ਝੋਨੇ ਦੀ ਲਵਾਈ ਮੌਕੇ ਖਾਦਾਂ ਦੀ ਸੁਚੱਜੀ ਵਰਤੋਂ ਪ੍ਰਤੀ ਸੁਹਿਰਦ ਨਹੀਂ ਹਨ ਕਿਸਾਨ

06/12/2020 1:32:08 PM

ਗੁਰਦਾਸਪੁਰ (ਹਰਮਨਪ੍ਰੀਤ) - ਪੰਜਾਬ ਅੰਦਰ ਬੀਤੇ ਦਿਨ ਸ਼ੁਰੂ ਹੋਏ ਝੋਨੇ ਦੀ ਲਵਾਈ ਦੇ ਕੰਮ ਦੌਰਾਨ ਇਸ ਸਾਲ ਵੀ ਬਹੁਤ ਸਾਰੇ ਖੇਤ ਤਿਆਰ ਕਰਨ ਮੌਕੇ ਕਈ ਬੇਲੋੜੀਆਂ ਖਾਦਾਂ ਦੀ ਵਰਤੋਂ ਕਰ ਰਹੇ ਹਨ। ਖਾਸ ਤੌਰ 'ਤੇ ਝੋਨੇ ਦੀ ਲਵਾਈ ਮੌਕੇ ਡੀ.ਏ.ਪੀ. ਖਾਦ ਦੀ ਵਰਤੋਂ ਦੇ ਮਾਮਲੇ ਵਿਚ ਕਿਸਾਨ ਖੇਤੀ ਮਾਹਿਰਾਂ ਦੀਆਂ ਸਿਫਾਰਸ਼ਾਂ ਨੂੰ ਇਸ ਹੱਦ ਤੱਕ ਨਜ਼ਰ-ਅੰਦਾਜ ਕਰ ਰਹੇ ਹਨ ਕਿ ਝੋਨੇ ਦੀ ਫਸਲ ਵਿਚ ਡੀ.ਏ.ਪੀ. ਖਾਦ ਦੀ ਕੋਈ ਵੀ ਜ਼ਰੂਰਤ ਨਾ ਹੋਣ ਦੇ ਬਾਵਜੂਦ ਕਈ ਕਿਸਾਨਾਂ ਵੱਲੋਂ ਪ੍ਰਤੀ ਏਕੜ ਖੇਤ ਵਿਚ ਇਕ ਤੋਂ ਦੋ ਬੋਰੀਆਂ ਡੀ.ਏ.ਪੀ. ਖਾਦ ਪਾਈ ਜਾ ਰਹੀ ਹੈ। ਇਸ ਨਾਲ ਨਾ ਸਿਰਫ ਖੇਤੀ ਖਰਚਿਆਂ ਵਿੱਚ ਵਾਧਾ ਹੋ ਰਿਹਾ ਹੈ ਸਗੋਂ ਖੇਤਾਂ ਵਿਚ ਪਾਈ ਬੇਲੋੜੀ ਖਾਦ ਮਿੱਟੀ ਦੀ ਸਿਹਤ ਵਿਗਾੜਨ ਦਾ ਜ਼ਰੀਆ ਬਣਦੀ ਹੈ। ਏਨਾ ਨਹੀਂ ਹੀ ਨਹੀਂ ਜ਼ਰੂਰਤ ਤੋਂ ਜ਼ਿਆਦਾ ਖਾਦਾਂ ਪਾਉਣ ਨਾਲ ਪੈਦਾਵਾਰ ਦੀ ਗੁੱਣਵੱਤਾ 'ਤੇ ਵੀ ਅਸਰ ਪੈਂਦਾ ਹੈ। 

ਪੀ.ਏ.ਯੂ. ਵੱਲੋਂ ਕੀ ਹਨ ਖਾਦ ਸਬੰਧੀ ਸਿਫਾਰਿਸ਼ਾਂ?
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀਆਂ ਗਈਆਂ ਸਿਫਾਰਿਸ਼ਾਂ ਅਨੁਸਾਰ ਝੋਨੇ ਦੇ ਇਕ ਏਕੜ ਖੇਤ ਵਿਚ 42 ਕਿਲੋ ਨਾਈਟਰੋਜਨ, 12 ਕਿਲੋ ਫਾਸਫੋਰਸ ਅਤੇ 12 ਕਿਲੋ ਪੋਟਾਸ਼ ਪਾਉਣੀ ਚਾਹੀਦੀ ਹੈ। ਇਨ੍ਹਾਂ ਤੱਤਾਂ ਦੀ ਪੂਰਤੀ ਲਈ ਕਿਸਾਨ 90 ਕਿਲੋ ਨਿੰਮ ਕੋਟਡ ਯੂਰੀਆ, 27 ਕਿਲੋ ਡੀ.ਏ.ਪੀ. ਜਾਂ 75 ਕਿਲੋ ਸਿੰਗਲਸੁਪਰ ਫਾਸਫੇਟ ਅਤੇ 20 ਕਿਲੋ ਮਿਊਰੇਟ ਆਫ ਪੋਟਾਸ਼ ਖਾਦ ਪਾ ਸਕਦੇ ਹਨ। ਮਾਹਿਰਾਂ ਅਨੁਸਾਰ ਸਾਰੀ ਫਾਸਫੋਰਸ ਅਤੇ ਪੋਟਾਸ਼ ਖਾਦ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਉਣੀ ਚਾਹੀਦੀ ਹੈ। ਫਾਸਫੋਰਸ ਦੀ ਘਾਟ ਵਾਲੀ ਜ਼ਮੀਨ ਵਿੱਚ ਜੇਕਰ 27 ਕਿਲੋ ਪ੍ਰਤੀ ਏਕੜ ਡੀ.ਏ.ਪੀ ਵਰਤੀ ਹੋਵੇ ਤਾਂ ਯੂਰੀਏ ਦੀ ਮਾਤਰਾ 10 ਕਿਲੋ ਘੱਟ ਕਰ ਦੇਣੀ ਚਾਹੀਦੀ ਹੈ। ਇਸੇ ਤਰ੍ਹਾਂ ਝੋਨੇ ਦੀਆਂ ਸਾਰੀਆਂ ਕਿਸਮਾਂ ਨੂੰ ਸਿਫਾਰਿਸ਼ ਕੀਤੀ ਨਾਈਟਰੋਜਨ ਖਾਦ ਤਿੰਨ ਬਰਾਬਰ ਕਿਸ਼ਤਾਂ ਵਿੱਚ ਪਾਉਣੀਆਂ ਚਾਹੀਦੀਆਂ ਹਨ।

ਪੜ੍ਹੋ ਇਹ ਵੀ - ਤੁਹਾਡੇ ਵਿਆਹ ਨੂੰ ਚਾਰ ਚੰਨ ਲਗਾ ਸਕਦੇ ਹਨ ਨਵੇਂ ਡਿਜ਼ਾਇਨ ਦੇ ਇਹ ਕਲੀਰੇ

ਜਿਨ੍ਹਾਂ ਵਿੱਚੋ ਪਹਿਲੀ ਕਿਸ਼ਤ ਲਵਾਈ ਤੋਂ 7 ਦਿਨਾਂ ਤੱਕ ਅਤੇ ਦੂਜੀ ਕਿਸ਼ਤ ਲਵਾਈ ਤੋਂ 21 ਦਿਨਾਂ ਬਾਅਦ ਪਾਉਣੀ ਚਾਹੀਦੀ ਹੈ। ਆਮ ਤੌਰ 'ਤੇ ਤੀਸਰੀ ਕਿਸ਼ਤ ਝੋਨੇ ਦੀ ਲਵਾਈ ਦੇ 42 ਦਿਨਾਂ ਬਾਅਦ ਪਾਈ ਜਾਂਦੀ ਹੈ, ਜਦੋਂ ਕਿ ਘੱਟ ਸਮਾਂ ਲੈਣ ਵਾਲੀ ਕਿਸ ਪੀ.ਆਰ.126 ਅਤੇ ਪੀ.ਆਰ 124 ਨੂੰ ਤੀਸਰੀ ਕਿਸ਼ਤ 35 ਦਿਨਾਂ ਬਾਅਦ ਪਾ ਦੇਣੀ ਚਾਹੀਦੀ ਹੈ। ਖੇਤੀ ਮਾਹਿਰਾਂ ਅਨੁਸਾਰ ਨਾਈਟਰੋਜਨ ਦੀ ਦੂਸਰੀ ਅਤੇ ਤੀਸਰੀ ਕਿਸ਼ਤ ਉਦੋਂ ਹੀ ਪਾਉਣੀ ਚਾਹੀਦੀ ਹੈ, ਜਦੋਂ ਖੇਤ ਵਿੱਚ ਪਾਣੀ ਖੜਾ ਨਾ ਹੋਵੇ। ਖਾਦ ਪਾਉਣ ਦੇ ਤੀਸਰੇ ਦਿਨ ਬਾਅਦ ਹੀ ਪਾਣੀ ਲਾਉਣਾ ਚਾਹੀਦਾ ਹੈ। ਰੇਤਲੀਆਂ ਜ਼ਮੀਨਾਂ ਵਿੱਚ ਖਾਦਾਂ ਦੀ ਵਰਤੋਂ ਕਰਨ ਮੌਕੇ ਮਾਹਿਰਾਂ ਦੀ ਸਲਾਹ ਲੈਣ ਦੀ ਲੋੜ ਹੈ ਅਤੇ ਝੋਨੇ ਦੀ ਲਵਾਈ ਦੇ ਬਾਅਦ ਪੱਤਾ ਰੰਗ ਚਾਰਟ ਦੀ ਵਰਤੋਂ ਕਰਕੇ ਨਾਈਟਰੋਜਨ ਖਾਦ ਦੀ ਵਰਤੋਂ ਨੂੰ ਹੋਰ ਵੀ ਤਰਕਸੰਗਤ ਬਣਾਇਆ ਜਾ ਸਕਦਾ ਹੈ। 

ਪੜ੍ਹੋ ਇਹ ਵੀ - ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

ਫਾਸਫੋਰਸ (ਡੀ.ਏ.ਪੀ) ਦੀ ਵਰਤੋਂ ਪ੍ਰਤੀ ਜਾਗਰੂਕ ਨਹੀਂ ਹਨ ਕਿਸਾਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਡੀ.ਏ.ਪੀ ਖਾਦ ਦੀ ਵਰਤੋਂ ਸਬੰਧੀ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜੇ ਖੇਤਾਂ ਵਿੱਚ ਪਿਛਲੀ ਕਣਕ ਦੀ ਫਸਲ ਵਿੱਚ ਫਾਸਫੋਰਸ ਪੂਰੀ ਮਾਤਰਾ ਵਿੱਚ ਪਾਈ ਗਈ ਸੀ, ਉਨ੍ਹਾਂ ਖੇਤਾਂ ਵਿੱਚ ਝੋਨੇ ਦੀ ਲਵਾਈ ਮੌਕੇ ਫਾਸਫੋਰਸ ਖਾਦ ਪਾਉਣ ਦੀ ਕੋਈ ਲੋੜ ਨਹੀਂ ਹੈ। ਪਰ ਇਸਦੇ ਬਾਵਜੂਦ ਕਿਸਾਨ ਖੇਤੀ ਮਾਹਿਰਾਂ ਦੀਆਂ ਸਿਫਾਰਿਸ਼ਾਂ ਨੂੰ ਨਜ਼ਰਅੰਦਾਜ ਕਰਕੇ ਦੇਖੋ ਦੇਖੀ ਫਾਸਫੋਰਸ ਦੀ ਵਰਤੋਂ ਕਰ ਰਹੇ ਹਨ। 

ਪੜ੍ਹੋ ਇਹ ਵੀ - ਆਲਮੀ ਬਾਲ ਮਜ਼ਦੂਰੀ ਦਿਹਾੜਾ : ‘ਇਨਸਾਨੀਅਤ ਲਈ ਇਕ ਧੱਬਾ’

ਕੀ ਕਹਿਣਾ ਹੈ ਸੀਨੀਅਰ ਰਾਈਸ ਬਰੀਡਰ ਦਾ?
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੀਨੀਅਰ ਰਾਈਸ ਬਰੀਡਰ ਡਾ. ਗੁਰਜੀਤ ਸਿੰਘ ਮਾਂਗਟ ਨੇ ਕਿਹਾ ਕਿ ਬੇਲੋੜੀ ਫਾਸਫੋਰਸ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ ਅਤੇ ਇਸ ਨਾਲ ਸਿੱਧੇ ਤੌਰ 'ਤੇ ਕਿਸਾਨਾਂ ਦਾ ਖਰਚਾ ਵਧਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮਿੱਟੀ ਪਰਖ ਕਰਵਾਉਣ ਦੀ ਆਦਤ ਪਾਉਣ ਅਤੇ ਝੋਨੇ ਦੇ ਨਾਲ ਨਾਲ ਹੋਰ ਫਸਲਾਂ ਵਿਚ ਵੀ ਬੇਲੋੜੀਆਂ ਖਾਦਾਂ ਦੀ ਵਰਤੋਂ ਕਰਨ ਤੋਂ ਗੁਰੇਜ ਕਰਨ।

ਪੜ੍ਹੋ ਇਹ ਵੀ - ਐੱਮ. ਏ., ਬੀ. ਐੱਡ. ਦੀ ਡਿਗਰੀ ਹਾਸਲ ਕਰ ਚੁੱਕੇ ਨੌਜਵਾਨ ਲਗਾ ਰਹੇ ਹਨ ਝੋਨਾ


rajwinder kaur

Content Editor

Related News