ਪੰਜਾਬ 'ਚ ਸਭ ਤੋਂ ਪਹਿਲਾਂ ਸੋਇਆਬੀਨ ਦੁੱਧ ਤੇ ਦੁੱਧ ਦੇ ਉਤਪਾਦਾਂ ਦੀ ਸ਼ੁਰੂਆਤ ਕਰਨ ਵਾਲਾ ਕਿਸਾਨ ‘ਬਚਿੱਤਰ ਸਿੰਘ’

09/22/2020 11:50:16 AM

ਪੰਜਾਬ ਦੇ ਲੋਕਾਂ ਵਿੱਚ ਸੋਇਆਬੀਨ ਦੇ ਉਤਪਾਦਾਂ ਪ੍ਰਤੀ ਜਾਗਰੂਕਤਾ ਪੈਦਾ ਹੋ ਰਹੀ ਹੈ। ਜਿੱਥੇ ਰਾਜ ਵਿੱਚ ਸੋਇਆ ਚੂਰਾ ਹਰ ਦਿਨ ਵਿਕ ਰਿਹਾ ਹੈ। ਉੱਥੇ ਹੀ ਸੋਇਆ ਦੁੱਧ ਅਤੇ ਪਨੀਰ ਵੀ ਆਪਣਾ ਵੱਖਰਾ ਬਾਜ਼ਾਰ ਕਾਈਮ ਕਰ ਰਹੇ ਹਨ। ਪੂਰਬੀ ਦੇਸ਼ਾਂ ਦੀ ਤਰਜ਼ 'ਤੇ ਪੰਜਾਬ ਵਿੱਚ ਸੋਇਆਬੀਨ ਦੇ ਉਤਪਾਦਾਂ ਦੀ ਮੰਗ ਹਰ ਰੋਜ਼ ਵਧਦੀ ਜਾ ਰਹੀ ਹੈ। ਸੋਇਆ ਉਤਪਾਦਾਂ ਵਿੱਚ ਮੁੱਖ ਤੌਰ 'ਤੇ ਦੁੱਧ, ਪਨੀਰ, ਨਮਕੀਨ, ਬਿਸਕੁੱਟ ਆਦਿ ਤਿਆਰ ਹੋ ਰਹੇ ਹਨ। ਇਨ੍ਹਾਂ ਚੀਜਾਂ ਵਿੱਚ ਪਨੀਰ, ਬਿਸਕੁੱਟ ਅਤੇ ਨਮਕੀਨ ਸਭ ਤੋਂ ਜ਼ਿਆਦਾ ਵਿਕ ਰਹੇ ਹਨ, ਜਦੋਕਿ ਦੁੱਧ ਪ੍ਰਤੀ ਲੋਕਾਂ ਵਿੱਚ ਜਾਗ੍ਰਤਿ ਪੈਦਾ ਹੋਣ ਨਾਲ ਇਸ ਦੀ ਮੰਗ ਵੀ ਵਧਦੀ ਜਾ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸੋਇਆ ਤੋਂ ਬਣੀਆਂ ਸਾਰੀਆਂ ਚੀਜਾਂ ਲਾਭਦਾਇਕ ਹਨ। ਜਿੰਮ ਕਲੱਬਾਂ ਵਿੱਚ ਜਾਣ ਵਾਲੇ ਨੌਜਵਾਨਾਂ ਨੂੰ ਵੀ ਸੋਇਆ ਉਤਪਾਦ ਖਾਣ ਲਈ ਕਿਹਾ ਜਾ ਰਿਹਾ ਹੈ। ਇਸ ਕਿਸਮ ਦਾ ਦੁੱਧ ਬੱਚਿਆਂ ਲਈ ਬਹੁਤ ਲਾਭਦਾਇਕ ਹੈ। ਦੁੱਧ ਅਤੇ ਪਨੀਰ ਦੀ ਪੈਕਿੰਗ ਛੋਟੀ ਤੋਂ ਲੈ ਕੇ ਵੱਡੀ ਤੱਕ ਬਜ਼ਾਰ 'ਚ ਆ ਰਹੀ ਹੈ। 

ਪੜ੍ਹੋ ਇਹ ਵੀ ਖਬਰ - ਕੀ ਹੈ ਖੇਤੀ ਆਰਡੀਨੈਂਸ? ਕਿਸਾਨ ਕਿਉਂ ਜਤਾ ਰਹੇ ਨੇ ਇਤਰਾਜ਼, ਜਾਣਨ ਲਈ ਪੜ੍ਹੋ ਇਹ ਖਬਰ

ਕਿਸਾਨ ਬਚਿੱਤਰ ਸਿੰਘ 
ਪੰਜਾਬ ਵਿੱਚ ਸਭ ਤੋਂ ਪਹਿਲਾਂ ਸੋਇਆ ਦੇ ਉਤਪਾਦ ਤਿਆਰ ਕਰਕੇ ਵੇਚਣ ਵਾਲੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਦੇਹ ਕਲਾਂ ਵਿੱਚ ਰਹਿ ਰਹੇ ਕਿਸਾਨ ਬਚਿੱਤਰ ਸਿੰਘ ਦਾ ਕਹਿਣਾ ਹੈ ਕਿ ਉਹ ਹਰ ਰੋਜ ਤਕਰੀਬਨ 300-400 ਲਿਟਰ ਦੁੱਧ,150-200 ਕਿੱਲੋ ਪਨੀਰ, 30-40 ਕਿੱਲੋ ਬਿਸਕੁੱਟ ਅਤੇ ਹੋਰ ਉਤਪਾਦ ਵੇਚ ਰਿਹਾ ਹੈ। ਬਚਿੱਤਰ ਸਿੰਘ ਦੇ ਸੋਇਆਬੀਨ ਪਲਾਂਟ ਨੂੰ ਵੇਖਣ ਲਈ ਕਿਸਾਨ, ਵਿਗਿਆਨੀ, ਰਾਸਟਰੀ ਅਤੇ ਅੰਤਰਰਾਸਟਰੀ ਪੱਧਰ ਤੋਂ ਲੋਕ ਆਉਦੇ ਰਹਿੰਦੇ ਹਨ। ਰਾਸਟਰੀ ਕਿਸਾਨ ਕਮਿਸ਼ਨ ਦੇ ਪ੍ਰਧਾਨ ਐੱਮ.ਐੱਸ.ਸਵਾਮੀਨਾਥਨ ਅਤੇ ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਜੀ.ਐੱਸ.ਕਾਲਕਟ ਇਸ ਸੋਇਆ ਪਲਾਂਟ ਨੂੰ ਵੇਖ ਚੁੱਕੇ ਹਨ। ਇਨ੍ਹਾਂ ਦੀਆਂ ਸਿਫਾਰਸਾਂ ਮੁਤਾਬਿਕ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅੰਦਰ ਸੋਇਆ ਦੀ ਇੱਕ ਦੁਕਾਨ ਖੋਲੀ ਗਈ ਸੀ। 

ਪੜ੍ਹੋ ਇਹ ਵੀ ਖਬਰ - ਰਾਜਪਾਲ ਪੰਜਾਬ, ਸ਼੍ਰੀ ਬਦਨੌਰ ਨੇ ਵੈਟਨਰੀ ਯੂਨੀਵਰਸਿਟੀ ਦੇ ਕਾਰਜ ਦੀ ਕੀਤੀ ਸ਼ਲਾਘਾ

ਸੋਇਆ ਉਤਪਾਦ ਦੀ ਵਿਕਰੀ
ਬਚਿੱਤਰ ਸਿੰਘ ਵੱਲੋਂ ਤਿਆਰ ਕੀਤੇ ਜਾ ਰਹੇ ਸੋਇਆ ਉਤਪਾਦ ਹੁਣ ਪਟਿਆਲੇ ਦੇ ਅਪੋਲੋ ਗਰਾਂਊਡ ਅਤੇ ਸੰਤ ਹਰਚੰਦ ਸਿੰਘ ਇੰਸਟੀਚਿਊਟ ਲੌਗੋਵਾਲ ਵਿੱਚ ਵੀ ਵਿਕ ਰਹੇ ਹਨ। ਸੰਗਰੂਰ ਸ਼ਹਿਰ ਤੋਂ ਬਿਨ੍ਹਾਂ ਹੋਰ ਵੀ ਕਈ ਸ਼ਹਿਰਾਂ ਵਿੱਚ ਵਿੱਕਰੀ ਕੀਤੀ ਜਾ ਰਹੀ ਹੈ। ਬਚਿੱਤਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਸਾਲ 2000 ਵਿੱਚ ਇਹ ਯੂਨਿਟ ਲਾਉਣ ਬਾਰੇ ਸੋਚਿਆ ਤਾਂ ਇਹ ਕੰਮ ਨਵਾਂ ਹੋਣ ਕਰਕੇ ਚੁਣੌਤੀ ਭਰਿਆ ਸੀ। ਉਸ ਵੇਲੇ ਆਲੂ ਦੀ ਫਸਲ ਦਾ ਮੰਦਾ ਪੈਣ ਕਾਰਨ ਬਹੁਤ ਘਾਟਾ ਝੱਲਣਾ ਪਿਆ। ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਲੱਗੇ ਮੇਲੇ ਦੌਰਾਨ ਬਚਿੱਤਰ ਸਿੰਘ ਨੇ ਸੋਇਆ ਸਟਾਲ ਅਤੇ ਸਬੰਧਿਤ ਮਸੀਨਰੀ ਵੇਖੀ ਅਤੇ ਵਾਪਸ ਆ ਕੇ ਇੱਕ ਪੁਰਾਣੀ ਮਸੀਨ ਖਰੀਦ ਲਈ, ਪਰ ਲੋਕਾਂ ਨੂੰ ਸੋਇਆ ਦੇ ਗੁਣਾਂ ਬਾਰੇ ਪਤਾ ਨਾ ਹੋਣ ਕਰਕੇ ਸ਼ੰਘਰਸ ਵਾਲਾ ਧੰਦਾ ਸੀ। ਪਰਿਵਾਰ ਦਾ ਖਰਚਾ ਚਲਾਉਣ ਲਈ ਸਬਜੀਆਂ ਦੀ ਦੁਕਾਨ ਕਰ ਲਈ ਅਤੇ ਨਾਲ ਹੀ ਸੋਇਆਬੀਨ ਤੋਂ ਤਿਆਰ ਪਦਾਰਥਾਂ ਨੂੰ ਬਹੁਤ ਹੀ ਘੱਟ ਕੀਮਤ 'ਤੇ ਵੇਚਿਆ ਗਿਆ। 

ਪੜ੍ਹੋ ਇਹ ਵੀ ਖਬਰ - ਮੋਟੀ ਕਮਾਈ ਕਰਨ ਦੇ ਬਾਵਜੂਦ ਗੰਨਾ ਕਾਸ਼ਤਕਾਰਾਂ ਦੇ ਕਰੋੜਾਂ ਰੁਪਏ ਦੱਬੀ ਬੈਠੀਆਂ ਪੰਜਾਬ ਦੀਆਂ ਖੰਡ ਮਿੱਲਾਂ

ਸੋਇਆ ਬੀਨ
ਸੋਇਆ ਬੀਨ ਵਿੱਚ ਵਧੀਆ ਪ੍ਰਟੀਨ ਪਾਏ ਜਾਦੇ ਹਨ। ਇਸ ਦੀ ਵਰਤੋ ਨਾਲ ਸਿਹਤ ਨੂੰ 40 ਫੀਸਦੀ ਪ੍ਰੋਟੀਨ ਮਿਲਦੇ ਹਨ। ਪ੍ਰੋਟੀਨ ਦੀ ਘਾਟ, ਹੱਡੀ ਟੁੱਟਣ ਅਤੇ ਕਮਜ਼ੋਰ ਮਾਸ ਪੇਸੀਆਂ, ਵਧ ਰਹੇ ਬੱਚਿਆਂ ਲਈ ਲਾਭਦਾਇਕ ਹੈ। ਸੋਇਆ ਦੀ ਵਰਤੋ ਕਰਨ ਨਾਲ ਮਰਦਾਂ ਨੂੰ ਅੰਡਕੋਸਾਂ ਦੇ ਕੈਂਸਰ ਅਤੇ ਔਰਤਾਂ ਨੂੰ ਛਾਤੀ, ਬੱਚਾਦਾਨੀ ਆਦਿ ਦੇ ਕੈਂਸਰ ਤੋਂ ਬਚਾਉਦਾ ਹੈ। ਟੌਫੂ ਵਿੱਚ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ ਇਸ ਵਿੱਚ ਕੈਲਸੀਅਮ, ਲੋਹਾ ਅਤੇ ਵਿਟਾਮਿਨ-ਬੀ ਹੁੰਦੇ ਹਨ। ਜਿਸ ਕਰਕੇ ਇਸ ਨੂੰ ਪੌਸ਼ਟਿਕ ਤੱਤਾਂ ਵਾਲਾ ਭਰਪੂਰ ਪਦਾਰਥ ਮੰਨਿਆ ਜਾਦਾ ਹੈ। ਸੋਇਆਬੀਨ ਵਿੱਚ ਸਭ ਤੋਂ ਵੱਧ ਪ੍ਰੋਟੀਨ ਅਤੇ ਅਮੀਨੋ ਐਸਿਡ ਹੋਣ ਕਰਕੇ ਇਹ ਕਈ ਬੀਮਾਰੀਆਂ ਵਿੱਚ ਜਿਆਦਾ ਲਾਭਦਾਇਕ ਸਿੱਧ ਹੁੰਦੀ ਹੈ। ਟੌਫੂ ਅਤੇ ਦੁਜੇ ਸੋਇਆ ਪਦਾਰਥ ਸਰੀਰ ਵਿੱਚੋ ਕਲੈਸਟਰੋਲ ਘੱਟ ਕਰਕੇ ਦਿਲ ਦਾ ਦੌਰਾ ਅਤੇ ਹੋਰ ਦਿਲ ਦੀਆਂ ਬੀਮਾਰੀਆਂ ਨੂੰ ਹੋਣ ਤੋਂ ਰੋਕਦੇ ਹਨ। ਔਰਤਾਂ ਨੂੰ ਛਾਤੀ ਦਾ ਕੈਂਸਰ ਅਤੇ ਦੂਜੇ ਕੈਂਸਰ ਹੋਣ ਦੀ ਸੰਭਾਵਨਾ 50 ਫੀਸਦੀ ਘਟ ਜਾਦੀ ਹੈ। ਸੋਇਆਬੀਨ ਅਤੇ ਇਸ ਤੋਂ ਬਣੇ ਪਦਾਰਥ ਹੱਡੀਆਂ ਨੂੰ ਵੀ ਸ਼ਕਤੀ ਦਿੰਦੇ ਹਨ ਅਤੇ ਗਠੀਏ ਦੇ ਰੋਗੀਆਂ ਲਈ ਦਵਾਈ ਦਾ ਕੰਮ ਕਰਦੇ ਹਨ।   

ਪੜ੍ਹੋ ਇਹ ਵੀ ਖਬਰ - ਕੀ ਨਵੇਂ ਖੇਤੀ ਕਾਨੂੰਨ ਸਚਮੁੱਚ ਕਿਸਾਨਾਂ ਦੇ ਪਤਨ ਦਾ ਕਾਰਨ ਬਣਨਗੇ!

ਪੰਜਾਬ ਵਿੱਚ ਨਜ਼ਰ ਆ ਰਿਹਾ ਹੈ ਭਵਿੱਖ ਵਧੀਆ
ਲੋਕਾਂ ਵਿੱਚ ਉਕਤ ਪਦਾਰਥਾਂ ਦੇ ਵਧ ਰਹੇ ਸੁਆਦ ਆ ਰਹੀਆਂ ਖੁਰਾਕੀ ਤਬਦੀਲੀਆਂ ਕਾਰਨ ਸੋਇਆਬੀਨ ਇਕਾਈਆਂ ਦਾ ਪੰਜਾਬ ਵਿੱਚ ਭਵਿੱਖ ਵਧੀਆ ਨਜ਼ਰ ਆ ਰਿਹਾ ਹੈ। ਹੁਣ ਤਾਂ ਪੰਜਾਬ 'ਚ ਆਧੁਨਿਕ ਸੋਇਆ ਪਲਾਂਟ ਲੱਗ ਚੁੱਕੇ ਹਨ। ਜਿਨ੍ਹਾਂ ਰਾਹੀਂ ਕਿਸਾਨ ਆਪਣੇ ਉਤਪਾਦ ਵੇਚਣ ਲਈ ਚੰਡੀਗੜ੍ਹ ਤੱਕ ਵੀ ਮਾਰ ਕਰ ਰਹੇ ਹਨ। ਪਰ ਪੰਜਾਬ ਸਰਕਾਰ ਵੱਲੋਂ ਛੋਟੀਆਂ ਇਕਾਈਆਂ ਨੂੰ ਵਡੌਤਰੀ ਵੱਲ ਲੈ ਕੇ ਜਾਣ ਲਈ ਕੋਈ ਬਹੁਤੇ ਉਪਰਾਲੇ ਨਹੀ ਕੀਤੇ ਜਾ ਰਹੇ। 

ਪੜ੍ਹੋ ਇਹ ਵੀ ਖਬਰ - ਖੇਤੀ ਵਿਭਿੰਨਤਾ ਲਈ ਕਈ ਗੁਣਾਂ ਲਾਹੇਵੰਦ ਹੈ ‘ਤੋਰੀਏ ਦੀ ਕਾਸ਼ਤ’, ਜਾਣੋ ਕਿਵੇਂ

ਬਿਨ੍ਹਾਂ ਦਾਜ ਤੋਂ ਵਿਆਹ ਕਰਕੇ ਬਚਿੱਤਰ ਸਿੰਘ ਨੇ ਕੀਤੀ ਨਵੀਂ ਸ਼ੁਰੂਆਤ 
ਇਸੇ ਸਾਲ ਅਪ੍ਰੈਲ ਮਹੀਨੇ ਦੇ ਪਿਛਲੇ ਹਫਤੇ ਅਗਾਂਹ ਵਧੂ ਕਿਸਾਨ ਬਚਿੱਤਰ ਸਿੰਘ ਨੇ ਆਪਣੇ ਲੜਕੇ ਭਵਨਦੀਪ ਸਿੰਘ ਦਾ ਪਿੰਡ ਅਕੋਈ ਸਾਹਿਬ ਦੀ ਰਹਿਣ ਵਾਲੀ ਕਰਨਵੀਰ ਕੌਰ ਪੁੱਤਰੀ ਮੇਜਰ ਸਿੰਘ ਨਾਲ ਸਾਦੇ ਢੰਗ ਅਤੇ ਬਿਨ੍ਹਾਂ ਦਾਜ-ਦਹੇਜ ਤੋਂ ਵਿਆਹ ਕਰਕੇ ਅਤੇ ਇੱਕ ਹੋਰ ਨਵੀਂ ਪਿਰਤ ਪਾਉਦੇ ਹੋਏ ਵਿਆਹ ਮੌਕੇ ਆਏ ਰਿਸਤੇਦਾਰਾਂ ਨੂੰ ਸੁਹੱਜਣਾ ਦੇ ਬੂਟੇ ਵੰਡੇ। ਬਚਿੱਤਰ ਸਿੰਘ ਦਾ ਕਹਿਣਾ ਹੈ ਕਿ ਭਾਂਵੇ ਉਨ੍ਹਾਂ ਨੇ ਵਿਆਹ ਮੌਕੇ ਪੰਜ ਸੌ ਦੇ ਕਰੀਬ ਬੂਟੇ ਵੰਡਣ ਲਈ ਲਿਆਂਦੇ ਸਨ ਪਰ ਕਰੋਨਾ ਵਾਇਰਸ ਨੂੰ ਵੇਖਦੇ ਹੋਏ ਵਿਆਹ ਮੌਕੇ ਕਾਨੂੰਨੀ ਦਾਈਰੇ 'ਚ ਰਹਿ ਕੇ ਇਕੱਠ ਕੀਤਾ ਸੀ ਅਤੇ ਸਹੁੱਜਣੇ ਦੇ ਬੂਟੇ ਲਗਾਉਣ ਦੀ ਸ਼ੁਰੂਆਤ ਨਵੀਂ ਵਿਆਹੀ ਜੋੜ੍ਹੀ ਨੇ ਕੀਤੀ ਸੀ। ਹੁਣ ਜਿਹੜਾ ਵੀ ਰਿਸ਼ੇਤੇਦਾਰ ਮਿਲਣ ਆਉਦਾ ਹੈ। ਉਸ ਨੂੰ ਇੱਕ ਸੁਹੱਜਣਾ ਦਾ ਬੂਟਾ ਦਿੱਤਾ ਜਾਂਦਾ ਹੈ। ਉਨ੍ਹਾਂ ਸਮਾਜਿਕ ਤੌਰ 'ਤੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਦੇ ਸਮਾਗਮ ਕਰਨ ਦੇ ਨਾਲ ਹੀ ਕੁਦਰਤੀ ਸਾਧਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ।

ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ


rajwinder kaur

Content Editor

Related News