ਕਿਸਾਨਾਂ ਲਈ ਖੁਸ਼ਖਬਰੀ : ਕੇਂਦਰ ਸਰਕਾਰ ਨੇ ਗੰਨੇ ਦਾ ਖਰੀਦ ਮੁੱਲ ਵਧਾਉਣ ਦਾ ਕੀਤਾ ਫੈਸਲਾ

Wednesday, Aug 19, 2020 - 06:14 PM (IST)

ਦਿੱਲੀ - ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਅੱਜ ਕੇਂਦਰੀ ਕੈਬਨਿਟ ਦੀ ਇਕ ਅਹਿਮ ਬੈਠਕ ਹੋਈ। ਇਸ ਬੈਠਕ ਵਿਚ ਕਈ ਵਿਸ਼ੇਸ਼ ਫੈਸਲੇ ਲਏ ਗਏ। ਇਸ ਮੌਕੇ ਕੇਂਦਰ ਸਰਕਾਰ ਨੇ ਗੰਨੇ ਦੇ ਖਰੀਦ ਮੁੱਲ ਨੂੰ ਵੀ ਵਧਾਉਣ ਦਾ ਫੈਸਲਾ ਲਿਆ ਹੈ, ਜੋ ਦੇਸ਼ ਦੇ ਗੰਨਾ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਹੈ। ਮਿਲੀ ਜਾਣਕਾਰੀ ਅਨੁਸਾਰ ਸਰਕਾਰ ਨੇ ਗੰਨੇ ਦੇ ਖਰੀਦ ਮੁੱਲ (FRP) 'ਚ ਪ੍ਰਤੀ ਕੁਇੰਟਲ 10 ਰੁਪਏ ਦਾ ਇਜ਼ਾਫ਼ਾ ਕੀਤਾ ਹੈ। 

PunjabKesari

ਦੱਸ ਦੇਈਏ ਕਿ ਦੇਸ਼ ’ਚ ਗੰਨੇ ਦੇ ਲਿਹਾਜ਼ ਤੋਂ ਸਾਲ 1 ਅਕਤੂਬਰ ਤੋਂ 30 ਸਤੰਬਰ ਤਕ ਚੱਲਦਾ ਹੈ। ਇਸ ਦੇ ਲਈ ਚੀਨੀ ਮਿੱਲ ਮਾਲਕ ਕਿਸਾਨਾਂ ਤੋਂ ਜਿਸ ਭਾਅ 'ਤੇ ਗੰਨਾ ਖਰੀਦਦੇ ਹਨ, ਉਸ ਖ਼ਰੀਦ ਮੁੱਲ ਨੂੰ (FRP) ਕਿਹਾ ਜਾਂਦਾ ਹੈ। ਪਿਛਲੇ ਸਾਲ ਗੰਨੇ ਦੇ ਖਰੀਦ ਮੁੱਲ 'ਚ ਕੋਈ ਇਜ਼ਾਫ਼ਾ ਨਹੀਂ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਗੰਨਾ ਕਿਸਾਨਾਂ 'ਚ ਨਰਾਜ਼ਗੀ ਸੀ।

ਪੜ੍ਹੋ ਇਹ ਵੀ ਖਬਰ - ਸਿਹਤ ਦੀ ਤੰਦਰੁਸਤੀ ਦਾ ਖਜ਼ਾਨਾ: ਪੌਸ਼ਟਿਕ ਫਲਾਂ ਦੀ ਬਗੀਚੀ

ਸਮੁੱਚੇ ਭਾਰਤ ਵਿਚ ਸਾਲ 2018-19 ਅਤੇ 2019-20 ਦੌਰਾਨ ਗੰਨੇ ਦਾ ਘੱਟੋ-ਘੱਟ ਸਮਰਥਨ ਮੁੱਲ 275 ਪ੍ਰਤੀ ਕੁਇੰਟਲ ਹੀ ਰਿਹਾ। ਪਿਛਲੇ ਸੀਜ਼ਨ ਵਿੱਚ ਕਿਸਾਨਾਂ ਦੁਆਰਾ ਵੇਚੇ ਗਏ ਗੰਨੇ ਦਾ ਭੁਗਤਾਨ ਫਿਲਹਾਲ ਸਰਕਾਰ ਦੁਆਰਾ ਨਹੀਂ ਕੀਤਾ ਗਿਆ। ਇਸ ਨੂੰ ਪੂਰਾ ਕਰਨ ਲਈ ਅੱਜ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ 10 ਰੁਪਏ ਵਧਾ ਕੇ 285 ਰੁਪਏ ਕਰ ਦਿੱਤਾ ਗਿਆ ਹੈ।  ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਭੁਗਤਾਨ ਵਿਚ ਹੋਈ ਦੇਰੀ ਕਾਰਨ ਕਿਸਾਨਾਂ ਨੂੰ ਰਾਹਤ ਮਿਲੇਗੀ। ਸਿੱਟੇ ਵਜੋਂ ਗੰਨੇ ਦਾ ਘੱਟੋ ਘੱਟ ਸਮਰਥਨ ਮੁੱਲ ਪਿਛਲੇ ਸਾਲਾਂ ਵਾਂਗ ਬਰਾਬਰ ਹੀ ਰਿਹਾ। ਗੰਨੇ ਦੀ ਇਹ ਵਧੀ ਹੋਈ 285 ਰੁਪਏ ਪ੍ਰਤੀ ਕੁਇੰਟਲ ਕੀਮਤ ਅਕਤੂਬਰ 2020 ਤੋਂ ਸ਼ੁਰੂ ਹੋਣ ਵਾਲੇ ਸੀਜ਼ਨ ਦੌਰਾਨ ਹੀ ਕਿਸਾਨਾਂ ਨੂੰ ਮਿਲੇਗੀ।

ਪੜ੍ਹੋ ਇਹ ਵੀ ਖਬਰ - Ganesh Chaturthi 2020 : 126 ਸਾਲਾਂ ਬਾਅਦ ਬਣਿਆ ਇਹ ਯੋਗ, ਜਾਣੋ ਕਿਨ੍ਹਾਂ ਰਾਸ਼ੀਆਂ ਲਈ ਹੈ ਸ਼ੁੱਭ


rajwinder kaur

Content Editor

Related News