ਮੋਟੇ ਅਨਾਜ ਦੀ ਪੈਦਾਵਾਰ ਵਧਾਓ : PM ਮੋਦੀ
Sunday, Mar 19, 2023 - 09:31 AM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲਵਾਯੂ ਪਰਿਵਰਤਨ ਦੇ ਮੱਦੇਨਜ਼ਰ ਅਤੇ ਖਾਣ-ਪੀਣ ਦੀ ਸ਼ੈਲੀ ਕਾਰਨ ਹੋਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਲਈ ਵਿਗਿਆਨੀਆਂ ਨੂੰ ਮੋਟੇ ਅਨਾਜ ਦੀ ਪੈਦਾਵਾਰ ਅਤੇ ਵਰਤੋਂ ਵਧਾਉਣ ਲਈ ਕੋਸ਼ਿਸ਼ਾਂ ਤੇਜ਼ ਕਰਨ ਦਾ ਸ਼ਨੀਵਾਰ ਨੂੰ ਸੱਦਾ ਦਿੱਤਾ।
ਇਹ ਵੀ ਪੜ੍ਹੋ- IDBI ਬੈਂਕ ਨੂੰ ਵੇਚਣ ਦੀ ਤਿਆਰੀ ’ਚ ਸਰਕਾਰ
ਮੋਦੀ ਨੇ ਰਾਜਧਾਨੀ ਦੇ ਪੂਸਾ ਸਥਿਤ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ’ਚ ਆਯੋਜਿਤ ‘ਗਲੋਬਲ ਮਿਲੇਟਸ ਕਾਨਫਰੰਸ’ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਵਿਸ਼ਵ ਜਿੱਥੇ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ, ਉਥੇ ਹੀ ਮੋਟੇ ਅਨਾਜ ਉਲਟ ਜਲਵਾਯੂ ਅਤੇ ਘੱਟ ਪਾਣੀ ’ਚ ਬਿਹਤਰ ਪੈਦਾਵਾਰ ਦਿੰਦੇ ਹਨ। ਖਾਦਾਂ ਤੋਂ ਬਿਨਾਂ ਕੁਦਰਤੀ ਤਰੀਕੇ ਨਾਲ ਵੀ ਮੋਟੇ ਅਨਾਜਾਂ ਦੀ ਪੈਦਾਵਾਰ ਲਈ ਜਾ ਸਕਦੀ ਹੈ। ਮੋਟੇ ਅਨਾਜਾਂ ਦੀ ਫਸਲ ਹੋਰ ਫਸਲਾਂ ਦੀ ਤੁਲਨਾ ’ਚ ਜਲਦੀ ਤਿਆਰ ਹੁੰਦੀ ਹੈ। ਇਸ ਦਾ ਨੁਕਸਾਨ ਵੀ ਘੱਟ ਹੁੰਦਾ ਹੈ ਅਤੇ ਸਵਾਦ ’ਚ ਵਿਲੱਖਣਤਾ ਇਸ ਨੂੰ ਇਕ ਖ਼ਾਸ ਪਛਾਣ ਦਿੰਦੀ ਹੈ। ਖਾਣ-ਪੀਣ ਦੀ ਸ਼ੈਲੀ ਕਾਰਨ ਹੋਣ ਵਾਲੀ ਬੀਮਾਰੀਆਂ ਨੂੰ ਮੋਟੇ ਅਨਾਜਾਂ ਨੂੰ ਭੋਜਨ ਦਾ ਹਿੱਸਾ ਬਣਾਉਣ ਨਾਲ ਰੋਕਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ- ਰੂਸ ਤੋਂ ਪਾਕਿਸਤਾਨ ਆਈ 40 ਹਜ਼ਾਰ ਟਨ ਕਣਕ ਚੋਰੀ, 67 ਸੀਨੀਅਰ ਅਧਿਕਾਰੀ ਹੋਏ ਮੁਅੱਤਲ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਚਿੰਤਾ ਦੀ ਗੱਲ ਇਹ ਹੈ ਕਿ ਖਾਣ-ਪੀਣ ’ਚ ਮੋਟੇ ਅਨਾਜਾਂ ਦਾ ਹਿੱਸਾ 5-6 ਫ਼ੀਸਦੀ ਹੀ ਹੈ। ਇਸ ਦੀ ਵਰਤੋ ਵਧੇ, ਇਸ ਦੇ ਲਈ ਹਰ ਸਾਲ ਇਸ ਦਾ ਟੀਚਾ ਨਿਰਧਾਰਤ ਕਰਨਾ ਹੋਵੇਗਾ। ਵਿਗਿਆਨੀਆਂ ਨੂੰ ਇਸ ’ਤੇ ਖਾਸ ਧਿਆਨ ਦੇਣਾ ਹੋਵੇਗਾ। ਕਈ ਸੂਬਿਆਂ ਨੇ ਜਨਤਕ ਵੰਡ ਪ੍ਰਣਾਲੀ ’ਚ ਮੋਟੇ ਅਨਾਜਾਂ ਨੂੰ ਸ਼ਾਮਲ ਕੀਤਾ ਹੈ ਅਤੇ ਮਿਡ-ਡੇ ਮੀਲ ’ਚ ਇਸ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ‘ਗਲੋਬਲ ਫੂਡ ਸਕਿਓਰਿਟੀ’ ਨੂੰ ਲੈ ਕੇ ਵਿਸ਼ਵ ਚਿੰਤਾ ’ਚ ਹੈ ਅਤੇ ਮੋਟੇ ਅਨਾਜਾਂ ਨੂੰ ਲੈ ਕੇ ਇਕ ਨਵੀਂ ਵਿਵਸਥਾ ਬਣਾਉਣ ਅਤੇ ਦੁਨੀਆ ’ਚ ਸਪਲਾਈ ਚੇਨ ਨੂੰ ਵਿਕਸਿਤ ਕਰਨ ਦੀ ਜ਼ਰੂਰਤ ਹੈ। ਮੋਦੀ ਨੇ ਕਿਹਾ ਕਿ ਮੋਟੇ ਅਨਾਜ ਸਦੀਆਂ ਤੋਂ ਭਾਰਤੀ ਜੀਵਨ ਸ਼ੈਲੀ ਦਾ ਹਿੱਸਾ ਰਹੇ ਹਨ। ਉਹ ਇਸ ਮਾਮਲੇ ’ਚ ਆਪਣੇ ਤਜਰਬਿਆਂ ਨੂੰ ਵਿਸ਼ਵ ਨਾਲ ਸਾਂਝਾ ਕਰਨਾ ਚਾਹੁੰਦੇ ਹਨ ਅਤੇ ਦੁਨੀਆ ਤੋਂ ਸਿੱਖਣਾ ਵੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਵਾਤਾਵਰਣ, ਕੁਦਰਤ, ਸਿਹਤ ਅਤੇ ਕਿਸਾਨਾਂ ਦੀ ਆਮਦਨ ਮੋਟੇ ਅਨਾਜਾਂ ਨਾਲ ਜੁੜੀ ਹੈ।
ਇਹ ਵੀ ਪੜ੍ਹੋ- ਏਅਰ ਇੰਡੀਆ ਨੇ ਫਿਰ ਦਿੱਤਾ VRS ਦਾ ਆਫ਼ਰ, 2100 ਕਰਮਚਾਰੀਆਂ ਨੂੰ ਮਿਲੇਗਾ ਮੌਕਾ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।