ਸਰਕਾਰ ਵਲੋਂ ਕਿਸਾਨਾਂ ਲਈ ਚਲਾਈ ਜਾ ਰਹੀ ਸਿਹਤ ਬੀਮਾ ਯੋਜਨਾ ਤੋਂ ਕਈ ਕਿਸਾਨ ਰਹਿਣਗੇ ਸੱਖਣੇ

07/19/2020 1:43:06 PM

ਲੁਧਿਆਣਾ (ਸਰਬਜੀਤ ਸਿੱਧੂ) - ਆਯੁਸ਼ਮਾਨ ਭਾਰਤ - ਸਰਬੱਤ ਸਿਹਤ ਬੀਮਾ ਯੋਜਨਾ ਪੰਜਾਬ ਦੇ ਵਾਸੀਆਂ ਲਈ ਇਕ ਵਿਸ਼ੇਸ਼ ਸੂਬਾ ਪੱਧਰੀ ਸਿਹਤ ਬੀਮਾ ਯੋਜਨਾ ਹੈ। ਏ. ਬੀ.-ਐੱਸ. ਐੱਸ. ਬੀ. ਵਾਈ. ਪੰਜਾਬ ਰਾਜ ਦੀ 75% ਆਬਾਦੀ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰੇਗੀ। ਇਸ ਸਕੀਮ ’ਚ 5 ਲੱਖ ਰੁਪਏ ਪ੍ਰਤੀ ਪਰਿਵਾਰ ਪ੍ਰਤੀ ਸਾਲ ਮੁਫ਼ਤ ਇਲਾਜ ਦੀ ਸਹੂਲਤ ਹੈ। ਇਸ ਸਕੀਮ ਤਹਿਤ ਸੂਚੀਬੱਧ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਵਿਚ ਨਕਦ ਰਹਿਤ ਅਤੇ ਬਿਨਾਂ ਕਾਗਜ਼ੀ ਕਾਰਵਾਈ ਤਹਿਤ ਇਲਾਜ ਉਪਲਬਧ ਹੈ। ਬਹੁਤੇ ਕਿਸਾਨ ਇਸ ਦਾ ਲਾਭ ਵੀ ਨਹੀਂ ਲੈ ਸਕਦੇ ਅਤੇ ਕਈਆਂ ਤੱਕ ਇਸ ਬਾਰੇ ਜਾਣਕਾਰੀ ਵੀ ਨਹੀਂ ਪਹੁੰਚੀ।

ਮੱਤੇਵਾੜਾ ਜੰਗਲ ਬਚਾਉਣ ਲਈ ਪਿੰਡ-ਪਿੰਡ ਸ਼ੁਰੂ ਕੀਤੀ ਗਈ ਮੱਤੇਵਾੜਾ ਮੁਹਿੰਮ

ਇਸ ਯੋਜਨਾ ਵਿਚ ਜੇ ਫਾਰਮ ਧਾਰਕ ਕਿਸਾਨ ਯੋਗਤਾ ਹੋਣ ਕਰਕੇ ਬਹੁਤੇ ਕਿਸਾਨ ਇਸ ਦਾ ਲਾਭ ਲੈਣ ਤੋਂ ਸੱਖਣੇ ਰਹਿ ਜਾਣਗੇ। ਪੰਜਾਬ ਦੇ ਘੱਟ ਜ਼ਮੀਨਾਂ ਵਾਲੇ ਕਿਸਾਨ ਕਿਸੇ ਹੋਰ ਕਿਸਾਨ ਦੇ ਨਾਂ ’ਤੇ ਆਪਣੀ ਜਿਣਸ ਵੇਚਦੇ ਹਨ, ਸਬਜ਼ੀਆਂ ਵੇਚਣ ਵਾਲੇ ਕਿਸਾਨਾਂ ਕੋਲ ਜੇ ਫਾਰਮ ਨਹੀਂ ਹੁੰਦਾ, ਘੱਟ ਜ਼ਮੀਨ ਹੋਣ ਕਰ ਕੇ ਬਹੁਤ ਸਾਰੇ ਕਿਸਾਨ ਖੇਤੀ ਸਹਾਇਕ ਧੰਦੇ ਵੀ ਕਰਦੇ ਹਨ। ਇਨ੍ਹਾਂ ਕਿਸਾਨਾਂ ਕੋਲ ਵੀ ਜੇ ਫਾਰਮ ਨਹੀਂ ਹੁੰਦਾ।

ਜੇਕਰ ਕਿਸਾਨ ਦੇ ਪੂਰੇ ਪਰਿਵਾਰ ਨੇ ਇਸ ਯੋਜਨਾ ਦਾ ਲਾਭ ਲੈਣਾ ਹੈ, ਜਿਸ ਕਿਸਾਨ ਦੇ ਨਾਂ ਜੇ ਫਾਰਮ ਹੁੰਦਾ ਹੈ, ਉਸ ਦੇ ਵਿਆਹੇ ਪੁੱਤਰ ਨੂੰਹ ਅਤੇ ਬੱਚੇ ਇਸ ਯੋਜਨਾ ਦਾ ਲਾਭ ਨਹੀਂ ਉਠਾ ਸਕਣਗੇ। ਪੰਜਾਬ ਦੇ ਪਿੰਡਾਂ ਵਿਚ ਅਜੇ ਵੀ ਲੋਕ ਸਾਂਝੇ ਪਰਿਵਾਰਾਂ ਵਿਚ ਰਹਿੰਦੇ ਹਨ ਅਤੇ ਜੇ ਫਾਰਮ ਘਰ ਦੇ ਮੁਖੀ ਦੇ ਨਾਂ ਹੀ ਕੱਟਿਆ ਜਾਂਦਾ ਹੈ।

ਡੇਅਰੀ ਫਾਰਮਿੰਗ ਦੇ ਲਾਹੇਵੰਦ ਧੰਦੇ ਦਾ ਲੱਕ ਤੋੜ ਰਹੀ ਹੈ ਦੁੱਧ ’ਚ ‘ਮਿਲਾਵਟਖੋਰੀ’

PunjabKesari

ਇਸ ਬਾਰੇ ‘ਜਗ ਬਾਣੀ’ ਨਾਲ ਗੱਲ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਕਿਹਾ ਕਿ ਜੇਕਰ ਕਿਸਾਨ ਜ਼ਮੀਨ ਦਾ ਮਾਲਕ ਹੈ ਜਾਂ ਵਾਹੀ ਕਰਦਾ ਹੈ ਉਹ ਸਾਰੇ ਇਸ ਯੋਜਨਾ ਅਧੀਨ ਆਉਣੇ ਚਾਹੀਦੇ ਹਨ। ਇਸ ਲਈ ਜੇ ਫਾਰਮ ਲਾਜ਼ਮੀ ਨਹੀਂ ਹੋਣਾ ਚਾਹੀਦਾ। ਉਦਾਹਰਣ ਵਜੋਂ ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਕਿਸਾਨ ਦੇ 3 ਪੁੱਤਰ ਹਨ ਅਤੇ ਉਸ ਕੋਲ 6 ਏਕੜ ਜ਼ਮੀਨ ਵਾਹੀ ਲਈ ਹੈ। ਤਿੰਨੋਂ ਪੁੱਤਰ 6 ਏਕੜ ਵਿਚ ਹੀ ਕੰਮ ਕਰਦੇ ਹਨ ਅਤੇ ਜੇ ਫਾਰਮ ਬਾਪ ਦੇ ਨਾਂ ਕੱਟਿਆ ਜਾਂਦਾ ਹੈ ਤਾਂ ਉਸਦੇ ਬੱਚਿਆਂ ਨੂੰ ਜੇਕਰ ਇਹ ਲਾਭ ਨਹੀਂ ਮਿਲਦਾ ਤਾਂ ਪੰਜਾਬ ਵਿਚ ਅਜਿਹੇ ਬਹੁਤੇ ਕਿਸਾਨ ਇਸ ਸਕੀਮ ਤੋਂ ਵਾਂਝੇ ਰਹਿ ਜਾਣਗੇ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਇਹ ਬੀਮਾ ਸਕੀਮ ਸਾਰੇ ਕਿਸਾਨਾਂ ਉਤੇ ਲਾਗੂ ਹੋਣੀ ਚਾਹੀਦੀ ਹੈ।

ਸ਼੍ਰੀ ਕ੍ਰਿਸ਼ਨ ਮੰਦਰ ਦੇ ਬਹਾਨੇ ਨਫ਼ਰਤੀ ਗੱਲਾਂ ਕਰਨ ਵਾਲਿਆਂ ਖ਼ਿਲਾਫ਼ ਪਟੀਸ਼ਨ ਪਾਉਣ ਜਾ ਰਹੇ ਹਾਂ : ਸਾਈਦਾ ਦੀਪ

PunjabKesari

ਪੰਜਾਬ ਵਿਚ ਬਹੁਤ ਸਾਰੇ ਕਿਸਾਨ ਅਜਿਹੇ ਵੀ ਹਨ, ਜਿਨ੍ਹਾਂ ਨੂੰ ਸਰਕਾਰ ਦੀਆਂ ਬਹੁਤੀਆਂ ਸਕੀਮਾਂ ਬਾਰੇ ਜਾਣਕਾਰੀ ਹੀ ਨਹੀਂ ਹੁੰਦੀ। ਫਿਰੋਜ਼ਪੁਰ ਜ਼ਿਲੇ ਦੇ ਪਿੰਡ ਬਸਤੀ ਰਾਮ ਲਾਲ ਦੇ ਕਿਸਾਨ ਜਰਮਲ ਸਿੰਘ ਤੋਂ ‘ਜਗ ਬਾਣੀ’ ਨੇ ਸਵਾਲ ਕੀਤਾ ਕੀ ਤੁਹਾਨੂੰ ਸਰਕਾਰ ਵਲੋਂ ਕਿਸਾਨਾਂ ਲਈ ਚਲਾਈ ਜਾ ਰਹੀ ਸਿਹਤ ਬੀਮਾ ਯੋਜਨਾ ਬਾਰੇ ਜਾਣਕਾਰੀ ਹੈ? ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਅਜੇ ਤੱਕ ਅਜਿਹੀ ਕੋਈ ਵੀ ਖ਼ਬਰ ਨਹੀਂ ਪਹੁੰਚੀ ਹੈ ਅਤੇ ਨਾ ਹੀ ਕਿਸੇ ਸਰਕਾਰੀ ਅਧਿਕਾਰੀ ਵਲੋਂ ਪਿੰਡ ’ਚ ਇਸ ਬਾਰੇ ਦੱਸਿਆ ਗਿਆ।

PunjabKesari

ਪੰਜਾਬ ਮੰਡੀ ਬੋਰਡ ਦੇ ਵਾਈਸ ਚੇਅਰਮੈਨ ਵਿਜੇ ਕਾਲੜਾ ਨੇ ਕਿਹਾ ਕਿ ਇਸ ਸਿਹਤ ਬੀਮਾ ਯੋਜਨਾ ਦੇ ਨਿਯਮਾਂ ਅਨੁਸਾਰ, ਜੋ ਜ਼ਮੀਨ ਦਾ ਮਾਲਕ ਜਾਂ ਠੇਕੇ ਉੱਤੇ ਵਾਹੀ ਕਰਦਾ ਹੈ, ਉਸ ਉੱਤੇ ਨਿਰਭਰ ਸਾਰੇ ਪਰਿਵਾਰਕ ਮੈਂਬਰਾਂ ਨੂੰ ਇਸ ਸਕੀਮ ਵਿਚ ਸ਼ਾਮਲ ਕੀਤਾ ਗਿਆ ਹੈ। ਕਿਸਾਨ ਦਾ ਵਿਆਹਿਆ ਗਿਆ ਪੱਤਰ ਇਕ ਅਲੱਗ ਪਰਿਵਾਰ ਹੁੰਦਾ ਹੈ। ਇਸ ਲਈ ਉਹ ਇਸ ਵਿਚ ਨਹੀਂ ਆਉਂਦਾ। ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਪਿੰਡਾਂ ਵਿਚ ਬਹੁਤੇ ਕਿਸਾਨ ਅੱਜ ਵੀ ਸਾਂਝੇ ਹਨ ਅਤੇ ਵਿਆਹੇ ਗਏ ਪੁੱਤਰ ਅਤੇ ਉਸਦਾ ਪਰਿਵਾਰ ਇਸ ਯੋਜਨਾ ਦਾ ਲਾਭ ਨਹੀਂ ਉਠਾ ਸਕਣਗੇ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਗੱਲ ਬਿਲਕੁਲ ਠੀਕ ਹੈ।

ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਜੇਕਰ ਕਿਸੇ ਕਿਸਾਨ ਕੋਲ 4 ਏਕੜ ਜ਼ਮੀਨ ਹੈ ਤਾਂ ਉਹ 2- 2 ਏਕੜ ਦੀ ਵੱਖਰੀ-ਵੱਖਰੀ ਫਸਲ ਨਹੀਂ ਵੇਚਣਗੇ। ਉਨ੍ਹਾਂ ਕਿਹਾ ਕਿ ਹਸਪਤਾਲਾਂ ਦਾ ਦੌਰਾ ਕਰਨ ਤੋਂ ਬਾਅਦ ਪਤਾ ਲੱਗਿਆ ਹੈ। ਜੇਕਰ 10 ਮਰੀਜ਼ ਆਉਂਦੇ ਹਨ ਤਾਂ ਉਨ੍ਹਾਂ ਵਿਚੋਂ 8 ਮਰੀਜ਼ ਇਸ ਸਕੀਮ ਰਾਹੀਂ ਫਾਇਦਾ ਲੈਂਦੇ ਹਨ। ਉਨ੍ਹਾਂ ਕਿਹਾ ਇਸ ਸਬੰਧੀ ਸੋਮਵਾਰ ਨੂੰ ਸੈਕਟਰੀ ਮੰਡੀ ਬੋਰਡ ਅਤੇ ਅਡੀਸ਼ਨਲ ਚੀਫ਼ ਸੈਕਟਰੀ ਨਾਲ ਮੁਲਾਕਾਤ ਕਰ ਕੇ ਇਸ ਦਾ ਹੱਲ ਕੱਢਿਆ ਜਾਵੇਗਾ।

ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’


rajwinder kaur

Content Editor

Related News