ਮਹਿੰਗੇ ਮੁੱਲ ਦੇ ‘ਨਦੀਨਨਾਸ਼ਕ’ ਵਰਤ ਕੇ ਵੀ ‘ਨਦੀਨਾਂ’ ਦੀ ਸਮੱਸਿਆ ਨਾਲ ਜੂਝਦੇ ਹਨ ਕਿਸਾਨ

06/16/2020 10:10:57 AM

ਗੁਰਦਾਸਪੁਰ (ਹਰਮਨ) - ਝੋਨੇ ਦੀ ਫਸਲ ਵਿਚ ਨਦੀਨਾਂ ਦੀ ਰੋਕਥਾਮ ਲਈ ਕਿਸਾਨਾਂ ਵੱਲੋਂ ਹਰੇਕ ਸਾਲ ਹੀ ਕਈ ਤਰਾਂ ਦੀਆਂ ਮਹਿੰਗੇ ਮੁੱਲ ਦੀਆਂ ਦਵਾਈਆਂ ਦਾ ਛਿੜਕਾਅ ਕੀਤਾ ਜਾਂਦਾ ਹੈ। ਪਰ ਇਸ ਦੇ ਬਾਵਜੂਦ ਨਦੀਨਾਂ ਦਾ ਪੂਰੀ ਤਰ੍ਹਾਂ ਖਾਤਮਾ ਨਾ ਹੋਣ ਕਾਰਣ ਕਿਸਾਨਾਂ ਨੂੰ ਜਿਥੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉਸ ਦੇ ਨਾਲ ਹੀ ਕਿਸਾਨਾਂ ਨੂੰ ਵਾਰ-ਵਾਰ ਦਵਾਈਆਂ ਦਾ ਛਿੜਕਾਅ ਕਰ ਕੇ ਵਾਧੂ ਖਰਚਿਆਂ ਦਾ ਬੋਝ ਝੱਲਣਾ ਪੈਂਦਾ ਹੈ। ਇਥੋਂ ਤੱਕ ਕਿ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਵਿਚ ਨਦੀਨ ਹੀ ਅਜਿਹੀ ਸਮੱਸਿਆ ਹਨ, ਜਿਨ੍ਹਾਂ ਦਾ ਅਸਾਨੀ ਨਾਲ ਖਾਤਮਾ ਨਾ ਹੋਣ ਕਾਰਣ ਕਈ ਵਾਰ ਕਿਸਾਨ ਝੋਨੇ ਦੀ ਸਿਧੀ ਬਿਜਾਈ ਕਰਨ ਤੋਂ ਪਾਸਾ ਵੱਟ ਜਾਂਦੇ ਹਨ। ਪਰ ਦੂਜੇ ਪਾਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਮਾਹਿਰ ਇਸ ਗੱਲ ਦਾ ਦਾਅਵਾ ਕਰਦੇ ਆ ਰਹੇ ਹਨ ਕਿ ਜੇਕਰ ਕਿਸਾਨ ਨਦੀਨ ਨਾਸ਼ਕਾਂ ਦੀ ਸਹੀ ਚੋਣ ਕਰਕੇ ਉਨਾਂ ਦਾ ਵਰਤੀ ਸਹੀ ਸਮੇਂ ਅਤੇ ਸਹੀ ਢੰਗ ਨਾਲ ਕਰਨ ਤਾਂ ਨਦੀਨਾਂ ਨੂੰ ਬਹੁਤ ਅਸਾਨੀ ਨਾਲ ਖਤਮ ਕੀਤਾ ਜਾ ਸਕਦਾ ਹੈ।

ਚੀਨ ਪਹਿਲਾਂ ਦਿੰਦਾ ਹੈ ਕਰਜ਼ਾ, ਫਿਰ ਕਰਦਾ ਹੈ ਕਬਜ਼ਾ (ਵੀਡੀਓ)

ਸਿੱਧੀ ਬਿਜਾਈ ਵਾਲੇ ਖੇਤਾਂ ’ਚ ਕਿਵੇਂ ਕੀਤਾ ਜਾ ਸਕਦੈ ਨਦੀਨਾਂ ਦਾ ਖਾਤਮਾ?
ਜ਼ਿਲਾ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਫਸਰ ਡਾ. ਰਮਿੰਦਰ ਸਿੰਘ ਧੰਜੂ ਨੇ ਦੱਸਿਆ ਕਿ ਸਿੱਧੀ ਬਿਜਾਈ ਦੇ ਬਾਅਦ ਦੋ ਦਿਨਾਂ ਤੱਕ ਜਲਦੀ ਤੋਂ ਜਲਦੀ ਵੱਤਰ ਵਾਲੇ ਖੇਤਾਂ ਵਿਚ ਸਟੋਂਪ/ਬੰਕਰ 30 ਈ.ਸੀ. ਦਵਾਈ ਦੀ ਇਕ ਲਿਟਰ ਮਾਤਰਾ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ। ਜਿਸ ਦੇ ਬਾਅਦ ਜੇਕਰ ਫਸਲ ਵਿਚ ਸਵਾਂਕ ਜਾਂ ਮੋਥੇ ਵਰਗੇ ਨਦੀਨ ਹੋਣ ਤਾਂ 100 ਮਿਲੀਲੀਟਰ ਪ੍ਰਤੀ ਏਕੜ ਨੋਮਨੀ ਗੋਲਡ ਅਤੇ ਹੋਰ ਸਿਫਾਰਸ਼ੁਦਾ ਦਵਾਈਆਂ ਦਾ ਛਿੜਕਾਅ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਨਦੀਨਾਸ਼ਕਾਂ ਦੀ ਵਰਤੋਂ ਅਤੇ ਚੋਣ ਕਰਨ ਤੋਂ ਪਹਿਲਾਂ ਖੇਤੀ ਮਾਹਿਰਾਂ ਨਾਲ ਸਲਾਹ ਜ਼ਰੂਰ ਕਰ ਲੈਣ।

ਕਹਾਣੀ : ਜਦੋਂ ਮੇਰੀ ਨਾ ਪਸੰਦ, ਪਸੰਦ ਵਿੱਚ ਬਦਲ ਗਈ..!

ਝੋਨੇ ਦੀ ਲਵਾਈ ਉਪਰੰਤ ਨਦੀਨਾਂ ਦੀ ਰੋਕਥਾਮ

PunjabKesari
ਡਾ. ਰਮਿੰਦਰ ਸਿੰਘ ਧੰਜੂ ਨੇ ਦੱਸਿਆ ਕਿ ਝੋਨਾ ਲਗਾਉਣ ਦੇ ਬਾਅਦ 2-3 ਦਿਨਾਂ ਅੰਦਰ 1200 ਮਿਲੀਲਿਟਰ ਬੂਟਾਕਲੋਰ ਨੂੰ 60 ਕਿਲੋ ਰੇਤ ਵਿਚ ਮਿਕਸ ਕਰ ਕੇ ਪ੍ਰਤੀ ਏਕੜ ਖੇਤ ਵਿਚ ਛੱਟਾ ਦੇਣਾ ਚਾਹੀਦਾ ਹੈ। ਇਸਦੇ ਨਾਲ ਹੀ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਹੋਰ ਦਵਾਈਆਂ ਦੀ ਵਰਤੋਂ ਵੀ ਕਰ ਸਕਦੇ ਹਨ। ਬੂਟਾਕਲੋਰ ਨਾਲ ਸਵਾਂਕ ਅਤੇ ਕੁਝ ਹੋਰ ਨਦੀਨਾਂ ਦਾ ਖਾਤਮਾ ਹੋ ਜਾਂਦਾ ਹੈ। ਜੇਕਰ ਇਸ ਦਵਾਈ ਦੇ ਛਿੜਕਾਅ ਦੇ ਬਾਅਦ ਵੀ ਨਦੀਨ ਉੱਗ ਜਾਣ ਤਾਂ ਲਵਾਈ ਦੇ 10-12 ਦਿਨਾਂ ਅੰਦਰ 40 ਮਿਲੀਲੀਟਰ ਪ੍ਰਤੀ ਏਕੜ ਗਰੈਨਿਟ 240 ਐਸ.ਸੀ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ ਜਿਸ ਨਾਲ ਸਵਾਂਕ, ਮੋਥੇ ਅਤੇ ਚੌੜੀ ਪੱਤੀ ਵਾਲੇ ਨਦੀਨਾਂ ਦਾ ਖਾਤਮਾ ਹੋ ਜਾਂਦਾ ਹੈ। ਇਹ ਦਵਾਈ ਛਿੜਕਣ ਤੋਂ ਪਹਿਲਾਂ ਖੇਤ ਵਿਚੋਂ ਪਾਣੀ ਕੱਢ ਦਿੱਤਾ ਦਾਣਾ ਚਾਹੀਦਾ ਹੈ ਅਤੇ ਛਿੜਕਾਅ ਕਰਨ ਦੇ ਅਗਲੇ ਦਿਨ ਪਾਣੀ ਲਗਾਉਣਾ ਚਾਹੀਦਾ ਹੈ। ਜੇਕਰ ਝੋਨੇ ਦੀ ਲਵਾਈ ਨੂੰ 20 ਦਿਨ ਬੀਤ ਗਏ ਹੋਣ ਤਾਂ ਸਵਾਂਕ, ਮੋਥੇ ਦੀ ਰੋਕਥਾਮ ਲਈ 100 ਮਿਲੀਲੀਟਰ ਪ੍ਰਤੀ ਏਕੜ ਨੌਮਨੀ ਗੋਲਡ ਦਵਾਈ ਨੂੰ 150 ਮਿਲੀਲੀਟਰ ਪਾਣੀ ਵਿਚ ਘੋਲ ਕੇ ਛਿੜਕਣਾ ਚਾਹੀਦਾ ਹੈ।

ਕਹਾਣੀ : ਜਦੋਂ ਮੇਰੀ ਨਾ ਪਸੰਦ, ਪਸੰਦ ਵਿੱਚ ਬਦਲ ਗਈ..!

ਖੇਡ ਰਤਨ ਪੰਜਾਬ ਦੇ : ਹਰ ਮੋਰਚੇ 'ਤੇ ਜੂਝਣ ਵਾਲਾ ਜਰਨੈਲ ‘ਜੁਗਰਾਜ ਸਿੰਘ’

PunjabKesari

ਕਿਹੜੀਆਂ ਅਹਿਮ ਗੱਲਾਂ ਦਾ ਧਿਆਨ ਦੀ ਰੱਖਣ ਦੀ ਹੈ ਲੋੜ
ਡਾ. ਰਮਿੰਦਰ ਸਿੰਘ ਧੰਜੂ ਨੇ ਦੱਸਿਆ ਕਿ ਨਦੀਨਾਂ ਦੀ ਰੋਕਥਾਮ ਲਈ ਦਵਾਈ ਦੀ ਚੋਣ ਮੌਕੇ ਅਹਿਮ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ। ਕਿਸੇ ਵੀ ਹਾਲਤ ਵਿਚ ਪਾਣੀ ਅਤੇ ਦਵਾਈ ਦੀ ਮਾਤਰਾ ਸਿਫਾਰਸ਼ ਕੀਤੀ ਮਾਤਰਾ ਨਾਲੋਂ ਘੱਟ ਨਹੀਂ ਰੱਖਣੀ ਚਾਹੀਦੀ। ਅਕਸਰ ਦੇਖਣ ਵਿਚ ਆਉਂਦਾ ਹੈ ਕਿ ਯੂਨੀਵਰਸਿਟੀ ਵੱਲੋਂ ਪ੍ਰਤੀ ਏਕੜ ਖੇਤ ਵਿਚ ਕੁਝ ਦਵਾਈਆਂ 1200 ਮਿਲੀਲਿਟਰ ਪਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਉਨਾਂ ਦਵਾਈਆਂ ਦੀ ਪੈਕਿੰਗ ਇਕ ਲਿਟਰ ਦੀ ਹੋਣ ਕਾਰਨ ਕਿਸਾਨ ਇਕ ਏਕੜ ਵਿਚ ਇਕ ਲਿਟਰ ਦਵਾਈ ਹੀ ਪਾਉਂਦੇ ਹਨ। ਇਸ ਦੇ ਚਲਦਿਆਂ ਦਵਾਈ ਪੂਰਾ ਅਸਰ ਨਹੀਂ ਕਰਦੀ ਅਤੇ ਨਦੀਨ ਪੂਰੀ ਤਰ੍ਹਾਂ ਨਹੀਂ ਮਰਦੇ। ਝੋਨੇ ਦੀ ਸਿੱਧੀ ਬਿਜਾਈ ਦੇ ਬਾਅਦ ਖੇਤ ਵਿਚ ਦਵਾਈ ਦਾ ਛਿੜਕਾਅ ਕਰਨਾ ਹੁੰਦਾ ਹੈ। ਇਹ ਛਿੜਕਾਅ ਸ਼ਾਮ ਵੇਲੇ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਿਸ ਜਗਾ ’ਤੇ ਛਿੜਕਾਅ ਹੋ ਗਿਆ ਹੈ, ਉਸ ਥਾਂ ’ਤੇ ਪੈਰ ਨਾ ਰੱਖਿਆ ਜਾਵੇ।

ਛਿੜਕਾਅ ਕਰਨ ਮੌਕੇ ਸਪਰੇਅ ਪੰਪ ਦੀ ਕਿਸਮ ਅਤੇ ਨੋਜਲ ਦੀ ਚੋਣ ਕਰਨ ਮੌਕੇ ਵੀ ਖੇਤੀਮਾਹਿਰਾਂ ਦੀ ਸਲਾਹ ਜਰੂਰ ਲੈਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ ਹੀ ਨਦੀਨਾਸ਼ਕ ਦੀ ਕਿਸਮ/ਗਰੁੱਪ ਬਦਲ ਕੇ ਉਸ ਨੂੰ ਖੇਤਾਂ ਵਿਚ ਵਰਤਣਾ ਚਾਹੀਦਾ ਹੈ ਕਿਉਂਕਿ ਇਕੋ ਕਿਸਮ ਦਾ ਨਦੀਨਾਸ਼ਕ ਹਰੇਕ ਸਾਲ ਉਸੇ ਖੇਤ ਵਿਚ ਵਰਤੇ ਜਾਣ ਕਾਰਣ ਨਦੀਨਾਸ਼ਕਾਂ ਦਾ ਅਸਰ ਘਟਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਇਸ ਨਾਲ ਨਦੀਨਾਂ ਵਿਚ ਨਦੀਨਾਸ਼ਕਾਂ ਪ੍ਰਤੀ ਸਹਿਸ਼ੀਲਤਾ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨਦੀਨਾਸ਼ਕਾਂ ਦੀ ਵਰਤੋਂ ਸਮੇਂ ਦਸਤਾਨੇ ਜਰੂਰ ਪਾਉਣੇ ਚਾਹੀਦੇ ਹਨ।

"ਆਨਲਾਈਨ ਪੜ੍ਹਾਈ, ਜ਼ਮੀਨੀ ਹਕੀਕਤ ਅਤੇ ਸਰਕਾਰ"


rajwinder kaur

Content Editor

Related News