ਭਾਰਤ 'ਚ ਮਿਲਣਗੀਆਂ ਅਮਰੀਕੀ ਬਾਜ਼ਾਰ ਵਰਗੀਆਂ ਸਬਜ਼ੀਆਂ, ਹਾਈਬਰੀਡ ਬੀਜਾਂ ਦੀ ਵਧੀ ਵਰਤੋਂ

08/20/2020 12:10:52 PM

ਅਮਰੀਕਾ ਜਾਂ ਯੂਰਪ ਵਾਲੇ ਭਾਰਤੀਆਂ ਵੱਲ ਉੱਥੋਂ ਦੀਆਂ ਸੁਪਰ ਮਾਰਕੀਟਾਂ ਵਿੱਚ ਪਈਆਂ ਸਬਜ਼ੀਆਂ ਵੇਖ ਕੇ ਹੈਰਾਨ ਹੋਣਾ ਸੁਭਾਵਿਕ ਹੀ ਹੈ। ਪਰ ਵਤਨ ਪਰਤਨ 'ਤੇ ਉਹ ਮੰਨਦੇ ਹਨ ਕਿ ਭਾਰਤੀ ਸਬਜ਼ੀਆਂ ਕਮਜ਼ੋਰ ਤੇ ਬਦਰੰਗ ਜਿਹੀਆਂ ਲੱਗਣ ਦੇ ਬਾਵਜੂਦ ਵੀ ਸੁਆਦਲੀਆਂ ਹੁੰਦੀਆਂ ਹਨ। ਇਸ ਦੇ ਬਾਵਜੂਦ ਮੈਹੀਕੋ ਵਰਗੀਆਂ ਕੰਪਨੀਆਂ ਹਾਈ ਬਰੀਡ ਅਤੇ ਜੀ. ਐੱਮ. ਬੀਜ਼ਾਂ ਦੀ ਵਰਤੋ ਨੂੰ ਉਤਸ਼ਾਹਿਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ ਅਤੇ ਇਹ ਪ੍ਰਚਾਰ ਕਰ ਰਹੀਆਂ ਹਨ ਕਿ ਇਨ੍ਹਾਂ ਬੀਜਾਂ ਦੀ ਵਰਤੋ ਸਦਕਾ ਭਾਰਤੀ ਮਾਰਕੀਟ ਵਿੱਚ ਵੀ ਅਮਰੀਕੀ ਮਾਰਕੀਟ ਵਿੱਚ ਮਿਲਦੀਆਂ ਸਬਜ਼ੀਆਂ ਵਰਗੀਆਂ ਸਬਜ਼ੀਆਂ ਨਜ਼ਰ ਆਉਣ ਲੱਗਣਗੀਆਂ। ਹਾਈਬਰੀਡ ਬੀਜ਼ ਪੈਦਾ ਕਰਨ ਵਾਲੀਆਂ ਕੰਪਨੀਆਂ ਦਾ ਦਾਅਵਾ ਹੈ ਕਿ ਉਹ ਇਨ੍ਹਾਂ ਬੀਜਾਂ ਰਾਹੀਂ ਜਿੱਥੇ ਭਾਰਤ ਦਾ ਖੁਰਾਕੀ ਸ਼ੰਕਟ ਦੂਰ ਕਰਨ ਵਿੱਚ ਮਦਦ ਦੇ ਰਹੀਆਂ ਹਨ। ਉੱਥੇ ਹੀ ਕਾਸ਼ਤਕਾਰਾਂ ਦੀ ਆਮਦਨ ਵੀ ਵਧਾ ਰਹੀਆਂ ਹਨ।

ਭਾਰਤੀ ਬੀਜ ਮੰਡੀ ਛੇ ਤੋਂ ਸੱਤ ਹਜ਼ਾਰ ਕਰੋੜ ਰੁਪਏ ਦੇ ਵਿਚਕਾਰ ਹੈ। ਇਹ ਕੰਪਨੀਆਂ ਇਸ ਮਾਰਕੀਟ ਵਿੱਚ ਆਪਣੀ ਮੌਜੂਦਗੀ ਤੇ ਦਬਦਬਾ ਲਗਾਤਾਰ ਵਧਾਉਦੀਆਂ ਜਾ ਰਹੀਆਂ ਹਨ। ਹਰ ਕਿਸਾਨ ਚਾਹੁੰਦਾ ਹੈ ਕਿ ਉਸ ਦੀ ਕਮਾਈ ਵਿੱਚ ਵਾਧਾ ਹੋਵੇ। ਬੇਸੱਕ, ਉਹ ਦੇਸੀ ਬੀਜਾਂ ਦੀ ਥਾਂ ਹਾਈਬਰੀਡ ਬੀਜਾਂ ਨੂੰ ਤਰਜੀਹ ਦਿੰਦਾ ਹੈ। ਮੈਹੀਕੋ ਦਾ ਹੀ ਦਾਅਵਾ ਸੀ ਕਿ ਇਸ ਦੇ ਹਾਈਬਰੀਡ ਬੀਜਾਂ ਵਾਲੀਆਂ ਫਸਲਾਂ 30 ਫੀਸਦੀ ਤੋਂ ਵੱਧ ਝਾੜ ਦਿੰਦੀਆਂ ਹਨ ਅਤੇ ਕਾਸ਼ਤਕਾਰਾਂ ਨੂੰ ਕੀਟਨਾਸ਼ਕਾਂ ਦੀ ਘੱਟ ਵਰਤੋ ਕਰਨੀ ਪੈਂਦੀ ਹੈ। ਹਾਈਬਰੀਡ ਬੀਜਾਂ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਅਜਿਹੇ ਬੀਜ ਇੱਕ ਵਾਰ ਵਧੀਆ ਝਾੜ ਦਿੰਦੇ ਹਨ।

ਪੜ੍ਹੋ ਇਹ ਵੀ ਖਬਰ - ਕੈਨੇਡਾ ’ਚ ਪੜ੍ਹਾਈ ਤੋਂ ਬਾਅਦ ਪੱਕੇ ਹੋਣ ਦੇ ਰਾਹ ਦਾ ਮਜਬੂਤ ਪੁਲ ਹੈ ਪੋਸਟ ਗ੍ਰੈਜੂਏਟ ਵਰਕ ਪਰਮਿਟ

ਇਨ੍ਹਾਂ ਬੀਜਾਂ ਤੋਂ ਤਿਆਰ ਫਸਲ ਤੋਂ ਮਿਲੇ ਬੀਜ ਦੀ ਵਰਤੋ ਕਰਨ 'ਤੇ ਝਾੜ ਕਾਫੀ ਘਟ ਜਾਦਾ ਹੈ। ਤੀਸਰੀ ਵਾਰ ਤਾਂ ਫਸਲ ਨਾਂ ਮਾਤਰ ਹੀ ਹੁੰਦੀ ਹੈ। ਸਬਜੀਆਂ ਦੇ ਕਾਸਤਕਾਰਾਂ ਨੂੰ ਹਰ ਵਾਰੀ ਨਵਾਂ ਬੀਜ ਖਰੀਦਣਾ ਪੈਂਦਾ ਹੈ ਜਦੋ ਕਿ ਦੇਸੀ ਬੀਜਾਂ ਦੇ ਮਾਮਲੇ ਵਿੱਚ ਅਜਿਹਾ ਕੁਝ ਵੀ ਨਹੀ ਹੁੰਦਾ। ਉਨ੍ਹਾਂ ਦੀ ਹਰ ਫਸਲ ਤੋਂ ਨਵਾਂ ਬੀਜ਼ ਤਿਆਰ ਹੋ ਜਾਦਾ ਹੈ। ਝਾੜ ਵੱਧ ਮਿਲਣ ਦੇ ਬਾਵਜੂਦ ਹਾਈਬਰੀਡ ਬੀਜ਼ ਲੰਬੇ ਸਮੇਂ ਲਈ ਬੱਚਤਕਾਰੀ ਨਹੀਂ ਹਨ। ਫਿਰ ਵੀ ਇੱਕ ਗੱਲ ਵੇਖੀ ਗਈ ਹੈ ਕਿ ਹਾਈਬਰੀਡ ਬੀਜਾਂ ਦਾ ਰੂਝਾਨ ਤੇਜੀ ਨਾਲ ਵਧ ਰਿਹਾ ਹੈ ਅਤੇ ਦੇਸੀ ਬੀਜਾਂ ਦੀ ਵਰਤੋ ਹਰ ਸਾਲ ਘਟ ਰਹੀ ਹੈ। ਦੇਸੀ ਬੀਜ ਵੇਚਣ ਵਾਲੀਆਂ ਕੰਪਨੀਆਂ ਵੀ ਬਜ਼ਾਰ ਵਿੱਚੋ ਗਾਈਬ ਹੁੰਦੀਆਂ ਜਾ ਰਹੀਆਂ ਹਨ।

ਪੜ੍ਹੋ ਇਹ ਵੀ ਖਬਰ - Ganesh Chaturthi 2020 : 126 ਸਾਲਾਂ ਬਾਅਦ ਬਣਿਆ ਇਹ ਯੋਗ, ਜਾਣੋ ਕਿਨ੍ਹਾਂ ਰਾਸ਼ੀਆਂ ਲਈ ਹੈ ਸ਼ੁੱਭ

ਖੇਤੀਬਾੜੀ ਵਿਭਾਗ ਦੇ ਮਾਹਿਰਾਂ ਮੰਨਣਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਸਿਮਲਾ ਮਿਰਚ ਵਿੱਚੋਂ ਨਾ ਸੁਗੰਧ ਆਵੇਗੀ ਅਤੇ ਨਾ ਹੀ ਪਹਿਲਾਂ ਵਰਗੀ ਸੁਆਦਲੀ ਰਹੇਗੀ। ਇਹੋ ਕੁਝ ਦੇਸੀ ਮਟਰਾਂ ਬਾਰੇ ਵੀ ਕਿਹਾ ਜਾ ਸਕਦਾ ਹੈ, ਜਿਨ੍ਹਾਂ ਦੀ ਮਿਠਾਸ ਤੇ ਨਰਮ ਛਿਲਕਾ ਪਿਛਲੇ ਪੰਜ ਸਾਲਾਂ ਦੌਰਾਨ ਲੱਗਭੱਗ ਗਾਈਬ ਹੀ ਹੋ ਗਿਆ ਹੈ। ਕੋਈ ਇੱਕ ਪਹਿਲਾਂ ਸਰਦੀਆਂ ਦੌਰਾਨ ਲੋਕ ਘਰਾਂ ਵਿੱਚ ਫਲੀਆਂ ਵਿਚੋਂ ਮਟਰਾਂ ਦੇ ਦਾਣੇ ਕੱਢਦਿਆਂ ਉਨ੍ਹਾਂ ਨੂੰ ਨਾਲੋ-ਨਾਲ ਕੱਚੇ ਹੀ ਖਾ ਜਾਇਆ ਕਰਦੇ ਸਨ। ਹੁਣ ਮਟਰ ਦਾ ਦਾਣਾ ਮੂੰਹ ਵਿੱਚ ਜਾਂਦਿਆਂ ਹੀ ਪੱਕੇ ਹੋਣ ਦਾ ਅਹਿਸਾਸ ਹੁੰਦਾ ਹੈ। ਇਹ ਸਭ ਹਾਈਬਰੀਡ ਬੀਜਾਂ ਦਾ ਕਮਾਲ ਹੈ।

ਪਿਛਲੇ ਸਾਲਾਂ ਦੌਰਾਨ ਬੀ. ਟੀ. ਬੈਗਣ ਦੇ ਮਾਮਲੇ ਨੂੰ ਲੈ ਕੇ ਖੜ੍ਹੇ ਹੋਏ ਵਿਵਾਦ ਕਾਰਨ ਗੋਭੀ ਅਤੇ ਟਮਾਟਰ ਵਰਗੀਆਂ ਹੋਰ ਵੀ ਕਈ ਸਬਜ਼ੀਆਂ ਦਾ ਬਚਾਓ ਹੋ ਗਿਆ। ਇਸ ਦੇ ਨਾਲ ਹੀ ਖਾਧ ਸੁਰੱਖਿਆ ਦੇ ਮੱਦੇ ਨਜ਼ਰ ਜੀ.ਐੱਮ.ਫਸਲਾਂ ਨੂੰ ਤਿਆਰ ਕਰਨ ਦੀ ਯੋਜਨਾ ਵੀ ਖਤਮ ਹੋ ਗਈ ਹੈ। ਰਾਜ ਸਰਕਾਰਾਂ ਵੱਲੋ ਕੀਤੇ ਸਖਤ ਵਿਰੋਧ ਤੋਂ ਬਾਅਦ ਕੇਂਦਰ ਸਰਕਾਰ ਨੂੰ ਬੀ.ਟੀ.ਬੈਗਣ ਦੀ ਖੋਜ ਦਾ ਮਾਮਲਾ ਠੰਡੇ ਬਸਤੇ ਵਿੱਚ ਪਾਉਣਾ ਪਿਆ। ਇਸ ਦੇ ਨਾਲ ਹੀ ਬੀ.ਟੀ. ਟਮਾਟਰ, ਫੁੱਲ ਗੋਭੀ ਅਤੇ ਚੌਲਾਂ ਦੀਆਂ ਕਈ ਕਿਸਮਾਂ ਨੂੰ ਤਿਆਰ ਕਰਨ ਵਾਲਾ ਕੰਮ ਵੀ ਅੱਧ ਵਿਚਕਾਰ ਲਟਕ ਗਿਆ ਸੀ। ਲੋਕ ਸਭਾ ਵਿੱਚ ਇੱਕ ਲਿਖਤੀ ਸਵਾਲ ਦਾ ਜਵਾਬ ਦਿੰਦਿਆਂ ਖੇਤੀ ਰਾਜ ਮੰਤਰੀ ਪ੍ਰੋ. ਕੇ ਵੀ ਥਾਮਸ ਨੇ ਮੰਨਿਆ ਸੀ ਕਿ ਵਿਦੇਸੀ ਕੰਪਨੀਆਂ ਵੱਲੋ ਤਿਆਰ ਬੀ.ਟੀ. ਬੀਜਾਂ ਦਾ ਜ਼ਿਆਦਾਤਰ ਰਾਜਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਕਰਕੇ ਸਰਕਾਰ ਨੇ ਅਗਲੀਆਂ ਸਾਰੀਆਂ ਕਾਰਵਾਈਆਂ ਬੰਦ ਕਰ ਦਿੱਤੀਆਂ ਹਨ। ਆਂਧਰਾ ਪ੍ਰਦੇਸ, ਛੱਤੀਸਗੜ੍ਹ, ਕਰਨਾਟਕ, ਬਿਹਾਰ, ਪੱਛਮੀ ਬੰਗਾਲ, ਉੜੀਸਾ, ਤਾਮਿਲਨਾਡੂ, ਮੱਧ ਪ੍ਰਦੇਸ ਅਤੇ ਹਿਮਾਚਲ ਪ੍ਰਦੇਸ ਆਦਿ ਨੇ ਬੀ. ਟੀ. ਬੀਜਾਂ ਦਾ ਸਖਤ ਵਿਰੋਧ ਕੀਤਾ ਸੀ। ਇਸ ਤੋਂ ਬਿਨ੍ਹਾਂ ਕੇਰਲ ਅਤੇ ਉਤਰਾਖੰਡ ਸਰਕਾਰ ਨੇ ਵੀ ਇਨ੍ਹਾਂ ਬੀਜਾਂ ਦਾ ਵਿਰੋਧ ਕੀਤਾ ਸੀ।

ਜੇਕਰ ਤੁਸੀਂ ਵੀ ਸਲਾਦ ‘ਚ ਖੀਰਾ ਤੇ ਟਮਾਟਰ ਇਕੱਠੇ ਖਾ ਰਹੇ ਹੋ ਤਾਂ ਹੋ ਜਾਓ ਸਾਵਧਾਨ, ਜਾਣੋ ਕਿਉਂ

ਜੇਕਰ ਸਲਾਦ ਵਿੱਚ ਖੀਰਾ ਜਾਂ ਤਰ ਨਾ ਹੋਣ ਤਾਂ ਸਲਾਦ ਵਧੀਆ ਨਹੀ ਲਗਦਾ। ਪਰ ਗਰਮ ਰੁੱਤ ਦੀਆਂ ਫਸਲਾਂ ਨੂੰ ਠੰਡਾ ਮੌਸਮ ਉੱਗਣ ਨਹੀ ਦਿੰਦਾ। ਜੇਕਰ ਇਨ੍ਹਾਂ ਸਬਜ਼ੀਆਂ ਨੂੰ ਪੈਦਾ ਕਰਕੇ ਸਿਆਲ ਵਿੱਚ ਵੇਚਿਆ ਜਾਵੇ ਤਾਂ ਕਿਸਾਨਾਂ ਨੂੰ ਵਧੀਆ ਮੁੱਲ ਮਿਲ ਸਕਦਾ ਹੈ। ਗਰਮੀ ਰੁੱਤ ਦੀਆਂ ਸਬਜੀਆਂ ਨੂੰ ਠੰਡ ਦੇ ਮੌਸਮ ਵਿੱਚ ਪੈਦਾ ਕਰਨ ਦੀ ਵਿਗਿਆਨਕਾਂ ਨੇ ਖੋਜ ਕੀਤੀ ਹੈ। ਜਿਸ ਦੌਰਾਨ ਕੱਦੂ ਜਾਤੀ ਦੀਆਂ ਸਬਜ਼ੀਆਂ ਸਿਆਲ ਵਿੱਚ ਪੈਦਾ ਕੀਤੀਆਂ ਜਾ ਸਕਦੀਆ ਹਨ। ਸਬਜ਼ੀਆਂ ਪੈਦਾ ਕਰਨ ਦਾ ਤਜਰਬਾ ਜੈਪੁਰ ਵਿਖੇ ਕੀਤਾ ਗਿਆ। ਇਸ ਤਕਨੀਕ ਰਾਹੀਂ ਕਿਸਾਨ ਸਰਦੀ ਦੇ ਮੌਸਮ ਵਿੱਚ ਖੀਰਾ, ਕੱਕੜੀ, ਤਰਬੂਜ਼, ਖਰਬੂਜਾ ਟਿੰਡਾ ਆਦਿ ਵਰਗੀਆਂ ਕੁੱਦੂ ਜਾਤੀ ਦੀਆਂ ਸਬਜ਼ੀਆਂ ਦੀ ਕਾਸ਼ਤ ਕਰ ਸਕਦੇ ਹਨ।

ਆਮ ਤੌਰ 'ਤੇ ਕਿਸਾਨ ਸਰਦੀਆਂ ਵਿੱਚ ਕੱਦੂ ਜਾਤੀ ਦੀਆਂ ਵੇਲਾਂ ਨੂੰ ਠੰਡ ਤੋਂ ਬਚਾਉਣ ਲਈ ਖਾਦਾਂ ਅਤੇ ਪਰਾਲੀ ਬਗੈਰਾ ਦਾ ਪ੍ਰਬੰਧ ਕਰਦੇ ਹਨ। ਜਿਹੜੇ ਜ਼ਿਆਦਾ ਖਰਚ ਅਤੇ ਮੇਹਨਤ ਵਾਲਾ ਕੰਮ ਹੈ। ਇਹ ਢੰਗ ਜ਼ਿਆਦਾ ਵਧੀਆ ਨਾ ਹੋਣ ਕਰਕੇ ਵੇਲਾਂ ਦਾ ਵਿਕਾਸ ਥੋੜਾ ਹੁੰਦਾ ਹੈ। ਜਿਸ ਕਰਕੇ ਕਿਸਾਨਾਂ ਨੂੰ ਅਗੇਤੀ ਫਸਲ ਲੈਣ ਦਾ ਕੋਈ ਬਹੁਤਾ ਲਾਭ ਨਹੀ ਹੁੰਦਾ। ਖੇਤੀ ਖੋਜਕਾਰਾਂ ਨੇ ਪਲਾਸਟਿਕ ਸੀਟ ਦੇ ਅੰਦਰ ਗਰਮੀ ਰੁੱਤ ਦੀਆਂ ਸਬਜ਼ੀਆਂ ਬੀਜਣ ਨੂੰ ਤਰਜੀਹ ਦਿੱਤੀ ਹੈ। ਇਸ ਨੂੰ ਆਮ ਤੌਰ 'ਤੇ ਪੋਲੋਥੀਨ ਹਾਊਸ ਕਿਹਾ ਜਾਦਾ ਹੈ। ਅਗੇਤੀਆਂ ਸਬਜ਼ੀਆਂ ਦੀ ਪੈਦਾਵਾਰ ਕਰਨ ਵਾਲੇ ਕਿਸਾਨ ਪੋਲੋਥੀਨ ਦੀ ਵਰਤੋ ਕਰਨ ਲੱਗੇ ਹੋਏ ਹਨ। ਗਰਮੀ ਰੁੱਤ ਦੀਆਂ ਸਬਜ਼ੀਆਂ ਬੀਜਣ ਲਈ ਅੱਧਾ ਫੁੱਟ ਡੂੰਘੀ ਅਤੇ ਦੋ ਫੁੱਟ ਚੌੜੀ ਕਿਆਰੀ ਤਿਆਰ ਕੀਤੀ ਜਾਦੀ ਹੈ। ਜਿਸ ਵਿੱਚ 10 ਤੋਂ ਲੈ ਕੇ 20 ਦਸੰਬਰ ਤੱਕ ਬੀਜ ਬੀਜੇ ਜਾਦੇ ਹਨ।

ਪੜ੍ਹੋ ਇਹ ਵੀ ਖਬਰ - ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਗੱਲਾਂ

ਬੀਜਾਂ ਨੂੰ ਬੀਜਣ ਤੋਂ ਪਹਿਲਾਂ ਕਿਆਰੀਆਂ ਵਿੱਚ ਲੋੜੀਦੀਂ ਦੇਸੀ ਖਾਦ ਜ਼ਰੂਰ ਪਾ ਦੇਣੀ ਚਾਹੀਦੀ ਹੈ। ਜੇਕਰ ਪੋਲੋਥੀਨ ਹਾਊਸ ਪੱਕੇ ਤੌਰ 'ਤੇ ਨਾ ਬਣਾਇਆ ਹੋਵੇ ਤਾਂ 6 ਐੱਮ. ਐੱਮ. ਦੇ ਸਰੀਏ ਗੋਲ ਮੋੜ ਕੇ ਡੇਢ ਮੀਟਰ ਦੇ ਫਾਸਲੇ 'ਤੇ ਲਾ ਕੇ 40 ਮਾਈਕਰੋਨ ਦੀ ਪਾਰਦਰਸੀ ਸੀਟ 'ਤੇ ਪਾ ਦੇਣੀ ਚਾਹੀਦੀ ਹੈ। ਧਿਆਨ ਰੱਖਣ ਯੋਗ ਗੱਲ ਹੈ ਕਿ ਉਤਰ ਦਿਸ਼ਾ ਵਾਲੇ ਪਾਸਿਉਂ ਸੀਟ ਨੂੰ ਮਿੱਟੀ ਨਾਲ ਚੰਗੀ ਤਰ੍ਹਾਂ ਦੱਬ ਦੇਣਾ ਚਾਹੀਦਾ ਹੈ ਅਤੇ ਦੱਖਣ ਵਾਲਾ ਪਾਸਾ ਕੁਝ ਦਿਨ ਬਾਅਦ ਦੱਬ ਦਿਉ। ਜ਼ਿਆਦਾ ਤਰ ਠੰਡੀਆਂ ਹਵਾਵਾਂ ਉਤਰ ਵਾਲੇ ਪਾਸਿਉਂ ਆਉਦੀਆਂ ਹਨ। ਜਿਸ ਕਰਕੇ ਪੋਲੋਥੀਨ ਸੀਟ ਚੰਗੀ ਤਰ੍ਹਾਂ ਦੱਬ ਦੇਣੀ ਚਾਹੀਦੀ ਹੈ।

ਸੀਟ ਦੇ ਕਿਆਰਿਆਂ 'ਤੇ ਪੈਣ ਨਾਲ ਤਾਪਮਾਨ ਵਧਣ ਕਰਕੇ ਵੇਲਾਂ ਵਿੱਚ ਵਾਧਾ ਬਹੁਤ ਛੇਤੀ ਹੁੰਦਾ ਹੈ। ਫਰਵਰੀ ਮਹੀਨੇ ਵਿੱਚ ਮੌਸਮ ਤਬਦੀਲ ਹੋਣ ਕਰਕੇ ਦਿਨ ਸਮੇਂ ਸੀਟ ਚੱਕ ਦੇਣੀ ਚਾਹੀਦੀ ਹੈ ਅਤੇ ਰਾਤ ਨੂੰ ਦੁਬਾਰਾ ਫੇਰ ਪਾ ਦਿਉ। ਇਸ ਢੰਗ ਨਾਲ ਕਿਸਾਨ ਫਰਵਰੀ-ਮਾਰਚ ਦੇ ਮਹੀਨੇ ਕੱਦੂ ਜਾਤੀ ਦੀਆਂ ਅਗੇਤੀਆ ਸਬਜ਼ੀਆਂ ਪੈਦਾ ਕਰਕੇ ਵੱਧ ਮੁਨਾਫਾ ਲੈ ਸਕਦੇ ਹਨ। ਪਲਾਸਟਿਕ ਸੀਟ ਦੀ ਵਰਤੋ ਕਰਨ ਨਾਲ ਗਰਮੀ ਰੁੱਤ ਦੀਆਂ ਸਬਜ਼ੀਆਂ ਖੀਰਾ, ਕੱਕੜੀਆਂ ਆਦਿ ਆਮ ਫਸਲ ਨਾਲੋ 45 ਦਿਨ ਪਹਿਲਾਂ ਤਿਆਰ ਹੋ ਜਾਦੀਆਂ ਹਨ।

ਟਮਾਟਰ ਦੀ ਖੇਤੀ 16ਵੀਂ ਸਦੀ ਦੇ ਅਖੀਰ ਤੋਂ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਣੀ ਸ਼ੁਰੂ ਹੋਈ ਸੀ। ਚੀਨ ਵਿੱਚ ਟਮਾਟਰ ਸਭ ਤੋਂ ਵੱਧ ਉਗਾਏ ਜਾਦੇ ਹਨ। ਭਾਰਤ ਚੌਥੇ ਨੰਬਰ 'ਤੇ ਹੈ। ਟਮਾਟਰ ਦੁਨੀਆਂ ਭਰ ਵਿੱਚ ਬੀਜੀਆਂ ਜਾਦੀਆਂ ਪਹਿਲੀਆਂ ਤਿੰਨ ਸਬਜ਼ੀਆਂ ਵਿੱਚੋ ਆਉਦਾ ਹੈ। ਆਲੂ ਦਾ ਸਥਾਨ ਪਹਿਲਾ ਹੈ। ਖੇਤੀ, ਖਾਣ ਅਤੇ ਵੇਚਣ ਦੇ ਪੱਖ ਤੋਂ ਟਮਾਟਰ ਨੂੰ ਸਬਜ਼ੀ ਕਿਹਾ ਜਾਦਾ ਹੈ ਪਰ ਬਨਾਸਪਤੀ ਵਿਗਿਆਨ ਅਨੁਸਾਰ ਟਮਾਟਰ ਫਲ ਹੈ। ਇਸ ਨੂੰ ਸੌਲੇਨੇਸੀ ਪਰਿਵਾਰ ਵਿੱਚੋਂ ਗਿਣਿਆਂ ਜਾਦਾ ਹੈ। ਇਸ ਦਾ ਬਨਸਪਤੀ ਨਾਮ ਸੌਲੇਨਮ ਲਾਈਕੋਪਰਸੀਕਮ ਹੈ। ''ਗਿਆਨ ਦੀ ਗੱਲ ਇਹ ਹੈ ਕਿ ਤੁਹਾਨੂੰ ਪਤਾ ਹੋਵੇ ਕਿ ਟਮਾਟਰ ਫਲ ਹੈ। ਸਿਆਣਪ ਦੀ ਗੱਲ ਇਹ ਹੈ ਕਿ ਇਸ ਨੂੰ ਰਸੋਈ ਵਿੱਚ ਫਲਾਂ ਨਾਲ ਨਹੀ ਸਬਜ਼ੀਆਂ ਵਿੱਚ ਵਰਤੋ'' ਇਹ ਇੱਕ ਕਹਾਵਤ ਹੈ। ਦੁਨੀਆਂ ਵਿੱਚ ਸੌ ਕਿਸਮ ਦੇ ਟਮਾਟਰਾਂ ਦੀ ਖੇਤੀ ਕੀਤੀ ਜਾਦੀ ਹੈ।

ਸ਼੍ਰੀ ਗਣੇਸ਼ ਜੀ ਦੇ ਇਨ੍ਹਾਂ ਮੰਤਰਾਂ ਦਾ ਜ਼ਰੂਰ ਕਰੋ ਉਚਾਰਣ, ਜੀਵਨ ਦੀ ਹਰ ਪਰੇਸ਼ਾਨੀ ਹੋਵੇਗੀ ਦੂਰ

ਪੰਜਾਬ ਵਿੱਚ ਐੱਨ. ਆਰ. ਐੱਸ.-7, 120, ਪੰਜਾਬ ਛੁਹਾਰਾ, ਪੰਜਾਬ ਕੇਸਰੀ ਕਿਸਮਾਂ ਮਸ਼ਹੂਰ ਹਨ। ਵਿਸ਼ਵ ਵਿੱਚ ਚਿੱਟੇ ਰੰਗ ਤੋਂ ਲੈ ਕੇ ਗੂੜ੍ਹੇ ਜਾਮਣੀ ਰੰਗ ਸਮੇਤ ਅਨੇਕਾਂ ਰੰਗਾਂ ਅਤੇ ਅਕਾਰਾਂ ਦੇ ਟਮਾਟਰ ਮਿਲਦੇ ਹਨ। ਪਰ ਅਸੀਂ ਗੋਲ ਪੀਲੇ-ਲਾਲ ਰੰਗ ਜਾਂ ਛੁਹਾਰੇ ਵਰਗੇ ਕਾਠੇ ਗੂੜ੍ਹੇ ਲਾਲ ਟਮਾਟਰ ਵਤਰਦੇ ਹਾਂ। ਟਮਾਟਰ ਵਿੱਚ ਖੱਟਾ ਤੇਜ਼ਾਬੀ ਤੱਤ ਸਿਟਿਰਕ ਐਸਿਡ ਹੁੰਦਾ ਹੈ। ਸਰੀਰ ਅੰਦਰ ਪਚਣ ਤੋਂ ਬਾਅਦ ਇਹ ਖਾਰਾਪਨ ਵਧਾਉਦਾ ਹੈ। ਜਿਸ ਕਰਕੇ ਟਮਾਟਰ ਪਿਸਾਬ ਅਤੇ ਪਸੀਨੇ ਵਿੱਚ ਕਈ ਜ਼ਹਿਰੀਲੇ ਤੱਤ ਅਤੇ ਯੂਰਿਕ ਐਸਿਡ ਬਾਹਰ ਕੱਢਦਾ ਹੈ। ਲਾਈਕੋਪੀਨ ਟਮਾਟਰ ਵਿੱਚ ਇੰਨਾ ਜ਼ਿਆਦਾ ਹੁੰਦਾ ਹੈ ਕਿ ਇਸ ਦਾ ਨਾਮ ਹੀ ਲਾਈਕੋਪਰਸਿਕਮ ਪੈ ਗਿਆ।

ਲਾਲ ਅਤੇ ਗੋਲ-ਮਟੋਲ ਟਮਾਟਰ ਦੀ ਖੇਤੀ ਤੋਂ ਕਿਸਾਨਾਂ ਨੂੰ ਕਾਫੀ ਆਮਦਨੀ ਹੁੰਦੀ ਹੈ। ਪਰ ਖੇਤ ਵਿੱਚ ਡਿੱਗਣ ਜਾਂ ਮਿੱਟੀ ਲੱਗਣ ਕਾਰਨ ਜਿਆਦਾ ਤਰ ਫਲ ਉੱਲੀ ਵਰਗੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਜਾਦੇ ਹਨ। ਜਿਸ ਕਰਕੇ ਕਿਸਾਨਾਂ ਦੀ ਮੇਹਨਤ ਦੇ ਨਾਲ ਹੀ ਪੈਸਾ ਵੀ ਖਰਾਬ ਹੋ ਜਾਦਾ ਹੈ। ਇੱਕ ਅਨੁਮਾਨ ਦੇ ਮੁਤਾਬਕ ਫਸਲ ਦੌਰਾਨ ਮਿੱਟੀ ਗਿੱਲੀ ਹੋਣ ਕਰਕੇ ਬਹੁਤ ਸਾਰੇ ਟਮਾਟਰ ਖਰਾਬ ਹੋ ਜਾਂਦੇ ਹਨ। ਖਰਾਬ ਹੋਏ ਫਲ ਦਾ ਮੰਡੀ ਵਿੱਚ ਕੋਈ ਖਰੀਦਦਾਰ ਨਹੀ ਲਭਦਾ। ਟਮਾਟਰ ਦੇ ਖਰਾਬ ਹੋਣ ਦੀ ਸਮੱਸਿਆ ਤਕਰੀਬਨ ਹਰ ਰਾਜ ਦੇ ਕਿਸਾਨਾਂ ਨੂੰ ਆਉਦੀ ਹੈ। ਜਿਹੜੇ ਰਾਜਾਂ ਵਿੱਚ ਬੇ-ਮੌਸਮੀ ਅਤੇ ਜ਼ਿਆਦਾ ਬਰਸਾਤ ਹੁੰਦੀ ਹੈ। ਉਥੇ ਇਹ ਨੁਕਸਾਨ ਹੋਰ ਵੀ ਵੱਧ ਹੁੰਦਾ ਹੈ। ਖੇਤੀ ਮਾਹਿਰਾਂ ਨੇ ਟਮਾਟਰ ਦੀ ਫਸਲ ਦੇ ਖਰਾਬੇ ਨੂੰ ਰੋਕਣ ਲਈ ਨਵੀਂ ਵਿਧੀ ਤਿਆਰ ਕੀਤੀ ਹੈ। ਜਿਸ ਨਾਲ ਆਮਦਨ ਅਤੇ ਝਾੜ ਵਿੱਚ ਵਾਧਾ ਹੁੰਦਾ ਹੈ।

ਸ਼ੂਗਰ ਦੇ ਮਰੀਜ਼ ਕੀ ਖਾਣ ਤੇ ਕਿੰਨਾਂ ਵਸਤੂਆਂ ਤੋਂ ਕਰਨ ਤੋਬਾ, ਜਾਣਨ ਲਈ ਪੜ੍ਹੋ ਇਹ ਖ਼ਬਰ

ਟਮਾਟਰ ਬੀਜਣ ਦੀ ਇਸ ਵਿਧੀ ਰਾਹੀਂ ਖੇਤ ਵਿੱਚ ਦੋ ਫੁੱਟ ਚੌੜੀ ਚਾਲੀ ਮਾਈਕਰੋਨ ਜਾਂ 160 ਗੇਜ਼ ਦੀ ਚਿੱਟੀ ਜਾਂ ਪੀਲੇ ਰੰਗ ਦੀ ਪਲਾਸਟਿਕ ਸੀਟ ਵਿਛਾ ਦਿੱਤੀ ਜਾਦੀ ਹੈ। ਸੀਟ ਦੀਆਂ ਦੋ-ਦੋ ਚੌੜੀਆਂ ਪੱਟੀਆਂ ਪਾਉਦੇ ਸਮੇਂ ਉਨ੍ਹਾਂ ਦੇ ਵਿਚਕਾਰ ਦੋ-ਤਿੰਨ ਇੰਚ ਦਾ ਫਰਕ ਹੋਣਾ ਚਾਹੀਦਾ ਹੈ। ਸੀਟ ਖੇਤ ਵਿੱਚ ਪਾਉਣ ਤੋਂ ਪਹਿਲਾਂ ਪਾਣੀ ਲਾਉਣਾ ਜਰੂਰੀ ਹੁੰਦਾ ਹੈ। ਸੀਟ ਵਿੱਚ 50-50 ਸੈਂਟੀਮੀਟਰ ਦੇ ਫਾਸਲੇ 'ਤੇ ਗੋਲ ਮੋਗੇ ਕਰਨੇ ਚਾਹੀਦੇ ਹਨ। ਇਨ੍ਹਾਂ ਮੋਗਿਆਂ ਵਿੱਚ ਹੀ ਟਮਾਟਰ ਦੇ ਬੂਟੇ ਲਾਏ ਜਾਦੇ ਹਨ। ਜੇਕਰ ਪਾਣੀ ਤੁਪਕਾ ਸਿੰਚਾਈ ਵਿਧੀ ਰਾਹੀਂ ਦੇਣਾ ਹੋਵੇ। ਤਾਂ ਉਸ ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਇਸ ਵਿਧੀ ਰਾਹੀਂ ਟਮਾਟਰ ਦੀ ਫਸਲ ਨੂੰ ਬੀਮਾਰੀਆਂ ਅਤੇ ਮਿੱਟੀ ਨਾਲ ਖਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ। ਇਸ ਢੰਗ ਨਾਲ ਕੀਤੀ ਬੀਜਾਈ ਕਾਰਨ ਫਸਲ ਵਿੱਚ ਘਾਹ ਫੂਸ਼ ਪੈਦਾ ਨਹੀ ਹੁੰਦਾ। ਚਾਦਰ ਵਿਛੀ ਹੋਣ ਕਰਕੇ ਪਾਣੀ ਦਾ ਵਾਪਸੀ ਕਰਨ ਘੱਟ ਹੋਣ ਨਾਲ ਪਾਣੀ ਦੀ ਚਾਲੀ ਫੀਸਦੀ ਬੱਚਤ ਹੁੰਦੀ ਹੈ। ਪਲਾਸਟਿਕ ਦੀ ਚਾਦਰ ਦਾ ਰੰਗ ਪੀਲਾ ਜਾਂ ਚਿੱਟਾ ਹੋਣ ਕਰਕੇ ਸੂਰਜ ਦੀਆ ਕਿਰਨਾਂ ਸਿੱਧੀਆਂ ਬੂਟਿਆਂ 'ਤੇ ਨਹੀ ਪੈਂਦੀਆਂ । ਇਸ ਤਰ੍ਹਾਂ ਹੋਣ ਨਾਲ ਗਰਮੀ ਤੋਂ ਵੀ ਬਚਾਅ ਹੋ ਜਾਂਦਾ ਹੈ। ਫਲ ਮਿੱਟੀ ਤੋਂ ਦੂਰ ਰਹਿਣ ਕਰਕੇ ਚਮਕਦਾਰ ਅਤੇ ਵਧੀਆ ਕਿਸਮ ਦੇ ਹੁੰਦੇ ਹਨ। ਬੀਮਾਰੀਆਂ ਤੋਂ ਬਚਾਅ ਹੋਣ ਕਰਕੇ 30 ਫੀ ਸਦੀ ਤੋਂ ਜ਼ਿਆਦਾ ਝਾੜ ਵਧ ਜਾਦਾ ਹੈ। ਖਾਦਾਂ ਅਤੇ ਕੀੜੇ ਮਾਰ ਦਵਾਈਆਂ ਦੀ ਵਰਤੋ ਆਮ ਫਸਲ ਦੀ ਤਰ੍ਹਾਂ ਕਰਨੀ ਪੈਂਦੀ ਹੈ।

ਖਾਧ ਪਦਾਰਥਾਂ ਦੀ ਚੱਲ ਰਹੀ ਮਹਿੰਗਾਈ ਨਾਲ ਲੜਨ ਵਾਸਤੇ ਕੇਂਦਰ ਸਰਕਾਰ ਨੇ ਵੱਡੇ ਸ਼ਹਿਰਾਂ ਨੇੜੇ ਸਬਜ਼ੀਆਂ ਦੀ ਪੈਦਾਵਾਰ ਕਰਵਾਉਣ ਦੀ ਯੋਜਨਾ ਤਿਆਰ ਕੀਤੀ ਹੈ। ਇਸ ਯੋਜਨਾ ਦੇ ਸਫਲ ਹੋਣ ਨਾਲ ਦਿੱਲੀ ਵਰਗੇ ਮਹਾਂਨਗਰਾਂ ਨੇੜੇ ਹਰੀਆਂ ਸਬਜ਼ੀਆਂ ਉਗਾ ਕੇ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲ ਸਕੇਗੀ। ਵੱਡੇ ਸ਼ਹਿਰਾਂ ਦੇ ਨਾਲ ਲਗਦੇ ਪਿੰਡਾਂ ਦੇ ਕਿਸਾਨਾਂ ਨੂੰ ਸਬਸਿਡੀ ਦੇ ਕੇ ਮੌਸਮੀ ਸਬਜ਼ੀਆਂ ਦੀ ਪੈਦਾਵਾਰ ਕਰਵਾਈ ਜਾਵੇਗੀ। ਖੇਤੀਬਾੜੀ ਵਿਭਾਗ ਨੇ ਇਸ ਕੰਮ ਲਈ ਹੈਦਰਾਬਾਦ ਅਤੇ ਬੰਗਲੌਰ ਨੇੜੇ ਪਾਇਲਟ ਪ੍ਰਾਜੈਕਟ ਤਿਆਰ ਕੀਤਾ ਸੀ। ਜਿਸ ਦੇ ਵਧੀਆ ਨਤੀਜੇ ਨਿਕਲਣ ਤੋਂ ਬਾਅਦ ਇਸ ਯੋਜਨਾ ਨੂੰ ਰਾਸਟਰੀ ਰਾਜਧਾਨੀ ਖੇਤਰ ਸਮੇਤ 10 ਲੱਖ ਦੀ ਅਬਾਦੀ ਵਾਲੇ 35 ਸ਼ਹਿਰਾਂ ਨੇੜੇ ਚਾਲੂ ਕੀਤਾ ਗਿਆ। ਪਿੰਡਾਂ ਦੇ ਕਿਸਾਨਾਂ ਨੂੰ ਮੌਸਮੀ ਸਬਜ਼ੀਆਂ ਅਤੇ ਫਲਾਂ ਦੀ ਪੈਦਾਵਾਰ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪੈਦਾਵਾਰ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਕੋਲਡ ਸਟੋਰ ਬਣਾਏ ਜਾਣਗੇ।

ਕੁਰਸੀ ’ਤੇ ਬੈਠਣ ਦਾ ਗਲਤ ਤਰੀਕਾ ਬਣ ਸਕਦੈ ਤੁਹਾਡੀ ਪਿੱਠ ਦਰਦ ਦਾ ਕਾਰਨ, ਜਾਣੋ ਕਿਵੇਂ

ਸ਼ਹਿਰਾਂ ਅੰਦਰ ਰਹਿਣ ਵਾਲੇ ਲੋਕਾਂ ਦੇ ਖਾਣ-ਪੀਣ ਵਿੱਚ ਆਈਆਂ ਤਬਦੀਲੀਆਂ ਕਾਰਨ ਵੈਸਨੂੰ ਚੀਜਾਂ ਦੀ ਮੰਗ ਵਧ ਰਹੀ ਹੈ। ਕਿਉਕਿ ਦੇਸ਼ ਭਰ ਅੰਦਰ ਸ਼ਾਕਾਹਾਰੀ ਭੋਜਨ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ। ਸਾਲ 2006 ਵਿੱਚ ਹੋਏ ਸਰਵੇਖਣ ਦੌਰਾਨ ਸ਼ੁੱਧ ਸ਼ਾਕਾਹਾਰੀਆਂ ਦੀ ਗਿਣਤੀ 30 ਫੀਸਦੀ ਦੱਸੀ ਗਈ ਸੀ ਪਰ ਸੰਯੁਕਤ ਰਾਸ਼ਟਰ ਦੇ ਖਾਧ ਅਤੇ ਖੇਤੀ ਸੰਗਠਨ ਅਤੇ ਯੂਨਾਈਟਡ ਸਟੇਟਸ ਡਿਪਾਰਟਮੈਂਟ ਆਫ ਐਗਰੀਕਲਚਰ ਦੇ ਸਰਵੇਖਣ ਮੁਤਾਬਕ ਭਾਰਤ ਵਿੱਚ ਸ਼ਾਕਾਹਾਰੀਆਂ ਦੀ ਗਿਣਤੀ 42 ਫੀਸਦੀ ਤੱਕ ਪਹੁੰਚ ਗਈ ਹੈ। ਇਸ ਦਾ ਕਾਰਨ ਲੋਕਾਂ 'ਚ ਸਿਹਤ ਪ੍ਰਤੀ ਵਧ ਆ ਰਹੀ ਜਾਗਰੂਕਤਾ ਅਤੇ ਭਾਰਤ ਦੀ ਸੰਸਕ੍ਰਿਤੀ ਮੰਨਿਆ ਗਿਆ ਹੈ। ਦਿੱਲੀ ਦਾ ਇੱਕ ਵਪਾਰੀ ਸ਼ਾਕਾਹਾਰੀ ਭੋਜਨ ਨੂੰ ਸਵਾਦ ਨਾਲ ਵੀ ਜੋੜਦਾ ਹੈ। ਇਨ੍ਹਾਂ ਦੀ ਇੱਕ ਸਾਕਾਹਾਰੀ ਡਿੱਸ 'ਸ਼ਾਮ ਸਵੇਰਾ' ਪੂਰੀ ਮਸ਼ਹੂਰ ਹੈ। ਪਹਿਲਾਂ ਲੋਕਾਂ ਨੂੰ ਲਗਦਾ ਸੀ ਕਿ ਸ਼ਾਕਾਹਾਰੀ ਭੋਜਨ ਵਿੱਚ ਬਣਨ ਵਾਲੇ ਪਦਾਰਥਾਂ ਦੀ ਗਿਣਤੀ ਬਹੁਤ ਘੱਟ ਹੈ ਪਰ ਹੁਣ ਇਸ ਕੰਮ ਲਈ ਕਿਤਾਬਾਂ ਅਤੇ ਹੋਰ ਜਾਣਕਾਰੀ ਦੇ ਸਾਧਨ ਪੈਦਾ ਹੋ ਗਏ ਹਨ। ਲੋਕ ਹੋਣ ਸ਼ਾਕਾਹਾਰੀ ਭੋਜਨ ਖਰੀਦਣ ਤੋਂ ਪਹਿਲਾਂ ਪੂਰੀ ਜਾਣਕਾਰੀ ਪ੍ਰਾਪਤ ਕਰਦੇ ਹਨ।

ਬਹੁਤ ਗਿਣਤੀ ਲੋਕ ਮਾਸਾਹਾਰੀ ਖਾਣੇ ਨੂੰ ਪਾਪ ਵੀ ਸਮਝਣ ਲੱਗ ਪਏ ਹਨ। ਸਾਲ 2010 ਦੌਰਾਨ ਹੋਏ ਇੱਕ ਸਰਵੇ ਦੌਰਾਨ ਦੱਸਿਆ ਗਿਆ ਸੀ ਕਿ ਆਸਟ੍ਰੇਲੀਆ ਵਿੱਚ 10 ਫੀਸਦੀ ਲੋਕ ਸ਼ਾਕਾਹਾਰੀ ਭੋਜਨ ਕਰਦੇ ਹਨ। ਜਦੋਂ ਕਿ ਬੈਲਜੀਅਮ ਵਿੱਚ ਹਫਤੇ ਅੰਦਰ ਇੱਕ ਦਿਨ ਹੀ ਵੈਸਨੂੰ ਭੋਜਨ ਵਜੋਂ ਮਨਾਇਆ ਜਾਦਾ ਹੈ। ਜੇਕਰ ਦੇਸ਼ ਵਿੱਚ ਬਰੈਡ, ਚਟਨੀ, ਮੱਖਣ, ਪਨੀਰ, ਅਚਾਰ ਆਦਿ ਬਣਾਉਣ ਦੀਆਂ ਫੈਕਟਰੀਆਂ ਦੀ ਗਿਣਤੀ ਵਧ ਜਾਵੇ ਤਾਂ ਫਲ ਅਤੇ ਸਬਜ਼ੀਆਂ ਦੀਆਂ ਅਸਮਾਨ ਛੂਹਦੀਆਂ ਕੀਮਤਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਖੇਤੀ ਮੰਤਰਾਲੇ ਦੀ ਇੱਕ ਟੀਮ ਨੇ ਸਰਕਾਰ ਵੱਲੋ ਫਲਾਂ ਅਤੇ ਸਬਜ਼ੀਆਂ ਦੇ ਉਦਯੋਗਾਂ ਵੱਲ ਧਿਆਨ ਨਾ ਦੇਣ ਦਾ ਮਾਮਲਾ ਸਾਹਮਣੇ ਲਿਆਂਦਾ ਸੀ। ਅਤੇ ਰੱਖ ਰਖਾਵ ਦੇ ਠੀਕ ਪ੍ਰਬੰਧ ਨਾ ਹੋਣ ਕਰਕੇ ਹਰ ਸਾਲ 50 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਫਲ ਅਤੇ ਸਬਜ਼ੀਆਂ ਖਰਾਬ ਹੋ ਰਹੀਆਂ ਹਨ। ਫਲਾਂ ਅਤੇ ਸਬਜ਼ੀਆਂ ਨਾਲ ਜੁੜੇ ਉਦਯੋਗਾਂ ਦੀ ਮਾੜੀ ਹਾਲਤ ਹੋਣ ਕਰਕੇ ਇਹ ਨੁਕਸਾਨ ਹੋ ਰਿਹਾ ਹੈ।

ਵਿਸ਼ਵ ਭਰ ਦੇ ਬਜ਼ਾਰ ਵਿੱਚ ਇਸ ਕਾਰੋਬਾਰ ਦੀ ਹਿੱਸੇਦਾਰੀ ਸਿਰਫ ਡੇਢ ਫੀਸਦੀ ਹੈ। ਸੰਮਤੀ ਵੱਲੋ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਹਰ ਸਾਲ 50 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਖਾਦ ਪਦਾਰਥ ਖਰਾਬ ਹੋਣੇ ਬਹੁਤ ਵੱਡੀ ਗੱਲ ਹੈ। ਦੱਸਿਆ ਜਾਦਾ ਹੈ ਕਿ ਖੇਤਾਂ ਵਿੱਚੋ ਮੰਡੀ ਤੱਕ ਪਹੁੰਚਣ ਤੋਂ ਪਹਿਲਾਂ ਹੀ 35 ਫੀਸਦੀ ਫਲ ਅਤੇ ਸਬਜ਼ੀਆਂ ਖਰਾਬ ਹੋ ਜਾਂਦੀਆਂ ਹਨ। ਉਦਯੋਗਾਂ ਵਿੱਚ ਸਿਰਫ 22 ਫੀਸਦੀ ਵਰਤੋ ਹੋ ਰਹੀ ਹੈ ਜਦੋ ਕਿ ਅਮਰੀਕਾ ਵਿੱਚ 65 ਫੀਸਦੀ, ਫਿਲੀਪੀਂਸ 78 ਫੀਸਦੀ ਅਤੇ ਚੀਨ ਵਿੱਚ 23 ਫੀਸਦੀ ਫਲ ਅਤੇ ਸਬਜ਼ੀਆਂ ਨੂੰ ਉਦਯੋਗਾਂ ਵਿੱਚ ਵਰਤਿਆ ਜਾਦਾ ਹੈ। 

ਬ੍ਰਿਸ ਭਾਨ ਬੁਜਰਕ
ਕਾਹਨਗੜ ਰੋਡ ਪਾਤੜਾਂ ਪਟਿਆਲਾ
98761-01698


rajwinder kaur

Content Editor

Related News