ਪਸ਼ੂਪਾਲਨ ਨੂੰ ਅਪਣਾਏ ਬਿਨਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਸੰਭਵ ਨਹੀਂ

Saturday, Mar 18, 2023 - 12:50 PM (IST)

ਮਥੁਰਾ- ਉੱਤਰ ਪ੍ਰਦੇਸ਼ ਦੇ ਗੰਨਾ ਵਿਕਾਸ ਅਤੇ ਚੀਨੀ ਮਿੱਲ ਮਾਮਲਿਆਂ ਦੇ ਮੰਤਰੀ ਚੌਧਰੀ ਲਕਸ਼ਮੀ ਨਾਰਾਇਣ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਿਸਾਨਾਂ ਦੀ ਆਮਦਨ ਉਦੋਂ ਦੁੱਗਣੀ ਹੋ ਸਕਦੀ ਹੈ ਜਦੋਂ ਉਹ ਪਸ਼ੂਪਾਲਨ 'ਤੇ ਪੂਰਾ ਧਿਆਨ ਦੇਣ। ਪਸ਼ੂਪਾਲਨ ਨੂੰ ਅਪਣਾਏ ਬਿਨਾਂ ਇਹ ਸੰਭਵ ਨਹੀਂ ਹੈ। 

ਇਹ ਵੀ ਪੜ੍ਹੋ- ਏਅਰ ਇੰਡੀਆ ਨੇ ਫਿਰ ਦਿੱਤਾ VRS ਦਾ ਆਫ਼ਰ, 2100 ਕਰਮਚਾਰੀਆਂ ਨੂੰ ਮਿਲੇਗਾ ਮੌਕਾ
ਆਗਰਾ-ਦਿੱਲੀ ਰਾਸ਼ਟਰੀ ਰਾਜਮਾਰਗ 'ਤੇ ਸਥਿਤ ਮਖਦੂਮ ਪਿੰਡ 'ਚ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਰਾਸ਼ਟਰੀ ਕੇਂਦਰੀ ਬੱਕਰੀ ਖੋਜ ਸੰਸਥਾਨ ਵਲੋਂ ਆਯੋਜਿਤ ਇਕ ਦਿਨ ਦੇ 'ਰਾਸ਼ਟਰੀ ਬੱਕਰੀ ਮੇਲਾ ਅਤੇ ਕਿਸਾਨ ਸੰਮੇਲਨ' ਨੂੰ ਸੰਬੋਧਤ ਕਰਦੇ ਹੋਏ ਚੌਧਰੀ ਲਕਸ਼ਮੀ ਨਾਰਾਇਣ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕੁਝ ਸਾਲ ਪਹਿਲਾਂ ਇਕ ਟੀਚਾ ਤੈਅ ਕੀਤਾ ਸੀ ਕਿ ਅਗਲੇ ਪੰਜ ਸਾਲ 'ਚ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾਵੇਗੀ, ਜਿਸ ਦੇ ਲਈ ਕੇਂਦਰ ਅਤੇ ਸੂਬਾ ਦੀਆਂ ਸਰਕਾਰਾਂ ਨੇ ਹਰਸੰਭਵ ਕੋਸ਼ਿਸ਼ ਕੀਤੀ ਅਤੇ ਕਾਫ਼ੀ ਹੱਦ ਤੱਕ ਟੀਚੇ ਨੂੰ ਪੂਰਾ ਵੀ ਕੀਤਾ ਹੈ। ਪਰ ਮੇਰਾ ਸਪੱਸ਼ਟ ਵੋਟ ਹੈ ਕਿ ਕਿਸਾਨ ਦੀ ਆਮਦਨ ਉਦੋਂ ਦੁੱਗਣੀ ਹੋ ਸਕਦੀ ਹੈ ਕਿ ਜਦੋਂ ਉਹ ਪਸ਼ੂਪਾਲਨ 'ਤੇ ਧਿਆਨ ਦੇਣ।

ਇਹ ਵੀ ਪੜ੍ਹੋ- ਯਾਤਰੀਆਂ ਨੂੰ ਨਾ ਲੁੱਟੇ ਏਅਰਲਾਈਨ, ਤੈਅ ਕੀਤੀ ਜਾਵੇ ਟਿਕਟ ਦਰਾਂ ਦੀ ਸੀਮਾ
ਉਨ੍ਹਾਂ ਨੇ ਕਿਹਾ ਕਿ ਮੈਂ ਖ਼ੁਦ ਇਕ ਕਿਸਾਨ ਹਾਂ ਅਤੇ ਮੈਨੂੰ ਪਤਾ ਹੈ ਕਿ ਅਜਿਹੀ ਕੋਈ ਤਕਨੀਕ ਨਹੀਂ ਹੈ ਜਿਸ ਨਾਲ ਖੇਤੀ 'ਚ ਦੁੱਗਣੀ ਪੈਦਾਵਾਰ ਕਰ ਸਕਦੇ, ਇਸ ਲਈ ਸਿਰਫ਼ ਖੇਤੀ ਦੇ ਭਰੋਸੇ ਹੀ ਕਿਸਾਨ ਦੀ ਆਮਦਨ ਨੂੰ ਦੁੱਗਣੀ ਤੱਕ ਨਹੀਂ ਲਿਜਾਇਆ ਜਾ ਸਕਦਾ। 
ਮੰਤਰੀ ਨੇ ਭੇਡਾਂ ਅਤੇ ਬੱਕਰੀਆਂ ਪਾਲਨ ਅਤੇ ਉਸ ਦੇ ਵਪਾਰਕ ਉਦਯੋਗ ਦੀ ਉਦਹਾਰਣ ਦਿੰਦੇ ਹੋਏ ਕਿਹਾ ਕਿ ਅੱਜ ਵੀ ਡੇਂਗੂ ਵਰਗੀਆਂ ਜਾਨਲੇਵਾ ਬੀਮਾਰੀਆਂ ਦਾ ਇਲਾਜ ਦਵਾਈਆਂ ਨਾਲ ਨਹੀਂ ਹੋ ਪਾਉਂਦਾ, ਉਦੋਂ ਲੋਕ ਬੱਕਰੀ ਦਾ ਦੁੱਧ ਡੇਢ ਤੋਂ ਦੋ ਹਜ਼ਾਰ ਰੁਪਏ ਲੀਟਰ ਤੱਕ ਦੀ ਕੀਮਤ 'ਚ ਖਰੀਦਣ ਨੂੰ ਮਜ਼ਬੂਰ ਰਹਿੰਦੇ ਹਨ। ਇਸ ਤਰ੍ਹਾਂ ਭੇਡਾਂ ਦਾ ਦੁੱਧ ਟੁੱਟੀਆਂ ਹੱਡੀਆਂ ਨੂੰ ਜੋੜਣ 'ਚ ਆਧੁਨਿਕ ਦਵਾਈ ਨੂੰ ਵੀ ਮਾਤ ਦੇ ਦਿੰਦਾ ਹੈ। 

ਇਹ ਵੀ ਪੜ੍ਹੋ- IDBI ਬੈਂਕ ਨੂੰ ਵੇਚਣ ਦੀ ਤਿਆਰੀ ’ਚ ਸਰਕਾਰ
ਚੌਧਰੀ ਨੇ ਇਸ ਸਬੰਧ 'ਚ ਆਪਣਾ ਹੀ ਉਦਹਾਰਣ ਦਿੰਦੇ ਹੋਏ ਦੱਸਿਆ ਕਿ ਇਕ ਵਾਰ ਹਾਦਸਾਗ੍ਰਸਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਡੇਢ ਸਾਲ ਤੱਕ ਬਿਸਤਰੇ 'ਤੇ ਰਹਿਣਾ ਪਿਆ ਸੀ, ਉਦੋਂ ਉਨ੍ਹਾਂ ਦਾ ਜੋ ਇਲਾਜ ਐਮਸ 'ਚ ਸੰਭਵ ਨਾ ਹੋ ਸਕਿਆ, ਉਹ ਭੇਡ ਦਾ ਦੁੱਧ ਪੀਣ ਅਤੇ ਉਸ ਨਾਲ ਬਣੇ ਖੋਏ ਨਾਲ ਮਾਲਸ਼ ਕਰਨ ਨਾਲ ਹੋ ਗਿਆ। 

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News