‘ਕਰੰਡ’ ਦੀ ਗੰਭੀਰ ਸਮੱਸਿਆ ਵੀ ਨਹੀਂ ਤੋੜ ਸਕੀ ਸਿੱਧੀ ਬਿਜਾਈ ਕਰਨ ਵਾਲੇ ‘ਯੋਧੇ’ ਕਿਸਾਨਾਂ ਦਾ ‘ਸਿਰੜ’

Monday, Jun 29, 2020 - 11:07 AM (IST)

‘ਕਰੰਡ’ ਦੀ ਗੰਭੀਰ ਸਮੱਸਿਆ ਵੀ ਨਹੀਂ ਤੋੜ ਸਕੀ ਸਿੱਧੀ ਬਿਜਾਈ ਕਰਨ ਵਾਲੇ ‘ਯੋਧੇ’ ਕਿਸਾਨਾਂ ਦਾ ‘ਸਿਰੜ’

ਗੁਰਦਾਸਪੁਰ (ਹਰਮਨਪ੍ਰੀਤ) - ਇਸ ਸਾਲ ਪੰਜਾਬ ਅੰਦਰ ਝੋਨੇ ਦੀ ਬਿਜਾਈ ਲਈ ਨਾ ਸਿਰਫ ਮਿਹਨਤੀ ਅਤੇ ਸਿਰੜੀ ਕਿਸਾਨਾਂ ਨੇ ਸਿੱਧੀ ਲਵਾਈ ਕਰਨ ਦੇ ਮਾਮਲੇ ਵਿਚ ਪਿਛਲੇ ਰਿਕਾਰਡ ਤੋੜ ਦਿੱਤੇ ਹਨ। ਉਸ ਦੇ ਨਾਲ ਹੀ ਕਈ ਕਿਸਾਨਾਂ ਨੇ ‘ਕਰੰਡ’ ਹੋਏ ਝੋਨੇ ਦੀ ਫਸਲ ਨੂੰ ਵਾਹ ਕੇ ਦੁਬਾਰਾ ਝੋਨਾ ਲਗਾਉਣ ਦੀ ਥਾਂ ਆਪਣੇ ਤਜ਼ਰਬੇ, ਹਿੰਮਤ ਅਤੇ ਸਿੱਦਕ ਨਾਲ ਬਚਾਇਆ ਹੈ। ਭਾਵੇਂ ਪੰਜਾਬ ਅੰਦਰ ਕਈ ਇਲਾਕਿਆਂ ਵਿਚ ਕੁਝ ਕਿਸਾਨਾਂ ਨੇ ਸੋਸ਼ਲ ਮੀਡੀਏ ’ਤੇ ਕਰੰਡ ਹੋਏ ਝੋਨੇ ਦੀਆਂ ਵੀਡੀਓ ਪੋਸਟ ਕਰ ਕੇ ਹੋਰ ਕਿਸਾਨਾਂ ਦਾ ਮਨੋਬਲ ਡੇਗਣ ਵਿਚ ਕੋਈ ਕਸਰ ਨਹੀਂ ਛੱਡੀ। ਪਰ ਇਸ ਦੇ ਬਾਵਜੂਦ ਤਸੱਲੀ ਵਾਲੀ ਗੱਲ ਇਹ ਸਾਹਮਣੇ ਆਈ ਹੈ ਕਿ ਕਈ ਕਿਸਾਨਾਂ ਨੇ ਖੇਤੀ ਮਾਹਿਰਾਂ ਵੱਲੋਂ ਦੱਸੇ ਢੰਗ ਤਰੀਕਿਆਂ ਅਤੇ ਆਪਣੇ ਨਿੱਜੀ ਤਜ਼ਰਬਿਆਂ ਸਦਕਾ 50 ਫੀਸਦੀ ਕਰੰਡ ਵਾਲੇ ਖੇਤਾਂ ਨੂੰ ਵੀ ਹਰੇ ਭਰੇ ਕਰ ਕੇ ਅਗਲੇ ਸਾਲਾਂ ਵਿਚ ਵੀ ਸਿੱਧੀ ਬਿਜਾਈ ਹੇਠ ਰਕਬਾ ਵਧਾਉਣ ਦੀ ਮਜ਼ਬੂਤ ਨੀਂਹ ਰੱਖੀ ਹੈ।

ਮਜ਼ਦੂਰਾਂ ਦੀ ਘਾਟ: ਆਪਣੀ ‘ਹਿੰਮਤ’ ਅਤੇ ‘ਜਜ਼ਬੇ’ ਦਾ ਲੋਹਾ ਮਨਵਾਉਣ ’ਚ ਸਫਲ ਰਹੇ ਪੰਜਾਬ ਦੇ ਕਿਸਾਨ

PunjabKesari

ਕੀ ਹੁੰਦੀ ਹੈ ‘ਕਰੰਡ’ ਦੀ ਸਮੱਸਿਆ
ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬੇ ਵਿਚ ਹੋਏ ਵਾਧੇ ਕਾਰਨ ਇਸ ਸਾਲ ਝੋਨੇ ਦੇ ਖੇਤਾਂ ਵਿਚ ‘ਕਰੰਡ’ ਹੋਣ ਦੀ ਸਮੱਸਿਆ ਅਕਸਰ ਦੇਖਣ ਤੇ ਸੁਣਨ ਨੂੰ ਮਿਲ ਰਹੀ ਹੈ। ਮਾਹਿਰਾਂ ਅਤੇ ਕਿਸਾਨਾਂ ਨਾਲ ਕੀਤੀ ਗਈ ਗੱਲਬਾਤ ਦੌਰਾਨ ਕਰੰਡ ਦੀ ਸਮੱਸਿਆ ਬੀਜ ਰਾਹੀਂ ਬੀਜੀ ਗਈ ਫਸਲ ਵਿਚ ਉਸ ਵੇਲੇ ਸਾਹਮਣੇ ਆਉਂਦੀ ਹੈ ਜਦੋਂ ਕਿ ਬਿਜਾਈ ਦੇ 2-3 ਦਿਨਾਂ ਬਾਅਦ ਬਾਰਿਸ਼ ਹੋ ਜਾਣ ਦੀ ਸੂਰਤ ਵਿਚ ਬੀਜ ਦੇ ਉਗਣ ਤੋਂ ਪਹਿਲਾਂ ਹੀ ਖੇਤ ਦੀ ਉਪਰਲੀ ਤਹਿ ਥੋੜ੍ਹੀ ਸਖ਼ਤ ਹੋ ਜਾਂਦੀ ਹੈ ਅਤੇ ਬੀਜ ਉਗਣ ਦੇ ਬਾਵਜੂਦ ਧਰਤੀ ਵਿਚੋਂ ਬਾਹਰ ਨਹੀਂ ਨਿਕਲਦਾ। ਇਸ ਦੇ ਚਲਦਿਆਂ ਇਸ ਸਾਲ ਜਦੋਂ ਕਿਸਾਨਾਂ ਨੇ ਇਸ ਸਾਲ ਵੱਡੇ ਰਕਬੇ ਵਿਚ ਸਿੱਧੀ ਬਿਜਾਈ ਕੀਤੀ ਹੈ ਅਤੇ ਨਾਲ ਹੀ ਬਿਜਾਈ ਦੇ ਦਿਨਾਂ ਵਿਚ ਬਾਰਿਸ਼ ਵੀ ਪਿਛਲੇ ਸਾਲਾਂ ਦੇ ਮੁਕਾਬਲੇ ਜਿਆਦਾ ਹੁੰਦੀ ਰਹੀ ਹੈ ਤਾਂ ਇਸ ਸਾਲ ਕਰੰਡ ਦੀ ਸਮੱਸਿਆ ਕਾਫੀ ਜ਼ਿਆਦਾ ਸੁਣਨ ਨੂੰ ਮਿਲੀ ਹੈ। ਇਸੇਤਰਾਂ ਹੁਣ ਜਦੋਂ ਬਾਸਮਤੀ ਦੀ ਸਿੱਧੀ ਬਿਜਾਈ ਦਾ ਕੰਮ ਚਲ ਰਿਹਾ ਹੈ ਤਾਂ ਵੀ ਕਈ ਥਾਵਾਂ ’ਤੇ ਬਿਜਾਈ ਦੇ 2-3 ਦਿਨਾਂ ਬਾਅਦ ਬਾਰਿਸ਼ ਪੈਣ ਦੀ ਸੂਰਤ ਵਿਚ ਕਿਸਾਨਾਂ ਨੂੰ ਮੁਸ਼ਕਿਲ ਪੇਸ਼ ਆ ਰਹੀ ਹੈ।

ਦੋ ਸਾਲਾਂ ਦੀ ਮੰਦੀ ਤੋਂ ਬਾਅਦ ਮੁੜ ਰਾਹਤ ਮਹਿਸੂਸ ਕਰਨ ਲੱਗੇ ਬਾਸਮਤੀ ਦੇ ‘ਐਕਸਪੋਰਟਰ’ ਤੇ ‘ਉਤਪਾਦਕ’

ਕਰੰਡ ਤੋੜਨ ਲਈ ਕੀ ਹਨ ਮਾਹਿਰਾਂ ਦੀਆਂ ਸਿਫਾਰਸ਼ਾਂ

PunjabKesari
ਮੁੱਖ ਖੇਤੀਬਾੜੀ ਅਧਿਕਾਰੀ ਰਮਿੰਦਰ ਸਿੰਘ ਧੰਜੂ ਨੇ ਦੱਸਿਆ ਕਿ ਕਰੰਡ ਦੀ ਸਮੱਸਿਆ ਜ਼ਿਆਦਾ ਆਈ ਹੈ। ਪਰ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਕਰੰਡ ਤੋੜਨ ਲਈ ਵੈਸੇ ਤਾਂ ਕਿਸਾਨ ਕਰੰਡੇ ਦੀ ਵਰਤੋਂ ਕਰ ਸਕਦੇ ਹਨ ਅਤੇ ਜੇਕਰ ਬਿਜਾਈ ਦੇ 2-3 ਦਿਨਾਂ ਬਾਅਦ ਹੀ ਕਰੰਡ ਹੋਇਆ ਹੈ ਅਤੇ ਬੀਜ ਕਰੰਡ ਵਾਲੀ ਲੇਅਰ ਦੇ ਨੇੜੇ ਹੀ ਹੈ ਤਾਂ ਖੇਤ ਨੂੰ ਹਲਕਾ ਪਾਣੀ ਲਗਾ ਦੇਣਾ ਚਾਹੀਦਾ ਹੈ। ਇਸ ਦੇ ਬਾਅਦ ਇਕ ਰਾਤ ਵਿਚ ਹੀ ਬੀਜ ਨਿਕਲ ਆਵੇਗਾ। ਧੰਜੂ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਕਰੰਡ ਜਾਂ ਕਿਸੇ ਹੋਰ ਸਮੱਸਿਆ ਕਾਰਣ ਜੇਕਰ ਖੇਤ ਵਿਚ ਖੱਪੇ ਰਹਿ ਗਏ ਹਨ ਤਾਂ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਕਰੀਬ 25-30 ਦਿਨਾਂ ਬਾਅਦ ਖਾਲੀ ਰਹੇ ਥਾਵਾਂ ਨੂੰ ਖੇਤ ਵਿਚੋਂ ਹੀ ਸੰਘਣੀ ਥਾਂਵਾਂ ਤੋਂ ਬੂਟੇ ਪੁੱਟ ਕੇ ਦੁਬਾਰਾ ਖਾਲੀ ਥਾਵਾਂ ’ਤੇ ਲਗਾ ਦੇਣਾ ਚਾਹੀਦਾ ਹੈ। ਕੁਝ ਮਾਹਿਰ ਇਹ ਸਿਫਾਰਸ਼ ਵੀ ਕਰ ਰਹੇ ਹਨ ਕਿ ਜੇਕਰ ਖੇਤ ਵਿਚ ਬੀਜ ਦੀ ਡੂੰਘਾਈ ਜਿਆਦਾ ਹੈ ਤਾਂ ਫਿਰ ਪਾਣੀ ਲਗਾਉਣ ਦੀ ਬਜਾਏ ਜਿਹੜੀ ਡਰਿਲ ਨਾਲ ਬਿਜਾਈ ਕੀਤੀ ਹੈ, ਉਸੇ ਡਰਿਲ ਨੂੰ ਉਨ੍ਹਾਂ ਸਿਆੜਾਂ ਵਿਚ ਚਲਾ ਕੇ ਮਿੱਟੀ ਦੀ ਕਰੀਬ ਇਕ ਇੰਚ ਲੇਅਰ ਹਟਾ ਦੇਣੀ ਚਾਹੀਦੀ ਹੈ।

‘ਡਾ. ਰਾਣਾ ਪ੍ਰੀਤ ਗਿੱਲ’ ਇੱਕ ਵੈਟਨਰੀ ਡਾਕਟਰ, ਜੋ ਕੁੜੀਆਂ ਲਈ ਉਮੀਦ ਹੈ

ਕੀ ਹਨ ਸਫਲ ਕਿਸਾਨਾਂ ਦੇ ਤਜ਼ਰਬੇ?

PunjabKesari
ਕਈ ਕਿਸਾਨਾਂ ਨੇ ਆਪਣੇ ਤਜ਼ਰਬਿਆਂ ਦੇ ਨਾਲ ਵੀ ਸਿੱਧੀ ਬਿਜਾਈ ਵਾਲੇ ਝੋਨੇ ਦੇ ਖੇਤਾਂ ਵਿਚ ਕਰੰਡ ਤੋੜਨ ਸਮੇਤ ਸਫਲਤਾ ਹਾਸਿਲ ਕੀਤੀ ਹੈ। ਜ਼ਿਲਾ ਗੁਰਦਾਸਪੁਰ ਦੇ ਅਗਾਂਹਵਧੂ ਕਿਸਾਨ ਗੁਰਬਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕਰੰਡ ਸਿਰਫ ਉਦੋਂ ਹੁੰਦਾ ਹੈ ਜਦੋਂ ਬਹੁਤ ਥੋੜ੍ਹਾ ਮੀਂਹ ਪਿਆ ਹੋਵੇ ਜਦੋਂ ਕਿ ਭਾਰੀ ਮੀਂਹ ਹੋਏ ਕਰੰਡ ਨੂੰ ਤੋੜਨ ਲਈ ਖੇਤ ਵਿਚ ਮੁੜ ਹਲਕਾ ਪਾਣੀ ਲਗਾਉਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕਰੰਡ ਹੋਏ ਖੇਤ ਵਿਚ ਝੋਨਾ ਬਾਹਰ ਆਉਣ ਦੀ ਬਜਾਏ ਧਰਤੀ ਦੇ ਅੰਦਰ ਹੀ ਮੁੜਨਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਝੋਨੇ ਨੂੰ ਧਰਤੀ ਵਿਚੋਂ ਬਾਹਰ ਕੱਢਣ ਲਈ ਧਰਤੀ ਦੀ ਸਤਿਹ ਨੂੰ ਨਰਮ ਕਰਨਾ ਬਹੁਤ ਜ਼ਰੂਰੀ ਹੈ। ਇਸ ਮਕਸਦ ਦੀ ਪੂਰਤੀ ਲਈ ਉਨੀਂ ਦੇਰ ਹਲਕਾ ਪਾਣੀ ਲਾਉਂਦੇ ਰਹਿਣਾ ਚਾਹੀਦਾ ਹੈ ਜਿਨੀਂ ਦੇਰ ਝੋਨਾ ਬਾਹਰ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਹਲਕੇ ਪਾਣੀ ਨਾਲ ਜ਼ਮੀਨ ਫੁੱਲਦੀ ਹੈ ਜਦੋਂ ਕਿ ਭਾਰੀ ਪਾਣੀ ਨਾਲ ਕਰੰਡ ਹੋ ਜਾਂਦੀ ਹੈ ਅਤੇ ਮਿੱਟੀ ਬੈਠਣ ਕਾਰਣ ਉਪਰਲੀ ਸਤਿਹ ਸਖਤ ਹੋ ਜਾਂਦੀ ਹੈ। ਇਸ ਕਰ ਕੇ ਵਾਰ ਵਾਰ ਹਲਕਾ ਪਾਣੀ ਲਾਉਣਾ ਚਾਹੀਦਾ।

ਗੁਣਾਂ ਨਾਲ ਭਰਪੂਰ ਹੁੰਦੇ ਹਨ ‘ਅੰਬ ਦੇ ਪੱਤੇ’, ਰੋਗਾਂ ਤੋਂ ਮੁਕਤ ਹੋਣ ਲਈ ਇੰਝ ਕਰੋ ਵਰਤੋਂ

PunjabKesari

ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਕਰਨ ਮੌਕੇ ਝੋਨੇ ਦੇ ਬੀਜ ਦੀ ਡੂੰਘਾਈ ਦਾ ਧਿਆਨ ਸਭ ਤੋਂ ਮਹੱਤਵਪੂਰਨ ਪੱਖ ਹੈ। ਕਿਸੇ ਵੀ ਹਾਲਤ ਵਿਚ ਬੀਜ ਇੰਚ-ਸਵਾ ਇੰਚ ਤੋਂ ਜਿਆਦਾ ਡੂੰਘਾ ਨਹੀਂ ਜਾਣਾ ਚਾਹੀਦਾ ਹੈ। ਬੀਜ ਜ਼ਿਆਦਾ ਡੂੰਘੇ ਬੀਜਣ ਵਾਲੇ ਕਿਸਾਨਾਂ ਇਹ ਸਮੱਸਿਆ ਜ਼ਿਆਦਾ ਪੇਸ਼ ਆਈ ਹੈ। ਜਦੋਂ ਕਿ ਉਨ੍ਹਾਂ ਦੇ ਖੇਤਾਂ ਵਿਚ ਬੀਜ ਦੀ ਡੂੰਘਾਈ ਸਵਾ ਇੰਚ ਤੋਂ ਘੱਟ ਹੋਣ ਕਾਰਨ ਉਨਾਂ ਸਾਰੇ ਖੇਤਾਂ ਵਿਚ ਹਲਕਾ ਪਾਣੀ ਲਗਾ ਕੇ ਹੀ ਕਰੰਡ ਤੋੜਿਆ ਹੈ ਅਤੇ ਸਾਰਾ ਝੋਨਾ ਬਾਹਰ ਨਿਕਲਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਥਾਂ ’ਤੇ ਕੋਈ ਖੱਪਾ ਰਿਹਾ ਵੀ ਹੋਵੇਗਾ ਤਾਂ ਉਨ੍ਹਾਂ ਥਾਵਾਂ ’ਤੇ ਕਰੀਬ 30 ਦਿਨਾਂ ਬਾਅਦ ਸੰਘਣੇ ਥਾਵਾਂ ਤੋਂ ਬੂਟੇ ਪੁੱਟ ਕੇ ਲਗਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਵਾਰ-ਵਾਰ ਪਾਣੀ ਲਗਾਉਣ ਨਾਲ ਸਿਰਫ ਨਦੀਨਾਂ ਦੀ ਸਮੱਸਿਆ ਵਧਣ ਦਾ ਡਰ ਰਹਿੰਦਾ ਹੈ। ਪਰ ਹੁਣ ਨਦੀਨਾਂ ਨੂੰ ਆਸਾਨੀ ਨਾਲ ਰੋਕਣ ਦੇ ਬਹੁਤ ਢੰਗ ਤਰੀਕੇ ਉਪਲਬਧ ਹਨ। ਇਸ ਲਈ ਕਿਸਾਨ ਸਿੱਧੀ ਬਿਜਾਈ ਵਿਚ ਆਪਣੇ ਵਿਸ਼ਵਾਸ਼ ਨੂੰ ਕਾਇਮ ਰੱਖਣ ਅਤੇ ਚੰਗੇ ਨਤੀਜਿਆਂ ਮਿਲਣ ਦੀ ਉਡੀਕ ਕਰਨ।

ਕੋਰੋਨਾ ਦੇ ਦੌਰ ਵਿਚ ਇਸ ਤਰ੍ਹਾਂ ਕਰੋ ਆਪਣੀ ਸੰਭਾਲ


author

rajwinder kaur

Content Editor

Related News