ਖੇਤੀਬਾੜੀ ਟੈਕਨੋਕਰੇਟਸ ਐਕਸ਼ਨ ਕਮੇਟੀ ਜਲੰਧਰ ਨੇ ਰੋਸ ਧਰਨਾ ਕਰਦਿਆਂ ਸੌਂਪਿਆ ਮੰਗ ਪੱਤਰ

Tuesday, Jun 16, 2020 - 06:16 PM (IST)

ਖੇਤੀਬਾੜੀ ਟੈਕਨੋਕਰੇਟਸ ਐਕਸ਼ਨ ਕਮੇਟੀ ਜਲੰਧਰ ਨੇ ਰੋਸ ਧਰਨਾ ਕਰਦਿਆਂ ਸੌਂਪਿਆ ਮੰਗ ਪੱਤਰ

ਖੇਤੀਬਾੜੀ ਟੈਕਨੋਕਰੇਟਸ ਐਕਸ਼ਨ ਕਮੇਟੀ, ਪੰਜਾਬ ਦੇ ਸੱਦੇ ’ਤੇ ਅੱਜ ਡਾ. ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ-ਕਮ-ਜ਼ਿਲਾ ਕਨਵੀਨਰ, ਖੇਤੀਬਾੜੀ ਟੈਕਨੋਕਰੇਟਸ ਐਕਸ਼ਨ ਕਮੇਟੀ ਜਲੰਧਰ ਦੀ ਪ੍ਰਧਾਨਗੀ ਹੇਠ ਆਪਣੀਆਂ ਮੰਗਾਂ ਦੇ ਸਬੰਧ ਵਿਚ ਐਕਸ਼ਨ ਕਮੇਟੀ ਵਲੋਂ ਵਧੀਕ ਡਿਪਟੀ ਕਮਿਸ਼ਨਰ ਜਲੰਧਰ ਨੂੰ ਮੈਮੋਰੈਂਡਮ ਪੇਸ਼ ਕੀਤਾ ਗਿਆ। ਮੌਕੇ ’ਤੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਲੁਧਿਆਣਾ ਦੇ ਖੇਤੀ ਅਧਿਕਾਰੀਆਂ ’ਤੇ ਸਰਕਾਰੀ ਡਿਊਟੀ ਨਿਭਾਉਂਦੇ ਹੋਏ ਕੀਤੀ ਗਈ ਧੱਕੇਸ਼ਾਹੀ ਦਾ ਇੰਨਸਾਫ ਅਜੇ ਤੱਕ ਨਹੀਂ ਮਿਲਿਆ ਹੈ। ਦੋਸ਼ੀ ਸ਼ਰੇਆਮ ਘੁੰਮ ਰਹੇ ਹਨ। ਇਸ ਤਰ੍ਹਾਂ ਨਾਲ ਜਿਥੇ ਖੇਤੀ ਟੈਕਨੋਕਰੇਟਸ ਦਾ ਮਨੋਬਲ ਡਿੱਗ ਰਿਹਾ ਹੈ। ਉਥੇ ਕਾਨੂੰਨ ਤੋੜਨ ਵਾਲਿਆਂ ਨੂੰ ਸ਼ੈਅ ਮਿੱਲ ਰਹੀ ਹੈ। 

ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਸਮੂਹ ਵਿਸਥਾਰ ਅਫਸਰ ਐਸੋਸੀਏਸ਼ਨ, ਖੇਤੀਬਾੜੀ ਉੱਪ ਨਿਰੀਖਕ ਐਸੋਸੀਏਸ਼ਨ, ਖੇਤੀਬਾੜੀ ਇੰਜਿੰਨੀਅਰਿੰਗ ਵਿੰਗ, ਅੰਕੜਾ ਵਿੰਗ ਆਦਿ ਸ਼ਾਮਲ ਹਨ। ਇਨ੍ਹਾਂ ਵਲੋਂ ਮਿਤੀ 8 ਜੂਨ ਨੂੰ ਹੋਏ ਖੇਤੀ ਅਧਿਕਾਰੀਆਂ ’ਤੇ ਹਮਲੇ ਦੀ ਨਿਖੇਧੀ ਕੀਤੀ ਹੈ ਅਤੇ ਸਰਕਾਰ ਵਲੋਂ ਖੇਤੀਬਾੜੀ ਸੇਵਾਵਾਂ ਨੂੰ ਹੋਰ ਮਜਬੂਤ ਕਰਦੇ ਹੋਏ ਦੋਸ਼ੀਆਂ ਨੂੰ ਤੁਰੰਤ ਜੇਲ ਅੰਦਰ ਭੇਜਣ ਦੀ ਮੰਗ ਕੀਤੀ ਹੈ। ਇਸ ਮੌਕੇ ਡਾ. ਕੁਲਦੀਪ ਸਿੰਘ ਮਤੇਵਾਲ, ਰੀਜਨਲ ਸੀਡ ਸਰਟੀਫਿਕੇਸ਼ਨ ਅਫਸਰ-ਕਮ-ਸਾਬਕਾ ਪ੍ਰਧਾਨ ਪੰਜਾਬ ਪਲਾਂਟ ਡਾਕਟਰਜ ਸਰਵਿਸਜ਼ ਐਸੋਸੀਏਸ਼ਨ ਨੇ ਕਿਹਾ ਕਿ ਖੇਤੀ ਸੇਵਾਵਾਂ ਅਧੀਨ ਅਗੇਤਾ ਝੋਨਾ ਲੱਗਣ ਤੋਂ  ਰੋਕਣ ਲਈ ਕਾਨੂੰਨ ਅਨੁਸਾਰ ਕਿਸਾਨਾਂ ਨੂੰ ਸਮਝਾਉਣ ਲਈ ਗਏ ਅਧਿਕਾਰੀਆਂ ’ਤੇ ਜਾਨ ਲੇਵਾ ਹਮਲਾ ਕੀਤਾ ਗਿਆ।

PunjabKesari

ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਮਹਾਮਾਰੀ ਵਿਚ ਅਤੇ ਤਾਲਾਬੰਦੀ ਵਿਚ ਸਮੁੱਚਾ ਖੇਤੀਬਾੜੀ ਵਿਭਾਗ ਕਿਸਾਨਾਂ ਲਈ ਪੂਰੀ ਤਰ੍ਹਾਂ ਉਪਲੱਭਧ ਰਿਹਾ ਹੈ ਅਤੇ ਜ਼ਰੂਰੀ ਸੇਵਾਵਾਂ ਜਿਵੇਂ ਕਿ ਖਾਦਾ, ਦਵਾਈਆਂ ਅਤੇ ਬੀਜਾਂ ਦੀ ਉਪਲਭਧਤਾ, ਕਣਕ ਦੀ ਵਾਢੀ ਲਈ ਕੰਬਾਇਨਾ ਨੂੰ ਚਲਾਉਣਾ ਅਤੇ ਸੈਨੇਟਾਇਜੇਸ਼ਨ ਵਰਗੇ ਮਹੱਤਵਪੂਰਨ ਕੰਮ ਖੇਤੀ ਅਧਿਕਾਰੀਆਂ ਵਲੋਂ ਨਿਰਵਿਘਨ ਜਾਰੀ ਰੱਖੇ ਗਏ ਸਨ। ਸਰਕਾਰ ਨੂੰ ਖੇਤੀ ਪ੍ਰਸਾਰ ਅਧਿਕਾਰੀਆਂ ਦਾ ਮਨੋਬਲ ਉੱਚਾ ਚੁੱਕਣ ਲਈ ਬਣਦੀ ਕਾਰਵਾੀ ਤੁਰੰਤ ਕਰਨੀ ਚਾਹੀਦੀ ਹੈ। ਖੇਤੀ ਪ੍ਰਸਾਰ ਸੇਵਾਵਾਂ ਨੂੰ ਮਜ਼ਬੂਰ ਬਣਾਉਣਾ ਚਾਹੀਦਾ ਹੈ। ਇਸ ਮੌਕੇ ਡਾ. ਜਸਵੰਤ ਰਾਏ ਪ੍ਰਧਾਨ ਖੇਤੀਬਾੜੀ ਅਫਸਰ ਐਸੋਸੀਏਸ਼ਨ, ਡਾ. ਸੁਰਜੀਤ ਸਿੰਘ ਪ੍ਰਧਾਨ ਪਲਾਂਟ ਡਾਕਟਰ ਸਰਵਿਸਜ਼ ਐਸੋਸੀਏਸ਼ਨ, ਇੰਜ ਨਵਦੀਪ ਸਿੰਘ ਸਹਾਇਕ ਖੇਤੀਬਾੜੀ ਇੰਜ ਨੇ ਸੰਬੋਧਨ ਕੀਤਾ। ਇਸ ਧਰਨੇ ਵਿਚ ਖੇਤੀ ਮਨਸਟੀਰੀਅਲ ਸਟਾਫ ਤੋਂ ਇਲਾਵਾ ਅੰਕੜਾ ਸੈਕਸ਼ਨ ਆਦਿ ਸ਼ਾਮਲ ਹੋਏ। 

ਡਾ.ਨਰੇਸ਼ ਕੁਮਾਰ ਗੁਲਾਟੀ, 
ਸੰਪਰਕ ਅਫਸਰ ਕਮ ਖੇਤੀਬਾੜੀ ਅਫਸਰ
ਜਲੰਧਰ।


author

rajwinder kaur

Content Editor

Related News