ਝੋਨੇ ਦੀ ਸਿੱਧੀ ਬਿਜਾਈ ਨੂੰ ਲੈ ਕੇ ਕਿਸਾਨਾਂ ’ਚ ਭਾਰੀ ਉਤਸ਼ਾਹ

Saturday, Jun 06, 2020 - 03:09 PM (IST)

ਵੀਰ ਸਿੰਘ ਵੀਰਾ ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ
ਮੋਬ- 9855069972, ਵੱਟਸ- 9780253156

ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਜਿਸ ਨਾਲ ਜਿੱਥੇ ਝੋਨੇ ਦੀ ਲਵਾਈ ਬਚੇਗੀ। ਉਥੇ ਇਸ ਨਵੀਂ ਤਕਨੀਕ ਦਾ ਫਾਇਦਾ ਵੀ ਕਾਫੀ ਕਿਸਾਨਾਂ ਨੂੰ ਹੋਵੇਗਾ। ਖੇਤੀਬਾੜੀ ਮਾਹਿਰਾਂ ਦੇ ਮੁਤਾਬਕ ਇਹ ਨਵੀਂ ਤਕਨੀਕ ਅਪਨਾਉਣ ਦੇ ਨਾਲ-ਨਾਲ ਪਾਣੀ ਦੀ ਕਾਫੀ ਬੱਚਤ ਹੋਵੇਗੀ, ਜੋ ਆਉਣ ਵਾਲੇ ਸਮੇਂ ਲਈ ਚੰਗੀ ਗੱਲ ਹੈ। ਹਰ ਕਿਸਾਨ ਨੂੰ ਇਸ ਤਕਨੀਕ ਦਾ ਫਾਇਦਾ ਚੁੱਕਣਾ ਚਾਹੀਦਾ ਹੈ। ਮੈਂ ਸਮਝਦਾਂ ਹਾਂ ਕਿ ਇਸ ਨਾਲ ਕਿਸਾਨਾਂ ਦੀ ਡੀਜ਼ਲ ਦੀ ਖਪਤ ਵੀ ਘੱਟ ਹੋਵੇਗੀ ਅਤੇ ਲੇਬਰ ਪ੍ਰਤੀ ਖੱਜਲ ਖੁਆਰੀ ਵੀ ਨਹੀਂ ਹੋਵੇਗੀ। ਇਸ ਨਾਲ ਕਿਸਾਨਾਂ ਦਾ ਟਾਈਮ ਵੀ ਬਚੇਗਾ। ਜੇ ਇਹ ਨਵੀਂ ਤਕਨੀਕ ਵਾਕਿਆ ਹੀ ਕਾਮਯਾਬ ਹੋ ਜਾਦੀ ਹੈ ਤਾਂ ਕਿਸਾਨਾਂ ਦੇ ਵਾਰੇ ਨਿਆਰੇ ਹੋ ਸਕਦੇ ਹਨ। ਆਉਣ ਵਾਲਾ ਸਮਾਂ ਕਿਸਾਨਾਂ ਲਈ ਲਾਹੇਵੰਦ ਸਿੱਧ ਹੋ ਸਕਦਾ ਹੈ, ਕਿਉਂਕਿ ਸਰਕਾਰ ਕਿਸਾਨਾਂ ਦੀ ਹਰ ਸੰਭਵ ਸਹਾਇਤਾ ਲਈ ਵਚਨਬੱਧ ਹੈ।

ਪੜ੍ਹੋ ਇਹ ਵੀ ਖਬਰ -  ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

ਮੇਰੀ ਹਰ ਕਿਸਾਨ ਨੂੰ ਅਪੀਲ ਹੈ ਕਿ ਤੁਸੀਂ ਇਸ ਵਾਰ ਇਸ ਨਵੀਂ ਤਕਨੀਕ ਨਾਲ ਝੋਨਾ ਬੀਜ ਕੇ ਜਰੂਰ ਵੇਖੋ, ਇਸ ਨਾਲ ਤੁਹਾਡਾ ਮਨੋਬਲ ਉੱਚਾ ਹੋਵੇਗਾ। ਕਈ ਵਾਰੀ ਵੇਖਣ ਵਿੱਚ ਆਇਆ ਹੈ ਜਦੋਂ ਆਪਾਂ ਪ੍ਰਵਾਸੀ ਮਜ਼ਦੂਰਾਂ ਤੋਂ ਝੋਨਾ ਲਵਾਉਦੇਂ ਹਾਂ ਤਾਂ ਕਈ ਵਿੱਚ ਪਾੜੇ ਰਹਿ ਜਾਂਦੇ ਹਨ। ਜੇ ਤਾਂ ਮਾਲਕ ਵੇਖ ਲਵੇ ਤਾਂ ਫਿਰ ਦੁਬਾਰਾ ਕਹਿ ਕੇ ਲਵਾਉਣਾ ਪੈਂਦਾ ਹੈ ਜਾਂ ਫਿਰ ਮਾਲਕ ਨੂੰ ਆਪ ਨੂੰ ਈਂ ਦੁਬਾਰਾ ਖੇਚਲ ਕਰਨੀ ਪੈਂਦੀ ਹੈ। ਪ੍ਰਵਾਸੀ ਮਜ਼ਦੂਰ ਜਾਂ ਝੋਨਾ ਲਾਉਣ ਵਾਲੀ ਪਾਰਟੀ ਇੱਕ ਵਾਰੀ ਖੇਤੋਂ ਬਾਹਰ ਨਿਕਲ ਜਾਏ ਤਾਂ ਮੁੜ ਕੇ ਦੁਬਾਰਾ ਉਹ ਉਸ ਖੇਤ ਵਿੱਚ ਨਹੀਂ ਵੜਦੀ, ਸੋ ਕਿਸਾਨ ਵੀਰੋ ਇਹ ਤਕਨੀਕ ਕਾਬਲੇ ਤਾਰੀਫ ਹੈ। ਜਿੰਨਾਂ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕਰਨੀ ਹੈ, ਉਨ੍ਹਾਂ ਲਈ ਸਰਕਾਰ ਵਲੋਂ ਸਬਸਿਡੀ ਤੇ ਡਰਿੱਲਾਂ ਵੀ ਮੁਹੱਈਆ ਕਰਵਾਈਆਂ ਜਾ ਸਕਦੀਆਂ ਹਨ।

ਪੜ੍ਹੋ ਇਹ ਵੀ ਖਬਰ -  #saalbhar60 ਮੁਹਿੰਮ ਦੇ ਸੰਗ ਆਪਣੀ ਆਬੋ-ਹਵਾ ਪ੍ਰਤੀ ਜਾਗਰੂਕ ਕਰਨ ਦਾ ਤਹੱਈਆ

ਜਿੱਥੇ ਕਿਤੇ ਡਰਿੱਲ ਰਾਹੀਂ ਝੋਨੇ ਦੀ ਸਿੱਧੀ ਬਿਜਾਈ ਹੋ ਰਹੀ ਹੋਵੇ, ਉਥੋਂ ਜਾ ਕੇ ਪੂਰੀ ਤੇ ਸਹੀ ਸਾਲਾਹ ਵੀ ਲਈ ਜਾ ਸਕਦੀ ਹੈ। ਖੇਤੀਬਾੜੀ ਮਾਹਿਰਾਂ ਤੋਂ ਵੀ ਇਸ ਤਕਨੀਕ ਬਾਰੇ ਚੰਗੀ ਤਰ੍ਹਾਂ ਪੁੱਛਿਆ ਅਤੇ ਸਮਝਿਆ ਜਾ ਸਕਦਾ ਹੈ। ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਖ਼ੇਤੀ ਸਬੰਧੀ ਆ ਰਹੀਆਂ ਨਵੀਆਂ ਤਕਨੀਕਾਂ ਅਪਣਾਈਏ ਅਤੇ ਆਪਣੇ ਹੋ ਰਹੇ ਵਿਅਰਥ ਖ਼ਰਚੇ ਤੋਂ ਬਚਣ ਦੀ ਕੋਸ਼ਿਸ਼ ਕਰੀਏ। ਆਪਣੇ ਧਰਤੀ ਹੇਠਲੇ ਬਹੁ ਮੁੱਲੇ ਪਾਣੀ ਦੀ ਖ਼ਪਤ ਨੂੰ ਘੱਟ ਕਰਨ ਲਈ ਆਉ ਸਾਰੇ ਰਲ ਮਿਲ ਹੰਭਲਾ ਕਰੀਏ ਜੀ।

ਪੜ੍ਹੋ ਇਹ ਵੀ ਖਬਰ -  ਸਕੂਲੀ ਸਿੱਖਿਆ ਨੂੰ ਮੁੜ ਤੋਂ ਲੀਹੇ ਪਾਉਣ ਦੀ ਤਿਆਰੀ ਜਾਣੋ ਕਿਵੇਂ ਕਰੀਏ ?

ਵੀਰ ਸਿੰਘ ਵੀਰਾ ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ
ਮੋਬ- 9855069972, ਵੱਟਸ- 9780253156


rajwinder kaur

Content Editor

Related News