰ - ਗੁੱਸੇ ਅਤੇ ਸ਼ੱਕੀ ਸੁਭਾਅ ਦੇ ਹੁੰਦੇ ਹਨ ਇਸ ਅੱਖਰ ਵਾਲੇ ਲੋਕ, ਜਾਣੋ ਇਨ੍ਹਾਂ ਦੀਆਂ ਹੋਰ ਵੀ ਖਾਸ ਗੱਲਾਂ

ਖੇਤੀ ਵਿਰਾਸਤ ਮਿਸ਼ਨ

ਪੰਜਾਬੀ ਦੀ ਐਮ.ਏ ਕਰਨ ਤੋਂ ਬਾਅਦ ਲੈਬ ਟੈਕਨੀਸੀਅਨ ਦਾ ਕਾਰੋਬਾਰ ਕਰਨ ਵਾਲੇ ਅਤੇ ਖੇਤੀ ਵਿਰਾਸਤ ਮਿਸ਼ਨ ਨਾਲ ਪ੍ਰੀਤ ਪਾਉਣ ਵਾਲੇ ਬਲਵੰਤ ਪੀ੍ਰਤ ਨੇ ਦੱਸਿਆ ਕਿ ਇਨ੍ਹਾਂ ਫਸਲਾਂ ਵਿੱਚ ਕਣਕ ਅਤੇ ਚੌਲਾਂ ਨਾਲ ਵੱਧ ਗੁਣ ਹੁੰਦੇ ਹਨ। ਕਣਕ/ਚੌਲ ਗੋਰਿਆਂ ਦੀ ਖੁਰਾਕ ਦਾ ਹਿੱਸਾ ਰਹੇ ਹਨ। ਪਰ ਹੁਣ ਭਾਰਤੀ ਖਾਸ ਕਰਕੇ ਪੰਜਾਬੀ ਲੋਕ ਵੀ ਪੂਰਨ ਤੌਰ 'ਤੇ ਕਣਕ ਅਤੇ ਚੌਲਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਚੁੱਕੇ ਹਨ। ਜਦੋਂਕਿ ਇਸ ਤੋਂ ਪਹਿਲਾਂ ਮਾਰੂ ਕਿਸਮ ਦੀਆਂ ਜ਼ਮੀਨਾਂ ਵਿੱਚ ਸਵਾਂਕ, ਰਾਗੀ, ਹਰੀ ਕੰਗਣੀ, ਚੀਣਾ, ਬਾਜਰਾ, ਹਲਦੀ, ਕਮਾਦ, ਹਰ-ਹਰ, ਜਵਾਰ, ਮੂੰਗੀ,ਕੁੱਟਕੀ,ਛੋਲੇ,ਮੱਕੀ ਆਦਿ ਹੀ ਹੁੰਦੀਆਂ ਸਨ। ਸਵਾਂਕ ਨੂੰ ਚੌਲਾਂ ਅਤੇ ਖੀਰ ਦੇ ਰੂਪ 'ਚ ਵੀ ਖਾਧਾ ਜਾ ਸਕਦਾ ਹੈ।

ਪੜ੍ਹੋ ਇਹ ਵੀ ਖਬਰ - Beauty Tips : ਸਮੇਂ ਤੋਂ ਪਹਿਲਾਂ ‘ਚਿੱਟੇ’ ਹੋ ਰਹੇ ‘ਵਾਲਾਂ’ ਨੂੰ ਇਨ੍ਹਾਂ ਤਰੀਕਿਆਂ ਨਾਲ ਕਰੋ ਮੁੜ ਤੋਂ ‘ਕਾਲਾ’

ਚੀਣੇ ਦੀ ਵੀ ਖੀਰ ਬਣਾਈ ਜਾ ਸਕਦੀ ਹੈ ਅਤੇ ਇਸ ਦੀ ਵਰਤੋ ਨਾਲ ਅਲਰਜੀ ਵੀ ਨਹੀ ਹੁੰਦੀ। ਕੁਟਕੀ ਇਨਸਾਨ ਦੇ ਜਣਨ ਅੰਗਾਂ ਨੂੰ ਆਉਣ ਵਾਲੇ ਰੋਗਾਂ ਤੋਂ ਬਚਾਅ ਕਰਦੀ ਹੈ। ਕੈਂਸਰ ਅਤੇ ਦਿਲ ਦੇ ਰੋਗ ਵੀ ਨਹੀ ਹੁੰਦੇ। ਰਾਗੀ ਵਿੱਚ ਆਇਰਨ,ਕੈਲਸੀਅਮ ਅਤੇ ਮੈਗਨੀਜੀਅਮ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਜਿਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਘਰ ਦੇ ਮੈਬਰਾਂ ਦੇ ਖਾਣ ਲਈ ਅਜਿਹੀਆਂ ਫਸਲਾਂ ਦੀ ਕਾਸਤ ਜਰੂਰ ਕਰਨੀ ਚਾਹੀਦੀ ਹੈ। 

ਬ੍ਰਿਸ ਭਾਨ ਬੁਜਰਕ ਕਾਹਨਗੜ੍ਹ
ਰੋਡ ਪਾਤੜਾਂ ਜ਼ਿਲ੍ਹਾ ਪਟਿਆਲਾ 
9876101698

ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ


author

rajwinder kaur

Content Editor

Related News