ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਕਈਆਂ ਨੂੰ ਆਈ ਰਾਸ ਅਤੇ ਕਈ ਹੋਏ ਨਿਰਾਸ਼

Friday, Jul 03, 2020 - 11:13 AM (IST)

ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਕਈਆਂ ਨੂੰ ਆਈ ਰਾਸ ਅਤੇ ਕਈ ਹੋਏ ਨਿਰਾਸ਼

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਇਸ ਸਾਲ ਝੋਨਾ ਲਾਉਣ ਦਾ ਤਜਰਬਾ ਕਈ ਕਿਸਾਨਾਂ ਲਈ ਕੌੜਾ ਅਤੇ ਕਈਆਂ ਲਈ ਮਿੱਠਾ ਰਿਹਾ। ਝੋਨੇ ਦੀ ਸਿੱਧੀ ਬਿਜਾਈ ਕਰਨ ਬਾਰੇ ਮੁਕੰਮਲ ਜਾਣਕਾਰੀ ਨਾ ਹੋਣ ਕਰਕੇ ਬਹੁਤੇ ਕਿਸਾਨਾਂ ਨੂੰ ਝੋਨਾ ਵਾਹੁਣਾ ਪਿਆ ਅਤੇ ਹੱਥੀਂ ਲਵਾਈ ਵਾਲੇ ਝੋਨੇ ਦੀ ਵੀ ਪਿਛਲੇ ਸਾਲ ਨਾਲੋਂ ਦੁੱਗਣੀ ਮਜ਼ਦੂਰੀ ਦੇਣੀ ਪਈ। ਪਰ ਕਈ ਕਿਸਾਨਾਂ ਦਾ ਸਿੱਧੀ ਬਿਜਾਈ ਰਾਹੀਂ ਝੋਨਾ ਕਾਮਯਾਬ ਰਿਹਾ ਅਤੇ ਹੱਥੀਂ ਬਿਜਾਈ ਵੀ ਪਿੰਡ ਦੇ ਮਜ਼ਦੂਰਾਂ ਨਾਲ ਸਲਾਹ ਕਰਕੇ ਵਾਜਬ ਤੈਅ ਕੀਤੀ ਗਈ । 

ਮਿੱਟੀ ਨਾਲ ਮਿੱਟੀ ਹੋ ਕੇ ਰਣਜੀਤ ਸਿੰਘ ਥਿੰਦ ਨੇ ਲਿਖੀ ਸਫਲਤਾ ਦੀ ਵਿਲੱਖਣ ਕਹਾਣੀ

ਇਸ ਬਾਰੇ ਜਗ ਬਾਣੀ ਨਾਲ ਗੱਲ ਕਰਦਿਆਂ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਧਾਂਦਰਾ ਦੇ ਕਿਸਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 20 ਏਕੜ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ। ਜੋ ਚੰਗੀ ਤਰ੍ਹਾਂ ਨਾ ਉੱਗਣ ’ਤੇ ਉਨ੍ਹਾਂ ਨੂੰ ਵਹਾਉਣਾ ਪਿਆ ਤੇ ਹੱਥੀਂ ਲਵਾਈ ਕਰਵਾਉਣੀ ਪਈ। ਇਸੇ ਹੀ ਪਿੰਡ ਦੇ ਕਿਸਾਨ ਗੁਰਬਾਜ਼ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਤੀਹ ਏਕੜ ਝੋਨਾ ਕੱਦੂ ਕਰਕੇ ਮਜ਼ਦੂਰਾਂ ਤੋਂ ਹੱਥੀਂ ਲਵਾਇਆ । ਜਿੱਥੇ ਲਵਾਈ ਦੀ ਮਜ਼ਦੂਰੀ ਪਿਛਲੇ ਸਾਲ 2500 ਰੁਪਏ ਪ੍ਰਤੀ ਏਕੜ ਤੋਂ ਵਧ ਕੇ ਇਸ ਸਾਲ 5000 ਰੁਪਏ ਹੋ ਗਈ ਉੱਥੇ ਹੀ 3000 ਰੁਪਏ ਪ੍ਰਤੀ ਮਜ਼ਦੂਰ ਦੇ ਹਿਸਾਬ ਨਾਲ ਦਸ ਮਜ਼ਦੂਰ ਬਾਹਰਲੇ ਰਾਜਾਂ ਤੋਂ ਲਿਆਉਣੇ ਪਏ । ਇਸ ਨਾਲ ਝੋਨੇ ਦੀ ਲਾਗਤ ਵਿੱਚ ਬਹੁਤ ਵਾਧਾ ਹੋਇਆ । 

ਹੁਣ ਹੈਲੀਕਾਪਟਰ ਨਾਲ ਹਵਾਈ ਸਪਰੇਅ ਰਾਹੀਂ ਟਿੱਡੀ ਦਲ ਨੂੰ ਕੀਤਾ ਜਾਵੇਗਾ ਕਾਬੂ

ਦੂਜੇ ਪਾਸੇ ਦੇਖਿਆ ਜਾਵੇ ਤਾਂ ਬਹੁਤ ਸਾਰੇ ਕਿਸਾਨਾਂ ਲਈ ਇਸ ਸਾਲ ਝੋਨੇ ਦੀ ਬਿਜਾਈ ਰਾਸ ਆਈ। ਬਠਿੰਡੇ ਜ਼ਿਲ੍ਹੇ ਦੇ ਪਿੰਡ ਚੱਕ ਬਖਤੂ ਦੇ ਕਿਸਾਨ ਬੇਅੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਝੋਨਾ ਸਿੱਧੀ ਬਿਜਾਈ ਰਾਹੀਂ ਬੀਜ ਕੇ ਪਹਿਲੀ ਵਾਰ ਤਜ਼ਰਬਾ ਕੀਤਾ ਅਤੇ ਸੱਤ ਏਕੜ ਝੋਨਾ ਕਾਮਯਾਬ ਰਿਹਾ। ਉਨ੍ਹਾਂ ਨੇ ਕਿਹਾ ਕਿ 20 ਮਈ ਤੋਂ ਪਹਿਲਾਂ ਸਿੱਧੀ ਬਿਜਾਈ ਵਾਲੇ ਝੋਨੇ ਨੂੰ ਬੀਜਣਾ ਜ਼ਰੂਰੀ ਹੈ। ਪਿੰਡ ਲਹਿਰਾ ਮੁਹੱਬਤ ਦੇ ਕਿਸਾਨ ਦਰਸ਼ਨ ਸਿੰਘ ਨੇ ਕਿਹਾ ਕਿ ਉਹ ਪਿਛਲੇ 13 ਸਾਲਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਤੱਕ ਕਦੇ ਵੀ ਝੋਨਾ ਕਰੰਡ ਨਹੀਂ ਹੋਇਆ, ਕਿਉਂਕਿ ਹੁਣ ਇਨ੍ਹਾਂ ਤਜਰਬਾ ਹੋ ਗਿਆ ਹੈ ਕਿ ਉਹ ਸੁੱਕੇ ਵਿੱਚ ਝੋਨਾ ਬੀਜ ਕੇ ਪਾਣੀ ਲਾ ਦਿੰਦੇ ਹਨ। ਹਰ ਸਾਲ ਝੋਨੇ ਦਾ ਚੰਗਾ ਝਾੜ ਨਿਕਲਦਾ ਹੈ ।

ਕੁਦਰਤੀ ਖੇਤੀ ਨੂੰ ਪ੍ਰਫੁਲਿਤ ਕਰਨ ਲਈ ਪੂਰੀ ਸ਼ਿੱਦਤ ਨਾਲ ਜੁਟੀ ਹੈ 'ਦਿਲਬੀਰ ਫਾਉਂਡੇਸ਼ਨ'

ਜ਼ਿਲ੍ਹਾ ਮਾਨਸਾ ਦੇ ਪਿੰਡ ਫਫੜੇ ਭਾਈਕੇ ਦੇ ਕਿਸਾਨ ਇਕਬਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਵਾਰ ਝੋਨੇ ਦੀ ਲਵਾਈ ਸਬੰਧੀ ਕੋਈ ਵੀ ਸਮੱਸਿਆ ਨਹੀਂ ਆਈ। ਪਿੰਡ ਵਿੱਚ ਸਿੱਧੀ ਬਿਜਾਈ ਵੀ ਹੋਈ ਪਰ ਇਕਬਾਲ ਸਿੰਘ ਨੇ ਝੋਨਾ ਹੱਥੀਂ ਲਵਾਇਆ। ਉਨ੍ਹਾਂ ਨੇ ਬੜੀ ਦਿਲਚਸਪ ਗੱਲ ਦੱਸੀ ਕਿ ਪਿੰਡ ਦੇ ਹੋਰ ਕਿੱਤੇ ਕਰਨ ਵਾਲੇ ਲੋਕ ਵੀ ਇਸ ਵਾਰ ਝੋਨੇ ਦੀ ਲਵਾਈ ਵਿੱਚ ਜੁੱਟ ਗਏ। ਪਿੰਡ ਦੇ ਮਜ਼ਦੂਰਾਂ ਨੇ 3500 ਰੁਪਏ ਪ੍ਰਤੀ ਏਕੜ ਲਵਾਈ ਲਈ ਜੋ ਬਿਲਕੁੱਲ ਵਾਜਬ ਹੈ। ਉਨ੍ਹਾਂ ਦੱਸਿਆ ਕਿ ਪਿੰਡ ਫਫੜੇ ਭਾਈਕੇ ਵਿੱਚ ਤਕਰੀਬਨ 4000 ਏਕੜ ਰਕਬਾ ਝੋਨੇ ਅਧੀਨ ਹੈ। ਜੇਕਰ ਝੋਨੇ ਦੀ ਲਵਾਈ ਦਾ ਮੁੱਲ ਅਤੇ ਝੋਨੇ ਅਧੀਨ ਕੁੱਲ ਰਕਬੇ ਦਾ ਹਿਸਾਬ ਲਗਾਇਆ ਜਾਵੇ ਤਾਂ ਇਸ ਵਾਰ ਇਕ ਕਰੋੜ ਤੋਂ ਉੱਪਰ ਰੁਪਇਆ ਪਿੰਡ ਤੋਂ ਬਾਹਰ ਦੂਜੇ ਰਾਜਾਂ ਨੂੰ ਨਹੀਂ ਬਲਕਿ ਪਿੰਡ ਦੇ ਵਿੱਚ ਹੀ ਰਿਹਾ। ਜਿਸ ਕਰਕੇ ਪਿੰਡ ਦੇ ਮਜ਼ਦੂਰਾਂ ਨੂੰ ਆਰਥਿਕ ਪੱਧਰ ਤੇ ਲਾਭ ਹੋਇਆ।

ਫਲਾਂ ਤੇ ਸਬਜ਼ੀਆਂ ਤੋਂ ਤਿਆਰ ਉਤਪਾਦਾਂ ਨਾਲ ਸਫਲ ਕਾਰੋਬਾਰੀ ਬਣੀ ‘ਬਲਵਿੰਦਰ ਕੌਰ’

ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’


author

rajwinder kaur

Content Editor

Related News