ਸਰਕਾਰੀ ਨੌਕਰੀ ਦੀ ਰਾਹ ਛੱਡ ਕੇ ਸ਼ੁਰੂ ਕੀਤੀ ਖੁੰਭਾਂ ਦੀ ਖੇਤੀ, ਅੱਜ ਕਰ ਰਿਹੈ ਲੱਖਾਂ ਦੀ ਕਮਾਈ

02/09/2023 4:53:20 PM

ਨਵੀਂ ਦਿੱਲੀ- ਖੁੰਬਾਂ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਕਿਸਾਨ ਇਸ ਦੀਆਂ ਵੱਖ-ਵੱਖ ਕਿਸਮਾਂ ਦੀ ਖੇਤੀ ਸਾਲ ਭਰ ਕਰ ਸਕਦੇ ਹਨ। ਇਸ ਨਾਲ ਸਾਰਾ ਸਾਲ ਕਮਾਈ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਾਲਾਂ ਤੋਂ ਕਿਸਾਨਾਂ ਦਾ ਰੁਝਾਨ ਖੁੰਬਾਂ ਦੀ ਖੇਤੀ ਵੱਲ ਤੇਜ਼ੀ ਨਾਲ ਵਧਿਆ ਹੈ। ਖੁੰਬਾਂ ਦੀ ਖੇਤੀ ਕਿਸਾਨਾਂ ਲਈ ਆਮਦਨ ਦਾ ਵਧੀਆ ਸਾਧਨ ਬਣ ਰਹੀ ਹੈ। ਇਸ ਦੇ ਲਈ ਸਿਰਫ਼ ਕੁਝ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਅਤੇ ਬਾਜ਼ਾਰ 'ਚ ਖੁੰਬਾਂ ਦੀ ਚੰਗੀ ਕੀਮਤ ਮਿਲ ਜਾਂਦੀ ਹੈ।

ਇਹ ਵੀ ਪੜ੍ਹੋ-RBI ਨੇ ਰੈਪੋ ਰੇਟ 'ਚ ਕੀਤਾ 0.25 ਫ਼ੀਸਦੀ ਦਾ ਵਾਧਾ, ਲਗਾਤਾਰ 6ਵੀਂ ਵਾਰ ਵਧੀਆਂ ਵਿਆਜ ਦਰਾਂ
ਇੱਕ ਸ਼ੈੱਡ ਤੋਂ 2 ਲੱਖ ਰੁਪਏ ਤੱਕ ਦੀ ਕਮਾਈ
ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਕਿਸਾਨ ਖੁੰਬਾਂ ਦੀ ਖੇਤੀ ਤੋਂ ਚੰਗਾ ਮੁਨਾਫਾ ਕਮਾ ਰਹੇ ਹਨ, ਘੱਟ ਜਗ੍ਹਾ ਅਤੇ ਘੱਟ ਸਮੇਂ ਨਾਲ ਇਸ ਦੀ ਖੇਤੀ 'ਚ ਖਰਚਾ ਵੀ ਬਹੁਤ ਘੱਟ ਲੱਗਦਾ ਹੈ, ਜਦਕਿ ਮੁਨਾਫਾ ਲਾਗਤ ਤੋਂ ਕਈ ਗੁਣਾ ਵੱਧ ਹੈ। ਖੁੰਬਾਂ ਦੀ ਖੇਤੀ ਲਈ ਕਿਸਾਨ ਕਿਸੇ ਵੀ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਖੇਤੀਬਾੜੀ ਯੂਨੀਵਰਸਿਟੀ 'ਚੋਂ ਸਿਖਲਾਈ ਲੈ ਸਕਦੇ ਹਨ।

ਇਹ ਵੀ ਪੜ੍ਹੋ-ਬੋਇੰਗ ਕਰੇਗੀ 2000 ਕਰਮਚਾਰੀਆਂ ਦੀ ਛੁੱਟੀ, ਭਾਰਤ ’ਚ TCS ਨੂੰ ਹੋਵੇਗਾ ਫ਼ਾਇਦਾ

ਇਸ ਤੋਂ ਪ੍ਰੇਰਨਾ ਲੈਂਦੇ ਹੋਏ ਹਰਿਆਣਾ ਦੇ ਕਰਨਾਲ ਦੇ ਪਿੰਡ ਕਾਛਵਾ ਦੇ ਕਿਸਾਨ ਕ੍ਰਿਸ਼ਨ ਗੋਪਾਲ ਨੇ ਸਭ ਤੋਂ ਪਹਿਲਾਂ ਖੁੰਬਾਂ ਦੇ ਬਾਰੇ 'ਚ ਜਾਣਿਆ ਅਤੇ ਮੁਰਥਲ 'ਚ ਸਥਿਤ ਮਸ਼ਰੂਮ ਸੈਂਟਰ ਤੋਂ ਸਿਖਲਾਈ ਲਈ ਅਤੇ ਉਸ ਤੋਂ ਬਾਅਦ ਦੋ ਖੁੰਬਾਂ ਦੇ ਝੋਪੜੀਨੁਮਾ ਸ਼ੈੱਡਾਂ ਨਾਲ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ। ਅੱਜ ਉਸ ਕੋਲ ਕਰੀਬ 6 ਝੋਪੜੀਨੁਮਾ ਸ਼ੈੱਡ ਹਨ, ਜਿਨ੍ਹਾਂ ਤੋਂ ਉਹ ਕਾਫ਼ੀ ਚੰਗੀ ਆਮਦਨੀ ਪ੍ਰਾਪਤ ਕਰ ਰਹੇ ਹਨ। ਜੇਕਰ ਇੱਕ ਸ਼ੈੱਡ ਦੀ ਗੱਲ ਕਰੀਏ ਤਾਂ ਕ੍ਰਿਸ਼ਨ ਇਸ 'ਚੋਂ ਕਰੀਬ ਦੋ ਲੱਖ ਰੁਪਏ ਦੀਆਂ ਖੁੰਬਾਂ ਕੱਢ ਰਿਹਾ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News