'ਕਰੋਗੇ ਗੱਲ, ਮਿਲੇਗਾ ਹੱਲ': ਪੀ.ਏ.ਯੂ. ਵੱਲੋਂ ਖੁਦਕੁਸ਼ੀਆਂ ਰੋਕਣ ਲਈ ਉਪਰਾਲਾ

09/13/2020 10:59:15 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਦਿਨ ਵੀਰਵਾਰ, ਮਿਤੀ 10 ਸਤੰਬਰ ਨੂੰ 'ਵਿਸ਼ਵ ਖੁਦਕੁਸ਼ੀ ਰੋਕਣ' ਦਿਵਸ ਮਨਾਇਆ ਗਿਆ ਸੀ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ, ਪਰਿਵਾਰਕ ਸੰਬੰਧਾਂ ਨੂੰ ਮਜ਼ਬੂਤ ਕਰਨ ਅਤੇ ਪਰਿਵਾਰਾਂ ਵਿੱਚ ਸਮਾਜਿਕ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਰ ਕਿਸੇ ਨੂੰ ਚੰਗੇ ਅਤੇ ਮਾੜੇ ਦਿਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਪੀ.ਏ.ਯੂ. ਦਾ ਨਾਅਰਾ 'ਕਰੋਗੇ ਗੱਲ, ਮਿਲੇਗਾ ਹੱਲ' ਨੂੰ ਕਿਸਾਨ ਵੀਰਾਂ ਵੱਲੋਂ ਬਹੁਤ ਹੁੰਗਾਰਾ ਮਿਲਿਆ ਹੈ ।

ਪੜ੍ਹੋ ਇਹ ਵੀ ਖਬਰ - ''ਕਰੋਗੇ ਗੱਲ, ਮਿਲੇਗਾ ਹੱਲ'': ਪੀ.ਏ.ਯੂ. ਵੱਲੋਂ ਖੁਦਕੁਸ਼ੀਆਂ ਰੋਕਣ ਲਈ ਉਪਰਾਲਾ

ਇਸ ਮੌਕੇ ਮਾਨਵ ਵਿਕਾਸ ਅਤੇ ਪਰਿਵਾਰਕ ਅਧਿਐਨ ਵਿਭਾਗ ਵੱਲੋਂ ਖੁਦਕੁਸ਼ੀਆਂ ਨੂੰ ਰੋਕਣ ਲਈ ਮਿਲ ਕੇ ਕੰਮ ਕਰ ਲਈ ਆਨਲਾਈਨ ਵੈਬੀਨਾਰ ਕਰਵਾਇਆ ਗਿਆ । ਡਾ. ਸੰਦੀਪ ਬੈਂਸ, ਡੀਨ ਕਮਿਊਨਟੀ ਸਾਇੰਸ ਨੇ ਵੀ ਖੁਦਕੁਸ਼ੀ ਨੂੰ ਰੋਕਣ ਲਈ ਮਿਲ ਕੇ ਕੰਮ ਕਰਨ ਦੀ ਮਹੱਤਤਾ ਬਾਰੇ ਦੱਸਿਆ । ਇਸ ਵੈਬੀਨਾਰ ਦੇ ਮੁੱਖ ਪ੍ਰਵਕਤਾ ਸਨ ਡਾ. ਹਰਪ੍ਰੀਤ ਕੌਰ ਜੋ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਵਿਭਾਗ ਵਿੱਚ ਪ੍ਰੋਫੈਸਰ ਦੇ ਤੌਰ ’ਤੇ ਆਪਣੀਆਂ ਸੇਵਾਵਾਂ ਦੇ ਰਹੇ ਹਨ। 

ਪੜ੍ਹੋ ਇਹ ਵੀ ਖਬਰ - ਜਾਣੋ ਕੋਰੋਨਾ ਕਾਲ ਦੌਰਾਨ ਵੀ ਖੇਤੀ ਉਤਪਾਦਨ ਕਿੰਨਾ ਕੁ ਹੈ ਵਧਿਆ (ਵੀਡੀਓ)

ਉਨ੍ਹਾਂ ਦੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਮਨੋਵਿਗਿਆਨ ਫਸਟ-ਏਡ, ਦੋਸਤਾਂ ਦਾ ਸਹਾਰਾ ਤੇ ਆਪਣੀ ਮਰਜ਼ੀ ਨਾਲ ਦੂਜਿਆਂ ਦੀ ਸਹਾਇਤਾ ਕਰਨ ਨਾਲ ਹੋਪਲੈਸਨਸ (ਨਿਰਾਸ਼ਾ) ਤੇ ਹੈਲਪਲੈਸਨਸ ਨੂੰ ਹੋਪਫੁਲਨਸ (ਆਸ਼ਾ) ਅਤੇ ਹੈਲਪਫੁਲਨਸ ਵਿੱਚ ਬਦਲਿਆ ਜਾ ਸਕਦਾ ਹੈ। ਇਸ ਵੈਬੀਨਾਰ ਦੇ ਦੂਜੇ ਪ੍ਰਵਕਤਾ ਸਨ ਡਾ. ਸਰਬਜੀਤ ਸਿੰਘ ਜੋ ਪੀ.ਏ.ਯੂ. ਦੇ ਖੇਤੀ, ਪੱਤਰਕਾਰੀ, ਭਾਸ਼ਾਵਾਂ ਅਤੇ ਸੱਭਿਆਚਾਰ ਕੇਂਦਰ ਵਿਭਾਗ ਦੇ ਮੁਖੀ ਹਨ। ਉਨ੍ਹਾਂ ਦੱਸਿਆ ਕਿ ਸਮਾਜ ਵਿੱਚ ਵੱਧ ਰਹੀ ਅਸਹਿਣਸ਼ੀਲਤਾ, ਗੁੱਸਾ ਅਤੇ ਘਟ ਰਹੇ ਨੈਤਿਕ ਮੁੱਲਾਂ ਕਰਕੇ, ਖੁਦਕੁਸ਼ੀਆਂ ਕਰਨ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਹੈ ।

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ, ਹਫਤੇ ’ਚ ਇੱਕ ਦਿਨ ਜ਼ਰੂਰ ਕਰੋ ਇਹ ਕੰਮ

ਆਖਿਰ ਵਿੱਚ ਮਾਨਵ ਵਿਕਾਸ ਅਤੇ ਪਰਿਵਾਰਕ ਅਧਿਐਨ ਵਿਭਾਗ ਦੇ ਮੁਖੀ ਡਾ. ਦੀਪਿਕਾ ਵਿਗ ਨੇ ਇਹ ਵਿਸ਼ਵਾਸ਼ ਦਵਾਇਆ ਕਿ ਇਸ ਤਰਾਂ ਦੇ ਵੈਬੀਨਾਰ ਸਮੇਂ ਸਮੇਂ ਸਿਰ ਕਰਵਾਏ ਜਾਣਗੇ ਜੋ ਲੋਕਾਂ ਨੂੰ ਹਿੰਮਤ ਦੇਣ ਅਤੇ ਸਮਸਿਆ ਨੂੰ ਖ਼ੁਦਕੁਸ਼ੀ ਤਕ ਪੁੱਜਣ ਤੋਂ ਪਹਿਲਾਂ ਉਸਦਾ ਹੱਲ ਕਦੇ ਜਾ ਸਕੇ ।

ਪੜ੍ਹੋ ਇਹ ਵੀ ਖਬਰ - ਖੁਸ਼ਖਬਰੀ : ਜਨਰਲ ਆਇਲਟਸ ਨਾਲ ਵੀ ਲਵਾ ਸਕਦੇ ਹੋ ਹੁਣ ਕੈਨੇਡਾ ਦਾ ਸਟੂਡੈਂਟ ਵੀਜ਼ਾ


rajwinder kaur

Content Editor

Related News